ਸ਼ਹੀਦੀ
ਗੁਰਦਾਸ ਨੰਗਲ ਤੋਂ ਸਾਨੂੰ ਸਾਰਿਆਂ ਨੂੰ ਬੰਦੀ ਬਣਾ ਕੇ ਸਾਡੇ ਹਥਿਆਰ ਅਤੇ ਹੋਰ ਸਾਰਾ ਮਾਲ ਅਸਬਾਬ ਮੁਗਲ ਫੌਜਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਅਬਦੁਸ ਸਮਦ ਖਾਨ ਵੱਲੋਂ ਉੱਥੇ ਇਕੱਤਰ ਹੋਈਆਂ ਵੱਖ-ਵੱਖ ਫੌਜਾਂ ਨੂੰ ਆਪੋ ਆਪਣੇ ਟਿਕਾਣਿਆਂ ਵੱਲ ਰਵਾਨਾ ਕਰ ਦਿੱਤਾ ਗਿਆ। ਫੇਰ ਇੱਕ ਵੱਡਾ ਫੌਜੀ ਕਾਫਲਾ ਸਾਨੂੰ ਸਾਰੇ ਕੈਦੀਆਂ ਨੂੰ ਲੈ ਕੇ ਲਾਹੌਰ ਵੱਲ ਤੁਰ ਪਿਆ।
ਸਾਨੂੰ ਸਭਨਾ ਨੂੰ ਹਥਕੜੀਆਂ ਅਤੇ ਬੇੜੀਆਂ ਵਿੱਚ ਕਜੜ ਕੇ ਭਾਰੀ ਫੌਜ ਦੇ ਸਖਤ ਘੇਰੇ ਵਿੱਚ ਪੈਦਲ ਲਾਹੌਰ ਲਿਜਾਇਆ ਜਾ ਰਿਹਾ ਸੀ। ਸਾਡੇ ਵਿੱਚੋਂ ਕੁਝ ਦੇ ਹੱਥ ਪਿੱਠ ਪਿੱਛੇ ਤੇ ਕੁਝ ਦੇ ਪੇਟ ਅੱਗੇ ਰਸਿਆਂ ਨਾਲ ਨੂੜੇ ਹੋਏ ਸਨ। ਸਾਰੇ ਫੜੇ ਗਏ ਸਿੱਖ ਕੈਦੀਆਂ ਦੇ ਅੱਗੇ, ਪਿੱਛੇ ਅਤੇ ਆਲੇ-ਦੁਆਲੇ ਨੰਗੀਆਂ ਤਲਵਾਰਾਂ ਅਤੇ ਨੇਜਿਆਂ ਵਾਲੇ ਮੁਗਲ ਸਿਪਾਹੀਆਂ ਦਾ ਪਹਿਰਾ ਸੀ। ਪਹਿਰਾ ਨਹੀਂ ਬਲਕਿ ਕਿ ਉਹ ਪ੍ਰਛਾਵੇਂ ਵਾਂਗ ਸਾਡੇ ਅੰਗ-ਸੰਗ ਸਨ। ਚੱਲਦਾ-ਚੱਲਦਾ ਜਦੋਂ ਕੋਈ ਥੱਕ ਜਾਣ ਕਾਰਨ ਦਮ ਲੈਣ ਲਈ ਖੜ੍ਹਦਾ ਤਾਂ ਉਹ ਗੰਦੀ ਗਾਲ ਕੱਢ ਕੇ ਪਿਛਿਉਂ ਨੇਜਾ ਖਬੋ ਦਿੰਦੇ। ਮਜ਼ਬੂਰਨ ਸਿੱਖ ਕੈਦੀ ਨੂੰ ਤੁਰਨਾ ਪੈਂਦਾ ਸੀ। ਸਾਨੂੰ ਦਸ-ਦਸ ਵੀਹ-ਵੀਹ ਦੇ ਟੋਲਿਆਂ ਵਿੱਚ ਲਾਹੌਰ ਵੱਲ ਤੋਰਿਆ ਗਿਆ ਸੀ। ਸਾਡੇ ਵਿੱਚੋਂ ਜਿਹੜੇ ਬਹੁਤੀ ਕਮਜ਼ੋਰੀ ਕਾਰਨ ਤੁਰ ਨਹੀਂ ਸੀ ਸਕਦੇ ਤੇ ਡਿੱਗ ਪੈਂਦੇ, ਉਨ੍ਹਾਂ ਨੂੰ ਘੋੜਿਆਂ ਮਗਰ ਬੰਨ੍ਹ ਕੇ ਪਹਿਲਾਂ ਘੜੀਸਿਆ ਜਾਂਦਾ ਸੀ। ਫੇਰ ਅਧਮੋਏ ਕਰਕੇ ਜ਼ਖਮੀ ਹਾਲਤ ਵਿੱਚ ਸਹਿਕਦਿਆਂ ਨੂੰ ਗੱਡਿਆਂ ਉੱਪਰ ਲੱਦ ਲਿਆ ਜਾਂਦਾ ਸੀ।
ਦਿਨ ਰਾਤ ਸਫਰ ਕਰਦਿਆਂ ਅਸੀਂ ਦੋ ਦਿਨਾਂ ਵਿੱਚ ਲਾਹੌਰ ਪਹੁੰਚ ਗਏ। ਲਾਹੌਰ ਸ਼ਹਿਰ ਅੰਦਰ ਦਾਖਿਲ ਹੋਣ ਬਾਅਦ ਸਾਡਾ ਗਲੀਆਂ ਬਜ਼ਾਰਾਂ ਵਿੱਚ ਘੁੰਮਾ ਕੇ ਜਲੂਸ ਕੱਢਿਆ ਗਿਆ। ਅਜਿਹਾ ਕਰਨ ਪਿੱਛੇ ਅਬਦੁਸ ਸਮਦ ਖਾਨ ਦਾ ਮਕਸਦ ਸਾਨੂੰ ਸ਼ਰਮਿੰਦਾ ਕਰਨਾ ਤੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਨਾ ਸੀ। ਇਸ ਤੋਂ ਇਲਾਵਾਂ ਉਹ ਲਾਹੌਰ ਦੇ ਲੋਕਾਂ ਦੇ ਦਿਲਾਂ ਵਿੱਚ ਪੈਦਾ ਹੋਇਆ ਸਿੱਖਾਂ ਦਾ ਡਰ ਅਤੇ ਸਹਿਮ ਵੀ ਖਤਮ ਕਰਨਾ ਚਾਹੁੰਦਾ ਸੀ। ਉਹ ਦਿਖਾਉਣਾ ਚਾਹੁੰਦਾ ਸੀ ਕਿ ਦੇਖੋ ਜਿਨ੍ਹਾਂ ਸਿੱਖਾਂ ਨੇ ਦਹਿਸ਼ਤ ਪੈਦਾ ਕੀਤੀ ਹੋਈ ਸੀ, ਅੱਜ ਉਹ ਆਪ ਕਿੰਨੇ ਦਹਿਸ਼ਤਜ਼ਦਾ ਹੋਏ ਪਏ ਹਨ।
ਜਦੋਂ ਅਸੀਂ ਲਾਹੌਰ ਸ਼ਹਿਰ ਵਿੱਚ ਦੀ ਗੁਜ਼ਰ ਰਹੇ ਸੀ ਤਾਂ ਸ਼ਹਿਰ ਦੇ ਮੁਸਲਮਾਨਾਂ ਨੇ ਸਾਨੂੰ ਗੰਦੀਆਂ-ਗੰਦੀਆਂ ਅਸਹਿਣਯੋਗ ਗਾਲਾਂ ਕੱਢੀਆਂ, ਸਾਡੇ 'ਤੇ ਥੁੱਕਿਆ ਅਤੇ ਸਾਡੇ ਜੁੱਤੀਆਂ ਔਰ ਇੱਟਾਂ ਵੱਟੇ ਮਾਰੇ।
ਇੱਕ ਬਜ਼ਾਰ ਵਿੱਚੋਂ ਗੁਜ਼ਰਦਿਆਂ ਇਸ ਮੌਕੇ 'ਤੇ ਜੰਮੂ ਦੇ ਸੂਬੇਦਾਰ ਰਹਿ ਚੁੱਕੇ ਬਾਇਜ਼ੀਦ ਖਾਨ ਦੀ ਮਾਂ ਨੇ ਆਪਣੇ ਘਰ ਦੀ ਛੱਤ ਤੋਂ ਇੱਕ ਵੱਡਾ ਪੱਥਰ ਵਗਾ ਕੇ ਮਾਰਿਆ, ਜਿਸ ਦੇ ਸਿਰ ਵਿੱਚ ਲੱਗਣ ਨਾਲ ਇੱਕ ਬੰਦੀ ਸਿੱਖ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਇਸ ਮਗਰੋਂ ਲਾਹੌਰ ਦੇ ਸੂਬੇਦਾਰ ਨੇ ਕੈਦੀਆਂ ਉੱਪਰ ਬੋਰੀਆ ਪਾ ਦਿੱਤੀਆਂ ਤਾਂ ਜੋ ਉਨ੍ਹਾਂ ਨੂੰ ਬਚਾ ਕੇ ਜ਼ਲੀਲ ਕਰਨ ਲਈ ਜਿੰਦਾ ਕਿਲ੍ਹੇ ਅੰਦਰ ਲਿਜਾਇਆ ਜਾ ਸਕੇ। ਕਿਲ੍ਹੇ ਅੰਦਰ ਪਹੁੰਚ ਕੇ ੫੦-੫੦ ਸਿੱਖ ਕੈਦੀਆਂ ਨੂੰ ਫੌਜ ਦੀ ਨਿਗਰਾਨੀ ਵਿੱਚ ਨੂੜ ਕੇ ਕੋਠੜੀਆਂ ਵਿੱਚ ਸੁੱਟ ਦਿੱਤਾ ਗਿਆ।
ਸਾਡੀ ਹਾਰ ਅਤੇ ਗ੍ਰਿਫਤਾਰੀ ਦੀ ਖ਼ਬਰ ਬਾਦਸ਼ਾਹ ਨੂੰ ਕੇਵਲ ਪੰਜ ਦਿਨ ਵਿੱਚ ਹੀ (੧੨ ਦਸੰਬਰ ੧੭੧੫ ਨੂੰ) ਪਹੁੰਚਾ ਦਿੱਤੀ ਗਈ ਸੀ। ਬਾਦਸ਼ਾਹ ਫਰਖਸੀਅਰ ਨੇ ਮੇਰੀ ਗ੍ਰਿਫਤਾਰੀ ਬਾਰੇ ਸੁਣਿਆ ਤਾਂ ਉਹ ਆਪਣੇ ਸਿੰਘਾਸਨ 'ਤੇ ਬੈਠਾ-ਬੈਠਾ ਨੱਚ ਉਠਿਆ ਸੀ। ਉਸ ਨੇ ਉਦਣ ਦੋ ਵਾਰ ਨਮਾਜ਼ ਪੜ੍ਹੀ ਅਤੇ ਵੱਡੇ ਜਸ਼ਨ ਮਨਾਉਣ ਦਾ ਐਲਾਨ ਕੀਤਾ। ਉਸ ਨੇ ਸਾਰੀ ਦਿੱਲੀ ਵਿੱਚ ਮੁਨਿਆਦੀ ਕਰਵਾ ਕੇ ਮੇਰੀ ਸ਼ਿਕਸਤ ਦਾ ਐਲਾਨ ਕੀਤਾ ਤੇ ਆਪਣੀ ਜਿੱਤ ਦਾ ਢਿੰਡੋਰਾ ਪਿਟਵਾਇਆ। ਇੱਥੇ ਹੀ ਬਸ ਨਹੀਂ, ਬਾਦਸ਼ਾਹ ਨੇ ਚਾਰ ਬੋਰੇ ਸਵਰਨ ਸਿੱਕਿਆ ਦੇ ਭਰ ਕੇ ਹਾਥੀ ਉੱਪਰੋਂ ਸਾਰੇ ਸ਼ਾਹਜ਼ਹਾਨਾਬਾਦ (ਦਿੱਲੀ) ਸ਼ਹਿਰ ਵਿੱਚ ਇਹਨਾਂ ਸਿੱਕਿਆਂ ਦੀ ਸੋਟ ਵੀ ਕਰਵਾਈ ਸੀ। ਬਾਦਸ਼ਾਹ ਲਈ ਇਹ ਬਹੁਤ ਵੱਡੀ ਕਾਮਯਾਬੀ ਸੀ। ਇਸ ਕਾਮਯਾਬੀ ਦਾ ਜ਼ਸ਼ਨ ਮਨਾਉਣ ਲਈ ੧੨੦ ਨਾਚੀਆਂ ਅੱਧੀ ਰਾਤ ਤੱਕ ਨੱਚਦੀਆਂ ਰਹੀਆਂ ਸਨ ਤੇ ਬਾਦਸ਼ਾਹ ਜ਼ਾਮ-ਦਰ-ਜ਼ਾਮ ਪੀਂਦਾ ਗਿਆ ਸੀ।
ਉਸ ਸਮੇਂ ਲਾਹੌਰ ਵਿੱਚ ਕੈਦ ਸਾਡੀ ਸਮੂਹ ਸਿੱਖ ਬੰਦੀਆਂ ਦੀ ਗਿਣਤੀ ਤਕਰੀਬਨ ਤਿੰਨ ਚਾਰ ਸੌ ਹੋਵੇਗੀ। ਜਾਂ ਸ਼ਾਇਦ ਇਸ ਤੋਂ ਕੁਝ ਜ਼ਿਆਦਾ। ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਸੀਂ ਪੰਜ ਸੌ ਤੋਂ ਘੱਟ ਸੀ। ਸਾਰੇ ਸਿੱਖ ਬੰਦੀਆਂ ਨੂੰ ਕੋਠੜੀਆਂ ਵਿੱਚੋਂ ਕੱਢ ਕੇ ਸਾਡੇ ਪੈਰਾਂ ਵਿੱਚ ਬੇੜੀਆਂ, ਗਲਾਂ ਵਿੱਚ ਤੌਕ, ਲੱਕ ਨਾਲ ਜੰਜ਼ੀਰਾਂ ਬੰਨ੍ਹ ਕੇ ਸਾਨੂੰ ਦਿੱਲੀ ਜਾਣ ਲਈ ਤਿਆਰ ਕਰ ਲਿਆ ਗਿਆ। ਲੱਕ ਦੇ ਸੰਗਲਾਂ ਨਾਲ ਪੰਜ-ਪੰਜ ਨੂੰ ਇੱਕ ਸਾਝੀਂ ਕੜੀ ਨਾਲ ਨੂੜ ਕੇ ਬਿਰਧ ਅਤੇ ਕਮਜ਼ੋਰਾਂ ਨੂੰ ਗੱਡਿਆਂ ਵਿੱਚ ਸੁੱਟ ਲਿਆ ਗਿਆ। ਜਵਾਨ ਅਤੇ ਦੇਖਣ ਨੂੰ ਤੰਦਰੁਸਤ ਲੱਗਦੇ ਸਾਰੇ ਸਿੱਖ ਲੱਤਾਂ ਬਾਹਾਂ ਤੋਂ ਨੂੜ ਕੇ ਊਠਾਂ ਦੇ ਦੋਨੇਂ ਪਾਸੇ ਇੱਕ ਇੱਕ ਸਿੱਖ ਕਾਠੀ ਨਾਲ ਬੰਨ੍ਹ ਕੇ ਲਮਕਾ ਲਏ ਗਏ।
ਮੇਰੇ ਲਈ ਇੱਕ ਵਿਸ਼ੇਸ਼ ਮਜ਼ਬੂਤ ਲੋਹੇ ਦੀਆਂ ਮੋਟੀਆਂ ਸਲਾਖਾਂ ਵਾਲਾ ਪਿੰਜਰਾ ਬਣਾਇਆ ਗਿਆ ਸੀ। ਹਕੂਮਤ ਨੂੰ ਡਰ ਸੀ ਕਿ ਮੈਂ ਕਿਧਰੇ ਰਸਤੇ ਵਿੱਚੋਂ ਗਾਇਬ ਹੀ ਨਾ ਹੋ ਜਾਵਾਂ। ਮੈਨੂੰ ਨਚਾਰਾਂ ਦੇ ਲਿਬਾਸ ਵਰਗੇ ਕਪੜੇ ਪਹਿਨਾ ਕੇ ਪਿੰਜਰੇ ਵਿੱਚ ਤਾੜ ਦਿੱਤਾ ਗਿਆ ਸੀ। ਫੇਰ ਉਸ ਪਿੰਜਰੇ ਨੂੰ ਹਾਥੀ ਉੱਪਰ ਰੱਖ ਕੇ ਨਾਲ ਇੱਕ ਤਲਵਾਰ ਵਾਲਾ ਪਹਿਰੇਦਾਰ ਹਾਥੀ 'ਤੇ ਬਿਠਾ ਦਿੱਤਾ ਗਿਆ ਸੀ।
ਕਾਫਲਾ ਸ਼ਾਹਜ਼ਹਾਨਾਬਾਦ ਵੱਲ ਤੋਰ ਲਿਆ ਗਿਆ। ਸਾਨੂੰ ਸਰਹੰਦ ਰਾਹੀਂ ਦਿੱਲੀ ਭੇਜਿਆ ਜਾਣਾ ਸੀ। ਸਮਾਂ ਵੀ ਕਿੰਨਾ ਬਲਵਾਨ ਹੁੰਦਾ ਹੈ, ਕਈ ਵਾਰ ਅਣਕਿਅਸਿਆ ਦਿਖਾ ਦਿੰਦਾ ਹੈ। ਉਹੀ ਸਰਹੰਦ ਜਿਸਨੂੰ ਮੈਂ ਕਦੇ ਫਤਿਹ ਕਰਕੇ ਜਿਸਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਕਦੇ ਮੈਂ ਸਰਹੰਦ ਦਾ ਬਾਦਸ਼ਾਹ ਬਣਿਆ ਸੀ। ਬਾਦ ਯਾਨੀ ਹਵਾ ਤੇ ਸ਼ਾਹ ਉਸਦਾ ਮਾਲਿਕ ਭਾਵ ਸਰਹੰਦ ਵਿੱਚ ਵਗਣ ਵਾਲੀ ਹਵਾ ਵੀ ਮੇਰੇ ਹੁਕਮ ਦੀ ਗੁਲਾਮ ਸੀ। ਲੇਕਿਨ ਉਸ ਸਮੇਂ ਮੈਂ ਇੱਕ ਕੈਦੀ ਬਣ ਕੇ ਉਸੇ ਹੀ ਸਰਹੰਦ ਸ਼ਹਿਰ ਵਿੱਚੋਂ ਗੁਜ਼ਰ ਰਿਹਾ ਸੀ।
ਲਾਹੌਰ ਤੋਂ ਚੱਲਣ ਵੇਲੇ ਗ੍ਰਿਫਤਾਰ ਕੀਤੇ ਸਿੱਖਾਂ ਦੀ ਗਿਣਤੀ ਤਿੰਨ ਚਾਰ ਸੌ ਸੀ। ਸਰਹੰਦ ਪਹੁੰਚਣ 'ਤੇ ਹੋਰ ਬਹੁਤ ਸਾਰੇ ਸਿੱਖ ਗ੍ਰਿਫਤਾਰ ਕਰਕੇ ਸਾਡੇ ਕਾਰਵੇਂ ਵਿੱਚ ਸ਼ਾਮਿਲ ਕੀਤੇ ਗਏ। ਇਹ ਸਿਲਸਲਾ ਦਿੱਲੀ ਤੱਕ ਚਲਦਾ ਗਿਆ। ਰਸਤੇ ਵਿੱਚ ਹੋਰ ਸਿੱਖਾਂ ਨੂੰ ਜਿੰਦਾ ਜਾਂ ਮੁਰਦਾ ਹਾਲਤ ਵਿੱਚ ਸਾਡੇ ਨਾਲ ਰਲਾ ਲਿਆ ਜਾਂਦਾ ਸੀ। ਸਿੱਖਾਂ ਵਰਗੀ ਦਿੱਖ ਵਾਲੇ ਗੈਰ ਸਿੱਖ ਅਤੇ ਇਸਤਰੀਆਂ ਵੀ ਗਿਣਤੀ ਵਧਾਉਣ ਲਈ ਵਰਤੀਆਂ ਗਈਆਂ ਸਨ। ਜਨਾਨੀਆਂ ਦੇ ਸਿਰ ਕਲਮ ਕਰਕੇ ਨੇਜਿਆਂ ਉੱਪਰ ਟੰਗ ਲਏ ਜਾਂਦੇ ਸਨ। ਮੁਗਲ ਲੱਗਭੱਗ ਸਿੱਖਾਂ ਦੇ ਸੱਤ ਸੌ ਸਿਰ ਨੇਜਿਆਂ ਉੱਪਰ ਟੰਗ ਕੇ ਸਰਹੰਦ ਤੋਂ ਤੁਰੇ ਸੀ। ਦਿੱਲੀ ਪਹੁੰਚਣ ਤੱਕ ਇਹਨਾਂ ਸਿਰਾਂ ਦੀ ਗਿਣਤੀ ਦੋ ਹਜ਼ਾਰ ਹੋ ਗਈ ਸੀ। ਸਮਦ ਖਾਨ ਤੇ ਜ਼ਕਰੀਆ ਖਾਨ ਆਪਣੇ ਵੱਲੋਂ ਬਾਦਸ਼ਾਹ ਨੂੰ ਵੱਡੀ ਕਾਰਗੁਜ਼ਾਰੀ ਦਿਖਾਉਣ ਦੇ ਮੰਤਵ ਨਾਲ ਅਜਿਹਾ ਕਰ ਰਹੇ ਸਨ।
ਮੈਂ, ਮੇਰਾ ਪੌਣੇ ਚਾਰ ਸਾਲ ਦਾ ਬੇਟਾ ਅਜੈ ਸਿੰਘ, ਪਤਨੀ ਸੁਸ਼ੀਲ ਕੌਰ ਤੇ ਇੱਕ ਗੋਲੀ ਗੁਲਾਬ ਕੌਰ ਉਰਫ ਗੁਲਾਬੋ ਸਾਰੇ ਕਾਫਲੇ ਦੇ ਮੂਹਰਲੇ ਹਿੱਸੇ ਵਿੱਚ ਸੀ। ਬਾਕੀ ੭੪੦ ਗ੍ਰਿਫਤਾਰ ਸਿੱਖਾਂ ਨੂੰ ਸਾਡੇ ਪਿੱਛੇ ਲਾਇਆ ਹੋਇਆ ਸੀ। ਇਸ ਤੋਂ ਇਲਾਵਾ ਦੋ ਹਜ਼ਾਰ ਦੇ ਕਰੀਬ ਸਿੱਖਾਂ ਦੇ ਸਿਰ ਨੇਜਿਆਂ ਉੱਪਰ ਟੰਗੇ ਉਨ੍ਹਾਂ ਦੇ ਪਿੱਛੇ ਸਨ। ਇੱਕ ਭਾਰੀ ਲਸ਼ਕਰ ਸਮੇਤ ਅਬਦੁਸ ਸਮਦ ਖਾਨ ਦਾ ਪੁੱਤਰ (ਮੁਹੰਮਦ ਅਮੀਨ ਖਾਨ ਦਾ ਜੁਆਈ) ਜ਼ਕਰੀਆ ਖਾਨ ਆਪ ਦਿੱਲੀ ਸਾਡੇ ਨਾਲ ਪੁੱਜਾ ਸੀ। ਸਾਡੇ ਨਾਲ ਸ਼ਹੀਦ ਹੋਏ ਸਿੰਘ ਦੇ ਸਿਰਾਂ ਨੂੰ ੩੦੦ ਗੱਡਿਆਂ ਉੱਤੇ ਲੱਦਿਆ ਹੋਇਆ ਸੀ। ਮੈਂ ਪਿੰਜਰੇ ਵਿੱਚ ਹਥਕੜੀਆਂ ਤੇ ਬੇੜੀਆਂ ਸਣੇ ਤੁੰਨਿਆ ਹੋਇਆ ਸੀ।
ਸਾਡਾ ਸਿੱਖ ਕੈਦੀਆਂ ਦਾ ਇਹ ਜਲੂਸ ੨੭ ਫਰਵਰੀ ੧੭੧੬ ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜਾ। ਜਦੋਂ ਸਿੱਖ ਕੈਦੀਆਂ ਨੂੰ ਲੈ ਕੇ ਫੌਜ ਦਿੱਲੀ ਪਹੁੰਚੀ ਤਾਂ ਬਾਦਸ਼ਾਹ ਖੁਦ ਦਿੱਲੀ ਦੇ ਬਾਹਰ ਆ ਕੇ ਦਿੱਲੀ ਦੀ ਸਰਹੱਦ 'ਤੇ ਸਾਡਾ ਇਸਤਕਬਾਲ ਕਰਨ ਲਈ ਖੜਾ ਸੀ।
ਗੁਰਦਾਸ ਨੰਗਲ ਦੀ ਗੜ੍ਹੀ ਅਤੇ ਸ਼ਹੀਦ ਹੋਏ ਸਿੱਖਾਂ ਤੋਂ ਮਿਲੇ ਹਥਿਆਰ ਜਿਨ੍ਹਾਂ ਵਿੱਚ ਇੱਕ ਹਜ਼ਾਰ ਸ਼ਮਸ਼ੀਰਾਂ, ੨੭੮ ਢਾਲਾਂ, ੧੭੩ ਕਮਾਨਾਂ-ਭੱਥੇ, ੧੮੦ ਬੰਦੂਕਾਂ, ੧੧੪ ਕਟਾਰਾਂ, ੨੧੭ ਗਾਤਰੇ ਵਾਲੀਆਂ ਕਿਰਪਾਨਾਂ, ਤਿੰਨ ਸੇਰ ਸੋਨੇ ਦੇ ਗਹਿਣੇ, ੨੩ ਮੋਹਰਾਂ, ਛੇ ਸੌ ਤੋਂ ਥੋੜ੍ਹੇ ਜਿਹੇ ਵੱਧ ਰੁਪਏ ਸਨ। ਸਭ ਤੋਂ ਪਹਿਲਾਂ ਇਹ ਹਥਿਆਰ ਬਾਦਸ਼ਾਹ ਨੂੰ ਪੇਸ਼ ਕੀਤੇ ਗਏ ਤੇ ਉਸ ਦੇ ਹੁਕਮ ਨਾਲ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾ ਦਿੱਤੇ ਗਏ। ਦੋ ਦਿਨ ਤੰਬੂ ਲਗਾ ਕੇ ਫੌਜ ਨੇ ਦਿੱਲੀ ਦੇ ਬਾਹਰ ਹੀ ਕਿਆਮ ਕਰੀ ਰੱਖਿਆ ਸੀ।
ਇਸ ਤੋਂ ਦੋ ਦਿਨ ਬਾਅਦ (੨੯ ਫਰਵਰੀ ੧੭੧੬ ਨੂੰ) ਸਾਡਾ ਸਾਰੇ ਕੈਦੀਆਂ ਦਾ ਲਾਹੌਰ ਵਾਂਗ ਦਿੱਲੀ ਵਿੱਚ ਵੀ ਜਲੂਸ ਕੱਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਸ਼ਹਿਨਾਈ ਤੇ ਪੀਪਣੀ ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਦੇ ਅਗਰਾਬਾਦ ਤੋਂ ਸ਼ੁਰੂ ਹੋ ਕੇ ਦਸ ਕਿਲੋਮੀਟਰ ਦੂਰ, ਲਾਲ ਕਿਲ੍ਹੇ ਤੱਕ ਲਿਜਾਇਆ ਗਿਆ। ਇਸ ਸ਼ਹਿਨਾਈ ਬਾਜੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰਾਂ ਵਿੱਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾ ਕੇ ਲਿਜਾਇਆ ਜਾ ਰਿਹਾ ਸੀ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁੱਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਹਿਚਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਹੋਰ ਵਧਾਉਣ ਵਾਸਤੇ ਕੁਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਿਲ ਕਰ ਦਿੱਤੇ ਗਏ ਸਨ, ਜੋ ਲੰਬੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ।
ਇਸ ਮਗਰੋਂ ਇੱਕ ਲੰਬੇ ਬਾਂਸ 'ਤੇ ਮਰੀ ਹੋਈ ਬਿੱਲੀ ਲਟਕਾਈ ਹੋਈ ਸੀ। ਜਿਸ ਦਾ ਮਤਲਬ ਇਹ ਸੀ ਕਿ ਹੁਣ ਸਿੱਖਾਂ ਦੇ ਘਰਾਂ ਵਿੱਚ ਇਨਸਾਨ ਤਾਂ ਕੀ ਕੋਈ ਮਰਿਆ ਹੋਇਆ ਜਾਨਵਰ ਵੀ ਨਹੀਂ ਰਿਹਾ। ਇਸ ਬਿੱਲੀ ਦੇ ਪਿੱਛੇ ਇੱਕ ਹਾਥੀ ਸੀ, ਜਿਸ ਉੱਤੇ ਰੱਖੇ ਹੋਏ ਪਿੰਜਰੇ ਵਿਚ ਮੈਂ ਤੜਿਆ ਹੋਇਆ ਸੀ। ਮੇਰਾ ਦਾ ਮਜ਼ਾਕ ਉਡਾਉਣ ਲਈ ਮੈਨੂੰ ਨੂੰ ਇੱਕ ਲਾੜੇ ਵਾਂਗ ਸੁਨਿਹਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਭੜਕੀਲਾ ਚੋਗਾ ਪਹਿਨਾਇਆ ਹੋਇਆ ਸੀ। ਮੇਰੇ ਸਿਰ 'ਤੇ ਪੱਗ ਥੱਲੇ ਇੱਕ ਲੱਕੜ ਦਾ ਖੋਖਾ ਤਿੰਨ ਚਾਰ ਕਿਲੋ ਮਿੱਟੀ ਨਾਲ ਭਰ ਕੇ ਰੱਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਮੇਰੀ ਗਰਦਨ ਹਮੇਸ਼ਾਂ ਇੱਕ ਪਾਸੇ ਝੁਕੀ ਰਹਿੰਦੀ ਸੀ ਤੇ ਮੈਂ ਪਿੰਜਰੇ ਵਿੱਚ ਟੇਢਾ ਬੜੀ ਕਠਿਨਾਈ ਨਾਲ ਬੈਠਾ ਹੋਇਆ ਸੀ। ਮੈਂ ਭਾਵੇਂ ਪਿੰਜਰੇ ਵਿੱਚ ਬੰਦ ਸੀ। ਪਰ ਫੇਰ ਵੀ ਨੰਗੀ ਤਲਵਾਰ ਲੈ ਕੇ ਇੱਕ ਸਿਪਾਹੀ ਮੇਰੇ ਸਿਰਹਾਣੇ ਖੜ੍ਹਾ ਕੀਤਾ ਹੋਇਆ ਸੀ। ਉਨ੍ਹਾਂ ਨੂੰ ਡਰ ਸੀ ਕਿ ਬੰਦਾ ਸਿੰਘ ਜਾਦੂ ਨਾਲ ਉੱਡ ਨਾ ਜਾਵੇ।
ਮੇਰੇ ਵਾਲੇ ਹਾਥੀ ਪਿੱਛੇ ੭੪੦ ਕੈਦੀ ਸਨ। ਇਨ੍ਹਾਂ ਦੇ ਮੂੰਹ ਨੂੰ ਕਾਲਖ ਮਲੀ ਹੋਈ ਸੀ। ਉਨ੍ਹਾਂ ਦਾ ਇੱਕ-ਇੱਕ ਹੱਥ ਗਰਦਨ ਦੇ ਪਿੱਛੇ ਕਰ ਕਰਕੇ ਸਕੰਜੇ ਵਿੱਚ ਕਸ ਕੇ ਬੰਨਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗਜ਼ਾਂ ਦੀਆਂ ਰਵਾਇਤੀ ਟੋਪੀਆਂ ਰੱਖੀਆਂ ਹੋਈਆਂ ਸਨ ਤੇ ਜਿਸਮ 'ਤੇ ਭੇਡਾਂ ਦੀ ਖੱਲ ਲਪੇਟੀ ਹੋਈ ਸੀ। ਉਨ੍ਹਾਂ ਦਾ ਨਕਲੀਆਂ ਵਾਲਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਤੇ ਬੇਇਜ਼ਤੀ ਕਰਨ ਲਈ ਬਣਾਇਆ ਹੋਇਆ ਸੀ। ਉਨ੍ਹਾਂ ਨੂੰ ਦੋ-ਦੋ ਕਰਕੇ ਕਾਠੀਆਂ ਤੋਂ ਸੱਖਣੇ ਉੱਠਾਂ ਉੱਤੇ ਬਿਠਾਇਆ ਨਹੀਂ ਬਲਕਿ ਲਟਕਾ ਕੇ ਲੱਦਿਆ ਹੋਇਆ ਸੀ। ਉਹ ਅੱਧੇ ਊਠਾਂ ਉੱਪਰ ਸਨ ਤੇ ਅੱਧੇ ਹੇਠਾਂ ਅੰਗੂਰਾਂ ਦੇ ਗੁੱਛੇ ਵਾਂਗ ਲਟਕ ਰਹੇ ਸਨ।
ਇਸ ਜਲੂਸ ਦੇ ਪਿੱਛੇ ਮੁਹੰਮਦ ਅਮੀਨ ਖਾਨ, ਉਸਦਾ ਪੁੱਤਰ ਕਮਰ-ਉਦ-ਦੀਨ ਖਾਨ ਅਤੇ ਜ਼ਕਰੀਆ ਖਾਨ ਜੇਤੂਆਂ ਵਾਂਗ ਆਕੜ-ਆਕੜ ਕੇ ਚਲ ਰਹੇ ਸਨ। ਇਸ ਜਲੂਸ ਨੂੰ ਵੇਖਣ ਵਾਸਤੇ ਸਾਰੀ ਦਿੱਲੀ ਸੜਕਾਂ ਉੱਤੇ ਉਤਰੀ ਹੋਈ ਸੀ। ਤਿੱਲ ਸਿੱਟਣ ਨੂੰ ਵੀ ਉੱਕਾ ਹੀ ਥਾਂ ਨਹੀਂ ਸੀ। ਸ਼ਹਿਰ ਵਿੱਚ ਕੋਈ ਵੀ ਐਸਾ ਸ਼ਖਸ ਨਹੀਂ ਸੀ ਰਿਹਾ ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਗਲੀਆਂ ਬਜ਼ਾਰਾਂ ਵਿੱਚ ਏਨੀ ਘੁੱਟਣ ਸੀ ਕਿ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ ਕਰ ਰਹੇ ਸਨ। ਤਾਅਨੇ ਦੇ ਰਹੇ ਸਨ, ਗਾਲ੍ਹਾਂ ਕੱਢ ਰਹੇ ਸਨ। ਉਨ੍ਹਾਂ ਦੀ ਤੋਏ-ਤੋਏ ਕਰ ਰਹੇ ਸਨ। ਜਿਸਦੇ ਮੂੰਹ ਵਿੱਚ ਜੋ ਗੰਦ ਆਉਂਦਾ ਸੀ, ਉਹ ਬਕ ਰਿਹਾ ਸੀ। ਸਾਨੂੰ ਜ਼ਲੀਲ ਕਰਨ ਲਈ ਅਨੇਕਾਂ ਪ੍ਰਕਾਰ ਦੇ ਫਿਕਰੇ ਕਸੇ ਜਾ ਰਹੇ ਸਨ। ਬੇਇਜ਼ਤੀ ਕਰਨ ਲਈ ਕੋਝੀਆਂ ਹਰਕਤਾਂ ਵੀ ਲੋਕ ਕਰ ਰਹੇ ਸਨ। ਲੋਕ ਹੂ ਹਾਅਤ ਕਰਕੇ ਤਾੜੀਆਂ ਮਾਰ ਰਹੇ ਸਨ, ਜਿਵੇਂ ਕਿਸੇ ਮਦਾਰੀ ਦੇ ਕਰਤਬ ਦੇਖਣ ਬਾਅਦ ਚਾਮ੍ਹਲੇ ਹੋਏ ਬੱਚੇ ਕਰਦੇ ਹਨ।
ਪਰ ਗੁਰੂ ਦੇ ਸਿੱਖਾਂ ਦੇ ਚਿਹਰਿਆਂ 'ਤੇ ਜ਼ਰਾ ਜਿੰਨੀ ਵੀ ਨਾਮੋਸ਼ੀ, ਮਾਯੂਸੀ, ਸ਼ਿਕਨ ਪੀੜ ਜਾਂ ਅਫਸੋਸ ਨਹੀਂ ਸੀ। ਉਹ ਆਪਣੇ ਆਪ ਨੂੰ ਹਾਰੇ ਹੋਏ ਨਹੀਂ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੂੰ ਵੇਖ ਕੇ ਇੰਝ ਜਾਪਦਾ ਸੀ ਕਿ ਜਿਵੇਂ ਉਨ੍ਹਾਂ ਨੂੰ ਕੁਝ ਵੀ ਨਹੀਂ ਸੀ ਹੋਈਆ। ਸਾਰੇ ਬੰਦੀ ਬਣਾਏ ਜਾਣ ਦੇ ਬਾਵਜੂਦ ਵੀ ਚੜ੍ਹਦੀ ਕਲਾ ਵਿੱਚ ਸਨ। ਸਾਰੇ ਸਿੱਖ ਸ਼ਬਦ ਗਾਉਂਦੇ ਅਤੇ ਵਾਹਿਗੁਰੂ ਦਾ ਜਾਪ ਕਰਦੇ ਤੁਰੇ ਜਾ ਰਹੇ ਸਨ। ਦਿੱਲੀ ਅੰਦਰ ਲਿਜਾ ਕੇ ਸਾਨੂੰ ਕਾਲ ਕੋਠੜੀਆਂ ਵਿੱਚ ਡੱਕ ਦਿੱਤਾ ਗਿਆ।
੫ ਮਾਰਚ ੧੭੧੬ ਦੇ ਦਿਨ ਬਾਦਸ਼ਾਹ ਨੇ ਸਰਬਰਾਹ ਖਾਨ ਕੋਤਵਾਲ ਨੂੰ ਹੁਕਮ ਦਿੱਤਾ ਕਿ ਬੰਦਾ ਸਿੰਘ ਤੇ ਉਸਦੇ ਖਾਸ ਸਤਾਰਾਂ ਸਾਥੀਆਂ ਨੂੰ ਛੱਡ ਕੇ ਬਾਕੀ ਸਾਰੇ ਹਰ ਰੋਜ਼ ਸੌ ਸੌ ਕਰਕੇ ਸਿਰ ਕਲਮ ਕਰਕੇ ਕਤਲ ਕਰ ਦਿੱਤੇ ਜਾਣ। ਇਸੇ ਦਿਨ ਬਾਕੀ ਜਿਉਂਦੇ ਮੇਰੇ ਸਾਥੀ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਮੁਸਲਮਾਨ ਬਣਨ ਦੀ ਸ਼ਰਤ 'ਤੇ ਜਾਨ ਬਖਸ਼ੀ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਇੱਕ ਵੀ ਸਿੱਖ ਮੁਸਲਮਾਨ ਬਣਨ ਵਾਸਤੇ ਰਾਜ਼ੀ ਨਹੀਂ ਸੀ ਹੋਇਆ। ਉਹ ਸਾਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਸ਼ਹੀਦ ਹੋ ਗਏ। ਜਦੋਂ ਕਾਜ਼ੀ ਪੁੱਛਦਾ, "ਇਸਲਾਮ ਮਾਅਨੇ ਜ਼ਿੰਦਗੀ, ਇਨਕਾਰ ਮਾਅਨੇ ਮੌਤ। ਹੁਣ ਦੱਸੋ, ਜ਼ਿੰਦਗੀ ਜਾਂ ਮੌਤ?"
ਸਾਰੇ ਇੱਕੋ ਗੱਲ ਕਹਿੰਦੇ, "ਮੁਕਤਾ (ਮੁਕਤ ਕਰਨ ਵਾਲਾ ਅਰਥਾਤ ਜਲਾਦ) ਮੈਨੂੰ ਪਹਿਲੋਂ ਸ਼ਹੀਦ ਕਰ। ਸ਼ਹੀਦ ਮਾਅਨੇ ਸਿੱਖ ਤੇ ਸਿੱਖ ਮਾਅਨੇ ਹਰ ਰਜ਼ਾ ਵਿੱਚ ਰਾਜ਼ੀ। ਭਾਣਾ ਮੰਨਣ ਵਾਲਾ।"
ਇਹ ਸ਼ਹੀਦੀਆਂ ਉਦੋਂ ਦੀ ਕੋਤਵਾਲੀ ਦੇ ਬਾਹਰ, ਚਾਂਦਨੀ ਚੌਂਕ ਵਿੱਚ ਹੋਈਆਂ ਸਨ। ਜਦ ਕੋਈ ਸਿੱਖ ਕੈਦੀਆਂ ਨੂੰ ਕਹਿੰਦਾ ਕਿ ਤੁਹਾਨੂੰ ਤਾਂ ਮਾਰ ਦੇਣਗੇ, ਉਹ ਜੁਆਬ ਦਿੰਦੇ, "ਮਾਰੋ ਨਿਸ਼ੰਗ! ਅਸੀਂ ਕੋਈ ਮਰਨੋਂ ਡਰਦੇ ਆਂ? ਜੇ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਐਨਾ ਫਸਵਾਂ ਯੁੱਧ ਕਿਉਂ ਕਰਦੇ? ਅਸੀਂ ਤਾਂ ਭੁੱਖ ਤੇ ਖੁਰਾਕ ਦੀ ਥੁੜ ਕਾਰਣ ਤੁਹਾਡੇ ਕਾਬੂ ਆ ਗਏ ਆਂ, ਨਹੀਂ ਤਾਂ ਸਾਡੀ ਬਹਾਦਰੀ ਦੀ ਹਕੀਕਤ ਜੋ ਤੁਸੀਂ ਵੇਖੀ ਹੈ, ਏਦੋਂ ਵੱਧ ਤੁਹਾਨੂੰ ਸਾਬਿਤ ਹੋ ਜਾਂਦੀ।"
ਪੂਰੇ ਇੱਕ ਹਫਤੇ ਵਿੱਚ ਹੀ ਸੱਤ ਸੌ ਤੋਂ ਵੱਧ ਸਿੱਖਾਂ ਨੂੰ (ਬਾਰਾਂ ਮਾਰਚ ਤੱਕ) ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕਰ ਕੇ ਦਿੱਲੀ ਸ਼ਹਿਰ ਵਿੱਚ ਚਾਰੇ ਪਾਸੇ ਲਟਕਾ ਦਿੱਤੇ ਜਾਂਦੇ ਤਾਂ ਜੋ ਲੋਕਾਂ ਵਿੱਚ ਦਹਿਸ਼ਤ ਫੈਲਾਈ ਜਾ ਸਕੇ। ਕੁਝ ਹੀ ਦਿਨਾਂ ਵਿੱਚ ਇਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਦਾ ਮਾਸ ਗਿਰਝਾਂ ਖਾਹ ਲੈਂਦੀਆਂ ਸਨ। ਪਰ ਇਨ੍ਹਾਂ ਦੇ ਪਿੰਜਰ ਤੇ ਹੱਡੀਆਂ ਕਾਫੀ ਦੇਰ ਤੱਕ ਲਟਕਦੀਆਂ ਰਹੀਆਂ ਸਨ। ਮੁਸਲਮਾਨਾਂ ਦੇ ਬੱਚੇ ਇਨ੍ਹਾਂ ਹੱਡੀਆਂ ਨੂੰ ਪੱਥਰ ਮਾਰ-ਮਾਰ ਕੇ ਆਪਣਾ ਗੁੱਸਾ ਸਿੱਖਾਂ 'ਤੇ ਕੱਢਦੇ ਰਹੇ ਸਨ।
ਅੰਤ ਫਿਰ ਇੱਕ ਦਿਨ ਸਾਡੀ ਵਾਰੀ ਆ ਗਈ। ਬਾਦਸ਼ਾਹ ਨੇ ਮੈਨੂੰ ਤੇ ਮੇਰੇ ਸਤਾਰਾਂ ਸਾਥੀਆਂ ਨੂੰ ਟਿੱਕਾ ਰਾਮ ਦੇ ਸਪੁਰਦ ਕਰਨ ਦਾ ਹੁਕਮ ਦਿੱਤਾ। ਮੇਰੀ ਪਤਨੀ ਰਾਜਕੁਮਾਰੀ ਸੁਸ਼ੀਲ ਕੌਰ, ਪੁੱਤਰ ਅਜੈ ਸਿੰਘ ਤੇ ਉਨ੍ਹਾਂ ਦੀ ਇੱਕ ਗੋਲੀ ਗੁਲਾਬੋ ਨੂੰ ਦਰਬਾਰ ਖਾਨ ਨਾਜ਼ਿਰ ਦੀ ਕੈਦ ਵਿੱਚ ਭੇਜ ਦਿੱਤਾ ਗਿਆ ਸੀ।
ਮੁਮਤਾਜ਼ ਖਾਨ ਅਖਤਰ ਬੇਗ਼ੀ ਨੇ ਅਬਦੁਸ ਸਮਦ ਖਾਨ ਵੱਲੋਂ ਭੇਜੇ ੧੬ ਘੋੜੇ-ਘੋੜੀਆਂ (ਸੱਤ ਮਾਰਚ ਨੂੰ) ਬਾਦਸ਼ਾਹ ਨੂੰ ਭੇਂਟ ਕੀਤੇ। ਇਨ੍ਹਾਂ ਵਿੱਚੋਂ ਤਿੰਨ ਘੋੜੇ ਤੇ ਛੇ ਘੋੜੀਆਂ ਮੇਰੀਆਂ ਸਨ।
ਕੁਝ ਲੋਕਾਂ ਨੇ ਮੁਹੰਮਦ ਅਮੀਨ ਖਾਨ ਨੂੰ ਮਿਲ ਕੇ ਮੇਰੀ ਰਿਹਾਈ ਬਦਲੇ ਵੱਡੀ ਰਕਮ ਪੇਸ਼ ਕਰਨ ਦੀ ਗੱਲ ਛੇੜੀ ਸੀ, ਪਰ ਉਸ ਨੇ ਇਹ ਗੱਲ ਸੁਣਨ ਤੋਂ ਨਾਂਹ ਕਰ ਦਿੱਤੀ ਸੀ।
ਮੈਨੂੰ ਅਤੇ ਮੇਰੇ ਬਾਕੀ ਸਾਥੀਆਂ ਨੂੰ ਤਿੰਨ ਮਹੀਨੇ ਬਹੁਤ ਤਸੀਹੇ ਦਿੱਤੇ ਗਏ ਸਨ। ਸਾਨੂੰ ਨਿੱਤ ਮੁਸਲਮਾਨ ਬਣਨ ਦੀ ਸੂਰਤ ਵਿੱਚ ਜਾਨ-ਬਖਸ਼ੀ ਦੀ ਪੇਸ਼ਕਸ਼ ਕੀਤੀ ਜਾਂਦੀ। ਸਾਡਾ ਹਮੇਸ਼ਾਂ ਨਾਂਹ ਵਿੱਚ ਸਿਰ ਹਿੱਲਦਾ।
ਬਾਦਸ਼ਾਹ ਆਪਣੀ ਗਰਮੀਆਂ ਵਾਲੀ ਰਿਹਾਇਸ਼ਗਾਹ ਬਹਾਦਰ ਸ਼ਾਹ ਦੇ ਬਣਵਾਏ ਸ਼ੀਸ਼ ਮਹਿਲ ਮਹਿਰੋਲੀ ਵਿਖੇ ਗਿਆ ਹੋਇਆ ਸੀ। ਉਸ ਨੇ ਉੱਥੋਂ (੯ ਜੂਨ ੧੭੧੬ ਦੇ ਦਿਨ) ਹੁਕਮ ਦਿੱਤਾ ਕਿ ਇਬਰਾਹੀਮ-ਉਦ-ਦੀਨ (ਮੀਰ ਆਤਿਸ਼) ਅਤੇ ਸਰਬਰਾਹ ਖਾਨ ਕੋਤਵਾਲ ਮੈਨੂੰ ਤਿਰਪੋਲੀਆ ਦੇ ਕਿਲ੍ਹੇ ਵਿੱਚੋਂ ਮਹਿਰੋਲੀ ਨਗਰ ਵਿਖੇ ਖਵਾਜਾ ਕੁਤਬ-ਉੱਦ-ਦੀਨ ਬਖਤਿਆਰ ਕਾਕੀ ਦੀ ਦਰਗਾਹ ਦੇ ਨੇੜੇ ਲੈ ਜਾਣ ਅਤੇ ਮੈਨੂੰ ਤਸੀਹੇ ਦੇ ਕੇ ਬਾਦਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤਾ ਜਾਵੇ। ਬਾਦਸ਼ਾਹ ਦਾ ਹੁਕਮ ਸੀ ਕਿ ਮੇਰੀ ਜ਼ਬਾਨ ਕੱਟੀ ਜਾਵੇ, ਅੱਖਾਂ ਕੱਢੀਆਂ ਜਾਣ ਤੇ ਮੇਰੇ ਤਨ ਦੀ ਸਾਰੀ ਚਮੜੀ ਉਧੇੜ ਦਿੱਤੀ ਜਾਏ। ਮੇਰੀਆਂ ਹੱਡੀਆਂ ਤੋਂ ਮਾਸ ਨੋਚਿਆ ਜਾਵੇ ਤੇ ਮੇਰੀ ਪਤਨੀ ਨੂੰ ਬੇਪੱਤ ਕਰਕੇ ਮੇਰੇ ਪੁੱਤਰ ਨੂੰ ਕਤਲ ਕਰ ਦਿੱਤਾ ਜਾਵੇ। ਬਾਦਸ਼ਾਹ ਦੀ ਇਹ ਵੀ ਇੱਛਾ ਸੀ ਕਿ ਮੈਨੂੰ ਪਹਿਲਾਂ ਆਪਣਾ ਪੁੱਤਰ ਨੂੰ ਹੱਥੀਂ ਕਤਲ ਕਰਨ ਵਾਸਤੇ ਕਿਹਾ ਜਾਵੇ।
ਮਹਿਰੋਲੀ ਕੁਤਬਮਿਨਾਰ ਕੋਲ ਲਿਜਾ ਕੇ ਸਭ ਤੋਂ ਪਹਿਲਾਂ ਮੈਨੂੰ ਪਿੰਜਰੇ ਵਿੱਚੋਂ ਕੱਢ ਕੇ ਮੇਰੇ ਸਾਰੇ ਸਤਾਰਾਂ ਸਾਥੀਆਂ ਅਤੇ ਨੌ ਕਿਤੋਂ ਹੋਰ ਗ੍ਰਿਫਤਾਰ ਕੀਤੇ ਸਿੱਖਾਂ ਨਾਲ ਸਾਨੂੰ ਸਾਰਿਆਂ ਛੱਬੀ ਜਾਣਿਆਂ ਨੂੰ ਹਜ਼ਰਤ ਬਖਤਿਆਰ ਕਾਕੀ ਦੀ ਦਰਗਾਹ ਕੋਲ ਬਣੀ ਮੋਤੀ ਮਸਜਿਦ ਵਿਚਲੀ ਬਾਦਸ਼ਾਹ ਬਹਾਦਰ ਸ਼ਾਹ ਦੀ ਕਬਰ ਦੀ ਪ੍ਰਕਰਮਾ ਕਰਵਾਈ ਗਈ। ਉਸ ਤੋਂ ਉਪਰੰਤ ਮੈਨੂੰ ਬਿਠਾ ਕੇ ਦੀਨ ਕਬੂਲਣ ਲਈ ਪੇਸ਼ਕਸ਼ ਕੀਤੀ ਗਈ।
ਕਾਜ਼ੀ ਨੇ ਮੈਨੂੰ ਕਿਹਾ, "ਬੰਦਾ ਸਿੰਘ ਤੂੰ ਤਾਂ ਮੈਂ ਸੁਣਿਐ ਪਹਿਲਾਂ ਵੀ ਦੋ ਤਿੰਨ ਗੁਰੂ ਬਦਲੇ ਹਨ। ਸ਼ਾਇਦ ਗੁਰੂ ਗੋਬਿੰਦ ਸਿੰਘ ਤੇਰਾ ਚੌਥਾ ਗੁਰੂ ਸੀ। ਫੇਰ ਉੱਥੇ ਇੱਕ ਹੋਰ ਸਹੀ। ਕੀ ਫ਼ਰਕ ਪੈਂਦਾ ਹੈ? ਤੈਨੂੰ ਇਸਲਾਮ ਕਬੂਲਣ ਵਿੱਚ ਕੀ ਦਿੱਕਤ ਹੈ? ਤੈਨੂੰ ਤਾਂ ਗੁਰੂ ਬਦਲਣ ਦੀ ਆਦਤ ਹੈ। ਇੱਕ ਗੁਰੂ ਹੋਰ ਬਦਲ ਲੈ? ਹਜ਼ਰਤ ਮੁਹੰਮਦ ਨੁੰ ਆਪਣਾ ਪੀਰ ਮੰਨ ਲੈ?"
ਮੈਂ ਕਾਜ਼ੀ ਨੂੰ ਮੁਸਕਰਾ ਕੇ ਜੁਆਬ ਦਿੱਤਾ, "ਜਦ ਤੱਕ ਕੱਚਿਆਂ ਕੋਲ ਫਿਰਦਾ ਸੀ ਤਾਂ ਗੁਰੂ ਬਦਲਦਾ ਰਿਹਾ। ਜਦ ਪੱਕਾ ਮਿਲ ਗਿਆ ਤਾਂ ਇੱਕ ਥਾਂ ਟਿੱਕ ਗਿਆਂ। ਹੁਣ ਤਾਂ ਐਸਾ ਟਿੱਕਿਆ ਹਾਂ, ਕੋਈ ਹਿੱਲਾ ਨਹੀਂ ਸਕਦਾ, ਕਾਜੀ ਜੀ।"
ਮੇਰੀ ਗੱਲ ਸੁਣ ਕੇ ਇਬਰਾਹੀਮ-ਉਦ-ਦੀਨ ਬੋਲਿਆ, "ਚੰਗਾ ਫੇਰ ਬੰਦੇ ਤੂੰ ਮੁਗਲਾਂ ਦਾ ਖੂਨ ਡੋਲਦਾ ਰਿਹਾ ਹੈ। ਹੁਣ ਤੂੰ ਦੇਖੀ ਮੁਗਲ ਤੇਰੇ ਖੂਨ ਦਾ ਤੁਪਕਾ-ਤੁਪਕਾ ਕਿਵੇਂ ਨਿਚੋੜਦੇ ਹਨ। ਤੂੰ ਚਾਂਦਨੀ ਚੌਂਕ ਵਿੱਚ ਆਪਣੇ ਸਿੱਖਾਂ ਦੇ ਡੁੱਲਦੇ ਖੂਨ ਨੂੰ ਦੇਖ ਕੇ ਨਹੀਂ ਡੋਲਿਆ। ਹੁਣ ਤੈਨੂੰ ਅਸੀਂ ਜਿਹੜਾ ਖੂਨ ਡੁੱਲਦਾ ਵਿਖਾਵਾਂਗੇ। ਤੇਰੀ ਆਤਮ ਵੀ ਉਸਨੂੰ ਦੇਖ ਕੇ ਕੰਭ ਜਾਵੇਗੀ। ਮੈਨੂੰ ਪੂਰੀ ਆਸ ਹੈ ਕਿ ਤੂੰ ਮੁਸਲਮਾਨ ਬਣਨਾ ਕਬੂਲ ਕਰ ਲਵੇਂਗਾ। ਯਾਦ ਰੱਖ ਇਸਲਾਮਨ ਕਬੂਲਣਾ ਤੈਨੂੰ ਘਾਟੇ ਦਾ ਸੌਦਾ ਨਹੀਂ ਲੱਗੇਗਾ।"
"ਸੌਦੇ ਤਾਂ ਸੌਦਾਗਰ ਕਰਦੇ ਨੇ। ਅਸੀਂ ਤਾਂ ਸਰਫਰੋਸ਼ ਹਾਂ।"
ਇਸ ਉਪਰੰਤ ਸਰਬਰਾਹ ਖਾਨ ਮੇਰੇ ਪੌਣੇ ਚਾਰ ਸਾਲ ਦੇ ਬੇਟੇ ਅਜੈ ਸਿੰਘ ਨੂੰ ਲੈ ਆਇਆ। ਅਜੈ ਨੂੰ ਮੇਰੇ ਪੱਟਾਂ ਵਿੱਚ ਲੰਮਾ ਪਾ ਦਿੱਤਾ ਗਿਆ। ਮੇਰੇ ਸੱਜੇ ਹੱਥ ਦੀ ਹਥਕੜੀ ਖੋਲੀ ਗਈ ਤੇ ਮੇਰੇ ਹੱਥ ਵਿੱਚ ਛੁਰਾ ਫੜਾ ਦਿੱਤਾ ਗਿਆ। ਮੈਨੂੰ ਕਾਜ਼ੀ ਨੇ ਮੇਰੇ ਆਪਣੇ ਬੱਚੇ ਦਾ ਕਲੇਜ਼ਾ ਕੱਢਣ ਦਾ ਹੁਕਮ ਦਿੱਤਾ।
ਮੈਂ ਕਾਜ਼ੀ ਵੱਲ ਘੂਰ ਕੇ ਦੇਖਿਆ। ਕਾਜ਼ੀ ਕਹਿਣ ਲੱਗਾ, "ਕਿਉਂ ਬੰਦਾ ਸਿੰਘ ਆਪਣਾ ਪੁੱਤ ਦੇਖ ਕੇ ਹੱਥ ਕੰਬਣ ਲੱਗ ਗਏ ਤੇਰੇ? ਕੀ ਉਹ ਕਿਸੇ ਦੇ ਪੁੱਤ ਨਹੀਂ ਸਨ, ਜਿਨ੍ਹਾਂ ਨੂੰ ਤੂੰ ਕੋਹ-ਕੋਹ ਮਾਰਦਾ ਰਿਹਾ ਸੀ?"
"ਕਾਜ਼ੀ ਸਾਹਿਬ, ਅਗਰ ਮੇਰੇ ਬੱਚੇ ਨੇ ਜ਼ੁਲਮ ਕੀਤੇ ਹੁੰਦੇ ਤਾਂ ਮੈਂ ਇਸਦਾ ਕਾਲਜਾ ਚਾਕ ਕਰਨ ਲੱਗਿਆਂ ਦੂਜੀ ਵਾਰ ਸੋਚਣਾ ਵੀ ਨਹੀਂ ਸੀ। ਇਹ ਮਜ਼ਲੂਮ ਤੇ ਮਾਸੂਮ ਹੈ। ਇਸਨੇ ਕੋਈ ਗੁਨਾਹ ਹੀ ਨਹੀਂ ਕੀਤਾ ਤਾਂ ਫੇਰ ਮੈਂ ਇਸਨੂੰ ਕਿਸ ਜੁਰਮ ਦੀ ਸਜ਼ਾ ਦੇਵਾਂ?" ਮੇਰੇ ਐਨਾ ਆਖਦਿਆਂ ਹੀ ਮੀਰ ਆਤਿਸ਼ ਨੇ ਆਪਣੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ।
ਸਿਪਾਹੀਆਂ ਨੇ ਮੇਰੀ ਗੋਦੀ ਵਿੱਚੋਂ ਧੂਹ ਕੇ ਅਜੈ ਸਿੰਘ ਨੂੰ ਜ਼ਮੀਨ 'ਤੇ ਸਿੱਟਿਆ ਤੇ ਮੇਰੇ ਹੱਥੋਂ ਛੂਰਾ ਖੋਹ ਕੇ ਜਲਾਦ ਉਸਦਾ ਕਲੇਜਾ ਚਾਕ ਕਰਨ ਲੱਗ ਪਿਆ। ਮੈਂ ਉਸ ਸਮੇਂ ਬਿਲਕੁੱਲ ਪੱਥਰ ਦਾ ਬੁੱਤ ਬਣ ਗਿਆ ਸੀ। ਕੋਈ ਭਾਵਨਾ ਮੇਰੇ ਅੰਦਰ ਹੁਲਾਰਾ ਨਹੀਂ ਸੀ ਮਾਰ ਰਹੀ ਕਿਉਂਕਿ ਮੇਰੇ ਅੰਦਰਲੇ ਬਾਪ ਉੱਪਰ ਸਿੱਖਾਂ ਦਾ ਸਿਪਾਹਸਿਲਾਰ ਭਾਰੂ ਹੋ ਚੁੱਕਾ ਸੀ।
ਮੀਰ ਆਤਿਸ਼ ਬੋਲਿਆ, "ਸੁਣਿਆ ਐ ਬੰਦੇ ਤੂੰ ਸ਼ਾਕਾਹਾਰੀ ਐਂ? ਲਿਆ ਤੈਨੂੰ ਅੱਜ ਗੋਸ਼ਤ ਦਾ ਸਵਾਦ ਦਿਖਾਈਏ। ਜਲਾਦ ਲਿਉ ਇਹਦੇ ਪੁੱਤ ਦਾ ਕਲੇਜਾ ਪਾਉ ਇਹਦੇ ਮੂੰਹ ਵਿੱਚ...।"
ਜਲਾਦ ਨੇ ਅਜੈ ਸਿੰਘ ਦੀ ਛਾਤੀ ਵਿੱਚ ਪਏ ਚੀਰ ਨੂੰ ਦੋਨਾਂ ਹੱਥਾਂ ਨਾਲ ਖੋਲਿਆ ਤੇ ਕਾਲਜੇ ਦਾ ਰੁੱਗ ਭਰ ਕੇ ਮੇਰੇ ਮੂੰਹ ਵਿੱਚ ਦੋ ਜਲਾਦ ਥੁੰਨਣ ਲੱਗ ਪਏ। ਮੈਂ ਆਪਣੇ ਦੰਦਾਂ ਨੂੰ ਜੋੜ ਕੇ ਮੂੰਹ ਘੁੱਟ ਕੇ ਮੀਚੀ ਰੱਖਿਆ। ਇੱਕ ਹੋਰ ਜਲਾਦ ਨੇ ਮੇਰੇ ਜਬਾੜਿਆਂ ਨੂੰ ਫੜ ਕੇ ਮੇਰਾ ਮੂੰਹ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਪਹਿਲਾ ਜਲਾਦ ਉਵੇਂ ਹੀ ਮੇਰੇ ਮੂੰਹ ਵਿੱਚ ਕਾਲਜਾ ਧੱਕਦਾ ਰਿਹਾ। ਲੇਕਿਨ ਉਹ ਮੇਰਾ ਮੂੰਹ ਨਾ ਖੁੱਲ੍ਹਵਾ ਸਕੇ। ਮੈਂ ਆਪਣੇ ਸ਼ਰੀਰ ਦਾ ਪੂਰਾ ਜ਼ੋਰ ਲਾ ਕੇ ਮੂੰਹ ਮੀਚੀ ਰੱਖਿਆ। ਕੁਝ ਦੇਰ ਜਦੋ-ਜਹਿਦ ਕਰਨ ਉਪਰੰਤ ਜਲਾਦ ਨੇ ਅਜੈ ਸਿੰਘ ਦਾ ਕਾਲਜਾ ਮੁੱਠੀ ਵਿੱਚ ਘੁੱਟ ਕੇ ਮੇਰੇ ਬੁੱਲ੍ਹਾਂ ਉੱਪਰ ਹੀ ਮਸਲ ਕੇ ਭੋਰ ਦਿੱਤਾ। ਅਜੈ ਸਿੰਘ ਦੀਆਂ ਰਗਾਂ ਵਿੱਚ ਵਗਦੇ ਮੇਰੇ ਹੀ ਖੂਨ ਨਾਲ ਮੇਰੀ ਸਾਰੀ ਦਾੜੀ ਲਿੱਬੜ ਗਈ ਸੀ। ਲਹੂ ਦੀਆਂ ਘਰਾਲਾਂ ਮੇਰੀ ਛਾਤੀ ਤੋਂ ਹੁੰਦੀਆਂ ਹੋਈਆਂ ਮੇਰੇ ਢਿੱਡ 'ਤੇ ਵਗਣ ਲੱਗ ਪਈਆਂ ਸਨ। ਉਸ ਤੋਂ ਬਾਅਦ ਉਨ੍ਹਾਂ ਛੁਰੀਆਂ ਕਿਰਪਾਨਾਂ ਨਾਲ ਅਜੈ ਸਿੰਘ ਦਾ ਅੰਗ-ਅੰਗ ਵੱਢ ਸੁੱਟਿਆ। ਮੇਰੀਆਂ ਪਥਰਾਈਆਂ ਅੱਖਾਂ ਵਿੱਚੋਂ ਨਾ ਕੋਈ ਹੰਝੂ ਡਿੱਗਿਆ ਤੇ ਨਾ ਦਿਲ 'ਚੋਂ ਕੋਈ ਹਾਉਕਾ। ਮੈਂ ਅੱਖਾਂ ਮੁੰਦ ਲਈਆਂ।
ਮੇਰੀਆਂ ਬੰਦ ਅੱਖਾਂ ਦੇਖ ਕੇ ਕਾਜ਼ੀ ਬੋਲਿਆ, "ਕਿਉਂ ਹੁਣ ਤੈਥੋਂ ਇਹ ਦ੍ਰਿਸ਼ ਦੇਖ ਨਹੀਂ ਹੁੰਦਾ। ਯਾਦ ਕਰ ਮੁਸਲਮਾਨਾਂ ਨੂੰ ਮਾਰਨ ਦੇ ਕਿੰਨੇ ਹੀ ਅਜਿਹੇ ਮੰਜਰ ਤੂੰ ਆਪ ਕਰਦਾ ਰਿਹਾ ਹੈਂ?"
"ਨਹੀਂ ਕਾਜ਼ੀ ਸਾਹਿਬ, ਮੈਂ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰ ਰਿਹਾ ਸੀ। ਮੈਨੂੰ ਡਰ ਸੀ ਕਿ ਮੇਰਾ ਬਾਲਕ ਤਸੀਹਿਆਂ ਦੇ ਡਰ ਤੋਂ ਕਿਧਰੇ ਮੁਸਲਮਾਨ ਬਣਨਾ ਨਾ ਕਬੂਲ ਲਵੇ। ਲੇਕਿਨ ਮੇਰੇ ਬੱਚੇ ਨੇ ਇੱਕ ਸੱਚੇ ਸਿੱਖ ਹੋਣ ਦਾ ਫਰਜ਼ ਨਿਭਾ ਕੇ ਮੇਰੀ ਛਾਤੀ ਨੂੰ ਫਖਰ ਨਾਲ ਭਰ ਦਿੱਤਾ ਹੈ। ਹੁਣ ਮੈਨੂੰ ਕੋਈ ਪ੍ਰਵਾਹ ਨਹੀਂ ਹੈ। ਮੈਂ ਤਾਂ ਆਪਣਾ ਸਿੱਖੀ ਸਿਦਕ ਅੰਤਿਮ ਸੁਆਸਾਂ ਤੱਕ ਨਿਭਾਲਵਾਂਗਾ।"
ਐਨੇ ਨੂੰ ਸਾਹਮਣਿਓ ਆਪਣੇ ਸ਼ੀਸ ਮਹਿਲ ਵਿੱਚੋਂ ਇਹ ਸਾਰਾ ਨਜ਼ਾਰਾ ਦੇਖ ਰਿਹਾ ਬਾਦਸ਼ਾਹ ਫਰਖਸਿਆਰ ਵੀ ਆ ਗਿਆ ਤੇ ਮੈਨੂੰ ਪੁੱਛਣ ਲੱਗਾ, "ਬੰਦਾ ਸਿਆਂ ਦੱਸ ਤੈਨੂੰ ਕਿਹੋ ਜਿਹੀ ਮੌਤ ਚਾਹੀਦੀ ਹੈ? ਤੂੰ ਤਾਂ ਆਪਣੇ ਪੁੱਤ ਦੀ ਮੌਤ ਦੇਖ ਕੇ ਨਹੀਂ ਡੋਲਿਆ। ਪਰ ਅਸੀਂ ਤੈਨੂੰ ਅਜਿਹੀ ਮੌਤ ਮਾਰਾਂਗੇ ਕਿ ਤੇਰੀ ਮੌਤ ਦੇਖ ਕੇ ਬਾਕੀ ਸਿੱਖ ਜ਼ਰੂਰ ਡੋਲ ਜਾਣਗੇ। ਛੇਤੀ ਬੋਲ ਕਿਹੋ ਜਿਹੀ ਮੌਤ ਪਸੰਦ ਹੈ ਤੈਨੂੰ?"
ਮੇਰਾ ਉਸਨੂੰ ਇੱਕ ਟੱਕ ਜੁਆਬ ਸੀ, "ਜਿਹੋ ਜਿਹੀ ਤੂੰ ਦੇ ਸਕਦਾ ਹੈਂ ਜਾਂ ਜਿਹੋ ਜਿਹੀ ਆਪਣੇ ਲਈ ਲੋਚਦੈਂ। ਮੈਨੂੰ ਵੀ ਉਹੀ ਮੌਤ ਦੇ ਦੇ। ਵੈਸੇ ਮੌਤ ਤਾਂ ਇੱਕ ਸਮਾਨ ਹੀ ਹੁੰਦੀ ਹੈ, ਮਹਿਜ਼ ਉਸ ਵੱਲ ਜਾਣ ਵਾਲੇ ਰਾਹ ਵੱਖੋ-ਵੱਖਰੇ ਹੁੰਦੇ ਹਨ, ਬਾਦਸ਼ਾਹ।"
"ਤੈਨੂੰ ਇਹੋ ਜਿਹੀ ਮੌਤ ਦਿਆਂਗਾ ਕਿ ਮੌਤ ਵੀ ਕੰਬ ਜਾਵੇਗੀ। ਤੂੰ ਮਰਨ ਵਾਲਾ ਆਖਰੀ ਸਿੱਖ ਹੋਵੇਗਾ। ਮੈਨੂੰ ਪੂਰਾ ਯਕੀਨ ਹੈ ਕਿ ਤੇਰੀ ਮੌਤ ਦਾ ਨਜ਼ਾਰਾ ਤੇ ਤੇਰਾ ਹਸ਼ਰ ਦੇਖ ਕੇ ਸਾਰੇ ਹਿੰਦੁਸਤਾਨ ਦੇ ਸਿੱਖ ਇਸਲਾਮ ਕਬੂਲ ਲੈਣਗੇ।" ਬਾਦਸ਼ਾਹ ਨੇ ਘੁਮੰਡ ਨਾਲ ਆਪਣਾ ਸਿਰ ਉੱਚਾ ਚੁੱਕਿਆ ਹੋਇਆ ਸੀ।
ਮੈਂ ਹੱਸ ਕੇ ਕਿਹਾ, "ਚੱਲ ਤੂੰ ਆਪਣਾ ਇਹ ਵਹਿਮ ਵੀ ਕੱਢ ਕੇ ਦੇਖ ਲੈ।"
ਬਾਦਸ਼ਾਹ ਨੇ ਇਸ਼ਾਰਾ ਕੀਤਾ ਤੇ ਜਲਾਦ ਨੇ ਭੱਠੀ ਦੇ ਕੋਲਿਆਂ ਉੱਪਰ ਗਰਮ ਕਰਕੇ ਛੂਰੇ ਨਾਲ ਪਹਿਲਾਂ ਮੇਰੀ ਸੱਜੀ ਅੱਖ ਦਾ ਡੇਲਾ ਬਾਹਰ ਕੱਢ ਦਿੱਤਾ। ਮੈਨੂੰ ਦਰਦ ਤਾਂ ਹੋਇਆ। ਪਰ ਮੈਂ ਰੋਇਆ-ਕੁਰਲਾਇਆ ਨਹੀਂ। ਬਸ ਦੰਦਾਂ ਨੂੰ ਘੁੱਟ ਕੇ ਕਸੀਸ ਵੱਟੀ ਬੈਠਾ ਰਿਹਾ। ਫੇਰ ਉਨ੍ਹਾਂ ਮੇਰੀ ਖੱਬੀ ਅੱਖ ਕੱਢ ਦਿੱਤੀ। ਉਸ ਤੋਂ ਬਾਅਦ ਦੋਨੋਂ ਹੱਥ ਉੱਤੇ ਟੋਕਾ ਮਾਰ ਕੇ ਉਨ੍ਹਾਂ ਨੂੰ ਮੇਰੇ ਜਿਸਮ ਤੋਂ ਅਲੱਗ ਕਰ ਦਿੱਤਾ। ਇੱਕ ਇੱਕ ਕਰਕੇ ਮੇਰੀਆਂ ਦੋਨੋਂ ਲੱਤਾਂ ਵੱਢ ਦਿੱਤੀਆਂ ਗਈਆਂ। ਇਸ ਤੋਂ ਉਪਰੰਤ ਗਰਮ ਅਤੇ ਤਿੱਖੇ ਜ਼ਮੂੰਰਾਂ ਨਾਲ ਮੇਰੇ ਤਨ ਦਾ ਮਾਸ ਨੋਚਿਆ ਜਾਣ ਲੱਗ ਪਿਆ। ਹਥੌੜੇ ਮਾਰ ਕੇ ਮੇਰਾ ਸਿਰ ਫੇਹ ਦਿੱਤਾ ਗਿਆ। ਮੇਰੀ ਲਾਸ਼ ਦੇ ਤੇਜ਼ ਹਥਿਆਰਾਂ ਨਾਲ ਟੁੱਕੜੇ-ਟੁੱਕੜੇ ਕਰ ਦਿੱਤੇ ਗਏ। ਛੋਟੇ-ਛੋਟੇ ਟੁੱਕੜਿਆਂ ਵਿੱਚ ਵੱਢਿਆ ਮੇਰੇ ਸਰੀਰ ਕਣਕ ਦੇ ਦਾਣਿਆਂ ਵਾਂਗ ਧਰਤੀ 'ਤੇ ਖਿਲਰਿਆ ਪਿਆ ਸੀ। ਆਸੇ-ਪਾਸੇ ਦੀ ਸਾਰੀ ਧਰਤੀ ਮੇਰੇ ਲਹੂ ਨਾਲ ਰੰਗੀ ਪਈ ਸੀ।
ਇਕਦਮ ਉੱਥੇ ਸਨਾਟਾ ਛਾਹ ਗਿਆ ਤੇ ਕੁਝ ਸਮੇਂ ਬਾਅਦ ਸਭ ਉੱਥੇ ਇਕੱਤਰ ਹੋਏ ਲੋਕ ਖਿੰਡ ਖੱਪਰ ਗਏ। ਉਸੇ ਰਾਤ ਨੂੰ ਖੇਮਕਰਨੀ ਅਮਰ ਸਿੰਘ ਕੰਬੋਜ ਨੇ ਉੱਦਣ ਬੰਨ੍ਹੀ ਹੋਈ ਮੇਰੀ ਲਾਲ ਪੱਗ ਵਿੱਚ ਮੇਰੇ ਟੁੱਕੜੇ ਇਕੱਠੇ ਕੀਤੇ ਤੇ ਜੰਮੂ ਨੂੰ ਲੈ ਗਿਆ।
ਜੰਮੂ ਦੇ ਕਸਬਾ ਢੋਡੇ ਟਾਂਡਾ ਵਿਖੇ ਮੇਰੀ ਪਹਿਲੀ ਪਤਨੀ ਸਾਹਿਬ ਕੌਰ ਕੋਲ ਜਾ ਕੇ ਉਨ੍ਹਾਂ ਨੇ ਮੇਰੀ ਪੱਗ ਸਣੇ ਮੇਰੇ ਸ਼ਰੀਰਕ ਟੁਕੜਿਆਂ ਦਾ ਸਸਕਾਰ ਕਰ ਦਿੱਤਾ।
ਸ਼ਹੀਦੀ ਉਪਰੰਤ
ਮੇਰੀ ਸ਼ਹੀਦੀ ਤੋਂ ਮਗਰੋਂ ਬਾਦਸ਼ਾਹ ਫਰਖਸਿਆਰ ਨੂੰ ਪੂਰੀ ਆਸ ਹੋ ਗਈ ਸੀ ਕਿ ਮੇਰੀ ਖੌਫਨਾਕ ਮੌਤ ਦੇਖ ਕੇ ਬਾਕੀ ਦੇ ਸਾਰੇ ਸਿੱਖ ਦਹਿਲ ਜਾਣਗੇ ਅਤੇ ਆਪਣੇ ਆਪ ਇਸਲਾਮ ਕਬੂਲ ਲੈਣਗੇ। ਲੇਕਿਨ ਬਾਦਸ਼ਾਹ ਦੀ ਹੈਰਾਨ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਕਿਸੇ ਨੇ ਵੀ ਦੀਨ ਨਾ ਕਬੂਲਿਆ ਤੇ ਸ਼ਹੀਦੀਆਂ ਪਾਉਣ ਲਈ ਆਪਣੀ ਪਹਿਲ ਅਤੇ ਗਰਮਜ਼ੋਸ਼ੀ ਦਾ ਪ੍ਰਦਰਸ਼ਨ ਕੀਤਾ। ਇਹ ਦੇਖ ਕੇ ਬਾਦਸ਼ਾਹ ਤਿਲਮਿਲਾ ਗਿਆ ਤੇ ਉਸਨੂੰ ਬਹੁਤ ਗੁੱਸਾ ਆਇਆ। ਬਾਦਸ਼ਾਹ ਨੇ ਮੇਰੇ ਬਾਕੀ ਚੌਦਾਂ ਸਾਥੀਆਂ ਵੱਲ ਗਹੁ ਨਾਲ ਦੇਖਿਆ ਤੇ ਉਨ੍ਹਾਂ ਵਿੱਚ ਮੇਰੇ ਤੋਂ ਬਾਅਦ ਹੋਰ ਅਹਿਮ ਸਿੱਖ ਚੁਣ ਕੇ ਮਾਰਨ ਬਾਰੇ ਸੋਚਿਆ। ਬਾਦਸ਼ਾਹ ਯਕਾਯਕ ਨੂੰ ਬਾਜ਼ ਸਿੰਘ ਦਾ ਖਿਆਲ ਆ ਗਿਆ। ਉਸਨੇ ਖਾਲਸਾ ਰਾਜ ਵਾਲੇ ਸਰ-ਏ-ਹਿੰਦ ਦੇ ਸੂਬੇਦਾਰ ਬਾਜ਼ ਸਿੰਘ ਦੀ ਬਹਾਦਰੀ ਦੀਆਂ ਅਨੇਕਾਂ ਗਾਥਾਵਾਂ ਸੁਣ ਰੱਖੀਆਂ ਸਨ।
"ਤੁਹਾਡੇ ਵਿੱਚੋਂ ਬਾਜ਼ ਸਿੰਘ ਕੌਣ ਹੈ?" ਅਚਾਨਕ ਬਾਦਸ਼ਾਹ ਬੜਕਿਆ।
ਬਾਜ਼ ਸਿੰਘ ਅੱਗੇ ਵਧਿਆ, "ਮੈਂ ਹੀ ਹਾਂ ਉਹ ਗੁਰੂ ਦਾ ਸਿੱਖ, ਜਿਸਨੂੰ ਬਾਜ਼ ਸਿੰਘ ਕਹਿੰਦੇ ਹਨ।"
ਬਾਦਸ਼ਾਹ ਨੇ ਬਾਜ਼ ਸਿੰਘ ਦੇ ਸੁਡੌਲ ਲੰਮੇ ਅਤੇ ਫੁਰਤੀਲੇ ਸਰੀਰ ਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ ਤੇ ਆਪਣੀ ਦਾੜੀ ਖੁਰਕਦਾ ਹੋਇਆ ਬੋਲਿਆ, "ਓਏ ਬਾਜ਼ ਸਿੰਘ, ਚੱਲ ਤੂੰ ਬੋਲ ਦੀਨ ਕਬੂਲਦਾ ਐਂ ਜਾਂ ਮੌਤ ਚੁਣਦਾ ਹੈਂ।"
ਬਾਜ਼ ਸਿੰਘ ਮੁਸਕਰਾਇਆ, "ਇਹ ਕਿਹੋ ਜਿਹੀ ਚੋਣ ਹੈ, ਬਾਦਸ਼ਾਹ? ਇਉਂ ਕਹਿ ਮੈਂ ਤੁਹਾਨੂੰ ਅਜ਼ਾਦ ਕਰਦਾ ਹਾਂ। ਜਾਉ ਤੇ ਇੱਕ ਵਾਰ ਫੇਰ ਤਿਆਰੀ ਕਰੋ ਮੈਂ ਤੁਹਾਡੇ ਨਾਲ ਯੁੱਧ ਕਰਕੇ ਤੁਹਾਨੂੰ ਮੈਦਾਨ-ਏ-ਜੰਗ ਵਿੱਚ ਮਾਰਾਂਗਾ। ਹੁਣ ਤਾਂ ਅਸੀਂ ਭੁੱਖ ਦੇ ਸਤਾਏ ਹੋਏ ਤੇਰੇ ਕਾਬੂ ਆ ਗਏ ਹਾਂ। ਜੇ ਤੂੰ ਸਾਨੂੰ ਇੱਕ ਵਾਰ ਛੱਡ ਦੇਵੇਂ ਫੇਰ ਚੋਣ ਅਸੀਂ ਤੈਨੂੰ ਦੇਵਾਂਗੇ, ਜੰਗ ਲਈ ਮੈਦਾਨ ਦੀ ਵੀ, ਤੇਰੀ ਮਰਜ਼ੀ ਦੀ ਮੌਤ ਦੀ ਵੀ ਤੇ ਤੈਨੂੰ ਮਾਰਨ ਵਾਲੇ ਹਥਿਆਰ ਦੀ ਵੀ।"
ਬਾਜ਼ ਸਿੰਘ ਦੀ ਗੱਲ ਸੁਣ ਕੇ ਬਾਦਸ਼ਾਹ ਨਿਰਉੱਤਰ ਅਤੇ ਕ੍ਰੋਧਿਤ ਹੋ ਗਿਆ ਸੀ, "ਰੱਸੀ ਜਲ ਗਈ, ਪਰ ਵਲ ਨ੍ਹੀਂ ਗਿਆ! ਹੂੰ! ਮੈਂ ਤਾਂ ਸੁਣਿਆ ਸੀ ਤੂੰ ਬਹੁਤ ਫੁਰਤੀਲਾ, ਚੁਸਤ ਤੇ ਬਹਾਦਰ ਯੋਧਾ ਹੈਂ। ਪਰ ਸਾਡੇ ਵਫਾਦਾਰਾਂ ਨੇ ਤਾਂ ਤੈਨੂੰ ਕੁੱਤਿਆਂ ਵਾਂਗ ਹਥਕੜੀਆਂ ਤੇ ਬੇੜੀਆਂ ਵਿੱਚ ਬੰਨ੍ਹ ਕੇ ਦਿੱਲੀ ਲਿਆਂਦਾ ਹੈ। ਕਿੱਥੇ ਗਈ ਤੇਰੀ ਬਹਾਦਰੀ? ਕੀ ਹੁਣ ਤੇਰੀਆਂ ਫੌਲਾਦੀ ਬਾਹਾਂ ਨੂੰ ਜੰਗਾਲ ਲੱਗ ਗਿਐ?"
"ਇਹ ਤਾਂ ਵਕਤ ਨੇ ਹੀ ਸਾਥ ਨ੍ਹੀਂ ਦਿੱਤੈ, ਬਾਦਸ਼ਾਹ ਨਹੀਂ ਬਹਾਦਰ ਤਾਂ ਹੁਣ ਵੀ ਮੈਂ ਉਨ੍ਹਾਂ ਹੀ ਆਂ। ਮੇਰੀ ਬਹਾਦਰੀ ਦੇਖਣੀ ਆ ਤਾਂ ਮਾੜੀਆਂ ਜਿਹੀਆਂ ਮੇਰੀਆਂ ਹੱਥਕੜੀਆਂ ਡਿੱਲੀਆਂ ਕਰਵਾ। ਜੇ ਤੇਰੇ ਸਿਪਾਹੀਆਂ ਨੂੰ ਛੋਲਿਆਂ ਆਂਗੂੰ ਨਾ ਚੱਬਜਾਂ ਤਾਂ ਕਹਿਦੀਂ।"
ਬਾਜ਼ ਸਿੰਘ ਦੀ ਚਨੌਤੀ ਸੁਣ ਕੇ ਬਾਦਸ਼ਾਹ ਆਵੇਸ਼ ਵਿੱਚ ਆ ਗਿਆ, "ਖੋਲੋ ਇਹਦੀਆਂ ਹੱਥਕੜੀਆਂ।... ਮੈਂ ਵੀ ਦੇਖਾਂ ਵੱਡੇ ਸੂਰਮੇ ਨੂੰ।"
ਸਿਪਾਹੀਆਂ ਨੇ ਜਿਉਂ ਹੀ ਬਾਜ਼ ਸਿੰਘ ਦੇ ਹੱਥ ਵਿੱਚੋਂ ਹਥਕੜੀਆਂ ਉਤਾਰੀਆਂ ਤਾਂ ਬਾਜ਼ ਸਿੰਘ ਨੇ ਹਥਕੜੀ ਦੇ ਸੰਗਲ ਨੂੰ ਇੱਕ ਸਿਪਾਹੀ ਦੇ ਗਲ ਨਾਲ ਲਪੇਟ ਕੇ ਹੇਠਾਂ ਸਿੱਟ ਲਿਆ ਤੇ ਉਸਦੀ ਤਲਵਾਰ ਖੋਹ ਕੇ ਨਜ਼ਦੀਕ ਖੜੇ ਇੱਕ ਹੋ ਸਿਪਾਹੀ ਨੂੰ ਝਟਕਾ ਦਿੱਤਾ। ਬਾਜ਼ ਸਿੰਘ ਵੱਲ ਤਿੰਨ ਚਾਰ ਸਿਪਾਹੀ ਅਹੁਲੇ। ਕਿਰਪਾਨਾਂ ਝਾਜਰਾਂ ਵਾਂਗ ਛਣਕਣ ਲੱਗੀਆਂ। ਮੁਖਤਸਰ ਜਿਹੀ ਝੜਪ ਮਗਰੋਂ ਹੀ ਬਾਜ਼ ਸਿੰਘ ਨੇ ਇੱਕ ਹੋਰ ਸਿਪਾਹੀ ਨੂੰ ਜ਼ਖਮੀ ਕਰ ਦਿੱਤਾ। ਬਾਜ਼ ਸਿੰਘ ਬਾਦਸ਼ਾਹ ਦੇ ਪਿਆਦਿਆਂ ਉੱਪਰ ਭਾਰੀ ਪੈਂਦਾ ਜਾ ਰਿਹਾ ਸੀ। ਇਹ ਦ੍ਰਿਸ਼ ਦੇਖ ਕੇ ਬਾਦਸ਼ਾਹ ਭੈਅਭੀਤ ਹੋ ਗਿਆ ਤੇ ਉਸਨੇ ਆਪਣੇ ਸਰਦਾਰਾਂ ਨੂੰ ਹੁਕਮ ਕੀਤਾ ਕਿ ਉਹ ਮੁੜ ਬਾਜ਼ ਸਿੰਘ ਨੂੰ ਫੜ ਕੇ ਹਥਕੜੀਆਂ ਵਿੱਚ ਜਕੜ ਲੈਣ।
ਬਾਦਸ਼ਾਹ ਨੂੰ ਘੂਰ-ਘੂਰ ਦੇਖਦਾ ਹੋਇਆ ਬਾਜ਼ ਸਿੰਘ ਸਾਹੋ-ਸਾਹ ਹੋਇਆ ਪਿਆ ਸੀ। ਬਾਕੀ ਬਚਦੇ ਮੇਰੇ ਸਾਰੇ ਸਾਥੀਆ ਨਮੂ ਵੀ ਉਸੇ ਦਿਨ ਸ਼ਹੀਦ ਕਰ ਦਿੱਤਾ ਗਿਆ ਸੀ। ਬਾਦਸ਼ਾਹ ਨੇ ਬਿਨਾ ਦੇਰ ਲਾਇਆਂ ਬਾਜ਼ ਸਿੰਘ ਨੂੰ ਜਮਨ ਪਾਰ ਲਿਜਾ ਕੇ ਮਾਰਨ ਦਾ ਹੁਕਮ ਦੇ ਦਿੱਤਾ। ਇੰਝ ਮੇਰੀ ਸ਼ਹੀਦੀ ਉਪਰੰਤ ਮੇਰੇ ਦੁਆਰਾ ਸਥਾਪਿਤ ਕੀਤੇ ਹੋਏ ਖਾਲਸਾ ਰਾਜ ਦਾ ਅੰਤ ਹੋ ਗਿਆ।

No comments:
Post a Comment