Wednesday, 30 November 2016

ਲੋਹਗੜ੍ਹ ਕਿਲ੍ਹਾ ਖੁਸਣ ਮਗਰੋਂ ਬੰਦਾ ਸਿੰਘ ਦੇ ਐਕਸ਼ਨ

ਲੋਹਗੜ੍ਹ ਕਿਲ੍ਹਾ ਖੁਸਣ ਮਗਰੋਂ ਬੰਦਾ ਸਿੰਘ ਦੇ ਐਕਸ਼ਨ
੩੦ ਨਵੰਬਰ ੧੭੧੦ ਦੀ ਰਾਤ ਨੂੰ ਮੈਂ ਅਤੇ ਉਸ ਦੇ ਬਹੁਤ ਸਾਰੇ ਸਾਥੀ ਲੋਹਗੜ੍ਹ ਕਿਲ੍ਹੇ 'ਚੋਂ ਨਿਕਲ ਕੇ ਪਹਾੜਾਂ ਵਲ ਚਲੇ ਗਏ ਸੀ। ਭਾਵੇਂ ਇਕ ਵਾਰ ਖਾਲਸਾ ਫ਼ੌਜਾਂ ਦਾ ਜਥੇਦਾਰ ਅਤੇ ਕਾਫ਼ੀ ਸਿੱਖ ਮੁਗ਼ਲਾਂ ਤੋਂ ਬਚ ਕੇ ਨਿਕਲ ਗਏ ਸਨ, ਪਰ ਸਾਨੂੰ ਆਪਣੀ ਹਾਰ ਦਾ ਬ-ਖ਼ੂਬੀ ਅਹਿਸਾਸ ਸੀ। ਮੈਂ ਇਸ ਬਾਰੇ ਆਪਣੇ ਸਾਥੀਆਂ ਨਾਲ ਵਿਚਾਰ ਵੀ ਕੀਤੀ। ਉਨਾਂ ਨੂੰ ਸਮਝ ਆ ਗਿਆ ਸੀ ਕਿ ਜਦੋਂ ਉਨ੍ਹਾਂ ਨੂੰ ਬਹਾਦਰ ਸ਼ਾਹ ਵੱਲੋਂ ਪੰਜਾਬ ਵਲ ਆਉਣ ਦੀਆਂ ਖ਼ਬਰਾਂ ਮਿਲ ਗਈਆਂ ਸਨ ਤਾਂ ਉਨ੍ਹਾਂ ਨੂੰ ਲੋਹਗੜ੍ਹ ਕਿਲ੍ਹਾ ਹੋਰ ਮਜ਼ਬੂਤ ਕਰ ਲੈਣਾ ਚਾਹੀਦਾ ਸੀ। ਕਿਲ੍ਹੇ ਦੇ ਅੰਦਰ ਅਸਲਾ, ਬਾਰੂਦ ਅਤੇ ਰਾਸ਼ਨ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ, ਜੋ ਨਹੀਂ ਸੀ। ਇੰਞ ਹੀ ਹਜ਼ਾਰਾਂ ਸਿੱਖ ਫ਼ੌਜੀ, ਜੋ ਸਰਹੰਦ ਦੀ ਜਿੱਤ ਮਗਰੋਂ ਘਰੋਂ-ਘਰੀਂ ਮੁੜ ਗਏ ਸਨ, ਨੂੰ ਵੀ ਇਕ-ਦਮ ਇਤਲਾਹਾਂ ਭੇਜ ਕੇ ਵਾਪਿਸ ਬੁਲਾ ਲੈਣਾ ਚਾਹੀਦਾ ਸੀ, ਜੋ ਨਹੀਂ ਕੀਤਾ ਗਿਆ ਸੀ। 

Tuesday, 29 November 2016

ਗੁਰਦਸ ਨੰਗਲ

ਗੁਰਦਸ ਨੰਗਲ
ਗੁਰਦਾਸ ਨੰਗਲ ਦੀ ਗੜ੍ਹੀ

ਅਬਦ-ਉਸ-ਸਮਦ ਖ਼ਾਨ ਦਲੇਰ-ਏ-ਜੰਗ ਬਗਦਾਦ ਦੇ ਖਵਾਜ਼ਾ ਬਾਕੀ ਦੇ ਪੜਪੋਤੇ, ਨਕਸ਼ਬੰਦੀ ਸੰਤ ਅਬਦੁੱਲਾ ਅਰਾਰ ਦਾ ਵੰਸ਼ਜ਼ ਸੀ। ਉਸ ਦਾ ਪਿਤਾ ਅਬਦੁੱਲ ਕਰੀਮ ਅਨਸਾਰੀ ਸਾਮਰਕੰਦ ਤੋਂ ਆਪਣੇ ਪਰਿਵਾਰ ਨਾਲ ਹਿੰਦੁਸਤਾਨ ਵਿੱਚ ਆਇਆ ਸੀ। ਅਬਦੁਸ ਸਮਦ ਖ਼ਾਨ ਦਾ ਜਨਮ ਆਲਮਗੀਰ ਔਰੰਗਜ਼ੇਬ ਦੇ ਰਾਜ ਕਾਲ ਸਮੇਂ ਅਕਬਰਾਬਾਦ (ਆਗਰੇ) ਵਿੱਖੇ ਹੋਇਆ ਸੀ। ਜਦੋਂ ਉਹ ਦੋ ਸਾਲਾਂ ਦਾ ਹੋਇਆ ਸੀ ਤਾਂ ਉਸਦੇ ਮਾਪੇ ਉਸਨੂੰ ਸਾਮਰਕੰਦ ਲੈ ਗਏ ਸਨ। ਜਿੱਥੇ ਉਹ ਸ਼ੇਖ-ਉੱਲ-ਇਸਲਾਮ ਦੇ ਮਦਰੱਸੇ ਵਿੱਚ ਤਾਲੀਮ ਹਾਸਿਲ ਕਰਦਾ ਰਿਹਾ ਸੀ। ਜਵਾਨ ਹੁੰਦਿਆਂ ਹੀ ਉਹ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਆ ਹਾਜ਼ਰ ਹੋਇਆ ਤੇ ਔਰੰਗਜ਼ੇਬ ਨੇ ਉਸਨੂੰ ਦੱਖਣ ਵਿੱਚ ਫੌਜੀ ਮੁਹਿੰਮਾਂ 'ਤੇ ਭੇਜ ਦਿੱਤਾ। ਕਾਫੀ ਦੇਰ ਉਹ ਦੱਖਣ ਵਿੱਚ ਸਰਗਰਮ ਰਿਹਾ ਸੀ। 

Monday, 28 November 2016

ਸ਼ਹੀਦੀ

ਸ਼ਹੀਦੀ

ਗੁਰਦਾਸ ਨੰਗਲ ਤੋਂ ਸਾਨੂੰ ਸਾਰਿਆਂ ਨੂੰ ਬੰਦੀ ਬਣਾ ਕੇ ਸਾਡੇ ਹਥਿਆਰ ਅਤੇ ਹੋਰ ਸਾਰਾ ਮਾਲ ਅਸਬਾਬ ਮੁਗਲ ਫੌਜਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਅਬਦੁਸ ਸਮਦ ਖਾਨ ਵੱਲੋਂ ਉੱਥੇ ਇਕੱਤਰ ਹੋਈਆਂ ਵੱਖ-ਵੱਖ ਫੌਜਾਂ ਨੂੰ ਆਪੋ ਆਪਣੇ ਟਿਕਾਣਿਆਂ ਵੱਲ ਰਵਾਨਾ ਕਰ ਦਿੱਤਾ ਗਿਆ। ਫੇਰ ਇੱਕ ਵੱਡਾ ਫੌਜੀ ਕਾਫਲਾ ਸਾਨੂੰ ਸਾਰੇ ਕੈਦੀਆਂ ਨੂੰ ਲੈ ਕੇ ਲਾਹੌਰ ਵੱਲ ਤੁਰ ਪਿਆ।