ਸੰਢੌਰੇ ਤੇ ਲੋਹਗੜ ਦਾ ਖੁੱਸਣਾ
ਸਢੌਰਾ ਤੇ ਲੋਹਗੜ੍ਹ ਕਿਲ੍ਹਿਆਂ ਨੂੰ ਘੇਰਾ
ਬਾਦਸ਼ਾਹ ੮੨ ਹਜ਼ਾਰ ਫ਼ੌਜ ਮੇਰੇ ਖ਼ਿਲਾਫ਼ ਭੇਜਣ ਬਾਅਦ ਖ਼ੁਦ ਵੀ ਆਪਣੀ ਸ਼ਾਹੀ ਫੌਜ ਲੈ ਕੇ ਸ਼ਾਹਜਹਾਨਾਬਾਦ ਤੋਂ ਚੱਲ ਚੁੱਕਾ ਸੀ। ੧੨ ਅਕਤੂਬਰ ਨੂੰ ਸ਼ਾਹੀ ਫ਼ੌਜ ਸੋਨੀਪਤ, ੨੦ ਅਕਤੂਬਰ ਨੂੰ 'ਸਰਾਇ ਕੰਵਰ', ੨੩ ਅਕਤੂਬਰ ਨੂੰ ਸੰਭਾਲਕਾ, ੨੮ ਅਕਤੂਬਰ ਨੂੰ ਘਰੌਂਡਾ ਤੇ ੩੦ ਅਕਤੂਬਰ ਨੂੰ ਕਰਨਾਲ ਪੁੱਜ ਚੁੱਕੀ ਸੀ।
ਕਰਨਾਲ ਪਹੁੰਚ ਕੇ ਬਾਦਸ਼ਾਹ ਨੇ ਸ਼ਾਹੀ ਫ਼ੌਜਾਂ ਨੂੰ ਛੇ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਟਿੱਕਾ ਸ਼ਹਿਜ਼ਾਦਾ ਰਫ਼ੀਉੱਸ਼ਾਨ ਦੀ ਕਮਾਨ ਹੇਠ ਇਕੱਤੀ ਹਜ਼ਾਰ ਫ਼ੌਜੀ ਸਨ। ਉਸ ਦੇ ਨਾਲ ਬਖ਼ਸ਼ੀ-ਉਲ-ਮੁਲਕ ਜ਼ੁਲਫ਼ਿਕਾਰ ਖ਼ਾਨ ਵੀ ਸੀ। ਦੂਜੇ ਤਿੰਨਾਂ ਸ਼ਹਿਜ਼ਾਦਿਆਂ ਦੀ ਕਮਾਨ ਹੇਠ ਗਿਆਰਾਂ ਗਿਆਰਾਂ ਹਜ਼ਾਰ ਫ਼ੌਜੀ ਸਨ। ਖ਼ਾਨਖ਼ਾਨਾ (ਮੁਨਾਇਮ ਖ਼ਾਨ) ਦੀ ਅਗਵਾਈ ਵਿੱਚ ਵੀ ਗਿਆਰਾਂ ਹਜ਼ਾਰ ਸਵਾਰ ਸਨ। ਛੇਵੀਂ ਪਲਟਨ ਮਹਾਬਤ ਖ਼ਾਨ (ਪੁੱਤਰ ਖ਼ਾਨ ਖ਼ਾਨਾ) ਦੀ ਸੀ, ਜਿਸ ਵਿੱਚ ਸੱਤ ਹਜ਼ਾਰ ਜਵਾਨ ਸਨ। ਇੰਝ ਤਕਰੀਬਨ ਇੱਕ ਲੱਖ ਫ਼ੌਜ ਸਿੱਖਾਂ ਨਾਲ ਲੜਨ ਵਾਸਤੇ ਤਿਆਰ ਖੜੀ ਸੀ।
ਪਹਿਲੀ ਨਵੰਬਰ ਨੂੰ ਬਾਦਸ਼ਾਹ ਨੂੰ ਅਜ਼ੀਮਾਬਾਦ-ਤਰਾਵੜੀ, ਥਾਨੇਸਰ ਅਤੇ ਸਰਹੰਦ ਦੇ ਨਕਸ਼ੇ ਪੇਸ਼ ਕੀਤੇ ਗਏ। ਬਾਦਸ਼ਾਹ ਨੇ ਆਪਣੇ ਸਿਪਾਹਸਲਾਰਾਂ ਨਾਲ ਮਸ਼ਵਰਾ ਕਰਕੇ ਆਪਣੀਆਂ ਫੌਜੀ ਟੁੱਕੜੀਆਂ ਨੂੰ ਇੱਕ-ਇੱਕ ਕਰਕੇ ਸਿੱਖਾਂ ਦੇ ਟਿਕਾਣਿਆਂ ਉੱਪਰ ਹਮਲੇ ਕਰਨ ਲਈ ਭੇਜ ਦਿੱਤਾ ਸੀ। ੮੨ ਹਜ਼ਾਰ ਫ਼ੌਜ ਨੂੰ ਮੂਹਰੇ ਸਿੱਖਾਂ ਦੇ ਖ਼ਿਲਾਫ਼ ਭੇਜਣ ਮਗਰੋਂ ਕੁਝ ਦਿਨ ਅਰਾਮ ਕਰਕੇ ਬਾਦਸ਼ਾਹ ਆਪ ਵੀ ਬਾਕੀ ਫ਼ੌਜ ਲੈ ਕੇ ਪੰਜਾਬ ਵਲ ਚੱਲ ਪਿਆ ਸੀ।
ਇਸ ਵੇਲੇ ਬਹੁਤੇ ਸਿੱਖ ਫ਼ੌਜੀ ਘਰੋ-ਘਰੀਂ ਗਏ ਹੋਏ ਸਨ ਅਤੇ ਜੋ ਪੰਜ ਛੇ ਹਜ਼ਾਰ ਸਿੱਖ ਘਰੀਂ ਨਹੀਂ ਗਏ ਸਨ, ਉਹ ਵੱਖ-ਵੱਖ ਟੁੱਕੜੀਆਂ ਵਿੱਚ ਵੰਡੇ ਹੋਏ ਸਨ। ਏਨੇ ਥੋੜ੍ਹੇ ਸਿੱਖ ਇਸ ਵੱਡੀ ਫ਼ੌਜ ਦਾ ਮੁਕਾਬਲਾ ਕਰਨ ਦੀ ਹਾਲਤ ਵਿੱਚ ਨਹੀਂ ਸਨ। ਇਸ ਕਰ ਕੇ ਸਿੱਖਾਂ ਤੋਂ ਇੱਕ-ਇੱਕ ਕਰ ਕੇ ਸਾਰੀਆਂ ਥਾਂਵਾਂ ਖੁਸਦੀਆਂ ਗਈਆਂ। ਪਹਿਲਾਂ ਤਰਾਵੜੀ-ਅਜ਼ੀਮਾਬਾਦ, ਫਿਰ ਥਾਨੇਸਰ, ਸ਼ਾਹਬਾਦ, ਸਰਹੰਦ ਅਤੇ ਅਖੀਰ ਸਢੌਰਾ ਦੀ ਵਾਰੀ ਆ ਗਈ ਸੀ। ਸਿੱਖਾਂ ਦੀਆਂ ਜਿੱਤੀਆਂ ਹੋਈਆਂ ਬਹੁਤ ਸਾਰੀਆਂ ਥਾਂਵਾਂ 'ਤੇ ਮੁਗ਼ਲ ਫ਼ੌਜਾਂ ਦਾ ਕਬਜ਼ਾ ਕਰ ਲਿਆ ਸੀ। ਸਰਹੰਦ 'ਤੇ ਕਬਜ਼ੇ ਮਗਰੋਂ ਹੁਣ ਸਿਰਫ਼ ਸਢੌਰਾ ਤੇ ਲੋਹਗੜ੍ਹ ਹੀ ਸਿੱਖਾਂ ਕੋਲ ਰਹਿ ਗਏ ਸਨ।
ਫ਼ਿਰੋਜ਼ ਖ਼ਾਨ ਮੇਵਾਤੀ ਤੇ ਰੁਸਤਮ ਦਿਲ ਖ਼ਾਨ ਦੀਆਂ ਫ਼ੌਜਾਂ ਨੇ ਸਢੌਰੇ ਨੂੰ ਬਿਨਾ ਦੇਰ ਕੀਤਿਆਂ ੨੩ ਨਵੰਬਰ ਨੂੰ ਜਾ ਕੇ ਘੇਰਾ ਪਾ ਲਿਆ ਸੀ। ਅਗਲੇ ਦਿਨ ੨੪ ਨਵੰਬਰ ਨੂੰ ਬਾਦਸ਼ਾਹ ਬਹਾਦਰ ਸ਼ਾਹ ਵੀ ਆਪਣੇ ਲਸ਼ਕਰ ਨਾਲ ਸਢੌਰੇ ਵਿਖੇ ਪਹੁੰਚ ਗਿਆ ਸੀ। ਇਸ ਮੌਕੇ 'ਤੇ ਮੁਹੰਮਦ ਅਮੀਨ ਖ਼ਾਨ ਅਤੇ ਸ਼ਮਸ ਖ਼ਾਨ ਨੇ ਸਰਹਿੰਦ ਵਿੱਚ ਸ਼ਹੀਦ ਹੋਏ ੩੦੦ ਸਿੱਖਾਂ ਦੇ ਸਿਰ ਬਾਦਸ਼ਾਹ ਨੂੰ ਪੇਸ਼ ਕੀਤੇ ਗਏ ਤੇ ਇਨਾਮ ਹਾਸਿਲ ਕੀਤੇ।
ਬਾਦਸ਼ਾਹ ਨੇ ਸਢੌਰੇ ਆਉਂਦਿਆਂ ਹੀ ਫ਼ੌਜਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਿਲ੍ਹੇ ਦੇ ਬਰਾਬਰ ਕਿਲ੍ਹੇ ਤੋਂ ਉੱਚਾ ਇੱਕ ਮੀਨਾਰ ਬਣਾਉਣ ਤਾਂ ਜੋ ਉੱਥੋਂ ਕਿਲ੍ਹੇ 'ਤੇ ਤੀਰਾਂ ਦਾ ਮੀਂਹ ਵਰ੍ਹਾਇਆ ਜਾ ਸਕੇ।
੨੪ ਨਵੰਬਰ ਦੇ ਦਿਨ ਸਢੌਰੇ ਦੇ ਕਿਲ੍ਹੇ ਦੇ ਬਾਹਰ ਸਿੱਖਾਂ ਦੀ ਰੁਸਤਮ ਦਿਲ ਖ਼ਾਨ ਤੇ ਫ਼ਿਰੋਜ਼ ਖ਼ਾਨ ਮੇਵਾਤੀ ਨਾਲ ਜ਼ਬਰਦਸਤ ਜੰਗ ਹੋਈ। ਅਗਲੇ ਦਿਨ ਸ਼ਾਹੀ ਫ਼ੌਜਾਂ ਨੇ ਕਿਲ੍ਹੇ ਦੇ ਚਾਰਾਂ ਵਿੱਚੋਂ ਤਿੰਨ ਮੀਨਾਰਾਂ 'ਤੇ ਕਬਜ਼ਾ ਕਰ ਲਿਆ। ਇਸ ਵੇਲੇ ਹੋਰ ਸਿੱਖ ਫ਼ੌਜਾਂ ਵੀ ਉੱਥੇ ਆ ਪਹੁੰਚੀਆਂ ਜਿਸ ਨਾਲ ਹੋਰ ਵੀ ਭਖਵੀਂ ਲੜਾਈ ਹੋਈ। ਮੁਗਲ ਫੌਜਾਂ ਦੀ ਤਦਾਦ ਸਿੱਖ ਫੌਜ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ। ਕਾਫੀ ਸਾਰੀਆਂ ਸਿੱਖ ਜਾਨਾਂ ਨੂੰ ਨੁਕਸਾਨ ਹੋ ਚੁੱਕਾ ਸੀ। ਕੋਈ ਵਾਹ ਨਾ ਲੱਗਦੀ ਦੇਖ ਕੇ ਸਿੱਖਾਂ ਨੇ ਹੋਰ ਨੁਕਸਾਨ ਕਰਵਾਉਣ ਦੀ ਬਜਾਏ ਉੱਤੋਂ ਮੈਦਾਨ ਛੱਡ ਕੇ ਭੱਜਣ ਵਿੱਚ ਹੀ ਭਲਾਈ ਸਮਝੀ। ਇਸ ਲੜਾਈ ਵਿੱਚ ਚਾਰ ਸੌ ਸਿੱਖ ਸ਼ਹੀਦ ਹੋ ਗਏ ਸਨ।
ਇਸ ਜੰਗ ਦੀ ਖੁਸ਼ੀ ਵਿੱਚ ਬਾਦਸ਼ਾਹ ਨੇ ਜਾਨ ਤਲੀ 'ਤੇ ਧਰ ਕੇ ਲੜਣ ਵਾਲੇ ਰੁਸਤਮ ਦਿਲ ਖ਼ਾਨ ਨੂੰ ਸਨਮਾਨਿਤ ਕਰਦਿਆਂ ਇੱਕ ਖ਼ਾਸ ਢਾਲ ਤੇ ਤਲਵਾਰ ਤੋਂ ਇਲਾਵਾ 'ਗ਼ਾਜ਼ੀ ਖ਼ਾਨ ਰੁਸਤਮ-ਏ-ਜੰਗ' ਦਾ ਖ਼ਿਤਾਬ ਵੀ ਦਿੱਤਾ ਤੇ ਉਸ ਦਾ ਮਨਸਬ ਵੀ ਚਾਰ ਹਜ਼ਾਰੀ ਜ਼ਾਤ ਅਤੇ ਤਿੰਨ ਹਜ਼ਾਰ ਸਵਾਰ ਵਧਾ ਦਿੱਤਾ। ਇਸ ਜੰਗ ਵਿੱਚ ਬਹਾਦਰੀ ਦਿਖਾਉਣ ਬਦਲੇ ਬਾਦਸ਼ਾਹ ਨੇ ਫ਼ਿਰੋਜ਼ ਖ਼ਾਨ ਮੇਵਾਤੀ ਨੂੰ ਵੀ ਇੱਕ ਤਲਵਾਰ ਇਨਾਮ ਵਜੋਂ ਭੇਟ ਕੀਤੀ। ਬਾਦਸ਼ਾਹੀ ਲੰਗਰ ਵਿੱਚੋਂ ਉਨ੍ਹਾਂ ਲਈ ਖਾਣਾ ਭੇਜਿਆ ਗਿਆ।
ਸਰਹਿੰਦ, ਥਾਨੇਸਰ ਅਤੇ ਸਢੌਰੇ ਤੋਂ ਹਟ ਕੇ ਆਏ ਸਾਰੇ ਸਿੱਖ ਲੋਹਗੜ੍ਹ ਦੇ ਕਿਲ੍ਹੇ ਵਿੱਚ ਇਕਤਰ ਹੋ ਗਏ ਸਨ। ਮੈਂ ਆਪ ਵੀ ਲੋਹਗੜ੍ਹ ਪਹੁੰਚ ਕੇ ਕਿਲ੍ਹੇ ਦੀ ਮੋਰਚਾਬੰਦੀ ਅਤੇ ਮਜ਼ਬੂਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਮੈਂ ਅਨੁਮਾਨ ਲਾ ਲਿਆ ਸੀ ਕਿ ਸਢੌਰੇ ਤੋਂ ਬਾਅਦ ਮੁਗਲ ਫੌਜ ਲੋਹਗੜ੍ਹ ਉੱਪਰ ਜ਼ਰੂਰ ਹਮਲਾ ਕਰੇਗੀ। ਮੈਂ ਹਰ ਪੱਖੋਂ ਆਪਣੀ ਫੌਜ ਨੂੰ ਇਸ ਖਤਰੇ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਤਕਰੀਬਨ ਬਾਕੀ ਸਾਰੇ ਪਾਸਿਓਂ ਸਿੱਖਾਂ ਨੂੰ ਖਦੇੜਨ ਮਗਰੋਂ ਮੁਗ਼ਲ ਫ਼ੌਜਾਂ ਨੇ ਬਾਦਸ਼ਾਹ ਦੀ ਅਗਵਾਈ ਵਿੱਚ ਕਿਲ੍ਹਾ ਲੋਹਗੜ੍ਹ ਵੱਲ ਕੂਚ ਕਰ ਦਿੱਤਾ ਸੀ। ਰੁਸਤਮ ਦਿਲ ਖ਼ਾਨ ਇਸ ਵਹੀਰ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਸੀ। ਫੀਰੋਜ਼ ਖਾਨ ਮੇਵਾਤੀ ਦੀ ਫੌਜੀ ਟੁਕੜੀ ਇਹਨਾਂ ਦੇ ਪਿੱਛੇ ਸੀ ਤੇ ਸਭ ਤੋਂ ਮਗਰ ਮੁਨਇਮ ਖਾਨ, ਉਸਦਾ ਪੁੱਤਰ ਮਹਾਬਤ ਖਾਨ, ਬਖਸ਼ੀ ਅਫ਼ਜ਼ਲ ਖ਼ਾਨ ਅਤੇ ਸ਼ਹਿਜ਼ਾਦਾ ਰਫੀ-ਉੱਸ਼-ਸ਼ਾਨ ਤੰਬੂ ਲੈ ਕੇ ਸਹਾਇਕ ਸੈਨਾ ਵਜੋਂ ਚੱਲ ਰਹੇ ਸਨ।
ਦੁਸਰੇ ਦਿਨ ਰੁਸਤਮ ਦਿਲ ਖ਼ਾਨ ਦੀ ਫ਼ੌਜ ਸਢੌਰੇ ਬਾਦਸ਼ਾਹੀ ਡੇਰੇ ਤੋਂ ਛੇ ਕੁ ਕਿਲੋਮੀਟਰ ਅੱਗੇ ਗਈਆਂ ਤਾਂ ਢਾਈ ਤਿੰਨ ਹਜ਼ਾਰ ਸਿੱਖਾਂ ਦਾ ਇੱਕ ਦਲ ਨੇੜੇ ਦੀ ਝੱਲ ਵਿੱਚ ਲੁੱਕਿਆ ਹੋਇਆ ਸੀ। ਉਹ ਇੱਕ ਦਮ ਝੱਲ ਵਿੱਚੋਂ ਨਿਕਲੇ ਅਤੇ ਸ਼ਾਹੀ ਫ਼ੌਜਾਂ 'ਤੇ ਟੁੱਟ ਪਏ। ਅਚਾਨਕ ਹੀ ਸਿੱਖਾਂ ਨੇ ਤੀਰਾਂ ਅਤੇ ਗੋਲੀਆਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਸੀ। ਦੋਹਾਂ ਧਿਰਾਂ ਵਿੱਚ ਘਮਸਾਣ ਦੀ ਜੰਗ ਸ਼ੁਰੂ ਹੋ ਗਈ। ਫ਼ਕੀਰਾਂ ਦੇ ਪਹਿਰਾਵਿਆਂ ਵਾਲੇ ਸਿੱਖਾਂ ਨੇ ਸ਼ਾਹੀ ਫ਼ੌਜਾਂ ਵਿੱਚ ਦਹਿਸ਼ਤ ਫ਼ੈਲਾ ਦਿੱਤੀ ਸੀ। ਸ਼ਾਹੀ ਫ਼ੌਜਾਂ ਚੋਂ ਏਨੇ ਬੰਦੇ ਮਰੇ ਕਿ ਉਨ੍ਹਾਂ ਨੂੰ ਇੰਞ ਜਾਪਦਾ ਸੀ ਕਿ ਉਹ ਬਹੁਤ ਜਲਦ ਹੀ ਖ਼ਤਮ ਹੋ ਜਾਣਗੇ। ਸਿੱਖਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਜਹਾਦੀਆਂ ਨੂੰ ਅੰਨੇ ਵਾਹ ਵੱਢਿਆ ਸੀ। ਬਹੁਤ ਸਾਰੇ ਸ਼ਾਹੀ ਸੈਨਿਕ ਘਾਇਲ ਹੋ ਗਏ ਸਨ। ਮੁਗਲ ਫ਼ੌਜਾਂ ਦੇ ਨਾਲ ਆਇਆ ਜੰਗਨਾਮਾ ਨਵੀਸ ਕਾਮਵਰ ਖ਼ਾਨ ਉਸ ਸਮੇਂ ਬਾਦਸ਼ਾਹ ਦੇ ਸ਼ਹਿਜ਼ਾਦੇ ਰਫੀ-ਉੱਸ਼-ਸ਼ਾਨ ਦੀ ਫ਼ੌਜ ਵਿੱਚ ਹਾਜ਼ਿਰ ਸੀ। ਉਹ ਇਸ ਲੜਾਈਆਂ ਵਿੱਚ ਸਿੱਖਾਂ ਨੂੰ ਸਿਰਫਰੋਸ਼ੀ ਦੀ ਭਾਵਨਾ ਨਾਲ ਲੜਦੇ ਦੇਖ ਕੇ ਦੰਗ ਰਹਿ ਗਿਆ ਸੀ। ਸਿੱਖ ਜਵਾਨ ਬਿਜ਼ਲੀ ਦੀ ਤੇਜ਼ੀ ਨਾਲ ਮੈਦਾਨ ਵਿੱਚ ਆਉਂਦੇ ਤੇ ਇੱਕਲਾ-ਇਕੱਲਾ ਇਕੋਂ ਸਮੇਂ ਅਨੇਕਾਂ ਮੁਜਾਹਿਦ ਸਿਪਾਹੀਆਂ ਨਾਲ ਲੋਹਾਂ ਲੈਂਦਾ ਸ਼ਹੀਦ ਹੋ ਜਾਂਦਾ ਸੀ। ਇਸ ਮੌਕੇ ਢਾਈ ਹਜ਼ਾਰ ਦੇ ਕਰੀਬ ਸਿੱਖ ਮਾਰੇ ਗਏ ਸਨ। ਸੂਰਜ ਛਿਪਣ ਨਾਲ ਬਾਕੀ ਬਚਦੇ ਸਿੱਖ ਚੜ੍ਹਦੀਆਂ ਪਹਾੜੀਆਂ ਵੱਲ ਨੂੰ ਟਲ ਗਏ ਸਨ। ਇਸ ਨਾਲ ਮੁਗਲ ਸੈਨਾ ਨੇ ਨਗਾਰਿਆਂ ਅਤੇ ਜੈਕਾਰਿਆਂ ਨਾਲ ਗੜਗੱਜ ਮਚਾ ਦਿੱਤੀ ਅਤੇ ਡੇਢ ਕੋਹ ਅੱਗੇ ਜਾ ਕੇ ਤੰਬੂ ਲਗਾ ਲਏ ਸਨ। ਮੁਨਿਇਮ ਖਾਨ ਅਤੇ ਦੂਸਰੇ ਸਰਦਾਰਾਂ ਨੇ ਅੱਧਾ ਕੁ ਕੋਹ ਅੱਗੇ ਹੋ ਕੇ ਸੋਮ ਨਦੀ ਦਾ ਕੰਢਾ ਮੱਲ ਲਿਆ। ਨਦੀ ਬੜੀ ਹੌਲੀ ਹੌਲੀ ਵਗ ਰਹੀ ਸੀ। ਇਸ ਦੇ ਪਾਰਲੇ ਕੰਢੇ ਦੂਰ ਤੱਕ ਸੰਘਣਾ ਜੰਗਲ ਸੀ, ਜਿਸ ਵਿੱਚੋਂ ਰਾਤ ਨੂੰ ਬੜੀਆਂ ਭਿਆਨਕ ਆਵਾਜ਼ਾਂ ਆਉਂਦੀਆਂ ਹੋਣ ਕਾਰਨ ਫੌਜਾਂ ਨੇ ਬੜੀ ਚੌਕਸੀ ਨਾਲ ਪਹਿਰਾ ਰੱਖਿਆ ਸੀ। ਹਰ ਜੰਗ ਵਿੱਚ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜੇਤੂ ਫ਼ੌਜਾਂ ਵਿਚੋਂ ਫ਼ੀਰੋਜ਼ ਖ਼ਾਨ ਮੇਵਾਤੀ ਦਾ ਭਤੀਜਾ ਸ਼ਹੀਦ ਹੋ ਗਿਆ ਤੇ ਪੁੱਤਰ ਜ਼ਖ਼ਮੀ ਹੋ ਗਿਆ ਸੀ।
੨੫ ਤੋਂ ੨੮ ਨਵੰਬਰ ਤੱਕ ਰੁਸਤਮ ਦਿਲ ਖਾਨ ਸੋਮ ਨਦੀ ਦੇ ਕੰਢੇ ਹੀ ਰਿਹਾ। ੨੯ ਨਵੰਬਰ ਨੂੰ ਬੁੱਧਵਾਰ ਦੇ ਦਿਨ ਬਾਦਸ਼ਾਹ ਆਪਣੀ ਫੌਜ ਨਾਲ ਲੋਹਗੜ੍ਹ ਕਿਲ੍ਹੇ ਤੋਂ ਕੁਝ ਫ਼ਰਲਾਂਗ ਦੂਰ, ਸੋਮ ਨਦੀ ਦੇ ਕੰਢੇ 'ਤੇ ਪਿੰਡ ਕਮਪੋ ਦੀ ਹੱਦ ਵਿੱਚ ਪੁੱਜ ਗਿਆ ਸੀ। ਇੱਥੋਂ ਲੋਹਗੜ੍ਹ ਦਾ ਕਿਲ੍ਹਾ ਸਾਹਮਣੇ ਉੱਚੀ ਟੀਸੀ ਉੱਤੇ ਦਿਸਦਾ ਸੀ, ਜਿਸ ਦੇ ਆਲੇ-ਦੁਆਲੇ ਖੱਡਾਂ, ਅੜਬੜ ਚੱਟਾਨਾਂ ਅਤੇ ਡੂੰਘਾ ਰਸਤਾ ਸੀ। ਮਹਾਬਤ ਖਾਨ, ਖਾਨ ਜ਼ਮਾਨ ਅਤੇ ਜਮਦਾਤੁਲ-ਮਲਿਕ ਖਾਨ-ਏ-ਖਾਨਾ ਮੁਨਇਮ ਖਾਨ ਬਾਦਸ਼ਾਹ ਅੱਗੇ ਪੇਸ਼ ਹੋਏ। ਵਿਚਾਰ-ਵਟਾਂਦਰੇ ਅਤੇ ਹਾਲਾਤ ਵੇਖ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਖਾਨਖਾਨਾ ਅਤੇ ਮਹਾਬਤ ਖ਼ਾਨ ਅਗਲੇ ਦਿਨ ਸਿੱਖਾਂ ਦੇ ਪਹਾੜਾਂ 'ਤੇ ਬਣੇ ਮੋਰਚਿਆਂ ਦਾ ਜਾਇਜ਼ਾ ਲੈਣ ਜਾਣ। ਇਹੀ ਹੁਕਮ ਉਸ ਨੇ ਸ਼ਹਿਜ਼ਾਦਾ ਰਫੀ-ਉੱਸ਼-ਸ਼ਾਨ ਨੂੰ ਵੀ ਦਿੱਤਾ।
ਬਾਦਸ਼ਾਹੀ ਫੌਜ ਦੇ ਕਾਫਲੇ ਅੱਗੇ ਸ਼ਹਿਜ਼ਾਦਾ ਰਫੀ-ਉੱਸ਼-ਸ਼ਾਨ, ਉਦਿਤ ਸਿੰਘ ਬੁੰਦੇਲਾਂ ਅਤੇ ਬਖਸ਼ੀ ਉੱਲ ਮੁਮਾਲਿਕ ਅਪਣੀਆਂ ਫੌਜੀ ਟੁਕੜੀਆਂ ਨਾਲ ਜਾ ਰਹੇ ਸਨ। ਬਾਦਸ਼ਾਹੀ ਫੌਜ ਦੇ ਸੱਜੇ ਪਾਸੇ ਜਮਦਾਤੁਲ-ਮਲਿਕ ਖਾਨ-ਏਖਾਨਾ ਮੁਨਇਮ ਖਾਨ, ਉਸਦਾ ਪੁੱਤਰ ਮੁਹਾਬਤ ਖਾਨ ਅਤੇ ਖਾਨ ਜ਼ਮਾਨ ਸਨ। ਖੱਬੇ ਪਾਸੇ ਰਾਜਾ ਚਤਰ ਸਿੰਘ ਬੁੰਦੇਲਾ, ਇਸਲਾਮ ਖਾਨ ਆਪਣੀ ਸੈਨਾ ਨਾਲ ਸਨ। ਬਾਦਸ਼ਾਹੀ ਫੌਜ ਦੇ ਪਿੱਛੇ ਹੁਮੀਦ ਖਾਨ, ਸ਼ਹਿਜ਼ਾਦਾ ਅਜ਼ੀਮ-ਉਸ਼-ਸ਼ਾਨ ਅਤੇ ਅਹਿਜ਼ਾਦਾ ਜਹਾਨ ਸ਼ਾਹ ਰਹੀਮਾਂ ਫੌਜਾਂ ਨਾਲ ਸਨ।
੩੦ ਨਵੰਬਰ ਨੂੰ ਸਾਰਾ ਜਾਇਜ਼ਾ ਲੈ ਕੇ ਸੱਠ ਹਜ਼ਾਰ ਮੁਗ਼ਲ ਫ਼ੌਜਾਂ ਨੇ ਲੋਹਗੜ੍ਹ ਨੂੰ ਘੇਰਾ ਪਾ ਲਿਆ ਸੀ। ਇਨ੍ਹਾਂ ਵਿੱਚ ਅਣਗਿਣਤ ਰਹੇਲੇ ਪਠਾਣ ਅਤੇ ਬਲੋਚ ਸਨ। ਬਖ਼ਸ਼ੀ-ਉਲ-ਮੁਲਕ ਜ਼ੁਲਫ਼ਿਕਾਰ ਖ਼ਾਨ ਨਾਲ ਰਫ਼ੀਉੱਸ਼ਾਨ ਨੂੰ ਪਰਬਤ-ਪੱਲੇ ਤੋਂ ਇੱਕ ਕਿਲੋਮੀਟਰ ਹਟਵੇਂ ਮੇਰੇ ਡੇਰੇ ਵੱਲ ਭੇਜਿਆ ਗਿਆ ਸੀ। ਖ਼ਾਨਖ਼ਾਨਾ, ਬਖ਼ਸ਼ੀ ਮਹਾਬਤ ਖ਼ਾਨ ਤੇ ਖ਼ਾਨ ਜ਼ਮਾਨ ਬਹਾਦਰ ਤਿੰਨੇ ਪਿਓ-ਪੁੱਤਰ ਉਸ ਇਲਾਕੇ ਦੇ ਜਾਣੂਆਂ ਪਿੱਛੇ ਲੱਗ ਕੇ ਪਰਬਤ ਦੀ ਢਾਕ (ਕਮਰ) ਵਿੱਚ ਦਾਖਿਲ ਹੋ ਗਏ ਸਨ। ਹਿੰਦੂ ਰਾਜਾ ਛਤਰਸਾਲ ਬੁੰਦੇਲਾ ਤੇ ਇਸਲਾਮ ਖ਼ਾਨ 'ਮੀਰ ਆਤਿਸ਼' ਆਪਣੀ ਸੈਨਾ ਨਾਲ ਖ਼ਾਨਖ਼ਾਨਾ ਦੀ ਮੁਹਰੈਲੀ ਫ਼ੌਜ ਬਣ ਕੇ ਅਗਾਂਹ ਵਧੇ ਸਨ। ਹਮੀਦ-ਉਦ-ਦੀਨ ਖ਼ਾਨ, ਅਜ਼ੀਮੁੱਸ਼ਾਨ ਸ਼ਾਹ ਬਹਾਦਰ ਦੇ ਸਾਥੀ ਤੇ ਜਹਾਨ ਸ਼ਾਹ ਬਹਾਦੁਰ ਦੇ ਚਾਕਰ, ਤਿੰਨਾਂ ਦਲਾਂ ਦੀ ਮਦਦ ਵਾਸਤੇ, ਸਾਰੀ ਫੌਜ ਦੇ ਮਗਰ ਤੁਰ ਪਏ ਸਨ। ਕਿਲ੍ਹੇ ਦੀ ਮਜ਼ਬੂਤੀ, ਬਣਤਰ ਅਤੇ ਸਥਿਤੀ ਨੂੰ ਮੁੱਖ ਰੱਖਦਿਆਂ ਸ਼ਾਹੀ ਫੌਜਾਂ ਨੇ ਸਿੱਧਾ ਹਮਲਾ ਕਰਨ ਦੀ ਬਜਾਏ ਢਿੱਲ ਦਿੱਤੀ ਤਾਂ ਕਿ ਸਿੱਖ ਕਿਲ੍ਹੇ ਤੋਂ ਬਾਹਰ ਆ ਕੇ ਲੜਣ। ਸਿੱਖ ਮੋਰਚਿਆਂ ਦੇ ਨੇੜੇ ਨਾ ਜਾਣ ਦੀ ਬਾਦਸ਼ਾਹ ਨੇ ਸਖਤ ਤਾਕੀਦ ਕੀਤੀ ਸੀ।
ਲੋਹਗੜ੍ਹ ਵਿੱਚ ਉਸ ਵੇਲੇ ਨਾ ਤਾਂ ਬਹੁਤੀ ਸਿੱਖ ਫ਼ੌਜ ਸੀ, ਨਾ ਅਸਲਾ ਤੇ ਨਾ ਰਾਸ਼ਨ। ਸਿਰਫ਼ ਤਿੰਨ ਤੋਪਾਂ ਸਨ ਤੇ ਚੌਥੀ ਤੋਪ ਅਸੀਂ ਇਮਲੀ ਦਾ ਦਰੱਖਤ ਦਾ ਤਣਾ ਛਿੱਲ ਕੇ ਬਣਾਈ ਹੋਈ ਸੀ। ਪਰ ਇਨ੍ਹਾਂ ਤੋਪਾਂ ਵਾਸਤੇ ਵੀ ਬਾਰੂਦ ਬਹੁਤ ਥੋੜ੍ਹਾ ਸੀ ।
ਇਸ ਹਾਲਤ ਨੂੰ ਵੇਖ ਕੇ ਮੁਗ਼ਲ ਤੇ ਪਠਾਣ ਫ਼ੌਜੀ ਬੜੇ ਡਰੇ ਹੋਏ ਸਨ। ਮੇਰੀ ਤਾਂਤਰਿਕ ਵਿੱਦਿਆ ਬਾਰੇ ਉੱਡੀਆਂ ਅਫ਼ਵਾਹਾਂ ਕਾਰਨ ਮੁਗ਼ਲ ਫ਼ੌਜੀ ਬੜੇ ਭੈਅਭੀਤ ਸਨ। ਉਨ੍ਹਾਂ ਨੂੰ ਖੌਫ ਸੀ ਕਿ ਮੈਂ ਅਜਿਹਾ ਜਾਦੂ ਜਾਣਦਾ ਹੈ, ਜਿਸ ਨਾਲ ਦੁਸ਼ਮਣ ਦੇ ਨੇਜ਼ਿਆਂ ਅਤੇ ਤਲਵਾਰਾਂ ਦੇ ਵਾਰਾਂ ਨੂੰ ਬੇਅਸਰ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਸੁਣ ਰੱਖਿਆ ਸੀ ਕਿ ਮੈਂ ਸਿੱਖਾਂ ਨੂੰ 'ਵਰ' ਦਿੱਤਾ ਹੋਇਆ ਹੈ ਕਿ ਜੇ ਉਨ੍ਹਾਂ ਵਿਚੋਂ ਕੋਈ ਜੰਗ ਵਿੱਚ ਮਰ ਗਿਆ ਤਾਂ ਉਹ ਦੁਬਾਰਾ ਜਨਮ ਲੈ ਕੇ ਵੱਡੇ ਅਹੁਦੇ 'ਤੇ ਆਵੇਗਾ। ਇਨ੍ਹਾਂ ਅਫ਼ਵਾਹਾਂ ਕਾਰਨ ਬਾਦਸ਼ਾਹ ਅਤੇ ਵੱਡੇ ਜਰਨੈਲ ਬੜੇ ਪਰੇਸ਼ਾਨ ਅਤੇ ਬੇਦਿਲ ਜਿਹੇ ਹੋ ਗਏ ਸਨ।
ਪਹਿਰ ਦਿਨ ਚੜ੍ਹਿਆ ਤਾਂ ਵਜ਼ੀਰ ਮੁਨਇਮ ਖਾਨ ਖਾਨ-ਏਖਾਨਾ ਨੇ ਬਾਦਸ਼ਾਹ ਦੇ ਹਜ਼ੂਰ ਵਿੱਚ ਬੇਨਤੀ ਕੀਤੀ ਕਿ ਉਸਨੂੰ ਦੁਸ਼ਮਣ ਦੇ ਟਿਕਾਣਿਆਂ ਦੀ ਖੋਜ ਵਿੱਚ ਫੌਜ ਸਮੇਤ ਅੱਗੇ ਵਧਣ ਦੀ ਆਗਿਆ ਬਖਸ਼ੀ ਜਾਵੇ। ਬਾਦਸ਼ਾਹ ਨੇ ਇਸ ਸ਼ਰਤ ਉੱਤੇ ਆਗਿਆ ਦੇਣੀ ਪ੍ਰਵਾਨ ਕੀਤੀ ਕਿ ਉਹ ਅਗਲੇ ਆਦੇਸ਼ ਮਿਲੇ ਬਿਨਾ ਹਮਲਾ ਨਹੀਂ ਕਰੇਗਾ। ਮੁਨਇਮ ਖਾਨ ਦੀ ਫੌਜ ਦੇ ਮਾਰ ਹੇਠ ਆਉਂਦਿਆਂ ਹੀ ਸਿੱਖਾਂ ਨੇ ਤੋਪਾਂ ਦੇ ਗੋਲੇ ਵਰਾ ਦਿੱਤੇ ਅਤੇ ਗੋਲੀਆਂ, ਤੀਰਾਂ ਅਤੇ ਨੇਜ਼ਿਆਂ ਨਾਲ ਉਸਦੀ ਫੌਜ ਨੂੰ ਵਿੰਨ੍ਹਣਾ ਸ਼ੁਰੂ ਕਰ ਦਿੱਤਾ। ਖ਼ਾਨਖ਼ਾਨਾ (ਮੁਨਈਮ ਖ਼ਾਨ) ਨੇ ੫ ਹਜ਼ਾਰ ਸਾਥੀਆਂ ਸਣੇ ਸਿੱਖਾਂ ਦੇ ਪਹਾੜ ਦੀ ਸਿਖਰ 'ਤੇ ਬਣੇ ਮੋਰਚਿਆਂ ਉੱਤੇ ਹਮਲਾ ਕਰ ਦਿੱਤਾ। ਤੋਪ-ਤੁਫ਼ੰਗ ਦਾ ਬੜਾ ਕਰਾਰਾ ਜੰਗ ਹੋਇਆ। ਖ਼ਾਨਖ਼ਾਨਾ ਲੋਹਗੜ੍ਹ ਦੀ ਕੋਟ-ਖਾਲੀ ਤੱਕ ਪਹੁੰਚ ਗਿਆ। ਦੁਵੱਲੀ ਪੂਰੇ ਤਾਣ-ਮਾਣ ਨਾਲ ਯੁੱਧ ਮੱਚਿਆ। ਜਿੰਦਾਂ ਲੈਣ-ਦੇਣ ਦਾ ਵਪਾਰ ਖ਼ੂਬ ਗਰਮ ਹੋ ਮੱਚਿਆ ਸੀ।
ਸ਼ੁਰੂ-ਸ਼ੁਰੂ ਵਿੱਚ ਸਿੱਖਾਂ ਤੇ ਸ਼ਾਹੀ ਫ਼ੌਜਾਂ ਵਿਚਕਾਰ ਰੁੱਕ-ਰੁੱਕ ਕੇ ਜੰਗ ਚਲਦੀ ਰਹੀ ਸੀ। ਜਿਹੜਾ ਵੀ ਸਿੱਖ ਕਿਲ੍ਹੇ 'ਚੋਂ ਬਾਹਰ ਨਿਕਲਦਾ ਸੀ ਉਹ ਮੁਗ਼ਲ ਫ਼ੌਜਾਂ ਨਾਲ ਭਿੜ ਕੇ, ਕਰਾਰੇ ਹੱਥ ਦਿਖਾਉਂਦਾ ਤੇ ਚੰਗੀ ਜੱਦੋ-ਜਹਿਦ ਮਗਰੋਂ ਹੀ ਮਾਰਿਆ ਜਾਂਦਾ ਸੀ। ਬਹੁਤ ਸਾਰੇ ਮੁਗ਼ਲ ਫ਼ੌਜੀ ਵੀ ਮਰ ਰਹੇ ਸਨ।
ਖ਼ਾਨਖ਼ਾਨਾ ਨੂੰ ਡਟਿਆ ਵੇਖ ਕੇ ਸ਼ਹਿਜ਼ਾਦਾ ਰਫ਼ੀ-ਉਦ-ਸ਼ਾਹ ਅਤੇ ਰੁਸਤਮ ਦਿਲ ਖ਼ਾਨ ਨੇ ਵੀ ਲੋਹਗੜ੍ਹ ਵਲ ਧਾਵਾ ਬੋਲ ਦਿੱਤਾ। ਉਨ੍ਹਾਂ ਨੇ ਇਹ ਇਸ ਵਾਸਤੇ ਕੀਤਾ ਤਾਂ ਕਿ ਕਿਤੇ ਖ਼ਾਨਖ਼ਾਨਾ ਜਿੱਤ ਦਾ ਸਿਹਰਾ ਇਕੱਲਾ ਹੀ ਨਾ ਲੈ ਜਾਵੇ। ਖ਼ਾਨਖ਼ਾਨਾ ਅਤੇ ਉਸ ਦੀ ਰੀਸ ਕਰਨ ਵਾਲਿਆਂ ਦੀ ਇਹ ਹਰਕਤ ਬਾਦਸ਼ਾਹ ਬਹਾਦਰ ਸ਼ਾਹ ਦੇ ਹੁਕਮ ਦੀ ਅਦੂਲੀ ਸੀ ਕਿਉਂਕਿ ਉਸ ਨੇ ਹਦਾਇਤ ਦਿੱਤੀ ਹੋਈ ਸੀ ਕਿ ਕੋਈ ਵੀ ਕਿਲ੍ਹੇ ਵਲ ਨਾ ਵਧੇ ਅਤੇ ਸਿੱਖਾਂ ਨੂੰ ਥਕਾ ਕੇ, ਉਨ੍ਹਾਂ ਦਾ ਰਾਸ਼ਨ ਅਤੇ ਅਸਲਾ ਮੁਕਾਉਣ ਮਗਰੋਂ ਹੀ, ਉਨ੍ਹਾਂ ਨੂੰ ਕਾਬੂ ਕੀਤਾ ਜਾਵੇ। ਹੁਣ ਜਦੋਂ ਇਹ ਬਾਦਸ਼ਾਹ ਦੀ ਹੁਕਮ-ਅਦੂਲੀ ਕਰ ਕੇ ਅੱਗੇ ਵਧੇ ਹੀ ਸਨ ਤਾਂ ਉਨ੍ਹਾਂ ਕੋਲ ਇਕੋ ਹੀ ਚਾਰਾ ਸੀ ਕਿ ਜਾਂ ਤਾਂ ਉਹ ਕਿਲ੍ਹਾ ਜਿੱਤ ਲੈਣ ਤੇ ਜਾਂ ਮਾਰੇ ਜਾਣ ਕਿਉਂਕਿ ਹਾਰ ਕੇ ਮੁੜਨ ਦਾ ਮਤਲਬ ਬਾਦਸ਼ਾਹ ਤੋਂ ਹੁਕਮ-ਅਦੂਲੀ ਅਤੇ ਮੁਹਿੰਮ ਨੂੰ ਅਸਫਲ ਕਰਨ ਦੀ ਸਜ਼ਾ ਹਾਸਿਲ ਕਰਨਾ ਸੀ।
ਉੱਧਰ ਸਿੱਖ ਅਸਲਾ ਥੋੜ੍ਹਾ ਹੋਣ ਕਰ ਕੇ, ਇੱਕ-ਇੱਕ ਕਰ ਕੇ ਵਕਫੇ ਮਗਰੋਂ ਗੋਲੇ ਸੁੱਟ ਰਹੇ ਸਨ। ਮੁਗ਼ਲ ਫ਼ੌਜਾਂ ਦੇ ਜਰਨੈਲਾਂ ਨੇ ਇਸ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਸਿੱਖਾਂ ਕੋਲ ਬਾਰੂਦ ਥੋੜ੍ਹਾ ਹੈ।
ਜ਼ੁਹਰ ਦੀ ਨਮਾਜ ਵੇਲੇ ਤੋਂ ਕੁਝ ਚਿਰ ਪਹਿਲਾਂ ਕਿਲ੍ਹੇ ਤੋਂ ਤੋਪ ਦਾ ਗੋਲਾ ਆ ਕੇ ਮੁਗਲ ਫੌਜਾਂ ਦੇ ਵੱਡੇ ਦਲ ਉੱਤੇ ਡਿੱਗਿਆ। ਕਾਮਵਰ ਖਾਨ, ਉਸਦਾ ਮੁਤਬੰਨਾ ਪੁੱਤਰ ਖਿਦਮਤਯਾਰ ਝਾਨ ਅਤੇ ਖੁਆਜ਼ਾ ਅਮਾਨ ਉੱਲਾ ਕਾਊਸਬੇਗੀ ਇਸਦੇ ਧੂੰਏ ਨਾਲ ਆਪਣੇ ਲਸ਼ਕਰ ਨਾਲੋਂ ਨਿਖੜ ਗਏ। ਸਿੱਖਾਂ ਨੂੰ ਬਾਰੂਦ ਖਤਮ ਹੋ ਜਾਣ ਦਾ ਡਰ ਸੀ। ਸੰਕੋਚ ਨਾਲ ਵਰਤਦੇ ਹੋਣ ਦੇ ਬਾਵਜੂਦ ਵੀ ਸ਼ਾਮ ਤੋਂ ਪਹਿਲਾਂ ਹੀ ਸਿੱਖਾਂ ਦਾ ਬਾਰੂਦ ਮੁੱਕ ਗਿਆ। ਸਿੱਖਾਂ ਨੇ ਮੋਰਚਿਆਂ ਵਿਚੋਂ ਨਿਕਲੇ ਕੇ ਮੁਗ਼ਲ ਫ਼ੌਜਾਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇੰਞ ਆਹਮਣੋ-ਸਾਹਮਣੀ ਲੜਾਈ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ।
ਇਸ ਵੇਲੇ ਮੈਂ ਲੋਹਗੜ੍ਹ ਕਿਲ੍ਹੇ ਤੋਂ ਉੱਪਰ ਵੱਲ ਨਾਲ ਲੱਗਦੀ ਪਹਾੜੀ 'ਤੇ ਬਣੇ ਇੱਕ ਹੋਰ ਕਿਲ੍ਹੇ ਸਿਤਾਰਗੜ੍ਹ ਵਿੱਚ ਬੈਠਾ ਸੀ। ਮੈਂ ਆਪਣੇ ਨਾਲ ਦੀ ਸਾਰੀ ਫੌਜ ਨੂੰ ਲੈ ਕੇ ਸਿੱਖਾਂ ਦੀ ਮਦਦ ਲਈ ਲੋਹਗੜ੍ਹ ਕਿਲ੍ਹੇ ਨੂੰ ਜਾਂਦੇ ਗੁਪਤ ਰਸਤੇ ਰਾਹੀ ਕਿਲ੍ਹੇ ਅੰਦਰ ਚਲਾ ਗਿਆ। ਸ਼ਾਹੀ ਫ਼ੌਜ ਲੋਹਗੜ੍ਹ ਨੂੰ ਹਰ ਪਾਸੇ ਤੋਂ ਘੇਰੀ ਬੈਠੀ ਸੀ ਤੇ ਕਿਸੇ ਵੇਲੇ ਵੀ ਇਸ 'ਤੇ ਕਬਜ਼ਾ ਕਰ ਸਕਦੀ ਸੀ। ਮੈਂ ਆਪਣੀ ਸਿੱਖਾਂ ਨੂੰ ਆਦੇਸ਼ ਦੇ ਦਿੱਤਾ ਸੀ ਕਿ ਕਿਲ੍ਹੇ 'ਚੋਂ ਬਚ ਕੇ ਨਿਕਲ ਜਾਣ ਵਿੱਚ ਹੀ ਸਾਡੀ ਭਲਾਈ ਸੀ। ਪਰ ਫੌਜ ਦੇ ਘੇਰੇ ਨੂੰ ਤੋੜ ਕੇ ਨਿਕਲ ਸਕਣਾ ਐਨਾ ਅਸਾਨ ਨਹੀਂ ਸੀ। ਮੈਂ ਕੁਝ ਮੁਹਤਬਰ ਸਿੱਖਾਂ ਨਾਲ ਬੈਠ ਕੇ ਭੱਜ ਲਈ ਇੱਕ ਜੁਗਤ ਬਣਾਈ। ਉਸ ਤਰਕੀਬ ਨੂੰ ਸਿਰੇ ਚਾੜ੍ਹਨ ਲਈ ਸਾਡੇ ਵਿੱਚੋਂ ਕਿਸੇ ਇੱਕ ਸਿੱਖ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪੈਣੀ ਸੀ। ਜਦੋਂ ਬਖਸ਼ੀ ਗੁਲਾਬ ਸਿੰਘ ਨੇ ਸਾਡੀ ਸਕੀਮ ਬਾਰੇ ਸੁਣਿਆ ਤਾਂ ਉਹ ਕਹਿਣ ਲੱਗਾ, "ਖਾਲਸਾ ਜੀ, ਮੈਂ ਪੰਥ ਲਈ ਆਪਣੀ ਜਾਨ ਕੁਰਬਾਨ ਕਰਨ ਲਈਨ ਤਿਆਰ ਹਾਂ। ਮੈਂ ਤਾਂ ਆਪਣੀ ਉਮਰ ਖਾਈ ਹੰਢਾਈ ਬੈਠਾ ਹਾਂ। ਮੈਂ ਬਲੀ ਦਿੰਦਾ ਹਾਂ। ਤੁਸੀਂ ਨਿਕਲ ਜਾਓ ਤੇ ਆਪਣੀ ਮੁਹਿੰ ਨੂੰ ਜਾਰੀ ਰੱਖੋ।"
ਅਸੀਂ ਮੁਗਲਾਂ ਦਾ ਧਿਆਨ ਖਿੱਚਣ ਲਈ ਬਖਸ਼ੀ ਗੁਲਾਬ ਸਿੰਘ ਨੂੰ ਮੇਰੇ ਕਪੜੇ ਪੁਵਾ ਕੇ ਕਿਲ੍ਹੇ ਦੇ ਬੁਰਜ ਉੱਪਰ ਟਹਿਲਣ ਲਾ ਦਿੱਤਾ ਤੇ ਸਮਝਾ ਦਿੱਤਾ ਕਿ ਮੁਗਲ ਫੌਜਾਂ ਨੂੰ ਨਜ਼ਰ ਆਉਂਦਾ ਰਹੇ। ਰਾਤ ਵੇਲੇ ਬਚਦਾ ਸਾਰਾ ਬਾਰੂਦ ਭਰ ਕੇ ਅਸੀਂ ਇਮਲੀ ਦੀ ਗੇਲੀ ਨਾਲ ਬਣਾਈ ਬੂੰਦਕ ਚਲਾਈ। ਜਿਸ ਦੇ ਧਮਾਕੇ ਨਾਲ ਸਾਰੀ ਧਰਤੀ ਕੰਬ ਗਈ ਸੀ। ਮੁਗਲ ਫੌਜਾਂ ਅਤੇ ਸਾਡੇ ਦਰਮਿਆਨ ਬਹੁਤ ਗਰਦ-ਓ-ਗੁਭਾਰ ਹੋ ਗਿਆ ਸੀ ਤੇ ਕਿਸੇ ਨੂੰ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਇਸ ਧਮਾਕੇ ਨਾਲ ਸਾਰੇ ਸ਼ਾਹੀ ਫ਼ੌਜੀ ਡਰ ਕੇ ਲੁੱਕ ਗਏ। ਅਸੀਂ ਇਸ ਦਾ ਫ਼ਾਇਦਾ ਉਠਾਇਆ ਅਤੇ ਕਿਲ੍ਹੇ ਵਿੱਚੋਂ ਨਿਕਲ ਕੇ ਪਹਾੜਾਂ ਵੱਲ ਨੂੰ ਚਲੇ ਗਏ। ਲੋਹਗੜ੍ਹ ਦੀ ਇਸ ਲੜਾਈ ਵਿੱਚ ੧੫੦੦ ਸਿੱਖ ਤੇ ਦੋ ਸਿੱਖ ਸਿਰਦਾਰ ਮਾਰੇ ਗਏ ਸਨ।
ਅਗਲੀ ਸਵੇਰ ਚੜ੍ਹਦਿਆਂ ਹੀ ਰਾਜੇ ਉੱਦਿਤ ਸਿੰਹ ਬੁੰਦੇਲਾ ਅਤੇ ਰੁਸਤਮ ਦਿਲ ਖ਼ਾਨ ਬਹਾਦਰ ਨੇ ਇੱਕ ਵੱਡਾ ਹੱਲਾ ਕੀਤਾ। ਕਿਲ੍ਹੇ ਅੰਦਰ ਉਨ੍ਹਾਂ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਸੀ ਬਚਿਆ। ਮੁਗਲ ਨੇ ਕਿਲ੍ਹੇ ਦੇ ਅੰਦਰ ਦਾਖ਼ਲ ਹੋ ਕੇ ਇਸ 'ਤੇ ਕਬਜ਼ਾ ਕਰ ਲਿਆ। ਗੁਲਾਬ ਸਿੰਘ ਬਖ਼ਸ਼ੀ ਤੇ ਸਿਰਫ਼ ਤੀਹ ਹੋਰ ਸਿੱਖ ਮਰਦ ਔਰਤਾਂ ਉਦੋਂ ਕਿਲ੍ਹੇ ਵਿੱਚ ਸਨ, ਜਿਨ੍ਹਾਂ ਨੂੰ ਸ਼ਾਹੀ ਫੌਜ ਨੇ ਗ੍ਰਿਫਤਾਰ ਕਰ ਲਿਆ ਸੀ। ਜਦ ਕਿਲ੍ਹੇ 'ਤੇ ਕਬਜ਼ਾ ਹੋ ਗਿਆ ਤਾਂ ਬਹੁਤ ਸਾਰੇ ਸ਼ਾਹੀ ਸਿਪਾਹੀ ਇਕਦਮ ਕਿਲ੍ਹੇ ਵਲ ਦੌੜੇ ਤੇ ਅੰਦਰ ਜਾ ਕੇ ਲੁੱਟਣ ਲਈ ਖਜ਼ਾਨਾ ਲੱਭਣ ਲੱਗ ਪਏ। ਉਸ ਸਮੇਂ ਕਿਲ੍ਹੇ ਵਿੱਚ ਪੰਜਾਹ ਦੇ ਕਰੀਬ ਔਰਤਾਂ ਮਰਦ ਅਤੇ ਬੱਚੇ ਕੈਦ ਸਨ। ਬਾਦਸ਼ਾਹੀ ਲਸ਼ਕਰ ਦੇ ਮਾਰ-ਖੋਰ ਲੁੱਚੇ ਅਫ਼ਗ਼ਾਨ ਤੇ ਬਲੋਚ ਹੱਥੋ-ਪਾਈ ਕਰ ਕੇ ਜ਼ਨਾਨੀਆਂ ਤੇ ਬੱਚਿਆਂ ਨੂੰ ਫੜ-ਫੜ ਕੇ ਲਈ ਜਾ ਰਹੇ ਸਨ ਤੇ ਮਾਲ ਅਸਬਾਬ ਲੁੱਟ ਰਹੇ ਸਨ। ਇੱਕ ਦੁਸਰੇ ਤੋਂ ਗਹਿਣੇ ਅਤੇ ਖਜ਼ਾਨਾ ਖੋਹਣ ਦੀ ਕੋਸ਼ਿਸ਼ ਵਿੱਚ ਇਨ੍ਹਾਂ ਸਿਪਾਹੀਆਂ ਹੱਥੋਂ ਬਾਰੂਦਖਾਨੇ 'ਚ ਅੱਗ ਲੱਗ ਗਈ। ਜਿਸ ਨਾਲ ਕਿਲ੍ਹੇ ਦੇ ਤਹਿਖਾਨੇ ਵਿੱਚ ਕੈਦ ਬੇਸ਼ੁਮਾਰ ਲੋਕ ਮਾਰੇ ਗਏ। ਇਨ੍ਹਾਂ ਵਿੱਚ ਸੁੱਚਾ ਨੰਦ ਦਾ ਪੁੱਤਰ ਤੇ ਬਹੁਤ ਸਾਰੇ ਮੁਸਲਮਾਨ ਮਰਦ-ਔਰਤਾਂ ਦੀਆਂ ਲਾਸ਼ਾਂ ਮਲਬੇ ਹੇਠ ਦੱਬੀਆਂ ਗਈਆਂ ਸਨ। ਦਿਵਾਨ ਸੁੱਚਾ ਨੰਦ ਅਤੇ ਕੁਝ ਹੋਰ ਲੋਕਾਂ ਨੂੰ ਜਿਉਂਦਿਆਂ ਸ਼ਾਹੀ ਫੌਜ ਨੇ ਬਰਾਮਦ ਕਰ ਲਿਆ ਸੀ।
ਸ਼ਾਹੀ ਫੌਜ ਦੇ ਕਿਲ੍ਹੇ ਅੰਦਰ ਦਾਖਿਲ ਹੋਣ ਦੀ ਖਬਰ ਸੁਣ ਕੇ ਬਾਦਸ਼ਾਹ ਨੇ ਜ਼ਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਦੇ ਤੰਬੂ ਦੁਆਲੇ ਢੋਲ ਢਮੰਕੇ ਵੱਜਣੇ ਸ਼ੁਰੂ ਹੋ ਗਏ ਸਨ। ਪਰ ਕੁਝ ਦੇਰ ਬਾਅਦ ਹੀ ਬਾਦਸ਼ਾਹ ਨੂੰ ਇੱਕ ਸਰਦਾਰ ਨੇ ਆ ਕੇ ਖਬਰ ਦਿੱਤੀ, "ਬਾਦਸ਼ਾਹ ਸਲਾਮਤ, ਬਾਜ਼ ਉੱਡ ਗਿਆ ਸੀ ਅਤੇ ਉੱਲੂ ਫੜਿਆ ਗਿਆ ਹੈ। ਜਿਸ ਨੂੰ ਅਸੀਂ ਬੰਦਾ ਸਿੰਘ ਸਮਝਦੇ ਸੀ, ਦਰਅਸਲ ਉਹ ਬਖਸ਼ੀ ਗੁਲਾਬ ਸਿੰਘ ਹੈ, ਜਿਸ ਨੇ ਬੰਦੇ ਦਾ ਲਿਬਾਸ ਪਹਿਨ ਕੇ ਸਾਨੂੰ ਧੋਖੇ ਵਿੱਚ ਰੱਖਿਆ ਤੇ ਬੰਦੇ ਨੂੰ ਫਰਾਰ ਕਰ ਦਿੱਤਾ ਹੈ।"
ਜਦੋਂ ਮੇਰੇ ਬਚ ਕੇ ਨਿਕਲ ਜਾਣ ਦੀ ਖ਼ਬਰ ਬਹਾਦਰ ਸ਼ਾਹ ਨੂੰ ਮਿਲੀ ਤਾਂ ਉਹ ਬੜਾ ਗੁੱਸੇ ਵਿੱਚ ਆਇਆ ਅਤੇ ਉਸ ਨੇ ਕਿਹਾ "ਐਨੇ ਕੁੱਤਿਆਂ ਦੇ ਘੇਰੇ 'ਚੋਂ ਗਿੱਦੜ ਬਚ ਕੇ ਨਿਕਲ ਗਿਆ?"
ਬਾਦਸ਼ਾਹ ਦੇ ਇਸ ਗੁੱਸੇ ਦਾ ਇਸ਼ਾਰਾ ਖ਼ਾਨਖ਼ਾਨਾ (ਮੁਨਾਇਮ ਖ਼ਾਨ) ਵਲ ਸੀ ਕਿਉਂ ਕਿ ਉਸ ਨੇ ਹੀ ਬਾਦਸ਼ਾਹ ਦੇ ਹੁਕਮ ਦੀ ਪਰਵਾਹ ਕੀਤੇ ਬਿਨਾਂ, ਆਪਣੀ ਮਰਜ਼ੀ ਨਾਲ ਹੱਲਾ ਬੋਲ ਦਿੱਤਾ ਸੀ। ਇਸ ਖ਼ਾਨਖ਼ਾਨਾ ਨੂੰ ਮੁਗ਼ਲੀਆਂ ਸਲਤਨਤ ਦਾ ਉਸ ਵੇਲੇ ਦਾ ਸਭ ਤੋਂ ਵੱਡਾ ਮਨਸਬ ਸੱਤ ਹਜ਼ਾਰ ਜ਼ਾਤ ਤੇ ਸੱਤ ਹਜ਼ਾਰ ਸਵਾਰ, ਜਿਸ ਵਿੱਚੋਂ ਪੰਜ ਹਜ਼ਾਰ ਦੋ-ਅਸਪਾ ਮਿਲਿਆ ਹੋਇਆ ਸੀ। ਖ਼ਾਨਖ਼ਾਨਾ ਉਦੋਂ ਤੱਕ ਆਪਣੇ ਕਾਰਨਾਮਿਆਂ ਕਾਰਨ ਇੱਕ ਕਰੋੜ ਰੁਪੈ ਦੇ ਕਰੀਬ ਇਨਾਮ ਹਾਸਿਲ ਕਰ ਚੁੱਕਾ ਸੀ।
ਇਹ ਸੁਣ ਕੇ ਖ਼ਾਨਖ਼ਾਨਾ ਨਿਮੋਝੂਣਾ ਹੋ ਕੇ ਦਰਬਾਰ 'ਚੋਂ ਉੱਠ ਆਇਆ ਸੀ। ਖ਼ਾਨਖ਼ਾਨਾ ਨੇ ਇਹ ਗੱਲ ਦਿਲ ਨੂੰ ਲਾ ਲਈ ਤੇ ਉਹ ਉਸ ਦਿਨ ਤੋਂ ਬੀਮਾਰ ਪੈ ਗਿਆ ਸੀ। ਬਾਦਸ਼ਾਹ ਦੇ ਕਾਫ਼ਲੇ ਦੇ ਨਾਲ ਚਲਦਿਆਂ ਹੀ ਢਾਈ ਮਹੀਨੇ ਪਿੱਛੋਂ, ਉਹ ਸਢੌਰੇ ਨੇੜੇ ਪਿੰਡ ਬਢੌਲੀ ਵਿੱਚ ਮਰ ਗਿਆ ਸੀ।
ਬੰਦਾ ਸਿੰਘ ਦੇ ਬਚ ਨਿਕਲਣ ਦੇ ਅਫ਼ਸੋਸ ਵਜੋਂ ਬਾਦਸ਼ਾਹ ਨੇ ਢੋਲ, ਨਗਾਰੇ ਤੇ ਨਾਚ-ਗਾਣਾ ਬੰਦ ਕਰਵਾ ਦਿੱਤੇ ਅਤੇ ਉਹ ਅਫ਼ਸੋਸ-ਜ਼ਦਾ ਹੋ ਕੇ ਬੈਠ ਗਿਆ ਸੀ।
ਮੁਗ਼ਲ ਫ਼ੌਜਾਂ ਨੂੰ ਲੋਹਗੜ੍ਹ ਕਿਲ੍ਹੇ ਵਿੱਚੋਂ ਪੰਜ ਹਾਥੀ, ਤਿੰਨ ਤੋਪਾਂ, ੧੭ ਛੋਟੀਆਂ ਤੋਪਾਂ, ਸਤਾਰਾਂ ਰਹਿਕਲੇ, ਇੱਕ ਚੰਦੋਆ ਤੇ ਕੁਝ ਚਾਂਦੀ ਦੀਆਂ ਚੋਬਾਂ ਹੱਥ ਲੱਗੀਆਂ ਸਨ। ਲੋਹਗੜ੍ਹ ਦੇ ਜ਼ਿਮੀਂਦਾਰ ਕੁੰਦਨ ਪਾਸੋਂ ੮ ਕੁ ਲੱਖ ਰੁਪੈ ਅਤੇ ਅਸ਼ਰਫ਼ੀਆਂ ਵਸੂਲ ਹੋਈਆਂ। ਪਹਿਲੀ ਦਸੰਬਰ ਨੂੰ ਇਹ ਸਾਰਾ ਮਾਲ ਅਸਬਾਬ ਪਿੰਡ ਕਮਪੋ ਵਿੱਚ ਬਾਦਸ਼ਾਹ ਦੇ ਖੇਮੇ ਵਿਚ ਲਿਆਂਦਾ ਗਿਆ ਸੀ।
ਇਸ ਲੜਾਈ ਵਿੱਚ ਬਹਾਦਰੀ ਦਿਖਾਉਣ ਬਦਲੇ ੨ ਦਸੰਬਰ ਨੂੰ ਬਾਦਸ਼ਾਹ ਨੇ ਜਮਦਾਤ-ਉਲ-ਮੁਲਕ ਅਤੇ ਬਖ਼ਸ਼ੀ-ਉਲ-ਮੁਮਾਲਿਕ ਦੀ ਬਹੁਤ ਤਾਰੀਫ਼ ਕੀਤੀ। ਇੰਞ ਹੀ ਜ਼ੋਰਾਵਰ ਖ਼ਾਨ, ਰਣਬਾਜ਼ ਖ਼ਾਨ, ਸ਼ੇਰ ਖ਼ਾਨ, ਅਮੀਰ-ਉੱਲ-ਉਮਰਾ ਮੁਹਾਬਤ ਖਾਨ, ਹਮੀਦ-ਉੱਦ-ਦੀਨ ਖਾਨ ਬਹਾਦਰ ਅਤੇ ਇਸਲਾਮ ਖਾਨ ਬਹਾਦਰ ਨੂੰ ਬਹਾਦਰੀ ਦਿਖਾਉਣ ਬਦਲੇ ਖਿੱਲਤਾਂ ਦਿੱਤੀਆਂ ਗਈਆਂ ਸਨ।
ਐਤਵਾਰ, ੩ ਦਸੰਬਰ ੧੭੧੦ ਨੂੰ ਬਾਦਸ਼ਾਹ ਨੇ ਦਰਬਾਰ ਲਾਇਆ ਅਤੇ ਸਿੱਖਾਂ ਦੇ ਖ਼ਿਲਾਫ਼ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਨੂੰ ਪੁਰਸਕਾਰ ਦਿੱਤੇ ਸਨ। ਜਮਦਾਤ-ਉੱਲ-ਮੁਲਕ ਅਤੇ ਬਖ਼ਸ਼ੀ-ਉੱਲ-ਮੁਮਾਲਿਕ ਮੁਨਇਮ ਖਾਨ ਨੂੰ ਨੂੰ ਖਿੱਲਤ , ਦਸਤਾਰ ਅਤੇ ਹਾਥੀਆਂ ਦੀ ਜੋੜੀ (ਨਰ ਤੇ ਮਦੀਨ) ਇਨਾਮ ਵਜੋਂ ਬਖਸ਼ੀ।, ਹਮੀਦ-ਉਦ-ਖ਼ਾਨ ਨੂੰ ਕਪੜੇ ਦੇ ਚਾਰ ਥਾਣ ਦੀ ਖਿੱਲਤ, ਬਖ਼ਸ਼ੀ-ਉਲ-ਮੁਲਕ ਮਹਾਬਤ ਖ਼ਾਨ ਅਤੇ ਇਸਲਾਮ ਖ਼ਾਨ ਬਹਾਦਰ ਨੂੰ ਖਿੱਲਤ-ਏ-ਖਾਸ ਤੇ ਰਾਜਾ ਉਦਿਤ ਸਿੰਘ ਨੂੰ ਵੀ ਵਧੀਆ ਖਿੱਲਤ ਦਿੱਤੀ ਗਈ ਸੀ। ਰਾਜਾ ਛਤਰਸਾਲ ਨੂੰ ਜਿਗ੍ਹਾ ਕਲਗੀ ਤੇ ਚੂੜਾਮਣੀ ਜੱਟ ਨੂੰ ਹਾਥੀ ਬਖ਼ਸ਼ਿਆ ਗਿਆ ਸੀ। ਇਹ ਹਿੰਦੂ ਸਿਪਾਹਸਲਾਰ ਚੂੜਾਮਣੀ ਜੱਟ ਬਹਾਦਰ ਸ਼ਾਹ ਦੇ ਬਾਗ਼ੀ ਭਰਾ ਤਾਰਾ ਆਜ਼ਮ ਦਾ ਸਾਥੀ ਸੀ। ਪਰ ਜਨਵਰੀ ੧੭੦੯ ਦੀ ਲੜਾਈ ਵਿੱਚ ਤਾਰਾ ਆਜ਼ਮ ਦੀ ਹਾਰ ਤੇ ਮੌਤ ਮਗਰੋਂ ਇਸ ਨੇ ਤਾਰਾ ਆਜ਼ਮ ਦਾ ਖ਼ਜ਼ਾਨਾ ਲੁੱਟ ਲਿਆ ਸੀ ਤੇ ਬਹਾਦਰ ਸ਼ਾਹ ਨਾਲ ਆ ਰਲਿਆ ਸੀ। ਹਾਮਿਦ ਖ਼ਾਨ ਨੂੰ ਜੋੜਾ-ਜਾਮਾ ਭੇਟ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਬਾਦਸ਼ਾਹ ਨੇ ਕਮਾਯੂੰ ਦੇ ਰਾਜਾ ਗਿਆਨ ਚੰਦ, ਗੜ੍ਹਵਾਲ ਦੇ ਰਾਜਾ ਫ਼ਤਹਿ ਸ਼ਾਹ ਤੇ ਨਾਹਨ ਦੇ ਰਾਜਾ ਭੂਪ ਪਰਕਾਸ਼ ਉਰਫ਼ 'ਰਾਜਾ ਬਰਫ਼ੀ' ਦੇ ਨਾਂ ਫ਼ੁਰਮਾਨ ਭੇਜੇ, "ਬੰਦਾ ਡਾਬਰ (ਲੋਹਗੜ੍ਹ) ਤੋਂ ਹਰਨ ਹੋ ਗਿਆ ਹੈ। ਜੇ ਤੁਹਾਡੇ ਵੱਲ ਪਹੁੰਚੇ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਸਾਡੇ ਹਜ਼ੂਰ ਭੇਜ ਦਿਓ।"
ਨਾਹਨ, ਸ੍ਰੀ ਨਗਰ ਅਤੇ ਹੋਰ ਪਹਾੜੀ ਰਾਜਿਆਂ ਨੂੰ ਫੁਰਮਾਨ ਭੇਜਣ ਮਗਰੋਂ ਬਾਦਸ਼ਾਹ ਨੇ ਹਾਮਿਦ ਖ਼ਾਨ ਤੇ ਕੁਝ ਹੋਰ ਸਰਦਾਰਾਂ ਨੂੰ ਮੇਰੀ ਦੀ ਖੋਜ ਵਿੱਚ ਭੇਜ ਦਿੱਤਾ ਸੀ।
------

No comments:
Post a Comment