ਘੜਾਮ - ੧੭੧੦
ਕੋਹ-ਏ-ਰਾਮ ਵਿਖੇ ਕੋਹਰਾਮ
ਸਮਾਣੇ ਰਹਿੰਦਿਆਂ ਮੈਨੂੰ ਸਮਾਣੇ ਤੋਂ ੨੮ ਕਿਲੋਮੀਟਰ ਸਨੌਰ ਵਿਖੇ ਪਏ ਇੱਕ ਸਰਕਾਰੀ ਖਜ਼ਾਨੇ ਦੀ ਭਿਣਕ ਪਈ। ਮੈਂ ਬਿਨਾ ਦੇਰ ਕੀਤਿਆਂ ਉਸ ਨੂੰ ਅੱਧੀ ਰਾਤੋਂ ਲੁੱਟ ਲਿਆ। ਸਨੌਰ ਤੋਂ ਅੱਗੇ ਥੋੜ੍ਹੀ ਦੂਰ ਹੀ ਕੋਹ-ਏ-ਰਾਮ (ਮੌਜੂਦਾ ਘੜਾਮ, ਜ਼ਿਲ੍ਹਾ ਪਟਿਆਲਾ) ਸ਼ਹਿਰ ਸੀ। ਸਨੌਰ ਮਗਰੋਂ ਅੱਗੇ ਵਧਦਿਆਂ ਮੈਂ ਕੋਹ-ਏ-ਰਾਮ ਘੜਾਮ 'ਤੇ ਚੜਾਈ ਕਰਨ ਦਾ ਮਨ ਬਣਾ ਲਿਆ ਸੀ।
ਕੋਹ-ਏ-ਰਾਮ ਕਾਫੀ ਵੱਡਾ ਵਸਦਾ-ਰਸਦਾ ਅਮੀਰ ਸ਼ਹਿਰ ਸੀ। ਪੁਰਾਤਨ ਲੋਕਾਂ ਦਾ ਮੰਨਣਾ ਸੀ ਕਿ ਸੂਰਜਵੰਸ਼ੀ ਭਗਵਾਨ ਰਾਮ ਚੰਦਰ ਦਾ ਜਨਮ ਇਸੇ ਸ਼ਹਿਰ ਵਿੱਚ ਹੋਇਆ ਸੀ ਕਿਉਂਕਿ ਇਹ ਉਨ੍ਹਾਂ ਦਾ ਨਾਨਕਾ ਪਿੰਡ ਸੀ। ਰਾਮਚੰਦਰ ਦੀ ਮਾਤਾ ਕੁਸ਼ੱਲਿਆ ਇੱਥੋਂ ਦੀ ਪੁੱਤਰੀ ਸੀ ਤੇ ਅਯੋਧਿਆ (ਯੂ. ਪੀ.) ਦੇ ਰਾਜਾ ਦਸ਼ਰਥ, ਕੁਸ਼ੱਲਿਆ ਮਾਤਾ ਨੂੰ ਵਿਆਹੁਣ ਇੱਥੇ ਹੀ ਆਏ ਸਨ।
ਕੋਹ-ਏ-ਰਾਮ ਦਾ ਅੱਖਰੀ ਅਰਥ ਰਾਮ ਦੀ ਪਹਾੜੀ ਹੈ। ਇੱਥੇ ਇੱਕ ਬਹੁਤ ਉੱਚੀ ਪਹਾੜੀ ਸੀ, ਜਿਸ ਉੱਤੇ ਰਾਮਗੜ੍ਹ ਨਾਮ ਦਾ ਕਿਲ੍ਹਾ ਬਣ ਗਿਆ ਸੀ। ਇਹ ਕਿਹਾ ਜਾਂਦਾ ਸੀ ਕਿ ਬਚਪਨ ਵਿੱਚ ਨਾਨਕੇ ਆਏ ਰਾਮ ਚੰਦਰ ਇਸ ਪਹਾੜੀ ਉੱਪਰ ਖੇਡਿਆ ਕਰਦੇ ਸਨ। ਇਸੇ ਕਰਕੇ ਲੋਕ ਇਸਨੂੰ ਰਾਮ ਦੀ ਪਹਾੜੀ ਯਾਨੀ ਕੋਹ-ਏ-ਰਾਮ ਆਖਿਆ ਕਰਦੇ ਸਨ। ਹੌਲੀ-ਹੌਲੀ ਇਸ ਪਹਾੜੀ ਦੁਆਲੇ ਵਸੇ ਸਾਰੇ ਨਗਰ ਦਾ ਨਾਮ ਹੀ ਕੋਹ-ਏ-ਰਾਮ ਪ੍ਰਚਲਤ ਹੋ ਗਿਆ ਸੀ।
ਸਾਡੇ ਤੋਂ ਪੰਜ ਕੁ ਸੌ ਸਾਲ ਪਹਿਲਾਂ ਇਹ ਕੋਹ-ਏ-ਰਾਮ ਸ਼ਹਿਰ ਇੱਕ ਛੋਟਾ ਪਰ ਮਹੱਤਵਪੂਰਨ ਪ੍ਰਾਂਤ ਹੁੰਦਾ ਸੀ। ਇਸ ਨੂੰ ਹਾਸਿਲ ਕਰਨ ਲਈ ਦਿੱਲੀ ਦੇ ਸੁਲਤਾਨ ਸਮਸ-ਉੱਦ-ਦੀਨ ਇਲਤੁੱਤਮਿਸ਼ ਅਤੇ ਸ਼ਮਸ਼ੀ ਨਾਸਿਰ-ਉੱਦ-ਦੀਨ ਕਬਾਚਾ (੧੨੪੬-੬੬ ) ਵਿਚਕਾਰ ਬੜੀ ਦੇਰ ਤੱਕ ਖਾਸੀ ਖਹਿਬਾਜ਼ੀ ਚੱਲਦੀ ਰਹੀ ਸੀ। ਲੇਕਿਨ ਇਹ ਸਿੰਧ ਅਤੇ ਮੁਲਤਾਨ ਪ੍ਰਾਂਤ ਦੇ ਹਾਕਮ ਨਾਸਿਰ-ਉੱਦ-ਦੀਨ ਕਬਾਚਾ ਦੇ ਕਬਜ਼ੇ ਵਿੱਚ ਹੀ ਰਿਹਾ ਸੀ। ਗਿਆਸ-ਉੱਦ-ਦੀਨ ਬਲਬਨ ਦੇ ਭਰਾ ਨੂੰ ਨਾਸਿਰ-ਉੱਦ-ਦੀਨ ਕਬਾਚਾ ਨੇ ਇੱਥੋਂ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ। ਜਦੋਂ ਬਾਅਦ ਵਿੱਚ ਬਲਬਨ ਗੁਲਾਮ ਤੋਂ ਸੁਲਤਾਨ ਬਣ ਗਿਆ ਸੀ ਤਾਂ ਉਸਨੇ ਇਸ ਜਗ੍ਹਾ ਆਪਣੀ ਛਾਉਣੀ ਕਾਇਮ ਕੀਤੀ ਸੀ।
ਉਸ ਤੋਂ ਬਾਅਦ ਮੁਹੰਮਦ ਗੌਰੀ ਸਮੇਂ ਕੋਹ-ਏ-ਰਾਮ ਇੱਕ ਜ਼ਿਲ੍ਹਾ ਬਣ ਕੇ ਰਹਿ ਗਿਆ ਸੀ। ਬਹੁਤ ਲੰਮਾ ਸਮਾਂ ਇਹ ਗੌਰੀ ਦੇ ਅਧੀਨ ਰਿਹਾ ਤੇ ਫੇਰ ਉਸਨੇ ਇਹ ਕੁਤਬ-ਉੱਦ-ਦੀਨ ਨੂੰ ਸੌਂਪ ਦਿੱਤਾ ਸੀ। ਕੁਤਬ-ਉੱਦ-ਦੀਨ ਨੇ ਦਿੱਲੀ ਉੱਪਰ ਪੂਰਾ ਕਬਜ਼ਾ ਹੋਣ ਤੱਕ ਕੋਹ-ਏ-ਰਾਮ ਨੂੰ ਆਪਣੀ ਰਾਜਧਾਨੀ ਬਣਾਈ ਰੱਖਿਆ ਸੀ।
ਕੋਹ-ਏ-ਰਾਮ ਠਸਕੇ ਦੇ ਮੁਸਲਮਾਨ ਪੀਰ ਸ਼ਾਹ ਭੀਖਣ ਸ਼ਾਹ ਦੇ ਵਡੇਰਿਆਂ ਦਾ ਨਗਰ ਸੀ। ਇਹ ਪੀਰ ਭੀਖਣ ਸ਼ਾਹ ਉਹ ਫਕੀਰ ਸੀ, ਜਿਸਨੇ ਆਤਮਿਕ ਸ਼ਕਤੀ ਨਾਲ ਜਾਣ ਲਿਆ ਸੀ ਕਿ ੨੨ ਦਸੰਬਰ ੧੬੬੬ ਈ: ਨੂੰ ਗੁਰੂ ਗੋਬਿੰਦ ਸਿੰਘ ਦੇ ਨੇ ਪਟਨੇ ਦੀ ਧਰਤੀ 'ਤੇ ਜਨਮ ਲਿਆ ਸੀ। ਉਸ ਦਿਨ ਇਸ ਨੇ ਚੜ੍ਹਦੇ ਵੱਲ ਯਾਨੀ ਪਟਨੇ ਵੱਲ ਨੂੰ ਮੂੰਹ ਕਰਕੇ ਸੱਜਦਾ ਕਰਿਦਆਂ ਕਿਹਾ ਸੀ ਕਿ ਅੱਜ ਕੋਈ ਯੋਧਾ ਪੈਦਾ ਹੋਇਆ ਹੈ, ਜੋ ਜ਼ੁਲਮ ਦਾ ਨਾਸ਼ ਕਰੇਗਾ।
ਫਿਰ ਇਹ ਪੀਰ ਭੀਖਣ ਸ਼ਾਹ ਬਾਲਕ ਗੁਰੂ ਸਾਹਿਬ ਦੇ ਦਰਸ਼ਨ ਕਰਨ ਪਟਨੇ ਗਿਆ ਤੇ ਹਿੰਦੂ ਅਤੇ ਮੁਸਲਮਾਨ ਧਰਮਾਂ ਦੀਆਂ ਸੂਚਕ ਦੋ ਮਟਕੀਆਂ ਮਠਿਆਈ ਦੀਆਂ ਲੈ ਗਿਆ। ਉਹ ਮਟਕੀਆਂ ਇਹਨੇ ਗੁਰੂ ਸਾਹਿਬ ਅੱਗੇ ਪੇਸ਼ ਕੀਤੀਆਂ ਤਾਂ ਗੁਰੂ ਸਾਹਿਬ ਨੇ ਦੋਨਾਂ ਉੱਪਰ ਹੱਥ ਕੇ ਇਹ ਸਿੱਧ ਕਰ ਦਿੱਤਾ ਕਿ ਉਹ ਦੋਨੋਂ ਧਰਮਾਂ ਦੇ ਸ਼ੁਭਚਿੰਤਕ ਅਤੇ ਸਰਪ੍ਰਸਤ ਸਨ। ਇਉਂ ਪੀਰ ਭੀਖਣ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢ ਤੋਂ ਮੁਰੀਦ ਸੀ। ਗੁਰੂ ਗੋਬਿੰਦ ਸਿੰਘ ਜਦੋਂ ਪੀਰ ਭੀਖਣ ਸ਼ਾਹ ਨੂੰ ਕੋਹ-ਏ-ਰਾਮ ਵਿਖੇ ਆਪਣੇ ਪਰਿਵਾਰ ਨਾਲ ਮਿਲਣ ਆਏ ਸਨ ਤਾਂ ਪੀਰ ਭੀਖਣ ਸ਼ਾਹ ਜੀ ਨੇ ਪਿੰਡ ਤੋਂ ਚੜਦੇ ਵੱਲ ਦੋ ਕਿਲੋਮੀਟਰ ਦੂਰ ਜਾ ਕੇ ਗੁਰੂ ਜੀ ਦਾ ਸਵਾਗਤ ਕੀਤਾ ਸੀ।
ਕੋਹ-ਏ-ਰਾਮ ਉੱਪਰ ਹਮਲੇ ਦੀ ਜ਼ਿੰਮੇਵਾਰੀ ਦਰਅਸਲ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਸੌਂਪੀ ਸੀ। ਪੀਰ ਭੀਖਣ ਸ਼ਾਹ ਨੇ ਮਾਛੀਵਾੜੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਫਰਿਆਦ ਕੀਤੀ ਸੀ ਕਿ ਕੋਹ-ਏ-ਰਾਮ ਦਾ ਰਾਜਾ ਲੋਕਾਂ ਉੱਤੇ ਬਹੁਤ ਜ਼ੁਲਮ ਕਰ ਰਿਹਾ ਸੀ ਤੇ ਉਸ ਉੱਪਰ ਕਾਬੂ ਪਾਇਆ ਜਾਵੇ।
ਕੋਹ-ਏ-ਰਾਮ ਵਾਲੀ ਜਿਹੜੀ ਰਾਮ ਦੀ ਪਹਾੜੀ ਸੀ, ਉਸ ਉੱਪਰ ਰਾਜੇ ਦਾ ਕਿਲ੍ਹਾ ਸੀ। ਇਸ ਕਿਲ੍ਹੇ ਨੂੰ ਮੁਹੰਮਦ ਗੌਰੀ ਨੇ ਆਪਣੇ ਸਮੇਂ ਵਿੱਚ ਬਹੁਤ ਮਜ਼ਬੂਤ ਕਰਵਾਇਆ ਸੀ ਤੇ ਇਹ ਉਸ ਵੇਲੇ ਸਾਰੀਆਂ ਅਹਿਮ ਸਿਆਸੀ ਸਰਗਰਮੀਆਂ ਦਾ ਕੇਂਦਰ ਹੁੰਦਾ ਸੀ। ਕੋਹ-ਏ-ਰਾਮ ਦਾ ਕਿਲ੍ਹਾ ਜਿੱਤਣਾ ਮੇਰੇ ਲਈ ਕਾਫੀ ਜ਼ਰੂਰੀ ਸੀ। ਕਿਉਂਕਿ ਇੱਥੋਂ ਮੇਰੇ ਹੱਥ ਬਹੁਤ ਸਾਰਾ ਅਸਲਾ ਲੱਗਣਾ ਸੀ, ਜੋ ਮੈਨੂੰ ਅਗਲੀਆਂ ਵੱਡੀਆਂ ਮੁਹਿੰਮਾਂ ਲਈ ਲੋੜੀਂਦਾ ਸੀ।
ਅਸੀਂ ਵਾਹਿਗੁਰੂ ਦਾ ਨਾਮ ਲੈ ਕੇ ਹੱਲਾ ਬੋਲ ਦਿੱਤਾ। ਕਿਲ੍ਹੇ ਦੇ ਫੌਜਦਾਰ ਨੇ ਸਾਡਾ ਡਟ ਕੇ ਮੁਕਾਬਲਾ ਕੀਤਾ। ਕਾਫੀ ਦੇਰ ਤੱਕ ਜੰਗ ਹੁੰਦੀ ਰਹੀ। ਦੋਨੋਂ ਤਰਫ ਦੀਆਂ ਫੌਜਾਂ ਦਾ ਭਾਰੀ ਨੁਕਸਾਨ ਹੋਇਆ। ਪਰੰਤੂ ਆਖੀਰ ਵਿੱਚ ਜਿੱਤ ਸਾਨੂੰ ਹੀ ਹਾਸਿਲ ਹੋਈ। ਅਸੀਂ ਕਿਲ੍ਹੇ 'ਤੇ ਕਬਜ਼ਾ ਕਰਕੇ ਜ਼ਾਲਿਮਾਂ ਨੂੰ ਸਜ਼ਾਵਾਂ ਦਿੱਤੀਆਂ ਤੇ ਵੱਡੀ ਗਿਣਤੀ ਵਿੱਚ ਹਥਿਆਰ, ਘੋੜੇ ਅਤੇ ਖਜ਼ਾਨਾ ਆਪਣੇ ਕਬਜ਼ੇ ਵਿੱਚ ਲੈ ਲਿਆ। ਇੱਥੋਂ ਸਾਨੂੰ ਕਾਫੀ ਸਾਰੀ ਦੌਲਤ ਅਤੇ ਹਥਿਆਰ ਮਿਲ ਗਏ ਸਨ। ਜਿੱਤ ਨਾਲੋਂ ਵੱਧ ਖੁਸ਼ੀ ਮੈਨੂੰ ਇਸ ਗੱਲ ਦੀ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤਾ ਇੱਕ ਕੌਲ ਤਾਂ ਘੱਟੋ-ਘੱਟ ਪੂਰਾ ਕਰ ਦਿੱਤਾ ਸੀ।

No comments:
Post a Comment