Saturday, 31 December 2016

ਕਾਂਡ ਦੋ: ਬੈਰਾਗੀ

ਕਾਂਡ ਦੋ: ਬੈਰਾਗੀ (੧੬੭੪-੫ ਮਾਰਚ ੧੬੭੬)

ਮੈਂ ਅੰਤਾਂ ਦਾ ਮਾਨਸਿਕ ਤਨਾਅ ਹੰਢਾਉਂਦਿਆਂ ਬੜੀ ਹੀ ਬੇਚੈਨੀ ਭਰਪੂਰ ਜ਼ਿੰਦਗੀ ਜਿਉਂ ਰਿਹਾ ਸੀ। ਅਣਜਾਣਪੁਣੇ ਵਿੱਚ ਕੀਤੇ ਹੋਏ ਪਾਪ ਦਾ ਬੋਝ ਮੈਨੂੰ ਦਿਨ ਪ੍ਰਤੀ ਦਿਨ ਅੰਦਰੋਂ ਅੰਦਰੀ ਦਬਾਈ ਅਤੇ ਖਾਈ ਜਾ ਰਿਹਾ ਸੀ। ਮਾਪਿਆਂ ਦੇ ਅੱਖਾਂ ਮੂਹਰੇ ਹੋਏ ਕਤਲ ਦਾ ਦ੍ਰਿਸ਼ ਇੱਕ ਪਲ ਲਈ ਵੀ ਮੈਨੂੰ ਵਿਸਰਦਾ ਨਹੀਂ ਸੀ। ਮੈਂ ਰਾਤ ਨੂੰ ਸੁੱਤਾ ਪਿਆ ਅਭੜਵਾਹੇ ਤ੍ਰਬਕ ਕੇ ਉੱਠ ਖੜਦਾ ਸੀ। ਮੈਨੂੰ ਜਾਪਦਾ ਹੁੰਦਾ ਸੀ ਜਿਵੇਂ ਘੋੜਿਆਂ ਦੇ ਪੌੜ ਮੇਰੀ ਹਿੱਕ 'ਤੇ ਨਗਾਰੇ ਵਜਾ ਰਹੇ ਹੋਣ ਜਾਂ ਆਪਣੀ ਲੱਤਾਂ ਨਾਲ ਲਤੜ-ਲਤੜ ਘਾਹਣੀ ਕਰ ਰਹੇ ਹੋਣ। ਸਾਰੀ ਰਾਤ ਮੈਂ ਡਰਿਆ ਅਤੇ ਸਹਿਮੀਆ ਹੋਇਆ ਬੈਠ ਕੇ ਬਤੀਤ ਕਰਦਾ ਹੁੰਦਾ ਸੀ। ਦਿਨ ਵੇਲੇ ਵੀ ਕਿਸੇ ਕੰਮ ਵਿੱਚ ਮੇਰਾ ਮਨ ਨਾ ਲੱਗਦਾ। ਮੈਂ ਸਾਰੀ ਦਿਹਾੜੀ ਕੰਧਾਂ ਵਿੱਚ ਝੱਲਾ ਹੋਇਆ ਵੱਜਦਾ ਤੁਰਿਆ ਫਿਰਦਾ। ਮੈਂ ਇੱਕ ਚੱਲਦੀ ਫਿਰਦੀ ਲਾਸ਼ ਜਿਹੀ ਬਣ ਕੇ ਰਹਿ ਗਿਆ ਸੀ। ਖਾਣ ਪੀਣ ਦੀ ਸੁਰਤ ਨਾ ਰਹੀ ਹੋਣ ਕਰਕੇ ਮੈਂ ਦਿਨੋਂ ਦਿਨ ਸੁੱਕ ਕੇ ਤਵੀਤ ਬਣਦਾ ਜਾ ਰਿਹਾ ਸੀ। ਕਈ ਵਾਰ ਤਾਂ ਜ਼ਿੰਦਗੀ ਤੋਂ ਉਕਤਾ ਕੇ ਮੈਂ ਆਪਣੇ ਆਪ ਨੂੰ ਖਤਮ ਕਰ ਲੈਣ ਬਾਰੇ ਵੀ ਸੋਚਦਾ ਸੀ। ਪਰ ਆਤਮਹੱਤਿਆ ਕਰਨੀ ਵੀ ਕਿਹੜਾ ਸੌਖੀ ਹੁੰਦੀ ਹੈ?

Friday, 30 December 2016

ਤੀਜਾ: ਯੋਧਾ

ਤੀਜਾ: ਯੋਧਾ ੧੬੭੬ ਫਲੁਸ
ਗੁਰੂ ਜਾਨਕੀ ਪ੍ਰਸ਼ਾਦ ਦੀ ਸ਼ਰਨ ਵਿੱਚ ਆਇਆਂ ਮੈਨੂੰ ਬਹੁਤੇ ਵਰ੍ਹੇ ਨਹੀਂ ਸਨ ਹੋਏ। ਸੰਨ ੧੬੭੫ ਵਿੱਚ ਜਾਨਕੀ ਪ੍ਰਸਾਦ ਦੀ ਬਿਰਧ ਹੋਣ ਕਰਕੇ ਅਚਨਚੇਤ ਮੌਤ ਹੋ ਗਈ। ਮੈਂ ਇੱਕ ਵਾਰ ਫਿਰ ਤੋਂ ਯਤੀਮ ਹੋ ਗਿਆ ਸੀ। ਮਾਪਿਆਂ ਤੋਂ ਬਾਅਦ ਜੇ ਕਿਸੇ ਨੇ ਮੈਨੂੰ ਪਿਆਰ ਕੀਤਾ ਸੀ ਤਾਂ ਉਹ ਮੇਰੇ ਗੁਰੂ ਜਾਨਕੀ ਪ੍ਰਸ਼ਾਦ ਨੇ ਹੀ ਕੀਤਾ ਸੀ। ਗੁਰੂ ਦੇ ਤੁਰ ਜਾਣ ਮਗਰੋਂ ਮੇਰੀ ਦੁਨੀਆਂ ਵਿਰਾਨ ਜਿਹੀ ਹੋ ਗਈ ਸੀ। ਉਸਦੇ ਵਡੇਰੀ ਉਮਰ ਦੇ ਚੇਲਿਆਂ ਨੇ ਮੇਰੇ ਨਾਲ ਰੁੱਖਾ ਵਰਤਾਉ ਕਰਨਾ ਸ਼ੁਰੂ ਕਰ ਦਿੱਤਾ ਸੀ। ਮੇਰਾ ਡੇਰੇ ਵਿੱਚ ਉੱਕਾ ਹੀ ਦਿਲ ਨਹੀਂ ਸੀ ਲੱਗਦਾ। ਮੈਂ ਡੇਰੇ ਵਿੱਚੋਂ ਭੱਜ ਕੇ ਕਿਧਰੇ ਦੂਰ ਚਲਾ ਜਾਣਾ ਚਾਹੁੰਦਾ ਸੀ। ਪਰ ਮੈਨੂੰ ਜਾਣ ਲਈ ਕੋਈ ਟਿਕਾਣਾ ਨਹੀਂ ਸੀ ਲੱਭ ਰਿਹਾ।

Tuesday, 27 December 2016

ਚੌਥਾ ਤਾਂਤਰਿਕ ਵਿੱਦਿਆ

ਚੌਥਾ ਤਾਂਤਰਿਕ ਵਿੱਦਿਆ
ਮੈਂ ਗੋਆ ਅਤੇ ਚਾਉਲ ਦੀਆਂ ਲੜਾਈਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜੰਗਾਂ ਵਿੱਚ ਹਿੱਸਾ ਲੈ ਚੁੱਕਾ ਸੀ। ਮੁਗਲਾਂ ਨਾਲ ਹੋਈਆਂ ਅਨੇਕਾਂ ਝੜਪਾਂ ਵਿੱਚ ਮੈਂ ਮੋਹਰੀ ਹੋ ਕੇ ਲੜਿਆ ਸੀ। ਕਈ ਦਫਾ ਜੰਗੀ ਮਾਹੌਲ ਦੌਰਾਨ ਮੁਗਲਾਂ ਤੱਕ ਪਹੁੰਚਣ ਵਾਲੀ ਰਸਦ ਨੂੰ ਵੀ ਮੈਂ ਡਟ ਕੇ ਰੋਕਿਆ ਸੀ। ਮਰਾਠਿਆਂ ਦੀ ਹਰ ਛੋਟੀ ਵੱਡੀ ਜੰਗ ਨੂੰ ਮੈਂ ਸਿਰਧੜ ਦੀ ਬਾਜ਼ੀ ਲਾ ਕੇ ਲੜਦਾ ਰਿਹਾ ਸੀ। ਲੇਕਿਨ ਫੇਰ ਇੱਕ ਸਮਾਂ ਐਸਾ ਆਇਆ ਕਿ ਮੁਗਲ ਭਾਰੀ ਪੈ ਗਏ ਤੇ ਉਨ੍ਹਾਂ ਨੇ ਮਰਾਠਿਆਂ ਨੂੰ ਖਦੇੜ ਦਿੱਤਾ ਸੀ। ਮਰਾਠਿਆਂ ਦਾ ਵਿਦਰੋਹ ਦੱਬਿਆ ਹੀ ਨਹੀਂ ਗਿਆ, ਬਲਕਿ ਇੱਕ ਪ੍ਰਕਾਰ ਨਾਲ ਖਤਮ ਕਰ ਦਿੱਤਾ ਗਿਆ ਸੀ। ਮੇਰੇ ਮਨ ਵਿੱਚ ਵੀ ਸੱਚੇ ਦੇਸ਼ ਭਗਤ ਮਰਹੱਟਾ ਸਰਦਾਰਾਂ ਵਾਂਗ

Monday, 26 December 2016

ਪੰਜਵਾਂ ਸਿੱਖੀ


ਦੱਖਣ ਦੇਸ਼, ਮਹਾਰਾਸ਼ਟਰ ਵਿੱਚ ਮੁਗਲਾਂ ਨੇ ਮਰਾਠਿਆਂ ਨੂੰ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਸੀ। ਰਾਜਪੁਤਾਨੇ ਦੇ ਬਹੁਤੇ ਰਾਜਪੂਤ ਲੜ ਨਾ ਸਕਣ ਕਾਰਨ ਮੁਗਲਾਂ ਅੱਗੇ ਝੁੱਕ ਗਏ ਸਨ। ਉਹ ਮੁਗਲ ਹਾਕਮਾਂ ਨਾਲ ਸੰਧੀਆਂ ਕਰਨ ਲਈ ਆਪਣੀਆਂ ਲੜਕੀਆਂ ਦੇ ਡੋਲੇ ਤੱਕ ਦੇਣ ਲੱਗ ਪਏ ਸਨ। ਪੰਜਾਬ ਵਿੱਚ ਵੀ ਨਾਨਕ ਪੰਥੀਆਂ ਦੇ ਮੁਗਲਾਂ ਨੇ ਪੈਰ ਨਹੀਂ ਲੱਗਣ ਦਿੱਤੇ ਸਨ। ੩੦ ਮਾਰਚ ੧੬੯੯ ਈ: ਦੀ ਵਿਸਾਖੀ ਨੂੰ ਸਿੱਖਾਂ ਦੇ ਦਸਵੇਂ ਨਾਨਕ, ਗੁਰੂ ਗੋਬਿੰਦ ਰਾਏ ਨੇ ਭਾਵੇਂ ਖਾਲਸਾ ਸਾਜ ਕੇ ਆਪਣਾ ਨਵਾਂ ਪੰਥ ਚਲਾ ਦਿੱਤਾ ਸੀ, ਪਰ ਭਾਰਤ ਦੇ ਬਹੁਤੇ ਲੋਕ ਅਜੇ ਵੀ ਉਨ੍ਹਾਂ ਨੂੰ ਸਿੱਖ ਦੀ ਬਜਾਏ ਨਾਨਕ ਪੂਜ ਜਾਂ ਨਾਨਕ ਪੰਥੀਏ ਹੀ ਸੱਦਦੇ ਸਨ। 

Sunday, 25 December 2016

ਛੇਵਾਂ ਮੰਜ਼ਿਲ-ਏ-ਮਕਸੂਦ

ਛੇਵਾਂ ਮੰਜ਼ਿਲ-ਏ-ਮਕਸੂਦ
ਭਾਈ ਭਗਵੰਤ ਸਿੰਘ ਬੰਗੇਸ਼ਰੀ, ਗੁਰੂ ਸਾਹਿਬ ਦਾ ਸ਼ਰਧਾਲੂ ਅਤੇ ਮੁਗਲ ਦਰਬਾਰ ਦਾ ਪੰਜ ਹਜ਼ਾਰੀ ਮਰਾਤਬਦਾਨ (ਅਧਿਕਾਰੀ) ਸੀ। ਉਸ ਦਾ ਟਾਂਡਾ (ਵਪਾਰਕ ਕਾਫਲਾ ਜਾਂ ਅਨੇਕਾਂ ਗੱਡਿਆਂ ਦਾ ਸਮੂਹ) ਉਨ੍ਹੀਂ ਦਿਨੀਂ ਨੰਦੇੜ ਵਿੱਚੋਂ ਲੰਘ ਰਿਹਾ ਸੀ। ਜਦੋਂ ਉਸਨੂੰ ਗੁਰੂ ਸਾਹਿਬ ਦੇ ਨੰਦੇੜ ਹੋਣ ਬਾਰੇ ਪਤਾ ਚੱਲਿਆ ਤਾਂ ਉਹ ਗੁਰੂ ਸਾਹਿਬ ਨੂੰ ਮਿਲਣ ਆ ਗਿਆ। ਗੁਰੂ ਸਾਹਿਬ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਭਾਈ ਭਗਵੰਤ ਸਿੰਘ ਦੇ ਟਾਂਡੇ ਵਿੱਚ ਅਨੇਕਾਂ ਸੌਦਾਗਰ ਅਤੇ ਵਣਜਾਰੇ ਨਿਰੰਤਰ ਸਫਰ ਕਰਨ ਦੇ ਆਦੀ ਅਤੇ ਰਾਹਾਂ ਦੇ ਭੇਤੀ ਸਨ। ਮੇਰੇ ਲਈ ਉਸ ਟਾਂਡੇ ਨਾਲ ਵਪਾਰੀਆਂ ਦੀ ਆੜ ਵਿੱਚ ਪੰਜਾਬ ਵੱਲ ਨਿਕਲ ਜਾਣਾ ਲਾਹੇਵੰਦ ਰਹੇਗਾ। ਗੋਦਾਵਰੀ ਕੰਢਿਉਂ ਚੱਲਣ ਉਪਰੰਤ ਮੈਂ ਭਗਵੰਤ ਸਿੰਘ ਨੂੰ ਨਾਂਦੇੜ ਨਗਰ ਵਿਚਕਾਰ ਜਾ ਕੇ ਮਿਲਿਆ। ਭਗਵੰਤ ਸਿੰਘ ਨਾਲ ਸਲਾਹ ਕਰਕੇ ਮੈਂ ਤੀਹ ਸਿੰਘਾਂ ਦੇ ਜੱਥੇ ਨਾਲ ੫ ਅਕਤੂਬਰ ੧੭੦੮ ਨੂੰ ਨਾਂਦੇੜ ਦੀ ਧਰਤੀ ਨੂੰ ਛੱਡ ਕੇ ਫਤਿਹ ਸ਼ਾਹ ਦੇ ਭੇਸ ਵਿੱਚ ਪੰਜਾਬ ਨੂੰ ਚਾਲੇ ਪਾ ਦਿੱਤੇ ਸਨ। 

Saturday, 24 December 2016

ਕੈਥਲ ਦਾ ਖਜ਼ਾਨਾ+ਸੋਨੀਪਤ

ਕੈਥਲ ਦਾ ਖਜ਼ਾਨਾ
ਜਨਵਰੀ ੧੭੦੯
ਮੈਂ ਆਪਣੇ ਰਾਜਨੀਤਕ ਇਨਕਲਾਬ ਦਾ ਸੰਘਰਸ਼ ਰਸਤੇ ਵਿੱਚ ਹੀ ਜਨਵਰੀ ੧੭੦੯ ਨੂੰ ਕੈਥਲ ਕੋਲੋਂ ਸ਼ੁਰੂ ਕਰ ਦਿੱਤਾ ਸੀ। ਸਾਨੂੰ ਰਾਹਗੀਰਾਂ ਰਾਹੀਂ ਭਿਣਕ ਪਈ ਕਿ ਕੈਥਲ ਤੋਂ ੨੦ ਕਿਲੋਮੀਟਰ ਦੂਰ ਪਿੰਡ ਬਹੂਣ (ਭੂਣੀਏ) ਦਿੱਲੀ ਨੂੰ ਮਾਮਲਾ ਲੈ ਕੇ ਜਾ ਰਹੇ ਮੁਗਲ ਸੈਨਿਕਾਂ ਨੇ ਪੜਾਅ ਕੀਤਾ ਹੋਇਆ ਸੀ। ਉਨ੍ਹਾਂ ਕੋਲ ਕਾਫੀ ਸਾਰਾ ਖਜ਼ਾਨਾ ਸੀ ਤੇ ਰਾਖੀ ਲਈ ਅਮਲਾ ਵੀ ਥੋੜ੍ਹਾ ਸੀ। ਮੈਂ ਤਤਫੱਟ ਇਸ ਖਜ਼ਾਨੇ ਨੂੰ ਲੁੱਟਣ ਦੀ ਯੋਜਨਾ ਬਣਾਈ ਤੇ ਅਸੀਂ ਕੈਥਲ ਵੱਲ ਤੁਰ ਪਏ। ਭਾੜੇ ਦੇ ਪਹਿਰੇਦਾਰਾਂ ਦੀ ਮੁਗਲ ਫੌਜ ਅਚਾਨਕ ਹੋਏ ਹਮਲੇ ਤੋਂ ਘਬਰਾ ਕੇ ਥੋੜ੍ਹੀ ਜਿਹੀ ਮੁੱਠਭੇੜ ਉਪਰੰਤ ਖਜ਼ਾਨਾ ਛੱਡ ਕੇ ਭੱਜ ਗਈ ਸੀ। ਉਨ੍ਹਾਂ ਨੇ ਜਾ ਕੇ ਕੈਥਲ ਦੇ ਆਮਿਲ ਨੂੰ ਖਬਰ ਕਰ ਦਿੱਤੀ। ਕੈਥਲ ਦਾ ਆਮਿਲ ਸੀ ਤਾਂ ਹਿੰਦੂ, ਪਰ ਮੁਗਲਾਂ ਦਾ ਬਹੁਤ ਵਫਾਦਾਰ ਸੀ। ਉਹ ਫੌਰਨ ਆਪਣਾ ਫੌਜੀ ਦਸਤਾ ਲੈ ਕੇ ਸਾਡੇ ਵੱਲ ਆ 

Friday, 23 December 2016

ਸਮਾਣਾ ੨੬ ਨਵੰਬਰ ੧੭੦੯

ਸਮਾਣਾ ੨੬ ਨਵੰਬਰ ੧੭੦੯


ਘੱਗਰ ਦਰਿਆ ਦੇ ਕੰਡੇ ਵਸਿਆ ਸਮਾਣਾ (ਜ਼ਿਲ੍ਹਾ ਪਟਿਆਲਾ) ਪੰਜਾਬ ਦੇਸ ਦਾ ਇੱਕ ਮਹੱਤਵਪੂਰਨ ਤੇ ਅਮੀਰ ਰਿਆਸਤੀ ਸ਼ਹਿਰ ਸੀ। ਸਮਾਣੇ ਦਾ ਇਤਿਹਾਸ ਵੀ ਕਾਫੀ ਪੁਰਾਣਾ ਹੈ। ੯੮੦ ਈ: ਵਿੱਚ ਬਠਿੰਡੇ 'ਤੇ ਰਾਜ ਕਰਨ ਵਾਲਾ ਰਾਜਾ ਜੈਪਾਲ ਸਮਾਣੇ 'ਤੇ ਰਾਜ ਕਰਿਆ ਕਰਦਾ ਸੀ। ੧੦੦੧-੧੦੨੭ ਈ: ਤੱਕ ਉਸਦੇ ਪੁੱਤਰ ਅਗਨਪਾਲ ਨੇ ਸਮਾਣੇ 'ਤੇ ਸ਼ਾਸਨ ਕੀਤਾ। ਅਗਨਪਾਲ, ਸੁਬਕਤਗਿਨ ਦੇ ਪੁੱਤਰ ਮੁਹੰਮਦ ਗਜ਼ਨੀ ਕੋਲ ਇਹ ਇਲਾਕਾ ੧੦੨੬-੨੭ ਈ: ਵਿੱਚ ਹਾਰ ਗਿਆ ਸੀ। ੧੦੩੦ ਈ: ਵਿੱਚ ਗਜ਼ਨੀ ਦੀ ਮੌਤ ਉਪਰੰਤ ਸਮਾਣਾ ਫੇਰ ਹਿੰਦੂ ਰਾਜਿਆਂ ਦੇ ਕਬਜ਼ੇ ਵਿੱਚ ਆ ਗਿਆ ਸੀ। 

Thursday, 22 December 2016

ਘੜਾਮ - ੧੭੧੦

ਘੜਾਮ - ੧੭੧੦
ਕੋਹ-ਏ-ਰਾਮ ਵਿਖੇ ਕੋਹਰਾਮ                                                                                             
ਸਮਾਣੇ ਰਹਿੰਦਿਆਂ ਮੈਨੂੰ ਸਮਾਣੇ ਤੋਂ ੨੮ ਕਿਲੋਮੀਟਰ ਸਨੌਰ ਵਿਖੇ ਪਏ ਇੱਕ ਸਰਕਾਰੀ ਖਜ਼ਾਨੇ ਦੀ ਭਿਣਕ ਪਈ। ਮੈਂ ਬਿਨਾ ਦੇਰ ਕੀਤਿਆਂ ਉਸ ਨੂੰ ਅੱਧੀ ਰਾਤੋਂ ਲੁੱਟ ਲਿਆ। ਸਨੌਰ ਤੋਂ ਅੱਗੇ ਥੋੜ੍ਹੀ ਦੂਰ ਹੀ ਕੋਹ-ਏ-ਰਾਮ (ਮੌਜੂਦਾ ਘੜਾਮ, ਜ਼ਿਲ੍ਹਾ ਪਟਿਆਲਾ) ਸ਼ਹਿਰ ਸੀ। ਸਨੌਰ ਮਗਰੋਂ ਅੱਗੇ ਵਧਦਿਆਂ ਮੈਂ ਕੋਹ-ਏ-ਰਾਮ ਘੜਾਮ 'ਤੇ ਚੜਾਈ ਕਰਨ ਦਾ ਮਨ ਬਣਾ ਲਿਆ ਸੀ। 

Wednesday, 21 December 2016

ਥਾਨੇਸਰ ਅਤੇ ਸ਼ਾਹਬਾਦ (ਮਾਰਕੰਡਾ)

ਥਾਨੇਸਰ ਅਤੇ ਸ਼ਾਹਬਾਦ (ਮਾਰਕੰਡਾ)
ਠਸਕੇ ਉਪਰੰਤ ਮੈਂ ਥਾਨੇਸਰ ਵੱਲ ਰੁਖ ਕਰ ਲਿਆ ਤੇ ਮਾਮੂਲੀ ਜਿਹੀ ਝੜਪ ਹੋਣ ਬਾਅਦ ਥਾਨੇਸਰ ਮੇਰੇ ਕਬਜ਼ੇ ਵਿੱਚ ਸੀ। ਮਾਰਕੰਡਾ ਦਰਿਆ ਕੰਢੇ ਵਸੇ ਨਗਰ ਸ਼ਾਹਬਾਦ ਦੇ ਫੌਜਦਾਰ ਨੂੰ ਜਦੋਂ ਸਿੱਖ ਫੌਜ ਦੇ ਆਉਣ ਦਾ ਪਤਾ ਲੱਗਾ ਤਾਂ ਡਰਦਾ ਮਾਰਾ ਉਹ ਆਪਣੇ ਪਰਿਵਾਰ ਸਮੇਤ ਦਿੱਲੀ ਨੂੰ ਦੌੜ ਗਿਆ। ਇਉਂ ਬਿਨਾ ਕੋਈ ਉੱਦਮ ਕੀਤਿਆਂ ਅਸੀਂ ਸ਼ਾਹਬਾਦ ਨੂੰ ਵੀ ਹਾਸਿਲ ਕਰ ਲਿਆ। ਸਾਡੇ ਸ਼ਾਹਬਾਦ ਵਿੱਚ ਦਾਖਿਲ ਹੁੰਦਿਆਂ ਹੀ ਉੱਥੋਂ ਦੀ ਫੌਜ ਚਿੱਟਾ ਝੰਡਾ ਲਈ ਸਾਡੇ ਇਸਤਕਬਾਲ ਲਈ ਖੜੀ ਸੀ।

ਠਸਕੇ ਤਲਿਸਮ?

ਠਸਕੇ ਤਲਿਸਮ?
ਕੋਹਰਾਮ (ਘੁੜਾਮ) ਦੇ ਕੋਲ ਹੀ ਕੁਝ ਦੂਰੀ (੨੦ ਕਿਲੋਮੀਟਰ) 'ਤੇ ਮਕਬੂਲ ਨਗਰ ਠਸਕਾ ਸੀ। ਉਸਨੂੰ ਠਸਕਾ ਮੀਰਾਂ ਜੀ ਵੀ ਕਹਿੰਦੇ ਸਨ। ਇਸ ਸ਼ਹਿਰ ਵਿੱਚ ਵਧੇਰੇ ਵਸੋਂ ਕਾਲਾ ਇਲਮ ਜਾਨਣ ਵਾਲਿਆਂ ਨਜ਼ੂਮੀਆਂ ਦੀ ਸੀ। ਸਈਅਦ, ਮੁਗਲ, ਸ਼ੇਖ ਅਤੇ ਹੋਰ ਪਾਖੰਡੀ ਇੱਥੇ ਡੇਰਾ ਲਾਈ ਬੈਠੇ ਲੋਕਾਂ ਨੂੰ ਆਪਣੀਆਂ ਝੂਠੀਆਂ ਗੈਬੀ ਸ਼ਕਤੀਆਂ ਦਾ ਪ੍ਰਚਾਰ ਕਰਕੇ ਲੁੱਟੀ ਜਾ ਰਹੇ ਸਨ। ਮੁਹੰਮਦ ਗੌਰੀ ਦੇ ਸੋਮਨਾਥ ਮੰਦਰ 'ਤੇ ਹਮਲੇ ਸਮੇਂ ਇੱਥੋਂ ਦੇ ਬ੍ਰਾਹਮਣਾਂ ਨੇ ਹਿੰਦੂਆਂ ਨੂੰ ਅਤੇ ਬਾਬਰ ਦੇ ਹਮਲੇ ਸਮੇਂ ਇੱਥੋਂ ਦੇ ਪਠਾਣਾਂ ਨੇ ਮੁਸਲਮਾਨਾਂ ਨੂੰ ਠੱਗਣ ਲਈ ਆਪਣੇ ਆਪ ਨੂੰ ਜੰਤਰਾਂ-ਮੰਤਰਾਂ ਦੇ ਗਿਆਤਾਂ ਦੱਸ ਕੇ ਮੂਰਖ ਬਣਾਇਆ ਸੀ। ਲੇਕਿਨ ਦੋਨਾਂ ਧਾੜਵੀਆਂ ਅੱਗੇ ਕਿਸੇ ਜਾਦੂਗਰ ਦਾ ਕੋਈ ਮੰਤਰ ਜਾਂ ਟੂਣਾ-ਟਾਮਣ ਨਹੀਂ ਸੀ ਚੱਲਿਆ।

Tuesday, 20 December 2016

ਮੁਸਤਫਾਬਾਦ, ਦਮਾਲਾ ਅਤੇ ਕੁੰਜਪੁਰਾ

ਮੁਸਤਫਾਬਾਦ
ਉਸ ਤੋਂ ਬਾਅਦ ਅਸੀਂ ਹੋਰ ਅਹਿਮ ਨਗਰ ਮੁਸਤਫਾਬਾਦ ਵੱਲ ਸਿੱਧੇ ਹੋ ਗਏ। ਜਦ ਇਸ ਦੇ ਫੌਜਦਾਰ ਨੂੰ ਬਿੜਕ ਹੋਈ ਤਾਂ ਉਹਨੇ ਸਾਡੇ ਰਾਹ ਰੋਕਣ ਲਈ ਆਪਣੀ ੨੦੦੦ ਫੌਜ ੨ ਤੋਪਾਂ ਦੇ ਕੇ ਭੇਜ ਦਿੱਤੀ। ਸਾਡੇ ਕੁਝ ਸਿਪਾਹੀ ਡਰਦੇ ਜਾਨਾਂ ਬਚਾਉਣ ਲਈ ਮੈਦਾਨ ਵਿੱਚੋਂ ਭੱਜ ਗਏ। ਬਾਕੀ ਜਿਹੜੇ ਡਟ ਰਹਿਣ ਵਾਲੇ ਸੀ, ਉਨ੍ਹਾਂ ਨੇ ਮੁਗਲਾਂ 'ਤੇ ਐਸਾ ਹੱਲਾ ਬੋਲਿਆ ਕਿ ਉਹ ਪਹਿਲੀ ਝੜਪ ਵਿੱਚ ਹੀ ਮੈਦਾਨ ਛੱਡ ਕੇ ਭੱਜ ਗਏ। ਉਨ੍ਹਾਂ ਦੀ ਇੱਕ ਤੋਪ ਵੀ ਸਾਡੇ ਹੱਥ ਲੱਗ ਗਈ। ਉਸ ਤੋਂ ਬਾਅਦ ਅਸੀਂ ਇਸ ਨਗਰ ਦੇ ਸਾਰੇ ਸ਼ਾਹੂਕਾਰਾਂ ਨੂੰ ਰੱਜ ਕੇ ਲੁੱਟਿਆ।

Monday, 19 December 2016

ਕਪੂਰੀ ਦੀ ਅੱਗ

ਕਪੂਰੀ ਦੀ ਅੱਗ

ਦਾਮਾਲਾ ਅਤੇ ਕੁੰਜਪੁਰੇ (ਕਰਨਾਲ ਜ਼ਿਲ੍ਹੇ ਦਾ ਯਮਨਾ ਨਦੀ ਨਜ਼ਦੀਕ ਵਸਿਆ ਇੱਕ ਪਿੰਡ) ਦੇ ਇਲਾਕੇ ਹਾਸਿਲ ਕਰਨ ਉਪਰੰਤ ਭਾਵੇਂ ਸਾਡੀਆਂ ਜੰਗੀ ਮਸ਼ਕਾਂ ਵੀ ਜਾਰੀ ਸਨ ਤੇ ਫੌਜ ਦੀ ਭਰਤੀ ਵੀ ਨਿਰੰਤਰ ਹੋਈ ਜਾ ਰਹੀ ਸੀ। ਲੇਕਿਨ ਮੈਂ ਆਪਣਾ ਅਗਲਾ ਜੰਗੀ ਨਿਸ਼ਾਨਾ ਕੋਈ ਨਹੀਂ ਸੀ ਮਿਥਿਆ। ਇਸ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਸੱਜਰੇ ਭਰਤੀ ਹੋਏ ਸਿੱਖ ਯੋਧਿਆਂ ਦੀ ਤਿਆਰੀ ਤੋਂ ਮੈਂ ਕੋਈ ਬਹੁਤਾ ਖੁਸ਼ ਨਹੀਂ ਸੀ। ਖੁਸ਼ ਨਾਲੋਂ ਵਧੀਆ ਇਹ ਕਿਹਾ ਜਾ ਸਕਦਾ ਹੈ ਕਿ ਮੈਂ ਸੰਤੁਸ਼ਟ ਨਹੀਂ ਸੀ। ਮੇਰੇ ਹਿਸਾਬ ਨਾਲ ਉਨ੍ਹਾਂ ਨੂੰ ਵਧੇਰੇ ਸ਼ਸਤਰ ਸਿਖਲਾਈ ਦੀ ਲੋੜ੍ਹ ਸੀ ਤੇ ਫਾਕੇ ਕੱਟਣ ਦੀ ਜਾਚ ਵੀ ਉਨ੍ਹਾਂ ਨੇ ਅਜੇ ਨਹੀਂ ਸੀ ਸਿੱਖੀ। ਦੂਜੀ ਮਹੱਤਵਪੂਰਨ ਗੱਲ ਇਹ ਸੀ ਕਿ ਮੈਂ ਆਪਣੇ ਜ਼ਿਹਨ ਨੂੰ ਕੁਝ ਅਰਾਮ ਦਿਵਾਉਣਾ ਚਾਹੁੰਦਾ ਸੀ। ਜਦੋਂ ਦਾ ਮੈਂ ਨਾਂਦੇੜ ਤੋਂ ਪੰਚਨਦ (ਪੰਜਾਬ) ਵੱਲ ਪੈਰ ਪੱਟਿਆ ਸੀ, ਮੇਰਾ ਦਿਮਾਗ ਹਰ ਸਮੇਂ ਮੇਰੇ ਕਦਮਾਂ ਅਤੇ ਸ਼ਸਤਰਾਂ ਵਾਂਗ ਬੇਅਟਕ ਚੱਲਦਾ ਹੀ ਰਹਾ ਸੀ। 

Sunday, 18 December 2016

ਸਢੌਰਾ

ਸਢੌਰਾ
ਸਢੌਰਾ (ਯਮੁਨਾਨਗਰ ਕੋਲ ਵਸਿਆ ਸ਼ਹਿਰ) ਸ਼ਿਵਾਲਿਕ ਦੀਆਂ ਪਹਾੜੀਆਂ ਕੋਲ ਨਕਾਤੀ ਦਰਿਆ ਕੰਢੇ ਵਸਿਆ ਇੱਕ ਸ਼ਹਿਰ ਸੀ। ਸਾਧੂ ਰਾਹਾ ਯਾਨੀ ਸਾਧੂਆਂ ਦੀ ਜੀਵਨਜਾਚ ਤੋਂ ਸਾਧੂਵਾੜੇ ਅਰਥਾਤ ਸਢੌਰੇ ਦਾ ਨਾਮ ਪਿਆ ਸੀ। ਕਿਸੇ ਸਮੇਂ ਸਢੌਰਾ ਨੂੰ ਇੱਕ ਪਵਿੱਤਰ ਨਗਰ ਦੀ ਮਾਣਤਾ ਦਿੱਤੀ ਜਾਂਦੀ ਸੀ। ਇਹ ਮੰਨਿਆ ਜਾਂਦਾ ਸੀ ਕਿ ਇੱਥੋਂ ਦੇ ਕਪਾਲ ਮੋਚਨ ਸਰੋਵਰ ਵਿੱਚ ਇਸ਼ਨਾਨ ਕਰਕੇ ਬ੍ਰਹਮ ਹੱਤਿਆ ਵਰਗੇ ਪਾਪ ਵੀ ਧੋਤੇ ਜਾਂਦੇ ਸਨ। ਮਤਸਿਯਾ ਪੁਰਾਣ ਵਿੱਚ ਇਸ ਨੂੰ ਮਹਾਤਮਾ ਲੋਕਾਂ ਦੀ 'ਜੱਗਯ ਸਥੱਲੀ' ਦੱਸਿਆ ਗਿਆ ਹੈ। ਇੱਥੇ ਰੋਜ਼ਾ ਪੀਰ ਦਾ ਮਜ਼ਾਰ ਸੀ ਤੇ ਕਿਹਾ ਜਾਂਦਾ ਸੀ ਕਿ ਪੀਰ ਨੇ ਇਸ ਸਥਾਨ ਨੂੰ ਕਦੇ ਪਾਣੀ ਵਿੱਚ ਨਾ ਡੁੱਬਣ ਦਾ ਵਰ ਦਿੱਤਾ ਹੋਇਆ ਸੀ। ਮੁਸਲਮਾਨ ਰੋਜ਼ਾ ਪੀਰ ਦੀ ਦਰਗਾਹ ਨੂੰ ਮੱਕੇ ਮਦੀਨੇ ਵਾਂਗ ਮੰਨਦੇ ਸਨ। ਇੱਥੇ ਪੰਜ ਤੀਰਥ ਸਥਾਨ ਸਨ, ਤੀਰਥਰਾਜ ਕਪਾਲ ਮੋਚਨ, ਸਾਮ ਸਰੋਵਰ, ਰਿਣ ਮੋਚਨ, ਸੂਰੀਯਾ ਕੂੰਡ ਅਤੇ ਚੰਦਰ ਕੁੰਡ। 

ਤ੍ਰੇਤੇ ਯੁੱਗ ਵਿੱਚ ਰਾਮ ਚੰਦਰ ਰਾਵਣ ਨੂੰ ਮਾਰਨ ਬਾਅਦ ਅਯੋਧੀਆ ਜਾਂਦੇ ਇੱਥੇ ਸੂਰਜ ਕੁੰਡ ਵਿਖੇ ਰੁੱਕੇ ਸਨ। ੧੬੮੭ ਈ: ਵਿੱਚ ਗੁਰੂ ਗੋਬਿੰਦ ਸਿੰਘ ਨੇ ਇੱਥੇ ਦੇ ਸਰੋਵਰ ਵਿੱਚ ਜੰਗੀ ਸ਼ਸਤਰ ਧੋਤੇ ਸਨ। ੧੫੮੪ ਈ: ਵਿੱਚ ਗੁਰੂ ਨਾਨਕ ਨੇ ਇੱਥੇ ਬਿਰਾਜ ਕੇ ਰਤਨਮਾਲਾ ਦਾ ਜਾਪ ਕੀਤਾ ਸੀ। ਮਹਾਭਾਰਤ ਦੇ ਯੁੱਧ ਉਪਰੰਤ ਪਾਂਡਵ ਵੀ ਇਸ਼ਨਾਨ ਕਰਨ ਇੱਥੇ ਆਏ ਸਨ। ਆਦਿ ਬਦਰੀ ਉਹ ਸਥਾਨ ਸੀ, ਜਿੱਥੇ ਬਦਰੀਨਾਥ ਜਾਣ ਤੋਂ ਪੂਰਵ ਬਦਰੀ ਨਰਾਇਣ ਵਿਸ਼ਨੂੰ ਨੇ ਤਪੱਸਿਆ ਕੀਤੀ ਸੀ? 

ਅਜਿਹੀ ਪਵਿੱਤਰ ਧਰਤੀ ਨੂੰ ਉਸਮਾਨ ਖਾਨ ਨਾਮ ਦੇ ਇੱਕ ਦੁਸ਼ਟ ਨੇ ਪਲੀਤ ਕੀਤਾ ਹੋਇਆ ਸੀ। ਸਢੌਰੇ ਦਾ ਹਾਕਮ ਉਸਮਾਨ ਖਾਨ ਬਹੁਤ ਜ਼ਾਲਮ ਅਤੇ ਗੈਰ ਮੁਸਲਮਾਨਾਂ ਨੂੰ ਬਹੁਤ ਨਫਰਤ ਕਰਦਾ ਸੀ। ਉਹ ਹਮੇਸ਼ਾਂ ਗੈਰ-ਮੁਸਲਮਾਨਾਂ ਦੀਆਂ ਇਸਤਰੀਆਂ ਦੀਆਂ ਪੱਤਾਂ ਲੁੱਟਣ ਨੂੰ ਉਤਾਵਲਾ ਰਹਿੰਦਾ ਸੀ। ਉਸਨੇ ਗੁਰੂ ਗੋਬਿੰਦ ਸਿੰਘ ਦੇ ਇੱਕ ਮੁਸਲਮਾਨ ਮੁਰੀਦ ਸਈਅਦ ਬਦਰ-ਉੱਦ-ਦੀਨ (ਪੀਰ ਬੁੱਧੂ ਸ਼ਾਹ) ਦੇ ਪਰਿਵਾਰ ਉੱਪਰ ਬਹੁਤ ਅਤਿਆਚਾਰ ਕੀਤੇ ਸਨ ਤੇ ਉਨ੍ਹਾਂ ਨੂੰ ਸਿੱਖਾਂ ਦਾ ਸਾਥੀ ਆਖ ਕੇ ੧੭੦੪ ਈ: ਵਿੱਚ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ।

Saturday, 17 December 2016

ਮੁਖ਼ਲਿਸਗੜ੍ਹ 'ਤੇ ਕਬਜ਼ਾ

ਮੁਖ਼ਲਿਸਗੜ੍ਹ 'ਤੇ ਕਬਜ਼ਾ

ਸਾਮਣਾ, ਘੁੜਾਮ, ਸਨੌਰ, ਠਸਕਾ, ਕੁੰਜਪੁਰਾ, ਸ਼ਾਹਬਾਦ, ਦੈਮਾਲਾ, ਮੁਸਤਫਾਬਾਦ, ਕਪੂਰੀ ਅਤੇ ਸਢੌਰਾ ਦੀ ਫਤਿਹ ਤੋਂ ਬਾਅਦ ਫਰਵਰੀ ੧੭੧੦? ਵਿੱਚ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਕਿਸੇ ਪੱਕੇ ਅਤੇ ਨਿੱਘਰ ਕਿਲ੍ਹੇ ਦੀ ਜ਼ਰੂਰਤ ਸੀ। ਕੋਈ ਐਸਾ ਸੁਰੱਖਿਅਤ ਕਿਲ੍ਹਾ, ਜਿਸ 'ਤੇ ਵੈਰੀ ਲਈ ਹਮਲਾ ਕਰਨਾ ਵੀ ਮੁਸ਼ਕਿਲ ਹੋਵੇ ਤੇ ਸਾਡਾ ਗੋਲਾ ਬਾਰੂਦ, ਹਥਿਆਰ ਅਤੇ ਖਜ਼ਾਨਾ ਮਹਿਫੂਜ਼ ਸਾਂਭਿਆ ਰਹਿ ਸਕਦਾ ਹੋਵੇ। ਮੈਂ ਅਨੇਕਾਂ ਕਿਲ੍ਹਿਆਂ ਬਾਰੇ ਸੋਚਿਆ। ਲੇਕਿਨ ਮੇਰੀ ਸੋਚ ਆ ਕੇ ਮੁਖਲਿਸਗੜ੍ਹ ਦੇ ਕਿਲ੍ਹੇ ਉੱਪਰ ਅੜਕ ਗਈ। ਹਿਮਾਲਿਆ ਪਹਾੜ ਦੀਆਂ ਢਲਾਨਾ ਵੱਲ ਆਉਂਦਿਆਂ ਨਾਹਨ (ਹਿਮਾਚਲ ਪ੍ਰਦੇਸ਼) ਅਤੇ ਸਢੌਰੇ (ਹਰਿਆਣਾ) ਦੇ ਵਿਚਕਾਰ ਬਿਲਾਸਪੁਰ ਕੋਲ ਮੁਖਲਿਸਗੜ੍ਹ ਦਾ ਕਿਲ੍ਹਾ ਸੀ। ਸਢੌਰੇ ਤੋਂ ਇਸਦੀ ਦੂਰੀ ਇੱਕੀ ਮੀਲ ਸੀ ਤੇ ਇਸਨੂੰ ਜਾਣ ਦਾ ਪਹਾੜੀ ਰਸਤਾ ਬਹੁਤ ਕਠਿਨ ਅਤੇ ਔਕੜਾਂ ਭਰਿਆ ਸੀ। ਸੋਮ ਨਦੀ ਦੇ ਕੰਢੇ ਪਿੰਡ ਪੰਮੂ ਅਤੇ ਡਸਕਾ ਦੇ ਵਿਚਕਾਰਲੀਆਂ ਪਹਾੜੀਆਂ ਵਿੱਚ ਇਹ ਬਹੁਤ ਹੀ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਕਿਲ੍ਹਾ ਸੀ। ਸੂਰ ਵੰਸ਼ ਦੇ ਸ਼ਾਸਕ ਸ਼ੇਰ ਸ਼ਾਹ ਸੂਰੀ ਦਾ ਛੋਟਾ ਪੁੱਤਰ ਜਲਾਲ ਖਾਨ ੨੬ ੰaੇ ੧੫੪੫ ਨੂੰ ਆਪਣੇ ਵੱਡੇ ਭਰਾ ਆਦਿਲ ਸ਼ਾਹ ਦੀ ਬਜਾਏ ਤਖਤ ਉੱਪਰ ਬੈਠਾ ਤੇ ਉਸਨੇ ਆਪਣੇ ਨਾਮ ਨਾਲ ਇਸਲਾਮ ਸ਼ਾਹ ਦਾ ਲਕਬ ਜੋੜਿਆ। ਉਸਨੇ ਇਹ ਪਵਨਗੜ੍ਹ ਨਾਮ ਦਾ ਕਿਲ੍ਹਾ ਬਣਵਾਇਆ ਸੀ। ਉਸ ਤੋਂ ਬਾਅਦ ਇਸ ਕਿਲ੍ਹੇ ਨੂੰ ਸ਼ਾਹ ਜਹਾਨ ਬਾਦਸ਼ਾਹ ਦੇ ਇੱਕ ਸਿਪਾਹਸਲਾਰ ਪਠਾਣ ਅਮੀਰ ਮੁਖਲਿਸ ਖਾਨ ਨੇ ੧੬੫੦-੫੫ ਵਿੱਚ ਵੱਡਾ ਕੀਤਾ ਸੀ। ਮੁਖਲਿਸ ਖਾਨ ੧੬੩੪ ਵਿੱਚ ਅੰਮ੍ਰਿਤਸਰ ਦੀ ਜੰਗ ਗੁਰੂ ਹਰਗੋਬਿੰਦ ਜੀ ਨਾਲ ਲੜਿਆ ਸੀ। ਉਸਦਾ ਪੁੱਤਰ ਮੁਹੰਮਦ ਯਰਬੇਗ ਖਾਨ ਗੁਰੂ ਹਰਿ ਰਾਏ ਜੀ ਹੱਥੋਂ ਮਾਰਿਆ ਗਿਆ ਸੀ। ਇਹ ਮੁਖਲਿਸਗੜ੍ਹ ਦਰਿਆ ਜਮਨਾ ਪਾਰ ਵਾਲੇ ਮੁਖਲਿਸਪੁਰ ਤੋਂ ਵਖਰਾ ਸੀ। 

Friday, 16 December 2016

ਰੋਪੜ

ਰੋਪੜ

ਜਦੋਂ ਮੈਂ ਮੁਖਲਸਗੜ੍ਹ ਕਿਲ੍ਹੇ ਵਿੱਚ ਰਹਿੰਦਿਆਂ ਸਢੌਰੇ ਤੋਂ ਸਰਹਿੰਦ ਵੱਲ ਚੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਮੈਨੂੰ ਸੁਨੇਹਾ ਮਿਲਿਆ ਕਿ ਮਾਝੇ ਅਤੇ ਦੁਆਬੇ ਦੇ ਸਿੰਘਾਂ ਦਾ ਇੱਕ ਤਕੜਾ ਦਲ ਸਾਡੇ ਨਾਲ ਮਿਲਣ ਲਈ ਦਰਿਆ ਸਤਲੁਜ ਦੇ ਕੀਰਤਪੁਰ ਵਾਲੇ ਉਤਰੀ ਘਾਟ 'ਤੇ ਡੇਰਾ ਲਾਈ ਬੈਠਾ ਸੀ। ਉਨ੍ਹਾਂ ਦੇ ਉੱਥੇ ਰੁਕਣ ਦਾ ਕਾਰਨ ਇਹ ਸੀ ਕਿ ਵਜ਼ੀਰ ਖਾਨ ਨੂੰ ਸੂਹ ਮਿਲ ਗਈ ਸੀ ਕਿ ਉਹ ਮੇਰੀ ਫੌਜ ਵਿੱਚ ਸ਼ਾਮਿਲ ਹੋਣ ਆ ਰਹੇ ਸਨ। ਉਸ ਨੇ ਕਿਆਫਾ ਲਾ ਲਿਆ ਸੀ ਕਿ ਸਿੱਖ ਕਿਸੇ ਵੇਲੇ ਵੀ ਸਰਹਿੰਦ ਚੱਕਲੇ 'ਤੇ ਚੜ੍ਹਾਈ ਕਰ ਸਕਦੇ ਸਨ। ਮੇਰੇ ਨਾਲ ਉਨ੍ਹਾਂ ਸਿੱਖਾਂ ਦਲਾਂ ਨੂੰ ਮਿਲਣ ਤੋਂ ਰੋਕਣ ਲਈ ਵਜ਼ੀਰ ਖਾਨ ਨੇ ਮਲੇਰਕੋਟਲੇ ਅਤੇ ਰੋਪੜ ਦੇ ਫੌਜਦਾਰਾਂ ਨੂੰ ਉਨ੍ਹਾਂ ਦਾ ਰਸਤਾ ਰੋਕਣ ਭੇਜ ਦਿੱਤਾ ਸੀ। ਮਲੇਰਕੋਟਲੇ ਦੀ ਫੌਜ ਸ਼ੇਰ ਮੁਹੰਮਦ ਖ਼ਾਨ, ਉਸਦੇ ਭਰਾ ਖਿਜ਼ਰ ਖਾਨ, ਦੋ ਭਤੀਜੇ ਨਸ਼ਤਰ ਖਾਨ ਅਤੇ ਵਲੀ ਮੁਹੰਮਦ ਖਾਨ ਦੀ ਕਮਾਨ ਹੇਠ ਰੋਪੜ ਦੇ ਰੰਘੜਾਂ ਸੰਗ ਸਤਲੁਜ ਦਾ ਰੋਪੜ ਦੇ ਨੇੜਿਓਂ ਉਰਲਾ ਕੰਢਾ ਰੋਕ ਕੇ ਖੜ੍ਹੋ ਗਈ ਸੀ। ਸ਼ੇਰ ਮੁਹੰਮਦ ਖਾਨ ਦਾ ਚਾਚਾ ਨਬੀ ਖਾਨ, ਚਮਕੌਰ ਦੀ ਜੰਗ ਵਿੱਚ ਸਿੱਖਾਂ ਹੱਥੋਂ ਮਾਰਿਆ ਜਾ ਚੁੱਕਾ ਸੀ। ਇਸ ਲਈ ਸ਼ੇਰ ਮੁਹੰਮਦ ਖਾਨ ਸਿੱਖਾਂ ਪ੍ਰਤੀ ਨਫਰਤ ਨਾਲ ਭਰਿਆ ਪਿਆ ਸੀ।

Thursday, 15 December 2016

ਚੱਪੜ ਚਿੜੀ

ਚੱਪੜ ਚਿੜੀ
ਮਾਲਵੇ, ਮਾਝੇ ਅਤੇ ਦੁਆਬੇ ਦੇ ਸਿੰਘਾਂ ਦੇ ਮੇਰੇ ਜਥੇ ਵਿੱਚ ਆ ਰਲਣ ਨਾਲ ਸਾਡਾ ਮਨੋਬਲ ਵੀ ਵਧਿਆ ਤੇ ਤਮਾਮ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਵੀ ਦੌੜ ਗਈ ਸੀ। ਨਿਰਸੰਦੇਅ ਸਾਡੀ ਤਾਕਤ ਅਤੇ ਫੌਜ ਵਿੱਚ ਇਜ਼ਾਫਾ ਤਾਂ ਹੋਇਆ ਹੀ ਸੀ। ਫਾਰਸੀ ਦੇ ਕਥਨ 'ਹਨੂਜ਼ ਦਿੱਲੀ ਦੂਰ ਅਸਤ' ਅਰਥਾਤ ਦਿੱਲੀ ਦੂਰ ਹੈ ਨੂੰ ਅਸੀਂ ਜਲਦ ਹੀ ਰੱਦ ਕਰਨ ਦੇ ਸਮਰਥ ਹੋਣ ਵਾਲੇ ਹੋ ਗਏ ਸੀ। ਮੈਨੂੰ ਪੂਰਨ ਭਰੋਸਾ ਸੀ ਕਿ ਸਰਹਿੰਦ ਨੂੰ ਫਤਿਹ ਕਰਨ ਉਪਰੰਤ ਉਹ ਦਿਨ ਵੀ ਦੂਰ ਨਹੀਂ ਹੋਵੇਗਾ, ਜਦੋਂ ਦਿੱਲੀ ਵੀ ਅਸੀਂ ਆਪਣੇ ਕਦਮਾਂ ਹੇਠ ਲਤਾੜਦੇ ਫਿਰਾਂਗੇ। 

Wednesday, 14 December 2016

ਸਰਹਿੰਦ ਫਤਿਹ

ਸਰਹਿੰਦ ਫਤਿਹ
ਸ਼ਹੀਦ ਸਿੰਘਾਂ ਦੇ ਤਿੰਨ ਵੱਖੋ-ਵੱਖਰੀਆਂ ਥਾਵਾਂ ਉੱਪਰ ਸਸਕਾਰ ਕਰਨ ਉਪਰੰਤ ਅਸੀਂ ਸਰਹਿੰਦ ਵੱਲ ਨੂੰ ਚਾਲੇ ਪਾ ਦਿੱਤੇ। ਬੇਸ਼ੱਕ ਹਨੇਰਾ ਬਹੁਤ ਹੋ ਗਿਆ ਸੀ। ਪਰ ਕਿਸੇ ਨੇ ਵੀ ਹੋਈ ਪ੍ਰਵਾਹ ਨਾ ਮੰਨੀ। ਵਜ਼ੀਰ ਖਾਨ ਦਾ ਸਿਰ ਨੇਜੇ 'ਤੇ ਟੰਗ ਕੇ ਮੈਂ ਮੂਹਰੇ ਸੀ ਤੇ ਉਸਦੇ ਧੜ ਨੂੰ ਅਸੀਂ ਬਹਿੜਿਕਆਂ ਮਗਰ ਬੰਨ੍ਹ ਕੇ ਘੜੀਸਦੇ ਹੋਏ ਸਰਹਿੰਦ ਤੱਕ ਲੈ ਕੇ ਗਏ ਸੀ। ਸਰਹਿੰਦ, ਚੱਪੜ ਚਿੜੀ ਤੋਂ ਲਗਭਗ ਗਿਆਰਾਂ ਕੋਹ ਵਾਟ 'ਤੇ ਸੀ। ਅੱਧੀ ਰਾਤ ਨੂੰ ਅਸੀਂ ਸਰਹਿੰਦ ਪਹੁੰਚੇ। ਉਸ ਸਮੇਂ ਸਰਹਿੰਦ ਦੇ ਸਾਰੇ ਦਰਵਾਜ਼ੇ ਬੰਦ ਸਨ। ਸਾਰੀ ਸਿੱਖ ਫੌਜ ਸਰਹਿੰਦ ਨੂੰ ਚਾਰ-ਚੁਫੇਰਿਉਂ ਘੇਰਾ ਪਾ ਕੇ ਬੈਠ ਗਈ। 

Tuesday, 13 December 2016

ਸਰਹਿੰਦ

ਸਰਹਿੰਦ

ਸਰਹਿੰਦ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਰਹਿੰਦ ਦੇ ਪੁਰਾਣੇ ਸ਼ਾਸਕਾਂ ਨੇ ਸਾਰੇ ਸਰਹਿੰਦ ਦੇ ਆਲੇ-ਦੁਆਲੇ ਉੱਚੇ-ਉੱਚੇ ਬੁਰਜ ਬਣਾਏ ਹੋਏ ਸਨ। ਇਹਨਾਂ ਬੁਰਜਾਂ ਵਿੱਚ ਖੜ੍ਹ ਕੇ ਪਹਿਰੇਦਾਰ ਦੂਰੋਂ ਹੀ ਆਉਣ ਵਾਲੇ ਖਤਰੇ ਨੂੰ ਭਾਂਫ ਕੇ ਆਪਣੀ ਸੈਨਾ ਨੂੰ ਆਗਾਹ ਕਰਦਿਆਂ ਕਰਦੇ ਸਨ। ਸਰਹਿੰਦ ਕਿਲ੍ਹੇ ਦੇ ਨਾਲ ਲੱਗਦੇ ਇੱਕ ਬੁਲੰਦ ਬੁਰਜ਼ ਉੱਪਰ ਚੜ੍ਹ ਕੇ ਮੈਂ ਸਰਹਿੰਦ ਨੂੰ ਦੇਖਦਿਆਂ ਹੀ ਇਸ ਦੇ ਇਤਿਹਾਸ ਬਾਰੇ ਸੋਚਣ ਲੱਗ ਪਿਆ ਸੀ।

Monday, 12 December 2016

ਰਾਜਧਾਨੀ

ਰਾਜਧਾਨੀ



ਸਰਹਿੰਦ ਦੀ ਖੌਫਜ਼ਦਾ ਪਰਜਾ ਨੇ ਸਿੱਖਾਂ ਦੀ ਹਕੂਮਤ ਕਬੂਲ ਲਈ ਸੀ ਤੇ ਉਹ ਖਾਲਸਾ ਰਾਜ ਦਾ ਸਤਿਕਾਰ ਵੀ ਕਰਨ ਲੱਗ ਪਏ ਸਨ। ਮੈਂ ਸਰਹਿੰਦ ਕਿਲ੍ਹੇ ਦੇ ਦੀਵਾਨ-ਏ-ਆਮ ਵਿੱਚ ਨਿੱਤ ਦਰਬਾਰ ਲਾਉਣਾ ਸ਼ੁਰੂ ਕਰ ਦਿੱਤਾ ਸੀ। ਹਰ ਰੋਜ਼ ਅਵਾਮ ਆਪਣੇ ਮਸਲੇ ਅਤੇ ਸ਼ਕਾਇਤਾ ਲੈ ਕੇ ਮੇਰੇ ਕੋਲ ਆਉਂਦੀ। ਮੈਂ ਉਨ੍ਹਾਂ ਦਾ ਮੌਕੇ ਉੱਪਰ ਹੀ ਨਿਪਟਾਰਾ ਕਰ ਦਿੰਦਾ ਸੀ। ਮੇਰਾ ਮੰਨਣਾ ਸੀ ਕਿ ਇਨਸਾਫ ਨੂੰ ਲਟਕਾਉਣਾ ਵੀ ਇੱਕ ਕਿਸਮ ਦੀ ਬੇਇਨਸਾਫੀ ਹੀ ਹੁੰਦੀ ਹੈ। ਕੁਝ ਹੀ ਦਿਨਾਂ ਵਿੱਚ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਸਰਹਿੰਦ ਵਿੱਚ ਸਥਾਪਿਤ ਕੀਤੇ ਖਾਸਲਾ ਦਾ ਸ਼ਾਸਨ ਪ੍ਰਬੰਧ ਚਲਾਉਣਾ ਮੇਰੇ ਇਕੱਲੇ ਦੇ ਵਸ ਦਾ ਰੋਗ ਨਹੀਂ ਸੀ। ਇਸ ਲਈ ਮੈਂ ਬਾਜ ਸਿੰਘ ਬੰਗੇਸ਼ਰੀ ਨੂੰ ਸਰਹਿੰਦ ਦਾ ਸੂਬੇਦਾਰ ਅਤੇ ਉਸਦੀ ਸਹਾਇਤਾ ਲਈ ਭਾਈ ਆਲੀ ਸਿੰਘ ਨੂੰ ਨਾਇਬ-ਸੂਬੇਦਾਰ ਥਾਪ ਦਿੱਤਾ ਸੀ। ਇਹ ਗੱਲ ਮੈਂ ਆਪਣੇ ਮਨ ਵਿੱਚ ਧਾਰ ਲਈ ਸੀ ਕਿ ਕੁਝ ਹੋਰ ਇਲਾਕੇ ਜਿੱਤ ਕੇ  ਸਿੱਖ ਰਿਆਸਤ ਕਾਇਮ ਕਰਨ ਬਾਅਦ ਸਰਹਿੰਦ ਨੂੰ ਰਾਜਧਾਨੀ ਬਣਾ ਲਵਾਂਗਾ।

Sunday, 11 December 2016

ਵਿਆਹ

ਵਿਆਹ
ਸਰਹਿੰਦ ਫਤਿਹ ਕੀਤਿਆਂ ਮਹੀਨਾ ਡੇਢ ਮਹੀਨਾ ਹੋ ਚੱਲਿਆ ਸੀ। ਦਿਨਾਂ ਵਿੱਚ ਹੀ ਅਸੀਂ ਸਰਹਿੰਦ ਦੇ ਸਾਰੇ ਪ੍ਰਸ਼ਾਸਨਿਕ ਪ੍ਰਬੰਧ ਕੁਸ਼ਲਤਾ ਪੂਰਵਕ ਚਲਾਉਣ ਲੱਗ ਪਏ ਸੀ।  ਇੱਕ ਦਿਨ ਸ਼ਾਮ ਨੂੰ ਮੈਂ ਆਪਣੇ ਕੁਝ ਸਿੱਖ ਸਾਥੀਆਂ ਨਾਲ ਬੁਲੰਦ ਬੁਰਜ ਵਿੱਚ ਬੈਠਾਂ ਗੱਪ-ਸ਼ੱਪ ਲਗਾ ਰਿਹਾ ਸੀ ਕਿ ਭਾਈ ਰਾਮ ਸਿੰਘ ਬੋਲਿਆ, "ਬਾਬਾ ਜੀ, ਸਰਹਿੰਦ ਫਤਿਹ ਕਰਕੇ ਅਸੀਂ ਬਹੁਤ ਵੱਡੀ ਮੱਲ ਮਾਰ ਲਈ ਹੈ। ਹੁਣ ਰਾਜ ਪ੍ਰਬੰਧ ਵੀ ਸੁੱਖ ਨਾਲ ਠੀਕ-ਠਾਕ ਚੱਲ ਰਿਹਾ ਹੈ। ਖਾਲਸਾ ਫੌਜ ਕੋਲ ਸ਼ਕਤੀ ਵੀ ਬਹੁਤ ਹੈ। ਸਾਰੇ ਪਾਸੇ ਅਮਨ-ਅਮਾਨ ਦੀ ਸਥਿਤੀ ਹੈ। ਖਾਲਸੇ ਦੀ ਰਾਜਧਾਨੀ ਵੀ ਬਣ ਗਈ, ਸਿੱਕੇ ਤੇ ਮੁਹਰਾਂ ਵੀ ਲਾਗੂ ਹੋ ਗਈਆਂ। ਮੇਰਾ ਖਿਆਲ ਹੈ ਤੁਹਾਨੂੰ ਹੁਣ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਚਣਾ ਚਾਹੀਦਾ ਹੈ। ਮੇਰਾ ਮਤਲਬ ਹੈ ਗ੍ਰਹਿਸਥ ਜੀਵਨ ਦਾ ਆਰੰਭ ਕਰਨ ਬਾਰੇ ਸੋਚਣਾ ਚਾਹੀਦਾ ਹੈ।"

Saturday, 10 December 2016

ਘੁੜ੍ਹਾਣੀ

ਘੁੜ੍ਹਾਣੀ
ਪੰਜਾਬ ਵਿੱਚ ਦੂਰ-ਦੂਰ ਤੱਕ ਮੇਰੇ ਧਰਮ-ਰੱਖਿਅਕ ਹੋਣ ਦੀਆਂ ਦੋਹਾਈਆਂ ਪੈ ਗਈਆਂ ਸਨ। ਆਮ ਲੋਕਾਂ ਨੇ ਸਾਡੇ ਕਬਜ਼ੇ ਅਧੀਨ ਇਲਾਕਿਆਂ ਵਿੱਚ ਖਾਲਸੇ ਦੇ ਰਾਜ ਨੂੰ ਸਵਿਕਾਰ ਲਿਆ ਸੀ। ਨਿੱਕੇ ਮੋਟੇ ਝਗੜਿਆਂ ਦੇ ਨਿਪਟਾਰੇ, ਇਨਸਾਫ ਅਤੇ ਸਹਾਇਤਾ ਲਈ ਲੋਕ ਹਰ ਰੋਜ਼ ਮੇਰੇ ਦਰਬਾਰ ਵਿੱਚ ਆਉਣ ਲੱਗੇ ਸਨ। ਇੰਝ ਹੀ ਇੱਕ ਦਿਨ ਪਾਇਲ ਕੋਲ ਪੈਂਦੇ ਪਿੰਡ ਘੁੜ੍ਹਾਣੀ (ਜ਼ਿਲ੍ਹਾ ਲੁਧਿਆਣਾ) ਦੇ ਇੱਕ ਰਾਗੀ ਬੁਲਾਕਾ ਸਿੰਘ  ਨੇ ਮੇਰੇ ਕੋਲ ਆ ਫਰਿਆਦ ਕੀਤੀ, "ਬੰਦਾ ਸਿੰਘ ਜੀ ਮੈਂ ਬਹੁਤ ਦੁੱਖੀ ਹਾਂ।"

Friday, 9 December 2016

ਮਲੇਰਕੋਟਲੇ

ਮਲੇਰਕੋਟਲੇ 
ਨਾਭੇ ਤੋਂ ੧੨ ਕੋਹ ਵਾਟ 'ਤੇ ਉਤਰ-ਪੱਛਮ ਵੱਲ ੧੬੭ ਵਰਗਮੀਲ ਵਿੱਚ ਫੈਲਰੀ ਰਿਆਸਤ ਮਲੇਰਕੋਟਲਾ ਸੀ। ਰਾਜਪੂਤ ਮਹਲੇਰ ਸਿੰਘ ਨੇ ਮਹਲੇਰ ਗ੍ਰਾਮ ਵਸਾਇਆ ਸੀ। ਹਿੰਦੁਸਤਾਨ ਉੱਤੇ ਬਾਹਰੀ ਹਮਲਾਵਰਾਂ ਦੇ ਹਮਲਿਆਂ ਵੇਲੇ ਇਹ ਬਰਬਾਦ ਹੋ ਗਿਆ ਸੀ ਤੇ ਮੁੜ ਇਸ ਨੂੰ ਸ਼ੇਖ ਸਦਰ-ਉੱਦ-ਦੀਨ ਸ਼ੇਰਵਾਨੀ ਅਫਸਗਾਨ ਪਠਾਣ ਨੇ ਮਲੇਰ ਦੇ ਨਾਮ 'ਤੇ ਹੀ ਆਬਾਦਾ ਕੀਤਾ ਸੀ। ਸ਼ੇਖ ਸਦਰ-ਉੱਦ-ਦੀਨ ਸ਼ੇਰਵਾਨੀ ਦੀ ਸ਼ਾਦੀ ਸੁਲਤਾਨ ਬਹਿਲੋਲ ਲੋਧੀ ਦੀ ਪੁੱਤਰੀ ਨਾਲ ਹੋਈ ਸੀ। ਉਸਨੂੰ ੬੮ ਪਿੰਡ ਦਾਜ ਵਿੱਚ ਮਿਲੇ ਸਨ, ਜਿਨ੍ਹਾਂ ਵਿੱਚੋਂ ਮਲੇਰ ਵੀ ਇੱਕ ਸੀ। ਸੰਨ ੧੬੫੭ ਈ: ਵਿੱਚ ਬਾਇਜ਼ੀਦ ਖਾਨ ਨੇ ਮਲੇਰ ਦੇ ਨਾਲ ਆਪਣੀ ਫੌਜ ਲਈ ਇੱਕ ਕੋਟਲਾ ਨਾਮ ਦਾ ਪਿੰਡ ਵਸਾਇਆ। ਸਮਾਂ ਪਾ ਕੇ ਇਹ ਦੋਵੇਂ ਪਿੰਡ ਰਲ ਕੇ ਇੱਕ ਹੋ ਗਏ ਤੇ ਰਿਆਸਤ ਮਲੇਰਕੋਟਲਾ ਦਾ ਰੂਪ ਧਾਰ ਗਏ ਸਨ। ਸਰਹਿੰਦ ਉੱਤੇ ਸਿੱਖਾਂ ਦਾ ਰਾਜ ਹੋਣ ਅਤੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਮਰ ਜਾਣ ਬਾਅਦ ਮਲੇਰਕੋਟਲੇ ਵਿੱਚ ਮੁਗਲ ਹਕੂਮਤ ਦੀ ਕੋਈ ਪਕੜ ਜਾਂ ਪੁੱਛ ਪ੍ਰਤੀਤ ਨਹੀਂ ਸੀ ਰਹੀ। ਮਲੇਰਕੋਟਲੇ ਤੋਂ ਮੈਨੂੰ ਕਿਸੇ ਕਿਸਮ ਦੇ ਵਿਰੋਧ ਦੀ ਆਸ ਨਹੀਂ ਸੀ। ਇਸ ਲਈ ਮੈਂ ਬਿਨਾ ਅਮਨ ਸ਼ਾਂਤੀ ਨੂੰ ਭੰਗ ਕਰਿਆਂ ਮਲੇਰਕੋਟਲੇ ਵਿੱਚ ਖਾਲਸਾ ਪੰਚਾਇਤ ਸਥਾਪਿਤ ਕਰ ਸਕਦਾ ਸੀ। 

Thursday, 8 December 2016

ਦਿਉਬੰਦ, ਸਹਾਰਨਪੁਰ, ਜਲਾਲਾਬਾਦ 'ਤੇ ਹਮਲੇ

ਚਹaਪ ੨੧
ਦਿਉਬੰਦ, ਸਹਾਰਨਪੁਰ, ਜਲਾਲਾਬਾਦ 'ਤੇ ਹਮਲੇ
ਸਿੱਖਾਂ ਦੀ ਚੜ੍ਹਤ ਅਤੇ ਦਬਦਬਾ ਦੇਖ ਕੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਵੀ ਅੰਮ੍ਰਿਤ ਚਕ ਕੇ ਸਿੰਘ ਸਜਣ ਲੱਗ ਪਏ ਸਨ। ਸੱਜਰੇ ਸਿੱਖੀ ਵਿੱਚ ਆਏ ਸਿੱਖਾਂ ਦਾ ਇੱਕ ਵੱਡਾ ਦਲ ਜਮਨਾ ਪਾਰ ਦਿਉਬੰਦ ਦੇ ਪ੍ਰਗਣੇ ਉਨਾਰਸਾ ਵਿੱਚ ਰਹਿੰਦਾ ਸੀ। ਜਦ ਉੱਥੋਂ ਦੇ ਫ਼ੌਜਦਾਰ ਜਲਾਲ-ਉਦ-ਦੀਨ ਮੁਹੰਮਦ ਨੂੰ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਧਰਮ ਪ੍ਰਵਿਰਤਨ ਕਰਕੇ ਸਿੱਖ ਸਜਣ ਬਾਰੇ ਪਤਾ ਲੱਗਾ ਤਾਂ ਉਸ ਨੇ ਇਨ੍ਹਾਂ ਸਿੱਖਾਂ ਨੂੰ ਕੈਦ ਵਿੱਚ ਸੁੱਟ ਦਿੱਤਾ ਤੇ ਤਸੀਹੇ ਦੇਣੇ ਸ਼ੁਰੂ ਕੀਤੇ। ਉਹ ਉਨ੍ਹਾਂ ਸਿੱਖਾਂ ਨੂੰ ਸਿੱਖ ਧਰਮ ਛੱਡ ਕੇ ਮੁਸਲਮਾਨ ਬਣ ਜਾਣ ਲਈ ਜ਼ੋਰ ਪਾਉਣ ਲੱਗਾ। ਉਨਾਰਸਾ ਦੇ ਪ੍ਰਚਾਰਕ ਕਪੂਰ ਸਿੰਘ ਨੇ ਮੈਨੂੰ ਆ ਕੇ ਖ਼ਬਰ ਦਿੱਤੀ ਤੇ  ਬੇਨਤੀ ਕੀਤੀ ਕਿ ਸਿੰਘ ਬਹੁਤ ਤਕਲੀਫ ਵਿੱਚ ਸਨ ਤੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।  

Wednesday, 7 December 2016

ਬੇਹਟ ਦੇ ਪੀਰਜ਼ਾਦਿਆਂ ਨੂੰ ਸਜ਼ਾ

ਬੇਹਟ ਦੇ ਪੀਰਜ਼ਾਦਿਆਂ ਨੂੰ ਸਜ਼ਾ

ਇਹ ਜੂਨ ੧੭੧੦ ਦਾ ਸਮਾਂ ਸੀ। ਮੈਂ ਆਪ ਤਾਂ ਸਹਾਰਨਪੁਰ ਵਿੱਚ ਹੀ ਟਿਕਿਆ ਰਿਹਾ ਸੀ। ਪਰ ਮੇਰੇ ਜੱਥੇ ਇਲਾਕੇ ਵਿੱਚ ਗਸ਼ਤ ਕਰਦੇ ਫਿਰਦੇ ਰਹਿੰਦੇ ਸਨ। ਇਸ ਦੌਰਾਨ ਸਹਾਰਨਪੁਰ ਤੋਂ ੨੬ ਕਿਲੋਮੀਟਰ (aਬੁਟ ੧੬ ਮਲਿeਸ) ਦੂਰ ਦੱਖਣ ਵੱਲ ਜਮੁਨਾ ਦੇ ਪੂਰਬੀ ਕੰਢੇ ਸਥਿਤ ਪ੍ਰਾਚੀਨ ਸ਼ਹਿਰ ਬਿਹਤ  (ਜ਼ਿਲ੍ਹਾ ਸਹਾਰਨਪੁਰ, ਯੂ. ਪੀ.) ਦੇ ਹਿੰਦੂ, ਸਿੱਖ ਮੇਰੇ ਕੋਲ ਆਏ। ਉਹ ਆਪਣੇ ਨਗਰ ਦੇ ਪੀਰਜ਼ਾਦਿਆਂ ਤੋਂ ਬਹੁਤ ਦੁੱਖੀ ਸਨ। ਸ਼ਹਿਰ ਵਿੱਚ ਬਹਾ-ਉੱਦ-ਦੀਨ ਜ਼ਕਰੀਆ ਸੁਹਰਾਵਰਦੀ ਦੇ ਖ਼ਾਨਦਾਨ ਵਿੱਚੋਂ ਇੱਕ ਧਨਾਢ ਪੀਰਜ਼ਾਦਿਆਂ ਦਾ ਟੱਬਰ ਵਸਦਾ ਸੀ। ਇੱਕ ਤਰ੍ਹਾਂ ਨਾਲ ਉਹ ਆਪਣੇ ਆਪ ਨੂੰ ਉੱਥੋਂ ਦੇ ਹੁਕਮਰਾਨ ਹੀ ਸਮਝਦੇ ਸਨ, ਕਿਉਂਕਿ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਪਰੋਕਾਰਾਂ ਦਾ ਵੱਡਾ ਸਾਰਾ ਦਲ ਸੀ। ਉਨ੍ਹਾਂ ਪੀਰਜ਼ਾਦਿਆਂ ਦੀ ਸ਼ਹਿ 'ਤੇ ਬਿਹਤ ਦੇ ਖੁੱਲ੍ਹੇ ਬਜ਼ਾਰਾਂ ਵਿੱਚ ਸ਼ਰੇਆਮ ਗਊਬਧ ਹੁੰਦਾ ਸੀ। ਗਊ ਨੂੰ ਹਿੰਦੂ ਧਰਮ ਪਵਿੱਤਰ ਮੰਨ ਕੇ ਪੂਜਿਆ ਜਾਂਦਾ ਹੈ ਤੇ 'ਗਊ ਮਾਤਾ' ਆਖ ਸੰਬੋਧਨ ਕੀਤਾ ਜਾਂਦਾ ਹੈ। ਬਿਹਤ ਦੇ ਹਿੰਦੂਆਂ ਨੂੰ ਗਊਬਧ ਹੁੰਦੇ ਦੇਖ ਕੇ ਬਹੁਤ ਦੁੱਖ ਹੁੰਦਾ ਸੀ। ਉਨ੍ਹਾਂ ਕੋਲੋਂ ਮੁਸਲਮਾਨ ਹਾਕਮ ਅਤੇ ਪੀਰਜ਼ਾਦਿਆਂ ਦੇ ਜ਼ੁਲਮਾਂ ਦੀ ਕਹਾਣੀ ਸੁਣ ਕੇ ਮੈਂ ਆਪਣਾ ਇੱਕ ਜੱਥਾ ਬਿਹਤ ਨੂੰ ਭੇਜ ਦਿੱਤਾ ਸੀ। 

Tuesday, 6 December 2016

ਰਾਹੋਂ ਦੀ ਲੜਾਈ (ਅਕਤੂਬਰ-ਨਵੰਬਰ ੧੭੧੦)

ਠਹe ਭaਟਟਲe ੋਡ ੍ਰaਹੋਨ ੧੧ਟਹ ੌਚਟੋਬeਰ, ੧੭੧੦
ਰਾਹੋਂ ਦੀ ਲੜਾਈ (ਅਕਤੂਬਰ-ਨਵੰਬਰ ੧੭੧੦)
ਲਾਹੌਰ ਦੇ ਨਾਲ ਲਗਦਾ ਉੱਤਰੀ ਪੰਜਾਬ ਦਾ ਬਹੁਤ ਸਾਰਾ ਇਲਾਕਾ ਸਿੱਖਾਂ ਦੀ ਹਕੂਮਤ ਅਧੀਨ ਹੋ ਚੁੱਕਾ ਸੀ। ਦਰਿਆ-ਏ ਸਿੰਧ ਤੋਂ ਸਤਲੁਜ ਤੱਕ ਖਾਲਸੇ ਦੇ ਝੰਡੇ ਝੂਲ ਰਹੇ ਸਨ। ਸਤੰਬਰ-ਅਕਤੂਬਰ ੧੭੧੦ ਵਿੱਚ ਮੈਂ ਸਿੱਖ ਫੌਜਾਂ ਲੈ ਕੇ ਸਰਹਿੰਦ ਦੇ ਇਲਾਕੇ ਨਾਲ ਲੱਗਦੇ ਬਿਸਤ ਦੋਆਬ (ਜਲੰਧਰ, ਹੁਸ਼ਿਆਰਪੁਰ ਅਤੇ ਕਾਂਗੜੇ ਦੇ ਜ਼ਿਲ੍ਹਿਆਂ ਦਾ ਇਲਾਕੇ) ਵੱਲ ਧਾਵੇ ਬੋਲਣ ਨਿਕਲ ਪਿਆ ਸੀ। ਜਦੋਂ ਮੈਂ ਗੰਗ-ਦੁਆਬ ਵੱਲ ਰੁਝਿਆ ਹੋਇਆ ਸੀ, ਉਦੋਂ ਬਿਸਤ ਦੁਆਬ ਦੇ ਸਿੰਘ ਕਾਫੀ ਸਰਗਰਮ ਹੋ ਗਏ ਸਨ। ਜਿੱਥੇ ਕਿਤੇ ਉਨ੍ਹਾਂ ਦਾ ਹੱਥ ਪਿਆ ਸੀ, ਉੱਥੇ ਉਨ੍ਹਾਂ ਨੇ ਮੁਗਲ ਅਹਿਲਕਾਰਾਂ ਤੋਂ ਇਲਾਕੇ ਅਜ਼ਾਦ ਕਰਵਾ ਕੇ ਆਪਣੇ ਥਾਣੇ ਅਤੇ ਸਿੱਖ ਤਹਸੀਲਦਾਰ ਨਿਯੁਕਤ ਕਰ ਦਿੱਤੇ ਸਨ। 

Monday, 5 December 2016

ਤਰਾਵੜੀ ਦੀ ਲੜਾਈ -ਬਿਨੋਦ ਸਿੰਘ

ਤਰਾਵੜੀ ਦੀ ਲੜਾਈ -ਬਿਨੋਦ ਸਿੰਘ
੧੬-੧੯ ਅਕਤੂਬਰ ੧੭੧੦
੧੬-੧੭ ਅਕਤੂਬਰ ੧੭੧੦ ਨੂੰ ਬਾਦਸ਼ਾਹ ਵੱਲੋਂ ਸਿੱਖਾਂ ਦੀ ਤਾਕਤ ਖਤਮ ਕਰਨ ਲਈ ਭੇਜੀ ਗਈ ਸੱਠ ਹਜ਼ਾਰ ਫੌਜ ਦੀ ਫਿਰੋਜ਼ ਖਾਨ ਮੇਵਾਤੀ ਵਾਲੀ ਟੁੱਕੜੀ ਨੇ ਤਰਾਵੜੀ ਨੇੜੇ ਕਰਨਾਲ ਤੋਂ ੨੪ ਕਿਲੋਮੀਟਰ ਦੂਰ ਅਮੀਨਗੜ੍ਹ (ਖੇੜਾ ਅਮੀਨ) ਦੀ ਜੂਹ ਵਿੱਚ ਹਮਲਾ ਕਰ ਦਿੱਤਾ ਸੀ। ਸਿੱਖ ਫੌਜਾਂ ਬਿਨੋਦ ਸਿੰਘ ਦੀ ਕਮਾਨ ਅਧੀਨ ਡੱਟ ਕੇ ਲੜੀਆਂ, ਪਰ ਮੁਗਲ ਫੌਜ ਦੀ ਬਹੁ-ਗਿਣਤੀ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ। ਮੁਗਲ ਸੈਨਾ ਵੱਲੋਂ ਮਹਾਬਤ ਖਾਨ ਅਤੇ ਫਿਰੋਜ਼ ਖਾਨ ਮੇਵਾਤੀ ਆਪ ਮੂਹਰੇ ਹੋ ਕੇ ਲੜੇ ਸਨ। ਸਿੱਖ ਫੌਜ ਦੀ ਗਿਣਤੀ ਮਸਾਂ ਦੋ ਚਾਰ ਹਜ਼ਾਰ ਸੀ। ਬਹੁਤ ਸਾਰੇ ਸਿੱਖ ਇਸ ਜੰਗ ਵਿੱਚ ਮਾਰੇ ਗਏ। ਯੁੱਧ ਉਪਰੰਤ ਫਿਰੋਜ਼ ਖਾਨ ਮੇਵਾਤੀ ਨੇ ਤਿੰਨ ਸੌ ਸਿੱਖਾਂ ਦੇ ਮੈਦਾਨ-ਏ-ਜੰਗ ਵਿੱਚੋਂ ਸਿਰ ਕਲਮ ਕਰਕੇ ਨਜ਼ਰਾਨੇ ਵਜੋਂ ਬਾਦਸ਼ਾਹ ਨੂੰ ਦਿੱਲੀ ਭੇਜੇ ਸਨ। 

ਇਸ ਮਗਰੋਂ ਜੋਸ਼ ਵਿੱਚ ਆ ਕੇ ਫਿਰੋਜ਼ ਖਾਨ ਮੇਵਾਤੀ ਨੇ ੧੮ ਅਤੇ ੧੯ ਅਕਤੂਬਰ ਨੂੰ ਕ੍ਰਮਵਾਰ ਤਰਾਵੜੀ ਅਤੇ ਥਾਨੇਸਰ ਵਿਖੇ ਸਿੱਖਾਂ ਉੱਪਰ ਹਮਲੇ ਕਰ ਦਿੱਤੇ ਸਨ। ਦੋਨੋਂ ਥਾਵਾਂ ਤੋਂ ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਸ਼ਿਕਸਤ ਮਿਲੀ। ਥਾਨੇਸਰ ਤੋਂ ਭੱਜ ਕੇ ਸਿੱਖ ਸਢੌਰੇ ਹੁੰਦੇ ਹੋਏ ਲੋਹਗੜ੍ਹ ਦੇ ਕਿਲ੍ਹੇ ਵਿੱਚ ਆ ਲੁੱਕੇ ਸਨ। 

ਇਸੇ ਹੀ ਦਰਮਿਆਨ ਬਾਦਸ਼ਾਹ ਦੀ ਇੱਕ ਹੋਰ ਫੌਜੀ ਟੁੱਕੜੀ ਨੇ ਸ਼ਾਹਬਾਦ ਵਿਖੇ ਸਿੱਖਾਂ ਨੂੰ ਕਰਾਰੀ ਹਾਰ ਦੇ ਦਿੱਤੀ ਸੀ। ਜਦੋਂ ਬਾਦਸ਼ਾਹ ਨੂੰ ਇਹਨਾਂ ਜਿੱਤਾਂ ਬਾਰੇ ਪਤਾ ਲੱਗਾ ਤਾਂ ਉਸਨੇ ੨੦ ਅਕਤੂਬਰ ਨੂੰ ਮੇਵਾਤੀ ਨੂੰ ਇੱਕ ਲੱਖ ਰੁਪਈਆਂ ਨਕਦ ਇਨਾਮ ਅਤੇ ਜ਼ੈਨ-ਉੱਦ-ਦੀਨ ਅਹਿਮਦ ਖਾਨ ਤੋਂ ਖੋਹ ਕੇ ਸਰਹੰਦ ਦੀ ਸੂਬਦਾਰੀ ਬਖਸ਼ਣ ਦਾ ਐਲਾਨ ਕੀਤਾ ਸੀ।

Sunday, 4 December 2016

ਸਰਹੰਦ ਸਿੱਖਾਂ ਤੋਂ ਖੁਸਣਾ

ਸਰਹੰਦ ਸਿੱਖਾਂ ਤੋਂ ਖੁਸਣਾ
੨੪ ਨਵੰਬਰ ੧੭੧੦ 
ਰਾਹੋਂ ਦੀ ਜਿੱਤ ਨਾਲ ਮੁਗਲ ਸਰਗਰਮ ਹੋ ਗਏ ਸਨ। ਦਰਿਆ ਸਤਲੁਜ ਕੰਢੇ ਬਣੀ ਸਰਾਂ ਵਿੱਚ ਅਰਾਮ ਕਰਨ ਉਪਰੰਤ ੨ ਨਵੰਬਰ ੧੭੧੦ ਨੂੰ ਬਾਇਜ਼ੀਦ ਖਾਨ ਆਪਣੇ ਭਤੀਜੇ ਸ਼ਮਸ ਖ਼ਾਨ ਨਾਲ ਫੌਜ ਲੈ ਕੇ ਸਰਹਿੰਦ ਦੀਆਂ ਬਰੂਹਾਂ 'ਤੇ ਪਹੁੰਚ ਗਿਆ ਸੀ। ਉਸ ਸਮੇਂ ਇਤਫਾਕਵਸ ਸਰਹਿੰਦ ਵਿੱਚ ਸਿੱਖ ਫੌਜ ਬਹੁਤ ਥੋੜ੍ਹੀ ਸੀ। ਸੂਬੇਦਾਰ ਭਾਈ ਬਾਜ਼ ਸਿੰਘ ਵੀ ਸਰਹਿੰਦ ਤੋਂ ਬਾਹਰ ਗਿਆ ਹੋਇਆ ਸੀ। ਕਿਲ੍ਹੇ ਨੂੰ ਸੁਰੱਖਿਅਤਾ ਨਾਲ ਬੰਦ ਕਰਕੇ ਸਿੱਖ ਮੁਗਲ ਫੌਜ ਦਾ ਮੁਕਾਬਲਾ ਕਰੀ ਗਏ। ਅਖ਼ੀਰ ਹਫਤੇ ਦਸ ਦਿਨ ਬਾਅਦ ਜਦ ਉਨ੍ਹਾਂ ਕੋਲ ਰਾਸ਼ਨ ਮੁੱਕ ਗਿਆ ਤਾਂ ਉਹ ੨੦ ਨਵੰਬਰ ਦੀ ਰਾਤ ਨੂੰ ਰਾਸ਼ਨ ਲੈਣ ਵਾਸਤੇ ਕਿਲ੍ਹੇ ਵਿੱਚੋਂ ਬਾਹਰ ਨਿਕਲੇ। ਮੁਗ਼ਲ ਫ਼ੌਜਾਂ ਨੇ ਉਨ੍ਹਾਂ 'ਤੇ ਜ਼ਬਰਦਸਤ ਹਮਲਾ ਕਰ ਦਿੱਤਾ। ਭਾਈ ਸੁੱਖਾ ਸਿੰਘ ਬੰਗੇਸ਼ਰੀ ਤੇ ਸ਼ਾਮ ਸਿੰਘ ਦੀ ਅਗਵਾਈ ਵਿਚ ਸਿੱਖ ਫੌਜਾਂ ਨੇ ਸ਼ਮਸ ਖ਼ਾਨ ਤੇ ਬਾਇਜ਼ੀਦ ਖ਼ਾਨ ਦੀ ਫ਼ੌਜ ਨਾਲ ਯਾਕੂਬ ਖ਼ਾਨ ਦੇ ਬਾਗ਼ ਕੋਲ ਖ਼ੂਬ ਲੋਹਾ ਲਿਆ। ਪਰ ਉਹ ਬਹੁਤੀ ਦੇਰ ਮੁਗਲ ਫੌਜ ਦਾ ਟਾਕਰਾ ਨਾ ਕਰ ਸਕੇ। ਇਸ ਲੜਾਈ ਵਿਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਤੇ ਬਾਕੀ ਬੰਦੀ ਬਣਾ ਲਏ ਗਏ। ਭਾਈ ਸੁੱਖਾ ਸਿੰਘ ਵੀ ਮੌਕੇ ਉੱਪਰ ਹੀ ਸ਼ਹੀਦੀ ਜ਼ਾਮ ਪੀ ਗਏ। ਉਹਨਾਂ ਤੋਂ ਮਗਰੋਂ ਸਿੱਖ ਪਿੱਛੇ ਹਟਦੇ ਹੋਏ ਸਰਹਿੰਦ ਦੇ ਕਿਲ੍ਹੇ ਵਿੱਚ ਜਾ ਵੜੇ। 

Saturday, 3 December 2016

ਸੰਢੌਰੇ ਤੇ ਲੋਹਗੜ ਦਾ ਖੁੱਸਣਾ

ਸੰਢੌਰੇ ਤੇ ਲੋਹਗੜ ਦਾ ਖੁੱਸਣਾ

ਸਢੌਰਾ ਤੇ ਲੋਹਗੜ੍ਹ ਕਿਲ੍ਹਿਆਂ ਨੂੰ ਘੇਰਾ
ਬਾਦਸ਼ਾਹ ੮੨ ਹਜ਼ਾਰ ਫ਼ੌਜ ਮੇਰੇ ਖ਼ਿਲਾਫ਼ ਭੇਜਣ ਬਾਅਦ ਖ਼ੁਦ ਵੀ ਆਪਣੀ ਸ਼ਾਹੀ ਫੌਜ ਲੈ ਕੇ ਸ਼ਾਹਜਹਾਨਾਬਾਦ ਤੋਂ ਚੱਲ ਚੁੱਕਾ ਸੀ। ੧੨ ਅਕਤੂਬਰ ਨੂੰ ਸ਼ਾਹੀ ਫ਼ੌਜ ਸੋਨੀਪਤ, ੨੦ ਅਕਤੂਬਰ ਨੂੰ 'ਸਰਾਇ ਕੰਵਰ', ੨੩ ਅਕਤੂਬਰ ਨੂੰ ਸੰਭਾਲਕਾ, ੨੮ ਅਕਤੂਬਰ ਨੂੰ ਘਰੌਂਡਾ ਤੇ ੩੦ ਅਕਤੂਬਰ ਨੂੰ ਕਰਨਾਲ ਪੁੱਜ ਚੁੱਕੀ ਸੀ।

Friday, 2 December 2016

ਨਾਹਨ ਦੇ ਰਾਜੇ ਨੂੰ ਪਿੰਜਰੇ ਵਿਚ ਪਾ ਕੇ ਦਿੱਲੀ ਭੇਜਣਾ

ਨਾਹਨ ਦੇ ਰਾਜੇ ਨੂੰ ਪਿੰਜਰੇ ਵਿਚ ਪਾ ਕੇ ਦਿੱਲੀ ਭੇਜਣਾ
ਖ਼ਾਫ਼ੀ ਖ਼ਾਨ ਲਿਖਦਾ ਹੈ ਕਿ ੧੩ ਮਾਰਚ ੧੭੧੧ ਦੇ ਦਿਨ ਰਾਜਾ ਨਾਹਨ ਅਤੇ ਭਾਈ ਗੁਲਾਬ ਸਿੰਘ ਬੂੜੀਆਂ ਨੂੰ ਇਕੋ ਪਿੰਜਰੇ ਵਿਚ ਪਾ ਕੇ ਦਿੱਲੀ ਦੇ ਸਲੀਮਗੜ੍ਹ ਦੇ ਕਿਲ੍ਹੇ ਵਿਚ ਕੈਦ ਕਰਨ ਵਾਸਤੇ ਰਵਾਨਾ ਕੀਤੇ ਜਾਣ ਦਾ ਹੁਕਮ ਹੋਇਆ। ੨੦ ਮਾਰਚ ਨੂੰ ਬਾਦਸ਼ਾਹ ਨੇ ਹੁਕਮ ਕੀਤਾ ਕਿ ਇਨ੍ਹਾਂ ਨੂੰ ਦਿੱਲੀ ਵਿਚ, ਲਾਲ ਕਿਲ੍ਹੇ ਦੇ ਪਿੱਛੇ ਬਣੇ ਹੋਏ, ਸਲੀਮਗੜ੍ਹ ਕਿਲ੍ਹੇ ਦੇ ਕਿਲ੍ਹੇਦਾਰ ਦੇ ਹਵਾਲੇ ਕਰਨ ਮਗਰੋਂ ਇਸ ਦੀ ਰਸੀਦ ਵੀ ਉਸ (ਬਾਦਸ਼ਾਹ) ਨੂੰ ਪਹੁੰਚਾਈ ਜਾਵੇ। (ਮਗਰੋਂ ਨਾਹਨ ਦੇ ਰਾਜੇ ਨੇ ਜੈਪੁਰ ਤੇ ਜੋਧਪੁਰ ਦੇ ਰਾਜਿਆਂ ਨੂੰ ਦੋ ਵਾਰ ਪੈਗ਼ਾਮ ਭੇਜ ਕੇ ਆਪਣੀ ਰਿਹਾਈ ਵਿਚ ਮਦਦ ਦੀ ਅਰਜ਼ ਕੀਤੀ। ਇਸ 'ਤੇ ਉਨ੍ਹਾਂ ਉਹ ਨੂੰ ਜਵਾਬ ਭੇਜਿਆ ਕਿ ਅਸੀਂ ਕੋਈ ਮਦਦ ਨਹੀਂ ਕਰ ਸਕਦੇ ਤੇ ਤੇਰੀ ਰਿਹਾਈ ਇੱਕੋ ਸੂਰਤ ਵਿਚ ਹੋ ਸਕਦੀ ਹੈ ਕਿ ਤੂੰ ਕਿਵੇਂ ਨਾ ਕਿਵੇਂ ਬੰਦਾ ਸਿੰਘ ਨੂੰ ਗ੍ਰਿਫ਼ਤਾਰ ਕਰਵਾ ਦੇਹ)।
------

Wednesday, 30 November 2016

ਲੋਹਗੜ੍ਹ ਕਿਲ੍ਹਾ ਖੁਸਣ ਮਗਰੋਂ ਬੰਦਾ ਸਿੰਘ ਦੇ ਐਕਸ਼ਨ

ਲੋਹਗੜ੍ਹ ਕਿਲ੍ਹਾ ਖੁਸਣ ਮਗਰੋਂ ਬੰਦਾ ਸਿੰਘ ਦੇ ਐਕਸ਼ਨ
੩੦ ਨਵੰਬਰ ੧੭੧੦ ਦੀ ਰਾਤ ਨੂੰ ਮੈਂ ਅਤੇ ਉਸ ਦੇ ਬਹੁਤ ਸਾਰੇ ਸਾਥੀ ਲੋਹਗੜ੍ਹ ਕਿਲ੍ਹੇ 'ਚੋਂ ਨਿਕਲ ਕੇ ਪਹਾੜਾਂ ਵਲ ਚਲੇ ਗਏ ਸੀ। ਭਾਵੇਂ ਇਕ ਵਾਰ ਖਾਲਸਾ ਫ਼ੌਜਾਂ ਦਾ ਜਥੇਦਾਰ ਅਤੇ ਕਾਫ਼ੀ ਸਿੱਖ ਮੁਗ਼ਲਾਂ ਤੋਂ ਬਚ ਕੇ ਨਿਕਲ ਗਏ ਸਨ, ਪਰ ਸਾਨੂੰ ਆਪਣੀ ਹਾਰ ਦਾ ਬ-ਖ਼ੂਬੀ ਅਹਿਸਾਸ ਸੀ। ਮੈਂ ਇਸ ਬਾਰੇ ਆਪਣੇ ਸਾਥੀਆਂ ਨਾਲ ਵਿਚਾਰ ਵੀ ਕੀਤੀ। ਉਨਾਂ ਨੂੰ ਸਮਝ ਆ ਗਿਆ ਸੀ ਕਿ ਜਦੋਂ ਉਨ੍ਹਾਂ ਨੂੰ ਬਹਾਦਰ ਸ਼ਾਹ ਵੱਲੋਂ ਪੰਜਾਬ ਵਲ ਆਉਣ ਦੀਆਂ ਖ਼ਬਰਾਂ ਮਿਲ ਗਈਆਂ ਸਨ ਤਾਂ ਉਨ੍ਹਾਂ ਨੂੰ ਲੋਹਗੜ੍ਹ ਕਿਲ੍ਹਾ ਹੋਰ ਮਜ਼ਬੂਤ ਕਰ ਲੈਣਾ ਚਾਹੀਦਾ ਸੀ। ਕਿਲ੍ਹੇ ਦੇ ਅੰਦਰ ਅਸਲਾ, ਬਾਰੂਦ ਅਤੇ ਰਾਸ਼ਨ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ, ਜੋ ਨਹੀਂ ਸੀ। ਇੰਞ ਹੀ ਹਜ਼ਾਰਾਂ ਸਿੱਖ ਫ਼ੌਜੀ, ਜੋ ਸਰਹੰਦ ਦੀ ਜਿੱਤ ਮਗਰੋਂ ਘਰੋਂ-ਘਰੀਂ ਮੁੜ ਗਏ ਸਨ, ਨੂੰ ਵੀ ਇਕ-ਦਮ ਇਤਲਾਹਾਂ ਭੇਜ ਕੇ ਵਾਪਿਸ ਬੁਲਾ ਲੈਣਾ ਚਾਹੀਦਾ ਸੀ, ਜੋ ਨਹੀਂ ਕੀਤਾ ਗਿਆ ਸੀ। 

Tuesday, 29 November 2016

ਗੁਰਦਸ ਨੰਗਲ

ਗੁਰਦਸ ਨੰਗਲ
ਗੁਰਦਾਸ ਨੰਗਲ ਦੀ ਗੜ੍ਹੀ

ਅਬਦ-ਉਸ-ਸਮਦ ਖ਼ਾਨ ਦਲੇਰ-ਏ-ਜੰਗ ਬਗਦਾਦ ਦੇ ਖਵਾਜ਼ਾ ਬਾਕੀ ਦੇ ਪੜਪੋਤੇ, ਨਕਸ਼ਬੰਦੀ ਸੰਤ ਅਬਦੁੱਲਾ ਅਰਾਰ ਦਾ ਵੰਸ਼ਜ਼ ਸੀ। ਉਸ ਦਾ ਪਿਤਾ ਅਬਦੁੱਲ ਕਰੀਮ ਅਨਸਾਰੀ ਸਾਮਰਕੰਦ ਤੋਂ ਆਪਣੇ ਪਰਿਵਾਰ ਨਾਲ ਹਿੰਦੁਸਤਾਨ ਵਿੱਚ ਆਇਆ ਸੀ। ਅਬਦੁਸ ਸਮਦ ਖ਼ਾਨ ਦਾ ਜਨਮ ਆਲਮਗੀਰ ਔਰੰਗਜ਼ੇਬ ਦੇ ਰਾਜ ਕਾਲ ਸਮੇਂ ਅਕਬਰਾਬਾਦ (ਆਗਰੇ) ਵਿੱਖੇ ਹੋਇਆ ਸੀ। ਜਦੋਂ ਉਹ ਦੋ ਸਾਲਾਂ ਦਾ ਹੋਇਆ ਸੀ ਤਾਂ ਉਸਦੇ ਮਾਪੇ ਉਸਨੂੰ ਸਾਮਰਕੰਦ ਲੈ ਗਏ ਸਨ। ਜਿੱਥੇ ਉਹ ਸ਼ੇਖ-ਉੱਲ-ਇਸਲਾਮ ਦੇ ਮਦਰੱਸੇ ਵਿੱਚ ਤਾਲੀਮ ਹਾਸਿਲ ਕਰਦਾ ਰਿਹਾ ਸੀ। ਜਵਾਨ ਹੁੰਦਿਆਂ ਹੀ ਉਹ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਆ ਹਾਜ਼ਰ ਹੋਇਆ ਤੇ ਔਰੰਗਜ਼ੇਬ ਨੇ ਉਸਨੂੰ ਦੱਖਣ ਵਿੱਚ ਫੌਜੀ ਮੁਹਿੰਮਾਂ 'ਤੇ ਭੇਜ ਦਿੱਤਾ। ਕਾਫੀ ਦੇਰ ਉਹ ਦੱਖਣ ਵਿੱਚ ਸਰਗਰਮ ਰਿਹਾ ਸੀ। 

Monday, 28 November 2016

ਸ਼ਹੀਦੀ

ਸ਼ਹੀਦੀ

ਗੁਰਦਾਸ ਨੰਗਲ ਤੋਂ ਸਾਨੂੰ ਸਾਰਿਆਂ ਨੂੰ ਬੰਦੀ ਬਣਾ ਕੇ ਸਾਡੇ ਹਥਿਆਰ ਅਤੇ ਹੋਰ ਸਾਰਾ ਮਾਲ ਅਸਬਾਬ ਮੁਗਲ ਫੌਜਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਅਬਦੁਸ ਸਮਦ ਖਾਨ ਵੱਲੋਂ ਉੱਥੇ ਇਕੱਤਰ ਹੋਈਆਂ ਵੱਖ-ਵੱਖ ਫੌਜਾਂ ਨੂੰ ਆਪੋ ਆਪਣੇ ਟਿਕਾਣਿਆਂ ਵੱਲ ਰਵਾਨਾ ਕਰ ਦਿੱਤਾ ਗਿਆ। ਫੇਰ ਇੱਕ ਵੱਡਾ ਫੌਜੀ ਕਾਫਲਾ ਸਾਨੂੰ ਸਾਰੇ ਕੈਦੀਆਂ ਨੂੰ ਲੈ ਕੇ ਲਾਹੌਰ ਵੱਲ ਤੁਰ ਪਿਆ।