ਘੁੜ੍ਹਾਣੀ
ਪੰਜਾਬ ਵਿੱਚ ਦੂਰ-ਦੂਰ ਤੱਕ ਮੇਰੇ ਧਰਮ-ਰੱਖਿਅਕ ਹੋਣ ਦੀਆਂ ਦੋਹਾਈਆਂ ਪੈ ਗਈਆਂ ਸਨ। ਆਮ ਲੋਕਾਂ ਨੇ ਸਾਡੇ ਕਬਜ਼ੇ ਅਧੀਨ ਇਲਾਕਿਆਂ ਵਿੱਚ ਖਾਲਸੇ ਦੇ ਰਾਜ ਨੂੰ ਸਵਿਕਾਰ ਲਿਆ ਸੀ। ਨਿੱਕੇ ਮੋਟੇ ਝਗੜਿਆਂ ਦੇ ਨਿਪਟਾਰੇ, ਇਨਸਾਫ ਅਤੇ ਸਹਾਇਤਾ ਲਈ ਲੋਕ ਹਰ ਰੋਜ਼ ਮੇਰੇ ਦਰਬਾਰ ਵਿੱਚ ਆਉਣ ਲੱਗੇ ਸਨ। ਇੰਝ ਹੀ ਇੱਕ ਦਿਨ ਪਾਇਲ ਕੋਲ ਪੈਂਦੇ ਪਿੰਡ ਘੁੜ੍ਹਾਣੀ (ਜ਼ਿਲ੍ਹਾ ਲੁਧਿਆਣਾ) ਦੇ ਇੱਕ ਰਾਗੀ ਬੁਲਾਕਾ ਸਿੰਘ ਨੇ ਮੇਰੇ ਕੋਲ ਆ ਫਰਿਆਦ ਕੀਤੀ, "ਬੰਦਾ ਸਿੰਘ ਜੀ ਮੈਂ ਬਹੁਤ ਦੁੱਖੀ ਹਾਂ।"
"ਕੀ ਦੁੱਖ ਐ ਤੈਨੂੰ?" ਮੈਂ ਪੁਚਕਾਰ ਕੇ ਪੁੱਛਿਆ ਸੀ।
"ਕੀ ਦੱਸਾਂ ਜੀ, ਘੁੜ੍ਹਾਣੀ ਵਿੱਚ ਰਾਮ-ਰਈਆਂ ਦਾ ਡੇਰਾ ਹੈ।"
ਮੈਨੂੰ ਰਾਮ-ਰਾਈਆਂ ਬਾਰੇ ਕੋਈ ਇਲਮ ਨਹੀਂ ਸੀ ਕਿ ਉਹ ਕੌਣ ਸਨ। ਮੈਂ ਬਾਜ਼ ਸਿੰਘ ਤੋਂ ਪੁੱਛਿਆ ਸੀ, "ਇਹ ਰਾਮ-ਰਾਈਏ ਕੌਣ ਹਨ?"
"ਬੰਦਾ ਸਿੰਘ ਜੀ, ਰਾਮ ਰਾਏ ਸੱਤਵੇਂ ਨਾਨਕ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਸੀ। ਬਾਦਸ਼ਾਹ ਔਰੰਗਜ਼ੇਬ ਦੇ ਕਿਸੇ ਨੇ ਕੰਨ ਭਰ ਦਿੱਤੇ ਸਨ ਕਿ ਨਾਨਕ ਪੰਥੀਆਂ ਨੇ ਉਸਦੇ ਭਰਾ ਦਾਰਾ ਸ਼ਿਕੋਹ ਨੂੰ ਪਨਾਹ ਦਿੱਤੀ ਸੀ। ਆਲਮਗੀਰ ਔਰੰਗਜ਼ੇਬ ਦੇ ਗੁਰੂ ਸਾਹਿਬ ਨੂੰ ਦਿੱਲੀ ਆਪਣੇ ਦਰਬਾਰ ਵਿੱਚ ਤਲਬ ਕਰ ਲਿਆ ਸੀ ਕਿ ਹਾਜ਼ਰ ਹੋ ਕੇ ਆਪਣੀ ਸਫਾਈ ਪੇਸ਼ ਕਰੋ। ਗੁਰੂ ਸਾਹਿਬ ਆਪ ਤਾਂ ਨਾ ਗਏ, ਉਨ੍ਹਾਂ ਨੇ ਦਿੱਲੀ ਦਰਬਾਰ ਵਿੱਚ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਸੀ। ਰਾਮ ਰਾਏ ਨੇ ਆਪਣੀ ਚਾਪਲੂਸੀ ਨਾਲ ਬਾਦਸ਼ਾਹ ਦੇ ਦਿੱਲ ਵਿੱਚ ਆਪਣੀ ਜਗ੍ਹਾ ਬਣਾ ਲਈ। ਔਰੰਗਜ਼ੇਬ ਨੇ ਰਾਮ ਰਾਏ ਨੂੰ ਕੁਝ ਦਿਨ ਦਿੱਲੀ ਰਹਿ ਕੇ ਉਸਦੀ ਪਰਾਹੁਣਾਚਾਰੀ ਮਾਨਣ ਲਈ ਕਿਹਾ। ਰਾਮ ਰਾਏ ਰੁੱਕ ਗਿਆ। ਇੱਕ ਦਿਨ ਔਰੰਗਜ਼ੇਬ ਨੇ ਰਾਮ ਰਾਏ ਨੂੰ ਪੁੱਛਿਆ ਕਿ ਗੁਰੂ ਨਾਨਕ ਨੇ ਆਪਣੀ ਬਾਣੀ ਵਿੱਚ 'ਮਿੱਟੀ ਮੁਸਲਮਾਨ ਕੀ' ਲਿੱਖ ਕੇ ਇਸਲਾਮ ਦਾ ਨਿਰਾਦਰ ਕਿਉਂ ਕੀਤਾ ਹੈ ਤਾਂ ਰਾਮ ਰਾਏ ਨੇ ਝੱਟ ਜੁਆਬ ਦਿੱਤਾ ਕਿ ਬਾਦਸ਼ਾਹ ਉਹ ਕੋਈ ਲਿੱਖਣ ਵਿੱਚ ਗਲਤੀ ਹੋਈ ਹੈ। ਅਸਲ ਵਿੱਚ 'ਮਿੱਟੀ ਮੁਸਲਮਾਨ ਕੀ' ਨਹੀਂ ਉਹ ਤਾਂ 'ਮਿੱਟੀ ਬੇਇਮਾਨ ਕੀ' ਹੈ। ਬਾਦਸ਼ਾਹ ਨੂੰ ਇਸ ਸਫਾਈ ਨਾਲ ਤਸੱਲੀ ਹੋ ਗਈ। ਪਰ ਜਦੋਂ ਗੁਰੂ ਹਰਿ ਰਾਏ ਜੀ ਨੂੰ ਪਤਾ ਚੱਲਿਆ ਕਿ ਰਾਮ ਰਾਏ ਨੇ ਬਾਣੀ ਦੀ ਤੁੱਕ ਨੂੰ ਜਾਣਬੁੱਝ ਕੇ ਬਦਲਿਆ ਸੀ ਤਾਂ ਉਨ੍ਹਾਂ ਦੇ ਮਨ ਨੂੰ ਬਹੁਤ ਠੇਸ ਲੱਗੀ। ਉਨ੍ਹਾਂ ਨੇ ਸਦਾ ਲਈ ਰਾਮ ਰਾਏ ਨਾਲੋਂ ਆਪਣਾ ਨਾਤਾ ਤੋੜ ਲਿਆ ਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਰਾਮ ਰਾਏ ਨਾਲ ਕੋਈ ਸੰਬੰਧ ਨਾ ਰੱਖਿਆ ਜਾਵੇ। ਗੁਰੂ ਸਾਹਿਬ ਨੇ ਬਾਅਦ ਵਿੱਚ ਗੁਰਗੱਦੀ ਰਾਮ ਰਾਏ ਦੀ ਬਜਾਏ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਦੇ ਦਿੱਤੀ ਤਾਂ ਰਾਮ ਰਾਏ ਨੇ ਆਪਣੇ ਡੇਰੇ ਬਣਾ ਕੇ ਆਪਣੇ ਪਰੋਕਾਰਾਂ ਦੀ ਫੌਜ ਇਕੱਠੀ ਕਰ ਲਿੱਤੀ। ਔਰੰਗਜ਼ੇਬ ਨੇ ਸਿੱਖੀ ਨੂੰ ਢਾਹ ਲਾਉਣ ਲਈ ਰਾਮ ਰਾਏ ਨੂੰ ਚਾਰ ਪਿੰਡਾਂ ਦੀ ਜਾਗੀਰ ਦੂਨ (ਦੇਹਰਾਦੂਨ) ਵਿਖੇ ਬਖਸ਼ ਦਿੱਤੀ। ਬਾਬਾ ਰਾਮ ਰਾਏ ਦੇ ਚੇਲੇ ਹੀ ਰਾਮ-ਰਾਈਏ ਅਖਵਾਉਂਦੇ ਹਨ।"
ਬਾਜ ਸਿੰਘ ਤੋਂ ਵਿਸਥਾਰਪੂਰਬਕ ਜਾਣਕਾਰੀ ਪ੍ਰਾਪਤ ਕਰਨ ਬਾਅਦ ਮੈਂ ਬੁਲਾਕਾ ਸਿੰਘ ਵੱਲ ਦੇਖਣ ਲੱਗ ਪਿਆ ਸੀ।
ਚੁੱਪ ਵੱਟੀ ਖੜਾ ਬੁਲਾਕਾ ਸਿੰਘ ਫੇਰ ਫੁੱਟ ਪਿਆ, "ਹਾਂ ਜੀ, ਇਹਨਾਂ ਰਾਮ-ਰਾਈਆਂ ਦੇ ਡੇਰੇ ਨੂੰ ਹੁਣ ਵੀ ਮੁਗਲਾਂ ਦੀ ਸਰਪ੍ਰਸਤੀ ਹੈ। ਉਹ ਸਿੰਘਾਂ ਨੂੰ ਬਹੁਤ ਤੰਗ ਕਰਦੇ ਹਨ ਤੇ ਬਾਣੀ ਦਾ ਪਾਠ ਸਿੱਖ ਮਰਿਯਾਦਾ ਅਨੁਸਾਰ ਸ਼ੁਧ ਨਹੀਂ ਕਰਦੇ। ਦਿੱਲੀ ਦਰਬਾਰ ਨਾਲ ਸਿੱਧੀ ਗੱਲਬਾਤ ਹੋਣ ਕਰਕੇ ਸਿੱਖੀ ਦਾ ਨੁਕਸਾਨ ਕਰਦੇ ਹਨ। ਅਸੀਂ ਟੋਕਦੇ ਹਾਂ ਤਾਂ ਕੁੱਟਦੇ ਹਨ।"
"ਤੇ ਤੁਸੀਂ ਚੁੱਪਚਾਪ ਕੁੱਟ ਖਾਹ ਲੈਂਦੇ ਹੋ? ਕੀ ਤੁਹਾਨੂੰ ਰੱਬ ਨੇ ਹੱਥ ਪੈਰ ਨਹੀਂ ਦਿੱਤੇ।" ਮੈਨੂੰ ਖਿਝ ਆ ਗਈ ਸੀ।
"ਇਹ ਗੱਲ ਨ੍ਹੀਂ ਜੀ, ਉਹ ਪੱਚੀ ਤੀਹ ਖੱਤਰੀ ਮਸੰਦ ਬਹੁਤ ਜਰਵਾਣੇ ਹਨ ਤੇ ਫੇਰ ਮੁਗਲ ਫੌਜ ਉਨ੍ਹਾਂ ਦੀ ਪਿੱਠ ਥਾਪੜਦੀ ਹੈ।"
ਮੈਂ ਉਸਨੂੰ ਧਰਵਾਸਾ ਦਿੰਦਿਆਂ ਕਿਹਾ ਸੀ, "ਕੋਈ ਗੱਲ ਨ੍ਹੀਂ। ਤੁਹਾਡੀ ਪਿੱਠ 'ਤੇ ਖਾਲਸਾ ਧਾਪੜਾ ਦੇ ਦਿੰਦੈ।"
ਮੈਂ ਆਪਣੇ ਮਨ ਵਿੱਚ ਸੋਚਣ ਲੱਗ ਪਿਆ ਸੀ ਕਿ ਇਸ ਡੇਰੇ ਦਾ ਹੱਲ ਕਰਨਾ ਚਾਹੀਦਾ ਸੀ, ਨਹੀਂ ਤਾਂ ਭਵਿੱਖ ਵਿੱਚ ਜਾ ਕੇ ਇਹ ਖਤਰਨਾਕ ਹੋ ਸਕਦਾ ਸੀ। ਜੇ ਕੋਈ ਹੋਰ ਨੁਕਸਾਨ ਉਹ ਨਾ ਵੀ ਕਰਨ ਤਾਂ ਮੁਗਲਾਂ ਨੂੰ ਸਿੱਖਾਂ ਦੀਆਂ ਖਬਰਾਂ ਦੇ ਕੇ ਭੜਕਾ ਜ਼ਰੂਰ ਸਕਦੇ ਸਨ। ਮੈਂ ਅਜੇ ਸੋਚਾਂ ਵਿੱਚ ਹੀ ਸੀ ਕਿ ਮੇਰੇ ਵੱਲੋਂ ਕੋਈ ਹੋਰ ਹੁੰਗਾਰਾ ਨਾ ਮਿਲਣ ਤੇ ਬੁਲਾਕਾ ਸਿੰਘ ਨੇ ਮੈਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ।
"ਕੱਲ੍ਹ ਤਾਂ ਬੰਦਾ ਸਿੰਘ ਜੀ ਹੱਦ ਹੀ ਹੋ ਗਈ... ਮੈਨੂੰ ਤਾਂ ਦੱਸਣ ਲੱਗੇ ਨੂੰ ਵੀ ਸ਼ਰਮ ਆਉਂਦੀ ਐ।" ਆਖ ਕੇ ਬੁਲਾਕਾ ਸਿੰਘ ਚੁੱਪ ਹੋ ਗਿਆ ਤੇ ਮੇਰੇ ਪ੍ਰਤੀਕ੍ਰਮ ਦੀ ਉਡੀਕ ਕਰਨ ਲੱਗ ਪਿਆ ਸੀ।
"ਕੀ ਹੋਇਐ?"
ਉਹ ਡਰਦਾ ਤੇ ਝਿਜਕਦਾ ਹੋਇਆ ਕਹਿਣ ਲੱਗਾ, "ਸਮਝ ਨ੍ਹੀਂ ਲੱਗਦੀ ਕਿਵੇਂ ਦੱਸਾਂ।"
"ਮੂੰਹ ਨਾਲ ਦੱਸ, ਜਿਵੇਂ ਹੁਣ ਤੱਕ ਦੱਸਦਾ ਆ ਰਿਹਾ ਹੈਂ।"
"ਉਹ ਜੀ, ਮੈਂ ਗੁਰੂ ਹਰਗੋਬਿੰਦ ਜੀ ਦੇ ਗੁਰਦੁਆਰੇ ਵਿੱਚ ਸ਼ਾਮ ਨੂੰ ਰਹਿਰਾਸ ਦੇ ਪਾਠ ਪਿੱਛੋਂ ਅਰਦਾਸ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਨਾਉਂ ਤੋਂ ਬਾਅਦ ਜਦ 'ਖਾਲਸਾ ਜੀ ਬੋਲੋ ਜੀ ਵਾਹਿਗੁਰੂ' ਆਖਿਆ ਤਾਂ ਰਾਮ-ਰਾਈਏ ਮੇਰੇ 'ਤੇ ਅੱਗ ਵਾਂਗ ਵਰਨ ਲੱਗ ਪਏ। ਅਖੇ ਪੁੱਤਰ ਮੋਏ, ਆਪ ਮੁਯੋ, ਅਬਿ ਮੁਯੋਂ ਨਾ ਵਾਹਿਗੁਰੂ ਬੋਲ। ਮੇਰੇ ਲਫੇੜੇ ਮਾਰੇ ਤੇ ਮੇਰਾ ਨਮਾਂ ਦੋਤਾਰਾ ਵੀ ਭੰਨ ਦਿੱਤਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਬੰਦਾ ਸਿੰਘ ਜੀ ਕੋਲ ਜਾ ਕੇ ਸ਼ਿਕਾਇਤ ਕਰਾਂਗਾ ਤਾਂ ਉਨ੍ਹਾਂ ਨੇ ਤੁਹਾਡੀ ਸ਼ਾਨ ਦੇ ਖਿਲਾਫ ਵੀ ਬਹੁਤ ਕੁਝ ਬੋਲਿਆ। ਕਹਿੰਦੇ ਅਸੀਂ ਨ੍ਹੀਂ ਕਿਸੇ ਬੰਦੇ ਬੂੰਦੇ ਤੋਂ ਡਰਦੇ। ਜਾਹ ਲਾ ਲਉ ਜਿਹੜਾ ਜ਼ੋਰ ਲੱਗਦੈ।"
ਮੈਂ ਜਾਣਦਾ ਸੀ ਕਿ ਬੁਲਾਕਾ ਸਿੰਘ ਮੈਨੂੰ ਰਾਮ-ਰਾਈਆਂ ਵਿਰੁੱਧ ਕਾਰਵਾਈ ਕਰਨ ਲਈ ਉਕਸਾਉਣਾ ਚਾਹੁੰਦਾ ਸੀ ਤੇ ਹਰ ਗੱਲ ਵਧਾ ਚੜ੍ਹਾ ਕੇ ਦੱਸ ਰਿਹਾ ਸੀ। ਲੇਕਿਨ ਫੇਰ ਵੀ ਰਾਮ-ਰਾਈਆਂ ਦੀਆਂ ਕਾਰਵਾਈਆਂ ਨੂੰ ਠੱਲ ਪਾਉਣਾ ਵੀ ਜ਼ਰੂਰੀ ਸੀ। ਮੈਂ ਬਾਜ਼ ਸਿੰਘ ਨੂੰ ਆਖ ਕੇ ਇੱਕ ਸਿੰਘਾਂ ਦਾ ਜਥਾ ਬੁਲਾਕਾ ਸਿੰਘ ਨਾਲ ਭੇਜ ਦਿੱਤਾ। ਉਨ੍ਹਾਂ ਨੂੰ ਮੈਂ ਕਿਹਾ ਕਿ ਖੂਨ ਖਰਾਬਾ ਨਾ ਕਰਿਉ ਤੇ ਰਾਮ-ਰਾਈਆਂ ਨੂੰ ਡਰਾ ਕੇ ਡੇਰੇ ਵਿੱਚੋਂ ਭਜਾ ਦਿਉ।
ਸਿੰਘਾਂ ਨੇ ਕੁੱਟ ਮਾਰ ਕੇ ਰਾਮ-ਰਾਈਆਂ ਤੋਂ ਡੇਰਾ ਖਾਲੀ ਕਰਵਾ ਲਿਆ। ਕੁਝ ਦਿਨਾਂ ਬਾਅਦ ਮੈਂ ਆਪ ਘੁੜ੍ਹਾਣੀ ਜਾ ਕੇ ਉੱਥੇ ਪਾਇਲ ਦਾ ਥਾਣਾ ਕਾਇਮ ਕਰ ਦਿੱਤਾ। ਬੁਲਾਕਾ ਸਿੰਘ ਨੂੰ ਮੈਂ ਇਸ ਘੁੜ੍ਹਾਣੀ ਅਤੇ ਪਾਇਲ ਥਾਣੇ ਦਾ ਥਾਣੇਦਾਰ ਬਣਾ ਦਿੱਤਾ ਸੀ। ਇੱਥੇ ਹੀ ਘੜੋਟੀ ਅਤੇ ਧਮੋਟ ਆਦਿ ਪਿੰਡਾਂ ਦੇ ਕਈ ਚੌਧਰੀਆਂ ਨੇ ਆ ਕੇ ਮੈਨੂੰ ਤੋਹਫੇ ਪੇਸ਼ ਕੀਤੇ ਅਤੇ ਸਿੰਘਾਂ ਦੀ ਅਮਲਦਾਰੀ ਪ੍ਰਵਾਨ ਕੀਤੀ। ਘੁੜ੍ਹਾਣੀ ਤੋਂ ਮੈਂ ਸਰਹਿੰਦ ਵੱਲ ਨੂੰ ਚੱਲਣ ਲੱਗਾ ਤਾਂ ਮਲੇਰਕੋਟਲੇ ਦੀਆਂ ਸੰਗਤਾਂ ਨੇ ਮੈਨੂੰ ਮਲੇਰਕੋਟਲੇ ਚਲੱਣ ਦੀ ਜ਼ਿੱਦ ਕੀਤੀ। ਉੱਥੋਂ ਸਿੱਧਾ ਮੈਂ ਮਲੇਰਕੋਟਲੇ ਵੱਲ ਨੂੰ ਚਲਾ ਗਿਆ।

No comments:
Post a Comment