ਸਰਹਿੰਦ ਫਤਿਹ
ਸ਼ਹੀਦ ਸਿੰਘਾਂ ਦੇ ਤਿੰਨ ਵੱਖੋ-ਵੱਖਰੀਆਂ ਥਾਵਾਂ ਉੱਪਰ ਸਸਕਾਰ ਕਰਨ ਉਪਰੰਤ ਅਸੀਂ ਸਰਹਿੰਦ ਵੱਲ ਨੂੰ ਚਾਲੇ ਪਾ ਦਿੱਤੇ। ਬੇਸ਼ੱਕ ਹਨੇਰਾ ਬਹੁਤ ਹੋ ਗਿਆ ਸੀ। ਪਰ ਕਿਸੇ ਨੇ ਵੀ ਹੋਈ ਪ੍ਰਵਾਹ ਨਾ ਮੰਨੀ। ਵਜ਼ੀਰ ਖਾਨ ਦਾ ਸਿਰ ਨੇਜੇ 'ਤੇ ਟੰਗ ਕੇ ਮੈਂ ਮੂਹਰੇ ਸੀ ਤੇ ਉਸਦੇ ਧੜ ਨੂੰ ਅਸੀਂ ਬਹਿੜਿਕਆਂ ਮਗਰ ਬੰਨ੍ਹ ਕੇ ਘੜੀਸਦੇ ਹੋਏ ਸਰਹਿੰਦ ਤੱਕ ਲੈ ਕੇ ਗਏ ਸੀ। ਸਰਹਿੰਦ, ਚੱਪੜ ਚਿੜੀ ਤੋਂ ਲਗਭਗ ਗਿਆਰਾਂ ਕੋਹ ਵਾਟ 'ਤੇ ਸੀ। ਅੱਧੀ ਰਾਤ ਨੂੰ ਅਸੀਂ ਸਰਹਿੰਦ ਪਹੁੰਚੇ। ਉਸ ਸਮੇਂ ਸਰਹਿੰਦ ਦੇ ਸਾਰੇ ਦਰਵਾਜ਼ੇ ਬੰਦ ਸਨ। ਸਾਰੀ ਸਿੱਖ ਫੌਜ ਸਰਹਿੰਦ ਨੂੰ ਚਾਰ-ਚੁਫੇਰਿਉਂ ਘੇਰਾ ਪਾ ਕੇ ਬੈਠ ਗਈ।
ਸਵੇਰ ਹੋਈ ਤਾਂ ਅਸੀਂ ਸਰਹਿੰਦ ਅੰਦਰ ਦਾਖਿਲ ਹੋਣ ਲਈ ਜਦੋ-ਜਹਿਦ ਆਰੰਭ ਦਿੱਤੀ। ਸਰਹਿੰਦ ਦੀ ਫੌਜ ਨੇ ਸਾਡੇ 'ਤੇ ਜੁਆਬੀ ਹਮਲਾ ਕਰ ਦਿੱਤਾ। ਅਸੀਂ ਨੀਵੇਂ ਥਾਂ ਹੋਣ ਕਰਕੇ ਉਨ੍ਹਾਂ ਦੇ ਤੀਰਾਂ, ਗੋਲੀਆਂ ਅਤੇ ਤੋਪਾਂ ਦੀ ਮਾਰ ਹੇਠ ਸਹਿਜੇ ਹੀ ਆ ਗਏ ਸੀ। ਸਾਡੇ ਕੁਝ ਸਿੱਖ ਮਾਰੇ ਗਏ। ਸਰਹਿੰਦ ਦੇ ਮੁੱਖ ਅਤੇ ਮਜ਼ਬੂਤ ਦਰਵਾਜ਼ੇ ਨੂੰ ਤੋੜਨਾ ਐਨਾ ਅਸਾਨ ਨਹੀਂ ਸੀ। ਮੈਂ ਆਪਣਾ ਨੁਕਸਾਨ ਨਹੀਂ ਸੀ ਕਰਵਾਉਣਾ ਚਾਹੁੰਦਾ। ਸਰਹਿੰਦ 'ਤੇ ਕਬਜ਼ਾ ਕਰਨ ਦੀ ਅੱਧੀ ਜੰਗ ਤਾਂ ਅਸੀਂ ਵਜ਼ੀਰ ਖਾਨ ਨੂੰ ਮਾਰ ਕੇ ਜਿੱਤੀ ਬੈਠੇ ਸੀ। ਹਾਥੀ ਲੰਘ ਗਿਆ ਸੀ ਤੇ ਬਸ ਪੂਛ ਰਹਿੰਦੀ ਸੀ। ਇਸ ਆਖਰੀ ਪੜਾਅ ਉੱਪਰ ਆ ਕੇ ਮੈਂ ਸ਼ਿਕਸਤ ਦਾ ਮੂੰਹ ਨਹੀਂ ਸੀ ਦੇਖਣਾ ਚਾਹੁੰਦਾ। ਮੈਂ ਆਪਣੀ ਫੌਜ ਨੂੰ ਪਿਛੇ ਹਟਾ ਲਿਆ। ਸਾਰਾ ਦੁਪਹਿਰਾ ਅਸੀਂ ਅੰਦਰ ਵੜਣ ਦੀਆਂ ਜੁਗਤਾਂ ਲੜਾਉਂਦਿਆਂ ਹੀ ਬਤੀਤ ਕੀਤਾ। ਵਜ਼ੀਰ ਖਾਨ ਸਰਹਿੰਦ ਦੀ ਚਾਰ-ਦੀਵਾਰੀ ਨੂੰ ਬਹੁਤ ਜ਼ਿਆਦਾ ਪੱਕਾ ਕਰ ਗਿਆ ਸੀ।
ਆਥਣ ਨੂੰ ਅਸੀਂ ਨੇੜੇ ਦੇ ਇੱਕ ਭੱਠੇ ਉੱਪਰ ਸਰਹਿੰਦੀ ਫੌਜ ਦੀਆਂ ਜਬਤ ਕੀਤੀਆਂ ਤੋਪਾਂ ਬੀੜ ਕੇ ਗੋਲਾ ਵਰਸਾਉਣਾ ਸ਼ੁਰੂ ਕਰ ਦਿੱਤਾ। ਦਿਨ ਛਿਪਣ ਤੋਂ ਪਹਿਲਾਂ ਹੀ ਅਸੀਂ ਦਰਵਾਜ਼ਾ ਤੋੜ ਕੇ ਸਰਹਿੰਦ ਅੰਦਰ ਵੜਨ ਵਿੱਚ ਸਫਲ ਹੋ ਗਏ ਸੀ। ਮੈਂ ਆਪਣੇ ਖਾਸ ਯੋਧਿਆਂ ਨਾਲ ਕਿਲ੍ਹੇ ਵੱਲ ਵਧ ਗਿਆ ਤੇ ਬਾਕੀ ਫੌਜ ਸਰਹਿੰਦ ਨੂੰ ਟੁੱਟ ਕੇ ਪੈ ਗਈ। ਸਾਡੇ ਵਿੱਚ ਸ਼ਾਮਿਲ ਲੁੱਟੇਰਿਆਂ ਨੇ ਲੁੱਟ ਮਾਰ ਸ਼ੁਰੂ ਕਰ ਦਿੱਤੀ ਸੀ। ਸਰਹਿੰਦ ਦੀ ਫੌਜ ਨੇ ਕਿਲ੍ਹੇ ਵਿੱਚੋਂ ਕਹਿਰ ਦਾ ਗੋਲਾ ਬਾਰੂਦ ਵਰਸਾਇਆ। ਪਰ ਅਸੀਂ ਕਿਲ੍ਹੇ ਦੇ ਪਿਛੇ ਦੀ ਸੰਨ੍ਹ ਲਾਉਣ ਵਿੱਚ ਸਫਲ ਹੋ ਗਏ ਤੇ ਅਸੀਂ ਕਿਲ੍ਹੇ ਵਿੱਚ ਵੜ ਕੇ ਅੰਦਰਲੀ ਸਾਰੀ ਫੌਜ ਨੂੰ ਦਬੋਚ ਲਿਆ। ਅੱਧੀ ਰਾਤ ਤੱਕ ਅਸੀਂ ਕਿਲ੍ਹਾ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿੱਚ ਲੈ ਲਿਆ ਸੀ। ਸਾਡੀ ਫੌਜ ਨੇ ਸਾਰੇ ਮੋਰਚੇ ਸੰਭਾਲ ਲਏ ਸਨ। ਲੇਕੀਨ ਕਿਲ੍ਹੇ ਤੱਕ ਪਹੁੰਚਦਿਆਂ ਸਾਨੂੰ ਆਪਣੇ ਪੰਜ ਸੌ ਸਿੱਖ ਮਰਜੀਵੜਿਆਂ ਦੀਆਂ ਜਾਨਾਂ ਦੀ ਆਹੁਤੀ ਦੇਣੀ ਪਈ ਸੀ।
ਵਜ਼ੀਰ ਖਾਨ ਦੀ ਮੌਤ ਬਾਰੇ ਖਬਰ ਮਿਲਦਿਆਂ ਹੀ ਵਜ਼ੀਰ ਖਾਨ (ਅਸਲੀ ਨਾਮ ਮਿਰਜ਼ਾ ਅਸਕਾਰੀ) ਦਾ ਵੱਡਾ ਪੁੱਤਰ ਸੁਮੰਦ ਖਾਨ ਪੁੱਤਰ ਆਪਣੇ ਪਰਿਵਾਰ ਨੂੰ ਲੈ ਕੇ ਗੁਪਤ ਰਸਤਿਆਂ ਰਾਹੀਂ ਦਿੱਲੀ ਨੂੰ ਨਿਕਲ ਗਿਆ ਸੀ। ਵਜ਼ੀਰ ਖਾਨ ਦੀ ਹਵੇਲੀ ਅਤੇ ਮਹਿਲ ਸੁੰਨ੍ਹਾ ਪਿਆ ਸੀ। ਵਜ਼ੀਰ ਖਾਨ ਨੇ ਬਹੁਤ ਸਾਰੀ ਦੌਲਤ, ਸੋਨਾ, ਚਾਂਦੀ ਅਤੇ ਹੀਰੇ ਜ਼ਵਾਹਰਾਤ ਇੱਕਠੇ ਕਰ ਰੱਖੇ ਸਨ। ਵਜ਼ੀਰ ਖਾਨ ਦੀ ਸਾਰੀ ਸੰਪਤੀ ਅਸੀਂ ਕਬਜ਼ੇ ਵਿੱਚ ਲੈ ਲਈ।
ਅਗਲੀ ਸਵੇਰ ਅਸੀਂ ਸਰਹਿੰਦ ਦੀਆਂ ਗਲੀਆਂ ਬਜ਼ਾਰਾਂ ਵਿੱਚ ਵਜ਼ੀਰ ਖਾਨ ਦੇ ਸਿਰ ਅਤੇ ਧੜ ਨੂੰ ਸ਼ਰੇਆਮ ਘੜੀਸਿਆ। ਸਰਹਿੰਦ ਸਰਕਾਰ ਦੇ ਵਫਾਦਾਰਾਂ, ਅਹਿਲਕਾਰਾਂ ਅਤੇ ਜ਼ਾਲਿਮ ਮੁਸਲਮਾਨਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਬਾਹਰ ਕੱਢ ਕੇ ਮੌਤ ਦੇ ਘਾਟ ਉਤਾਰਿਆ ਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਾ ਦਿੱਤੀਆਂ ਜਾਂ ਢਾਹ-ਢੇਰੀ ਕਰ ਕੇ ਤਬਾਹ ਕਰ ਦਿੱਤਾ।
ਅਗਲਾ ਮੁੱਖ ਨਿਸ਼ਾਨਾ ਸਾਡਾ ਪੇਸ਼ਕਾਰ ਸੁੱਚਾ ਨੰਦ ਨੂੰ ਲੱਭਣਾ ਸੀ। ਉਸਦੀ ਹਵੇਲੀ ਖਾਲੀ ਪਈ ਸੀ। ਬਹੁਤ ਦੇਰ ਭਾਲਣ ਦੇ ਬਾਵਜੂਦ ਵੀ ਉਹ ਸਾਡੇ ਹੱਥ ਨਾ ਲੱਗਾ। ਬਹੁਤ ਸਾਰੇ ਮੁਸਲਮਾਨ ਆਪਣੀ ਜਾਨ ਬਚਾਉਣ ਲਈ ਆਪਣੇ ਗੁਆਢੀ ਹਿੰਦੂਆਂ ਦੇ ਘਰਾਂ ਵਿੱਚ ਲੁੱਕ ਗਏ ਸਨ। ਉਨ੍ਹਾਂ ਨੂੰ ਪਨਾਹ ਦੇਣ ਵਾਲੇ ਹਿੰਦੂਆਂ ਨੂੰ ਵੀ ਅਸੀਂ ਬਖਸਿਆਂ ਨਹੀਂ ਸੀ।
ਅਗਲੇ ਦਿਨ ਵੀ ਪੂਰੀ ਸਰਹਿੰਦ ਵਿੱਚ ਅਸੀਂ ਭੜਥੂ ਪਾਈ ਰੱਖਿਆ ਤੇ ਸਿੱਖਾਂ ਨਾਲ ਮਾਮੂਲੀ ਤੋਂ ਮਾਮੂਲੀ ਵੈਰ ਰੱਖਣ ਵਾਲੇ ਨੂੰ ਸਖਤ ਤੋਂ ਸਖਤ ਸਜਾ ਦਿੱਤੀ। ਸਾਰੀ ਸਰਹਿੰਦ ਨਗਰੀ ਵਿੱਚ ਹਾਹਾਕਾਰ ਮੱਚੀ ਹੋਈ ਸੀ। ਕਿਸੇ ਨੂੰ ਵੀ ਕਿਧਰੇ ਭੱਜਣ ਲਈ ਰਾਹ ਨਹੀਂ ਸੀ ਲੱਭਿਆ। ਸਿੱਖਾਂ ਵਿੱਚ ਰੋਹ ਐਨਾ ਜ਼ਿਆਦਾ ਸੀ ਕਿ ਬਹੁਤ ਸਾਰੀਆਂ ਆਲੀਸ਼ਾਨ ਇਮਾਰਤਾਂ ਨੂੰ ਅਸੀਂ ਮਲਬਿਆਂ ਵਿੱਚ ਤਬਦੀਲ ਕਰ ਦਿੱਤਾ ਸੀ। ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਟੋਏ ਪੱਟ ਕੇ ਆਪਣੇ ਗਹਿਣੇ ਅਤੇ ਧਨ ਦੌਲਤ ਇਹ ਸੋਚ ਕੇ ਦੱਬ ਦਿੱਤੀ ਸੀ ਕਿ ਅਮਨ ਅਮਾਨ ਹੋਏ ਤੋਂ ਉਹ ਉਥੋਂ ਕੱਢ ਲੈਣਗੇ। ਬਹੁਤ ਸਾਰੇ ਲੋਕਾਂ ਨੇ ਕਬਰਾਂ ਪੱਟ ਕੇ ਆਪਣੀ ਦੌਲਤ ਉੱਥੇ ਛੁਪਾ ਦਿੱਤੀ ਸੀ। ਕਈ ਤਾਂ ਐਨੇ ਡਰਪੋਕ ਸਨ ਕਿ ਉਨ੍ਹਾਂ ਨੇ ਸਿੱਖਾਂ ਤੋਂ ਡਰਦਿਆਂ ਕਬਰਾਂ ਵਿੱਚ ਘੂਰਨੇ ਪੱਟ ਕੇ ਆਪਣੇ ਆਪ ਨੂੰ ਉੱਥੇ ਲੁਕਾ ਲਿਆ ਸੀ। ਜਦੋਂ ਸਾਨੂੰ ਇਸ ਬਾਰੇ ਪਤਾ ਚੱਲਿਆ ਤਾਂ ਅਸੀਂ ਸਰਹਿੰਦ ਦੇ ਕਬਰਸਤਾਨ ਵਿੱਚ ਜਾ ਕੇ ਸਾਰੀਆਂ ਸ਼ੱਕੀ ਕਬਰਾਂ ਨੂੰ ਇੱਕ ਵਾਢਿਉਂ ਪੱਟਣਾ ਸ਼ੁਰੂ ਕਰ ਦਿੱਤਾ ਸੀ। ਕਬਰਾਂ ਵਿੱਚੋਂ ਬਹੁਤ ਸਾਰਾ ਸਿਰਮਾਇਆ ਤੇ ਦੁਸ਼ਟ ਸਾਡੇ ਹੱਥ ਲੱਗੇ, ਜਿਨ੍ਹਾਂ ਨੂੰ ਅਸੀਂ ਉੱਥੇ ਹੀ ਸੋਧੇ ਲਾਏ ਸਨ। ਲੁਟੇਰਿਆਂ ਨੇ ਦੋਨਾਂ ਹੱਥਾਂ ਨਾਲ ਝੋਲੀਆਂ ਭਰ ਕੇ ਖੂਬ ਮਾਲ-ਮੱਤਾ ਲੁੱਟਿਆ। ਸਾਡੇ ਸਿੱਖ ਫੌਜ ਕੋਲ ਵੀ ਬਹੁਤ ਸਾਰੇ ਹਥਿਆਰ, ਹਾਥੀ, ਘੋੜੇ, ਤੋਪਾਂ ਅਤੇ ਜੰਗੀ ਸਮਾਨ ਤੋਂ ਬਿਨਾ ਧਨ ਦੌਲਤ ਦੇ ਅੰਬਾਰ ਲੱਗ ਗਏ ਸਨ। ਦੋ ਤਿੰਨ ਦਿਨ ਵੱਡ-ਟੁੱਕ ਚਲਦੀ ਰਹੀ। ਸਮੁੱਚੇ ਸਰਹਿੰਦ ਨੂੰ ਅਸੀਂ ਉਜਾੜ ਕੇ ਰੱਖ ਦਿੱਤਾ ਸੀ।
ਵਜ਼ੀਰ ਖਾਨ ਦੀ ਲਾਸ਼ ਨੂੰ ਅਸੀਂ ਸਰਹਿੰਦ ਦੇ ਇੱਕ ਚੁਰਸਤੇ ਵਿੱਚ ਪਰਾਣੇ ਰੁੱਖ ਨਾਲ ਕਾਂਵਾਂ, ਕੁੱਤਿਆਂ ਅਤੇ ਗਿਰਝਾਂ ਦੇ ਖਾਣ ਲਈ ਟੰਗ ਦਿੱਤਾ ਸੀ।
ਦੀਵਾਨ ਸੁੱਚਾ ਨੰਦ ਆਪਣੇ ਕਿਸੇ ਸੁਭਚਿੰਤਕ ਦੀ ਹਵੇਲੀ ਦੇ ਤਹਿਖਾਨੇ ਵਿੱਚ ਲੁਕਿਆ ਬੈਠਾ ਸੀ। ਜਦੋਂ ਸਾਨੂੰ ਉਸ ਬਾਰੇ ਸੂਹ ਮਿਲੀ ਤਾਂ ਅਸੀਂ ਫੌਰਨ ਛਾਪਾ ਮਾਰ ਕੇ ਉਸਨੂੰ ਉੱਥੋਂ ਫੜ ਲਿਆ। ਪਹਿਲਾਂ ਸਿੱਖ ਯੋਧਿਆਂ ਨੇ ਚੌਂਕ ਵਿੱਚ ਲਿਜਾ ਕੇ ਉਸਦਾ ਰੱਜ ਕੇ ਕੁੱਟਾਪਾ ਕੀਤਾ। ਫਿਰ ਉਸਦੇ ਨੱਕ ਵਿੱਚ ਗਲੀ ਕੱਢ ਕੇ ਨੱਥ ਪਾਈ ਤੇ ਉਸਨੂੰ ਪੂਰੇ ਸਰਹਿੰਦ ਵਿੱਚ ਮਦਾਰੀ ਦੇ ਬਾਂਦਰ ਵਾਂਗ ਘੁੰਮਾ ਕੇ ਉਸ ਤੋਂ ਘਰ-ਘਰ ਭੀਖ ਮੰਗਵਾਈ। ਸਰਹਿੰਦ ਵਾਸੀਆਂ ਨੂੰ ਅਸੀਂ ਸਖਤ ਤਾੜਨਾ ਕਰ ਦਿੱਤੀ ਸੀ ਕਿ ਕੋਈ ਵੀ ਖੈਰ ਨਾ ਪਾਵੇ। ਸੁੱਚਾ ਨੰਦ ਨੂੰ ਕੁਝ ਦਿਨ ਭੁੱਖਣ-ਭਾਣੇ ਸਰਹਿੰਦ ਦੀਆਂ ਗਲੀਆਂ ਵਿੱਚ ਰੋਲਣ ਬਾਅਦ ਅਸੀਂ ਕੈਦਖਾਨੇ ਵਿੱਚ ਸਿੱਟ ਦਿੱਤਾ ਸੀ। ਵਜ਼ੀਰ ਖਾਨ ਦੇ ਬਹੁਤ ਸਾਰੇ ਅਧਿਕਾਰੀਆਂ ਨੂੰ ਬੰਦੀ ਬਣਾ ਕੇ ਅਸੀਂ ਕਾਲ-ਕੋਠੜੀਆਂ ਵਿੱਚ ਤਾੜ ਦਿੱਤਾ ਸੀ।
ਸਰਹਿੰਦ ਉੱਪਰ ਕਬਜ਼ਾ ਕਰਨ ਅਤੇ ਤਬਾਹੀ ਲਈ ਜਾਨਾਂ ਵਾਰ ਗਏ ਸਿੰਘਾਂ ਦਾ ਅਸੀਂ ਪੂਰਨ ਮਰਿਆਦਾ ਅਤੇ ਸਤਿਕਾਰ ਨਾਲ ਸਸਕਾਰ ਕਰ ਦਿੱਤਾ ਸੀ। (ਇਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਬਣਾਇਆ ਗਿਆ ਸੀ।)
ਸਰਹਿੰਦ ਵਿੱਚ ਲੁੱਟਮਾਰ ਅਤੇ ਕਤਲ-ਓ-ਗਾਰਤ ਕੁਝ ਦਿਨ ਨਿਰੰਤਰ ਜਾਰੀ ਰਹੀ ਸੀ।
ਸਿੱਖਾਂ ਦੇ ਧਾਰਮਿਕ ਕ੍ਰੋਧ ਤੋਂ ਨਿਹੱਥੀਆਂ ਇਸਤਰੀਆਂ ਅਤੇ ਮਾਸੂਮ ਬੱਚੇ ਵੀ ਨਹੀਂ ਸੀ ਬਚ ਸਕੇ। ਵੈਰ ਦੀ ਭਾਵਨਾ ਇਸ ਕਦਰ ਪ੍ਰਬਲ ਹੋ ਗਈ ਸੀ ਕਿ ਸਿੱਖ ਵਹਿਸ਼ੀਆਨਾ ਹਰਕਤਾਂ ਅਤੇ ਨਿਰਦਇਤਾ ਉੱਫਰ ਉਤਰ ਆਏ ਸਨ।
ਵਜ਼ੀਰ ਖਾਨ ਦਾ ਅਸਲੀ ਨਾਮ ਮਿਰਜ਼ਾ ਅਸਕਾਰੀ ਤਿੰਨ ਹਜ਼ਾਰ ਜਾਤ ਮਨਸਬੀ

No comments:
Post a Comment