ਕਾਂਡ ਦੋ: ਬੈਰਾਗੀ (੧੬੭੪-੫ ਮਾਰਚ ੧੬੭੬)
ਮੈਂ ਅੰਤਾਂ ਦਾ ਮਾਨਸਿਕ ਤਨਾਅ ਹੰਢਾਉਂਦਿਆਂ ਬੜੀ ਹੀ ਬੇਚੈਨੀ ਭਰਪੂਰ ਜ਼ਿੰਦਗੀ ਜਿਉਂ ਰਿਹਾ ਸੀ। ਅਣਜਾਣਪੁਣੇ ਵਿੱਚ ਕੀਤੇ ਹੋਏ ਪਾਪ ਦਾ ਬੋਝ ਮੈਨੂੰ ਦਿਨ ਪ੍ਰਤੀ ਦਿਨ ਅੰਦਰੋਂ ਅੰਦਰੀ ਦਬਾਈ ਅਤੇ ਖਾਈ ਜਾ ਰਿਹਾ ਸੀ। ਮਾਪਿਆਂ ਦੇ ਅੱਖਾਂ ਮੂਹਰੇ ਹੋਏ ਕਤਲ ਦਾ ਦ੍ਰਿਸ਼ ਇੱਕ ਪਲ ਲਈ ਵੀ ਮੈਨੂੰ ਵਿਸਰਦਾ ਨਹੀਂ ਸੀ। ਮੈਂ ਰਾਤ ਨੂੰ ਸੁੱਤਾ ਪਿਆ ਅਭੜਵਾਹੇ ਤ੍ਰਬਕ ਕੇ ਉੱਠ ਖੜਦਾ ਸੀ। ਮੈਨੂੰ ਜਾਪਦਾ ਹੁੰਦਾ ਸੀ ਜਿਵੇਂ ਘੋੜਿਆਂ ਦੇ ਪੌੜ ਮੇਰੀ ਹਿੱਕ 'ਤੇ ਨਗਾਰੇ ਵਜਾ ਰਹੇ ਹੋਣ ਜਾਂ ਆਪਣੀ ਲੱਤਾਂ ਨਾਲ ਲਤੜ-ਲਤੜ ਘਾਹਣੀ ਕਰ ਰਹੇ ਹੋਣ। ਸਾਰੀ ਰਾਤ ਮੈਂ ਡਰਿਆ ਅਤੇ ਸਹਿਮੀਆ ਹੋਇਆ ਬੈਠ ਕੇ ਬਤੀਤ ਕਰਦਾ ਹੁੰਦਾ ਸੀ। ਦਿਨ ਵੇਲੇ ਵੀ ਕਿਸੇ ਕੰਮ ਵਿੱਚ ਮੇਰਾ ਮਨ ਨਾ ਲੱਗਦਾ। ਮੈਂ ਸਾਰੀ ਦਿਹਾੜੀ ਕੰਧਾਂ ਵਿੱਚ ਝੱਲਾ ਹੋਇਆ ਵੱਜਦਾ ਤੁਰਿਆ ਫਿਰਦਾ। ਮੈਂ ਇੱਕ ਚੱਲਦੀ ਫਿਰਦੀ ਲਾਸ਼ ਜਿਹੀ ਬਣ ਕੇ ਰਹਿ ਗਿਆ ਸੀ। ਖਾਣ ਪੀਣ ਦੀ ਸੁਰਤ ਨਾ ਰਹੀ ਹੋਣ ਕਰਕੇ ਮੈਂ ਦਿਨੋਂ ਦਿਨ ਸੁੱਕ ਕੇ ਤਵੀਤ ਬਣਦਾ ਜਾ ਰਿਹਾ ਸੀ। ਕਈ ਵਾਰ ਤਾਂ ਜ਼ਿੰਦਗੀ ਤੋਂ ਉਕਤਾ ਕੇ ਮੈਂ ਆਪਣੇ ਆਪ ਨੂੰ ਖਤਮ ਕਰ ਲੈਣ ਬਾਰੇ ਵੀ ਸੋਚਦਾ ਸੀ। ਪਰ ਆਤਮਹੱਤਿਆ ਕਰਨੀ ਵੀ ਕਿਹੜਾ ਸੌਖੀ ਹੁੰਦੀ ਹੈ?