Saturday, 17 December 2016

ਮੁਖ਼ਲਿਸਗੜ੍ਹ 'ਤੇ ਕਬਜ਼ਾ

ਮੁਖ਼ਲਿਸਗੜ੍ਹ 'ਤੇ ਕਬਜ਼ਾ

ਸਾਮਣਾ, ਘੁੜਾਮ, ਸਨੌਰ, ਠਸਕਾ, ਕੁੰਜਪੁਰਾ, ਸ਼ਾਹਬਾਦ, ਦੈਮਾਲਾ, ਮੁਸਤਫਾਬਾਦ, ਕਪੂਰੀ ਅਤੇ ਸਢੌਰਾ ਦੀ ਫਤਿਹ ਤੋਂ ਬਾਅਦ ਫਰਵਰੀ ੧੭੧੦? ਵਿੱਚ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਕਿਸੇ ਪੱਕੇ ਅਤੇ ਨਿੱਘਰ ਕਿਲ੍ਹੇ ਦੀ ਜ਼ਰੂਰਤ ਸੀ। ਕੋਈ ਐਸਾ ਸੁਰੱਖਿਅਤ ਕਿਲ੍ਹਾ, ਜਿਸ 'ਤੇ ਵੈਰੀ ਲਈ ਹਮਲਾ ਕਰਨਾ ਵੀ ਮੁਸ਼ਕਿਲ ਹੋਵੇ ਤੇ ਸਾਡਾ ਗੋਲਾ ਬਾਰੂਦ, ਹਥਿਆਰ ਅਤੇ ਖਜ਼ਾਨਾ ਮਹਿਫੂਜ਼ ਸਾਂਭਿਆ ਰਹਿ ਸਕਦਾ ਹੋਵੇ। ਮੈਂ ਅਨੇਕਾਂ ਕਿਲ੍ਹਿਆਂ ਬਾਰੇ ਸੋਚਿਆ। ਲੇਕਿਨ ਮੇਰੀ ਸੋਚ ਆ ਕੇ ਮੁਖਲਿਸਗੜ੍ਹ ਦੇ ਕਿਲ੍ਹੇ ਉੱਪਰ ਅੜਕ ਗਈ। ਹਿਮਾਲਿਆ ਪਹਾੜ ਦੀਆਂ ਢਲਾਨਾ ਵੱਲ ਆਉਂਦਿਆਂ ਨਾਹਨ (ਹਿਮਾਚਲ ਪ੍ਰਦੇਸ਼) ਅਤੇ ਸਢੌਰੇ (ਹਰਿਆਣਾ) ਦੇ ਵਿਚਕਾਰ ਬਿਲਾਸਪੁਰ ਕੋਲ ਮੁਖਲਿਸਗੜ੍ਹ ਦਾ ਕਿਲ੍ਹਾ ਸੀ। ਸਢੌਰੇ ਤੋਂ ਇਸਦੀ ਦੂਰੀ ਇੱਕੀ ਮੀਲ ਸੀ ਤੇ ਇਸਨੂੰ ਜਾਣ ਦਾ ਪਹਾੜੀ ਰਸਤਾ ਬਹੁਤ ਕਠਿਨ ਅਤੇ ਔਕੜਾਂ ਭਰਿਆ ਸੀ। ਸੋਮ ਨਦੀ ਦੇ ਕੰਢੇ ਪਿੰਡ ਪੰਮੂ ਅਤੇ ਡਸਕਾ ਦੇ ਵਿਚਕਾਰਲੀਆਂ ਪਹਾੜੀਆਂ ਵਿੱਚ ਇਹ ਬਹੁਤ ਹੀ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਕਿਲ੍ਹਾ ਸੀ। ਸੂਰ ਵੰਸ਼ ਦੇ ਸ਼ਾਸਕ ਸ਼ੇਰ ਸ਼ਾਹ ਸੂਰੀ ਦਾ ਛੋਟਾ ਪੁੱਤਰ ਜਲਾਲ ਖਾਨ ੨੬ ੰaੇ ੧੫੪੫ ਨੂੰ ਆਪਣੇ ਵੱਡੇ ਭਰਾ ਆਦਿਲ ਸ਼ਾਹ ਦੀ ਬਜਾਏ ਤਖਤ ਉੱਪਰ ਬੈਠਾ ਤੇ ਉਸਨੇ ਆਪਣੇ ਨਾਮ ਨਾਲ ਇਸਲਾਮ ਸ਼ਾਹ ਦਾ ਲਕਬ ਜੋੜਿਆ। ਉਸਨੇ ਇਹ ਪਵਨਗੜ੍ਹ ਨਾਮ ਦਾ ਕਿਲ੍ਹਾ ਬਣਵਾਇਆ ਸੀ। ਉਸ ਤੋਂ ਬਾਅਦ ਇਸ ਕਿਲ੍ਹੇ ਨੂੰ ਸ਼ਾਹ ਜਹਾਨ ਬਾਦਸ਼ਾਹ ਦੇ ਇੱਕ ਸਿਪਾਹਸਲਾਰ ਪਠਾਣ ਅਮੀਰ ਮੁਖਲਿਸ ਖਾਨ ਨੇ ੧੬੫੦-੫੫ ਵਿੱਚ ਵੱਡਾ ਕੀਤਾ ਸੀ। ਮੁਖਲਿਸ ਖਾਨ ੧੬੩੪ ਵਿੱਚ ਅੰਮ੍ਰਿਤਸਰ ਦੀ ਜੰਗ ਗੁਰੂ ਹਰਗੋਬਿੰਦ ਜੀ ਨਾਲ ਲੜਿਆ ਸੀ। ਉਸਦਾ ਪੁੱਤਰ ਮੁਹੰਮਦ ਯਰਬੇਗ ਖਾਨ ਗੁਰੂ ਹਰਿ ਰਾਏ ਜੀ ਹੱਥੋਂ ਮਾਰਿਆ ਗਿਆ ਸੀ। ਇਹ ਮੁਖਲਿਸਗੜ੍ਹ ਦਰਿਆ ਜਮਨਾ ਪਾਰ ਵਾਲੇ ਮੁਖਲਿਸਪੁਰ ਤੋਂ ਵਖਰਾ ਸੀ। 



ਮੈਂ ਪੱਕਾ ਮਨ ਬਣਾ ਕੇ ਇਸ ਕਿਲ੍ਹੇ 'ਤੇ ਹਮਲਾ ਕਰ ਦਿੱਤਾ। ਕਿਲ੍ਹੇ ਵਿੱਚ ਕੋਈ ਖਾਸ ਫੌਜ ਨਹੀਂ ਸੀ। ਕੇਵਲ ਗਿਣਤੀ ਦੇ ਲੋਕ ਹੀ ਸਨ। ਬਿਨਾ ਜਾਨੀ ਮਾਲੀ ਨੁਕਸਾਨ ਦੇ ਕਿਲ੍ਹਾ ਸਾਡੇ ਸਿੱਖਾਂ ਦੇ ਹੱਥ ਲੱਗ ਗਿਆ। ਕਿਲ੍ਹੇ 'ਤੇ ਕਾਬਜ਼ ਹੋ ਕੇ ਮੈਂ ਇਸ ਦੀ ਮੁਰੰਮਤ ਕਰਵਾ ਕੇ ਇਸ ਨੂੰ ਪਹਿਲਾਂ ਨਾਲੋਂ ਹੋਰ ਵੀ ਮਜ਼ਬੂਤ ਤੇ ਮਹਿਫੂਜ ਕਰ ਲਿਆ। ਕਿਲ੍ਹਾ ਪੂਰਾ ਲੋਹੇ ਵਾਂਗ ਫੌਲਾਦੀ ਬਣ ਗਿਆ ਸੀ ਤੇ ਇਸ ਨੂੰ ਢਾਹ ਸਕਣਾ ਜਾਂ ਜਿੱਤਣਾ ਕੋਈ ਖੇਲ ਨਹੀਂ ਸੀ ਰਿਹਾ। ਇਸ ਦੇ ਨਿਰੋਏਪਨ ਅਤੇ ਮਜ਼ਬੂਤੀ ਕਾਰਨ ਮੈਂ ਮੁਖਲਿਸਗੜ੍ਹ ਤੋਂ ਬਦਲ ਕੇ ਇਸ ਦਾ ਨਾਮ ਲੋਹਗੜ੍ਹ ਰੱਖ ਦਿੱਤਾ ਸੀ। 

ਇਸ ਮਗਰੋਂ ਮੈਂ ਢੇਰ ਸਾਰਾ ਖ਼ਜ਼ਾਨਾ, ਵਾਧੂ ਹਥਿਆਰ ਅਤੇ ਕਾਫੀ ਮਿਕਦਾਰ ਵਿੱਚ ਅਨਾਜ ਵੀ ਇਸ ਕਿਲ੍ਹੇ ਵਿੱਚ ਜਮ੍ਹਾ ਕਰ ਲਿਆ ਸੀ। ਕਿਲ੍ਹਾ ਪਹਾੜਾਂ ਅਤੇ ਗਹਿਰੀਆਂ ਖੱਡਾਂ ਨਾਲ ਘਿਰਿਆ ਹੋਇਆ ਸੀ। ਇਸ ਲਈ ਹਮਲਾ ਕਰਕੇ ਇਸ ਨੂੰ ਜਿੱਤਣਾ ਅਸਾਨ ਨਹੀਂ ਸੀ। ਮੁਖਲਸਗੜ੍ਹ ਦੇ ਇਲਾਕੇ ਨੂੰ ਡਾਬਰ ਆਖਿਆ ਜਾਂਦਾ ਸੀ। ਡਾਬਰ ਨੀਵੀਂ ਜਗ੍ਹਾ ਨੂੰ ਆਖਦੇ ਹਨ। ਕਿਲ੍ਹੇ ਦੇ ਤਿੰਨ ਪਾਸੇ ਨੀਵੀਂ ਥਾਂ ਤੇ ਚੌਥੇ ਪਾਸੇ ਪਹਾੜ ਸਨ। ਕਿਲ੍ਹਾ ਕਾਫੀ ਉੱਚੀ ਥਾਂ ਤਾਮੀਰ ਕੀਤਾ ਗਿਆ ਸੀ। ਫਾਰਸੀ ਵਿੱਚ ਇਸ ਨੂੰ ਦਬੇਰ ਆਖਦੇ ਹਨ, ਜਿਸਦਾ ਮਤਲਬ ਦੱਬੀ ਹੋਈ ਥਾਂ। 
ਸਰਹਿੰਦ ਨੂੰ ਜਿੱਤਣ ਤੋਂ ਪਹਿਲਾਂ ਮੈਂ ਸਮਾਣਾ, ਘੁੜਾਮ, ਸਨੌਰ, ਠਸਕਾ, ਕੁੰਜਪੁਰਾ, ਸ਼ਾਹਬਾਦ, ਦਮਾਲਾ, ਮੁਸਤਫਾਬਾਦ, ਕਪੂਰੀ ਅਤੇ ਸਢੌਰਾ ਦੀ ਫਤਿਹ ਕਰ ਚੁੱਕਾ ਸੀ। ਇਨ੍ਹਾਂ ਇਲਾਕਿਆਂ ਨੂੰ ਹਾਸਿਲ ਕਰਨ ਤੋਂ ਬਾਅਦ ਫਰਵਰੀ ੧੭੧੦ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਕਿਸੇ ਪੱਕੇ ਅਤੇ ਨਿੱਘਰ ਕਿਲ੍ਹੇ ਦੀ ਜ਼ਰੂਰਤ ਸੀ। ਕੋਈ ਐਸਾ ਸੁਰੱਖਿਅਤ ਕਿਲ੍ਹਾ, ਜਿਸ 'ਤੇ ਵੈਰੀ ਲਈ ਹਮਲਾ ਕਰਨਾ ਵੀ ਮੁਸ਼ਕਿਲ ਹੋਵੇ ਤੇ ਸਾਡਾ ਗੋਲਾ ਬਾਰੂਦ, ਹਥਿਆਰ ਅਤੇ ਖਜ਼ਾਨਾ ਮਹਿਫੂਜ਼ ਸਾਂਭਿਆ ਰਹਿ ਸਕਦਾ ਹੋਵੇ। ਮੈਂ ਅਨੇਕਾਂ ਕਿਲ੍ਹਿਆਂ ਬਾਰੇ ਸੋਚਿਆ ਸੀ। ਲੇਕਿਨ ਮੇਰੀ ਸੋਚ ਆ ਕੇ ਮੁਖਲਿਸਗੜ੍ਹ ਦੇ ਕਿਲ੍ਹੇ ਉੱਪਰ ਅੜਕ ਗਈ ਸੀ। ਮੁਖਲਿਸਪੁਰ ਉੱਤੇ ਕਬਜ਼ਾ ਕਰਨ ਵੇਲੇ ਮੈਂ ਇਹ ਕਿਲ੍ਹਾ ਦੇਖਿਆ ਹੋਇਆ ਸੀ। ਹਿਮਾਲਿਆ ਪਹਾੜ ਦੀਆਂ ਢਲਾਨਾ ਵੱਲ ਆਉਂਦਿਆਂ ਨਾਹਨ (ਹਿਮਾਚਲ ਪ੍ਰਦੇਸ਼) ਅਤੇ ਸਢੌਰੇ (ਹਰਿਆਣਾ) ਦੇ ਵਿਚਕਾਰ ਬਿਲਾਸਪੁਰ ਕੋਲ ਮੁਖਲਿਸਗੜ੍ਹ ਦਾ ਕਿਲ੍ਹਾ ਸੀ। ਸਢੌਰੇ ਤੋਂ ਇਸਦੀ ਦੂਰੀ ਇੱਕੀ ਮੀਲ ਸੀ ਤੇ ਇਸਨੂੰ ਜਾਣ ਦਾ ਪਹਾੜੀ ਰਸਤਾ ਬਹੁਤ ਕਠਿਨ ਅਤੇ ਔਕੜਾਂ ਭਰਿਆ ਉੱਭੜ-ਖਾਭੜ ਸੀ। ਸੋਮ ਨਦੀ ਦੇ ਕੰਢੇ ਪਿੰਡ ਅੰਮੂਵਾਲ ਅਤੇ ਡਸਕਾ ਦੇ ਵਿਚਕਾਰਲੀਆਂ ਪਹਾੜੀਆਂ ਵਿੱਚ ਇਹ ਬਹੁਤ ਹੀ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਕਿਲ੍ਹਾ ਸੀ, ਜੋ ਉਦੋਂ ਖੰਡਰ ਬਣਿਆ ਪਿਆ ਸੀ। 

ਸੂਰ ਵੰਸ਼ ਦੇ ਸ਼ਾਸਕ ਸ਼ੇਰ ਸ਼ਾਹ ਸੂਰੀ ਦਾ ਛੋਟਾ ਪੁੱਤਰ ਜਲਾਲ ਖਾਨ ੨੬ ਮਈ ੧੫੪੫ ਨੂੰ ਆਪਣੇ ਵੱਡੇ ਭਰਾ ਆਦਿਲ ਸ਼ਾਹ ਦੀ ਬਜਾਏ ਤਖਤ ਉੱਪਰ ਬੈਠਾ ਤੇ ਉਸਨੇ ਆਪਣੇ ਨਾਮ ਨਾਲ ਇਸਲਾਮ ਸ਼ਾਹ ਦਾ ਲਕਬ ਜੋੜਿਆ। ਉਸਨੇ ਇਹ ਪਵਨਗੜ੍ਹ ਨਾਮ ਦਾ ਕਿਲ੍ਹਾ ਬਣਵਾਉਣਾ ਆਰੰਭ ਕਰਿਆ ਸੀ, ਪਰ ਉਸਦੀ ਮੌਤ ਹੋ ਜਾਣ ਕਾਰਨ ਕਿਲ਼ੇ ਦਾ ਨਿਰਮਾਣ ਵਿਚਾਲੇ ਹੀ ਰੁੱਕ ਗਿਆ ਸੀ। ਉਸ ਤੋਂ ਬਾਅਦ ਇਸ ਕਿਲ੍ਹੇ ਨੂੰ ਸ਼ਾਹ ਜਹਾਨ ਬਾਦਸ਼ਾਹ ਦੇ ਇੱਕ ਸਿਪਾਹਸਲਾਰ ਪਠਾਣ ਅਮੀਰ ਮੁਖਲਿਸ ਖਾਨ ਨੇ ੧੬੫੦-੫੫ ਵਿੱਚ ਤਾਮੀਰ ਕਰਵਾ ਕੇ ਮੁਕੰਮਲ ਕਰਵਾਇਆ ਸੀ। ਸ਼ਾਹ ਜਹਾਨ ਗਰਮੀਆਂ ਵਿੱਚ ਆ ਕੇ ਇਸ ਕਿਲ੍ਹੇ ਵਿੱਚ ਠਹਿਰਿਆ ਕਰਦਾ ਸੀ ਤੇ ਮੁਖਲਿਸ ਖਾਨ ਉਸਨੂੰ ਮੰਨੋਰੰਜਨ ਦਾ ਸਮਾਨ ਮੁਹਈਆ ਕਰਵਾਇਆ ਕਰਦਾ ਸੀ। ਜਿਸ ਤੋਂ ਖੁਸ਼ ਹੋ ਕੇ ਸ਼ਾਹ ਜਹਾਨ ਨੇ ਇਸ ਇਲਾਕੇ ਦਾ ਨਾਮ ਮੁਖਲਿਸਪੁਰ ਅਤੇ ਕਿਲ੍ਹੇ ਦਾ ਨਾਮ ਮੁਖਲਿਸ ਖਾਨ ਦੇ ਨਾਮ 'ਤੇ ਮੁਖਲਿਸਗੜ੍ਹ ਰੱਖ ਦਿੱਤਾ ਸੀ। 

ਮੁਖਲਿਸ ਖਾਨ ੧੬੩੪ ਵਿੱਚ ਅੰਮ੍ਰਿਤਸਰ ਦੀ ਜੰਗ ਗੁਰੂ ਹਰਗੋਬਿੰਦ ਜੀ ਨਾਲ ਲੜਿਆ ਸੀ। ਮੁਖਲਿਸ ਖਾਨ ਗੁਰੂ ਹਰਗੋਬਿੰਦ ਜੀ ਨੇ ਮਾਰ ਦਿੱਤਾ ਸੀ ਤੇ ਉਸਦਾ ਪੁੱਤਰ ਮੁਹੰਮਦ ਯਰਬੇਗ ਖਾਨ ਗੁਰੂ ਹਰ ਰਾਏ ਜੀ ਹੱਥੋਂ ਮਾਰਿਆ ਗਿਆ ਸੀ। ਇਹ ਮੁਖਲਿਸਗੜ੍ਹ ਦਾ ਕਿਲ੍ਹਾ ਦਰਿਆ ਜਮਨਾ ਪਾਰ ਵਾਲੇ ਮੁਖਲਿਸਪੁਰ ਤੋਂ ਵਖਰਾ ਸੀ। 

ਮੈਂ ਪੱਕਾ ਮਨ ਬਣਾ ਕੇ ਇਸ ਕਿਲ੍ਹੇ 'ਤੇ ਹਮਲਾ ਕਰ ਦਿੱਤਾ। ਕਿਲ੍ਹੇ ਵਿੱਚ ਕੋਈ ਖਾਸ ਫੌਜ ਨਹੀਂ ਸੀ। ਕੇਵਲ ਗਿਣਤੀ ਦੇ ਲੋਕ ਹੀ ਸਨ। ਬਿਨਾ ਜਾਨੀ ਮਾਲੀ ਨੁਕਸਾਨ ਦੇ ਕਿਲ੍ਹਾ ਸਾਡੇ ਸਿੱਖਾਂ ਦੇ ਹੱਥ ਲੱਗ ਗਿਆ। ਕਿਲ੍ਹੇ 'ਤੇ ਕਾਬਜ਼ ਹੋ ਕੇ ਮੈਂ ਇਸ ਦੀ ਮੁਰੰਮਤ ਕਰਵਾ ਕੇ ਇਸ ਨੂੰ ਪਹਿਲਾਂ ਨਾਲੋਂ ਹੋਰ ਵੀ ਮਜ਼ਬੂਤ ਤੇ ਮਹਿਫੂਜ ਕਰ ਲਿਆ। ਕਿਲ੍ਹਾ ਪੂਰਾ ਲੋਹੇ ਵਾਂਗ ਫੌਲਾਦੀ ਬਣ ਗਿਆ ਸੀ ਤੇ ਇਸ ਨੂੰ ਢਾਹ ਸਕਣਾ ਜਾਂ ਜਿੱਤਣਾ ਕੋਈ ਖੇਲ ਨਹੀਂ ਸੀ ਰਿਹਾ। ਇਸ ਦੇ ਨਿਰੋਏਪਨ ਅਤੇ ਮਜ਼ਬੂਤੀ ਕਾਰਨ ਮੈਂ ਮੁਖਲਿਸਗੜ੍ਹ ਤੋਂ ਬਦਲ ਕੇ ਇਸ ਦਾ ਨਾਮ ਲੋਹਗੜ੍ਹ ਰੱਖ ਦਿੱਤਾ ਸੀ। 

ਇਸ ਮਗਰੋਂ ਮੈਂ ਢੇਰ ਸਾਰਾ ਖ਼ਜ਼ਾਨਾ, ਵਾਧੂ ਹਥਿਆਰ ਅਤੇ ਕਾਫੀ ਮਿਕਦਾਰ ਵਿੱਚ ਅਨਾਜ ਵੀ ਇਸ ਕਿਲ੍ਹੇ ਵਿੱਚ ਜਮਾ ਕਰ ਲਿਆ ਸੀ। ਸਰਹਿੰਦ ਅਤੇ ਬਾਕੀ ਥਾਵਾਂ ਤੋਂ ਲੁੱਟੇ ਖਜ਼ਾਨੇ ਅਤੇ ਮਹਿੰਗੀਆਂ ਵਸਤਾਂ ਸਭ ਕੁਝ ਮੈਂ ਲੋਹਗੜ੍ਹ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਸੀ। ਕਿਲ੍ਹਾ ਪਹਾੜਾਂ ਅਤੇ ਗਹਿਰੀਆਂ ਖੱਡਾਂ ਨਾਲ ਘਿਰਿਆ ਹੋਇਆ ਸੀ।  ਇਸ ਲਈ ਹਮਲਾ ਕਰਕੇ ਇਸ ਨੂੰ ਜਿੱਤਣਾ ਅਸਾਨ ਨਹੀਂ ਸੀ। ਮੁਖਲਸਗੜ੍ਹ ਦੇ ਇਲਾਕੇ ਨੂੰ ਡਾਬਰ ਆਖਿਆ ਜਾਂਦਾ ਸੀ। ਫਾਰਸੀ ਵਿੱਚ ਇਸ ਨੂੰ ਦਬੇਰ ਆਖਦੇ ਹਨ, ਜਿਸਦਾ ਮਤਲਬ ਦੱਬੀ ਹੋਈ ਥਾਂ ਜਾਂ ਨੀਵੀਂ ਜਗਾ ਨੂੰ ਆਖਦੇ ਹਨ। ਕਿਲ੍ਹੇ ਦੇ ਤਿੰਨ ਪਾਸੇ ਨੀਵੀਂ ਥਾਂ ਤੇ ਚੌਥੇ ਪਾਸੇ ਪਹਾੜ ਸਨ। ਕਿਲ੍ਹਾ ਕਾਫੀ ਉੱਚੀ ਥਾਂ ਤਾਮੀਰ ਕੀਤਾ ਗਿਆ ਸੀ।

No comments:

Post a Comment