ਸਰਹੰਦ ਸਿੱਖਾਂ ਤੋਂ ਖੁਸਣਾ
੨੪ ਨਵੰਬਰ ੧੭੧੦
ਰਾਹੋਂ ਦੀ ਜਿੱਤ ਨਾਲ ਮੁਗਲ ਸਰਗਰਮ ਹੋ ਗਏ ਸਨ। ਦਰਿਆ ਸਤਲੁਜ ਕੰਢੇ ਬਣੀ ਸਰਾਂ ਵਿੱਚ ਅਰਾਮ ਕਰਨ ਉਪਰੰਤ ੨ ਨਵੰਬਰ ੧੭੧੦ ਨੂੰ ਬਾਇਜ਼ੀਦ ਖਾਨ ਆਪਣੇ ਭਤੀਜੇ ਸ਼ਮਸ ਖ਼ਾਨ ਨਾਲ ਫੌਜ ਲੈ ਕੇ ਸਰਹਿੰਦ ਦੀਆਂ ਬਰੂਹਾਂ 'ਤੇ ਪਹੁੰਚ ਗਿਆ ਸੀ। ਉਸ ਸਮੇਂ ਇਤਫਾਕਵਸ ਸਰਹਿੰਦ ਵਿੱਚ ਸਿੱਖ ਫੌਜ ਬਹੁਤ ਥੋੜ੍ਹੀ ਸੀ। ਸੂਬੇਦਾਰ ਭਾਈ ਬਾਜ਼ ਸਿੰਘ ਵੀ ਸਰਹਿੰਦ ਤੋਂ ਬਾਹਰ ਗਿਆ ਹੋਇਆ ਸੀ। ਕਿਲ੍ਹੇ ਨੂੰ ਸੁਰੱਖਿਅਤਾ ਨਾਲ ਬੰਦ ਕਰਕੇ ਸਿੱਖ ਮੁਗਲ ਫੌਜ ਦਾ ਮੁਕਾਬਲਾ ਕਰੀ ਗਏ। ਅਖ਼ੀਰ ਹਫਤੇ ਦਸ ਦਿਨ ਬਾਅਦ ਜਦ ਉਨ੍ਹਾਂ ਕੋਲ ਰਾਸ਼ਨ ਮੁੱਕ ਗਿਆ ਤਾਂ ਉਹ ੨੦ ਨਵੰਬਰ ਦੀ ਰਾਤ ਨੂੰ ਰਾਸ਼ਨ ਲੈਣ ਵਾਸਤੇ ਕਿਲ੍ਹੇ ਵਿੱਚੋਂ ਬਾਹਰ ਨਿਕਲੇ। ਮੁਗ਼ਲ ਫ਼ੌਜਾਂ ਨੇ ਉਨ੍ਹਾਂ 'ਤੇ ਜ਼ਬਰਦਸਤ ਹਮਲਾ ਕਰ ਦਿੱਤਾ। ਭਾਈ ਸੁੱਖਾ ਸਿੰਘ ਬੰਗੇਸ਼ਰੀ ਤੇ ਸ਼ਾਮ ਸਿੰਘ ਦੀ ਅਗਵਾਈ ਵਿਚ ਸਿੱਖ ਫੌਜਾਂ ਨੇ ਸ਼ਮਸ ਖ਼ਾਨ ਤੇ ਬਾਇਜ਼ੀਦ ਖ਼ਾਨ ਦੀ ਫ਼ੌਜ ਨਾਲ ਯਾਕੂਬ ਖ਼ਾਨ ਦੇ ਬਾਗ਼ ਕੋਲ ਖ਼ੂਬ ਲੋਹਾ ਲਿਆ। ਪਰ ਉਹ ਬਹੁਤੀ ਦੇਰ ਮੁਗਲ ਫੌਜ ਦਾ ਟਾਕਰਾ ਨਾ ਕਰ ਸਕੇ। ਇਸ ਲੜਾਈ ਵਿਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਤੇ ਬਾਕੀ ਬੰਦੀ ਬਣਾ ਲਏ ਗਏ। ਭਾਈ ਸੁੱਖਾ ਸਿੰਘ ਵੀ ਮੌਕੇ ਉੱਪਰ ਹੀ ਸ਼ਹੀਦੀ ਜ਼ਾਮ ਪੀ ਗਏ। ਉਹਨਾਂ ਤੋਂ ਮਗਰੋਂ ਸਿੱਖ ਪਿੱਛੇ ਹਟਦੇ ਹੋਏ ਸਰਹਿੰਦ ਦੇ ਕਿਲ੍ਹੇ ਵਿੱਚ ਜਾ ਵੜੇ।
ਬਾਹਰੋਂ ਫੌਜ ਦਾ ਦਬਾਅ ਵਧਦਾ ਗਿਆ ਤੇ ਸਿੱਖਾਂ ਦਾ ਅਸਲਾ ਖਤਮ ਹੁੰਦਾ ਗਿਆ। ਕਿਲ੍ਹੇ ਵੀ ਰਾਸ਼ਨ ਵੀ ਬਿਲਕੁੱਲ ਮੁੱਕ ਗਿਆ ਸੀ। ਸਿੱਖ ਲਈ ਬਹੁਤੀ ਦੇਰ ਕਿਲ੍ਹੇ ਵਿੱਚ ਟਿਕ ਸਕਣਾ ਮੁਸ਼ਕਿਲ ਹੋ ਗਿਆ ਸੀ। ਸੋਚ ਵਿਚਾਰ ਉਪਰੰਤ ਸਿੱਖ ੨੪ ਨਵੰਬਰ ਦੀ ਰਾਤ ਨੂੰ ਕਿਲ੍ਹਾ ਛੱਡ ਕੇ ਹਨ੍ਹੇਰੇ ਵਿੱਚ ਘੇਰਾ ਤੋੜਦੇ ਹੋਏ ਖਰੜ ਵੱਲ ਨੂੰ ਭੱਜ ਗਏ ਸਨ। ਉਨ੍ਹਾਂ ਦਾ ਪਿੱਛਾ ਸਰਹਿੰਦ ਵੱਲ ਆ ਰਹੀ ਮੁਹੰਮਦ ਅਮੀਨ ਖ਼ਾਨ ਦੀ ਫ਼ੌਜ ਨੇ ਬੜੀ ਦੂਰ ਤੱਕ ਕੀਤਾ ਸੀ।
ਸ਼ਮਸ ਖ਼ਾਨ ਨੇ ਸਰਹਿੰਦ 'ਤੇ ਕਬਜ਼ੇ ਮਗਰੋਂ ਸਿੱਖਾਂ ਤੋਂ ਲੁੱਟੇ ਮਾਲ ਵਿੱਚੋਂ ਚਾਰ ਨਿਸ਼ਾਨ (eਮਬਲeਮ), ਇੱਕ ਨਿਸ਼ਾਨ ਸਾਹਿਬ, ਚਾਰ ਤੀਰ, ਦੋ ਨੇਜ਼ੇ ਅਤੇ ਸਿੱਖਾਂ ਦੇ ਸਿਰਾਂ ਦੇ ਚਾਰ ਗੱਡੇ ਭਰ ਕੇ ੨੫ ਨਵੰਬਰ ਨੂੰ ਬਾਦਸ਼ਾਹ ਨੂੰ ਭੇਜੇ ਸਨ। ਬਾਦਸ਼ਾਹ ਨੇ ਖ਼ੁਸ਼ ਹੋ ਕੇ ਸ਼ਮਸ ਖ਼ਾਨ ਨੂੰ ਖਿੱਲਤ ਭੇਜੀ।
ਸ਼ਮਸ ਖ਼ਾਨ ਵੱਲੋਂ ਸਰਹਿੰਦ 'ਤੇ ਕਬਜ਼ਾ ਕਰਨ ਦੀ ਮੁਹੰਮਦ ਅਮੀਨ ਖ਼ਾਨ ਨੂੰ ਬੜੀ ਤਕਲੀਫ਼ ਹੋਈ ਸੀ। ਦਰਅਸਲ ਇਹ ਸਿਹਰਾ ਉਹ ਆਪ ਹਾਸਿਲ ਕਰਨਾ ਚਾਹੁੰਦਾ ਸੀ। ਇਸ ਗੱਲ ਕਾਰਨ ਮੁਹੰਮਦ ਅਮੀਨ ਖ਼ਾਨ, ਸ਼ਮਸ ਖ਼ਾਨ ਨਾਲ ਈਰਖਾ ਕਰਨ ਲਗ ਪਿਆ ਤੇ ਉਸ ਦਾ ਸਦਾ ਵਾਸਤੇ ਮੁਖ਼ਾਲਿਫ਼ ਬਣ ਗਿਆ ਸੀ।
ਇਸ ਤੋਂ ਬਾਅਦ ਸਿੱਖਾਂ ਨੇ ਬੁੜੈਲ (ਹੁਣ ਚੰਡੀਗੜ੍ਹ ਦਾ ਹਿੱਸਾ) ਦੇ ਕਿਲ੍ਹੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਿੱਖਾਂ ਤੇ ਮੁਗਲਾਂ ਵਿਚਕਾਰ ਘਮਸਾਨ ਦਾ ਯੁੱਧ ਹੋਇਆ। ਇੱਕ ਹਜ਼ਾਰ ਤੋਂ ਵੱਧ ਮੁਗਲਾਂ ਨੂੰ ਮਾਰ ਕੇ ਸਿੱਖਾਂ ਨੇ ਮੈਦਾਨ ਵਿੱਚੋਂ ਭਜਾ ਦਿੱਤਾ ਸੀ।
(ਭਾਈ ਸੁੱਖਾ ਸਿੰਘ ਤੇ ਇਨ੍ਹਾਂ ਹੋਰ ਸ਼ਹੀਦਾਂ ਦੀ ਯਾਦ ਵਿਚ ਸ਼ਹੀਦ ਗੰਜ ਗੁਰਦੁਆਰਾ, ਲੜਾਈ ਵਾਲੀ ਥਾਂ 'ਤੇ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਨੇੜੇ, ਬਣਿਆ ਹੋਇਆ ਹੈ)।

No comments:
Post a Comment