Saturday, 24 December 2016

ਕੈਥਲ ਦਾ ਖਜ਼ਾਨਾ+ਸੋਨੀਪਤ

ਕੈਥਲ ਦਾ ਖਜ਼ਾਨਾ
ਜਨਵਰੀ ੧੭੦੯
ਮੈਂ ਆਪਣੇ ਰਾਜਨੀਤਕ ਇਨਕਲਾਬ ਦਾ ਸੰਘਰਸ਼ ਰਸਤੇ ਵਿੱਚ ਹੀ ਜਨਵਰੀ ੧੭੦੯ ਨੂੰ ਕੈਥਲ ਕੋਲੋਂ ਸ਼ੁਰੂ ਕਰ ਦਿੱਤਾ ਸੀ। ਸਾਨੂੰ ਰਾਹਗੀਰਾਂ ਰਾਹੀਂ ਭਿਣਕ ਪਈ ਕਿ ਕੈਥਲ ਤੋਂ ੨੦ ਕਿਲੋਮੀਟਰ ਦੂਰ ਪਿੰਡ ਬਹੂਣ (ਭੂਣੀਏ) ਦਿੱਲੀ ਨੂੰ ਮਾਮਲਾ ਲੈ ਕੇ ਜਾ ਰਹੇ ਮੁਗਲ ਸੈਨਿਕਾਂ ਨੇ ਪੜਾਅ ਕੀਤਾ ਹੋਇਆ ਸੀ। ਉਨ੍ਹਾਂ ਕੋਲ ਕਾਫੀ ਸਾਰਾ ਖਜ਼ਾਨਾ ਸੀ ਤੇ ਰਾਖੀ ਲਈ ਅਮਲਾ ਵੀ ਥੋੜ੍ਹਾ ਸੀ। ਮੈਂ ਤਤਫੱਟ ਇਸ ਖਜ਼ਾਨੇ ਨੂੰ ਲੁੱਟਣ ਦੀ ਯੋਜਨਾ ਬਣਾਈ ਤੇ ਅਸੀਂ ਕੈਥਲ ਵੱਲ ਤੁਰ ਪਏ। ਭਾੜੇ ਦੇ ਪਹਿਰੇਦਾਰਾਂ ਦੀ ਮੁਗਲ ਫੌਜ ਅਚਾਨਕ ਹੋਏ ਹਮਲੇ ਤੋਂ ਘਬਰਾ ਕੇ ਥੋੜ੍ਹੀ ਜਿਹੀ ਮੁੱਠਭੇੜ ਉਪਰੰਤ ਖਜ਼ਾਨਾ ਛੱਡ ਕੇ ਭੱਜ ਗਈ ਸੀ। ਉਨ੍ਹਾਂ ਨੇ ਜਾ ਕੇ ਕੈਥਲ ਦੇ ਆਮਿਲ ਨੂੰ ਖਬਰ ਕਰ ਦਿੱਤੀ। ਕੈਥਲ ਦਾ ਆਮਿਲ ਸੀ ਤਾਂ ਹਿੰਦੂ, ਪਰ ਮੁਗਲਾਂ ਦਾ ਬਹੁਤ ਵਫਾਦਾਰ ਸੀ। ਉਹ ਫੌਰਨ ਆਪਣਾ ਫੌਜੀ ਦਸਤਾ ਲੈ ਕੇ ਸਾਡੇ ਵੱਲ ਆ 

ਗਿਆ। ਅਸੀਂ ਸਾਰੇ ਦਰੱਖਤਾਂ ਅਤੇ ਝਾੜੀਆਂ ਦੀ ਆੜ ਵਿੱਚ ਲੁੱਕ ਗਏ ਤੇ ਜਦੋਂ ਆਮਿਲ ਦਾ ਦਸਤਾਂ ਸਾਡੇ ਵਿਚਕਾਰ ਘਿਰ ਗਿਆ ਤਾਂ ਅਸੀਂ ਉਨ੍ਹਾਂ ਉੱਪਰ ਹੱਲਾ ਬੋਲ ਦਿੱਤਾ। ਆਮਿਲ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਸਨ। ਆਮਿਲ ਨੇ ਕੋਈ ਜ਼ੋਰ ਚੱਲਦਾ ਨਾ ਦੇਖ ਕੇ ਸਾਡੇ ਮੂਹਰੇ ਹਥਿਆਰ ਸੁੱਟ ਦਿੱਤੇ। ਉਸਨੇ ਆਪਣੀ ਜਾਨ ਬਖਸ਼ੀ ਦੀ ਅਰਜ਼ ਕੀਤੀ ਤਾਂ ਅਸੀਂ ਉਸਨੂੰ ਇਸ ਸ਼ਰਤ 'ਤੇ ਛੱਡਿਆ ਕਿ ਉਸ ਤੋਂ ਬਾਅਦ ਉਹ ਮੁਗਲਾਂ ਦਾ ਨਹੀਂ, ਬਲਕਿ ਸਿੱਖਾਂ ਦਾ ਆਮਿਲ ਹੋਵੇਗਾ। ਉਹ ਮੰਨ ਗਿਆ। ਇਉਂ ਕੈਥਲ ਸਾਡੇ ਕਬਜ਼ੇ ਵਿੱਚ ਆ ਗਿਆ। ਮੈਂ ਕੈਥਲ ਦਾ ਲੁੱਟਿਆ ਸਾਰਾ ਖਜ਼ਾਨਾ ਆਪਣੀ ਫੌਜ ਵਿੱਚ ਵੰਡ ਦਿੱਤਾ ਤੇ ਆਪਣੇ ਲਈ ਕੁਝ ਨਾ ਰੱਖਿਆ। ਇਸ ਨਾਲ ਮੇਰੇ ਸੈਨਿਕਾਂ ਦੇ ਦਿਲ ਵਿੱਚ ਮੇਰੇ ਪ੍ਰਤਿ ਸਤਿਕਾਰ ਪੈਦਾ ਹੋ ਗਿਆ ਸੀ।


ਮੈਨੂੰ ਪੰਜਾਬ ਦੇ ਸਾਰੇ ਇਲਾਕਿਆਂ ਦੀ ਪੰਜਾਬ ਆਉਣ ਤੋਂ ਪਹਿਲਾਂ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਮੈਂ ਸੱਜਰੇ ਕੀਤੇ ਭ੍ਰਮਣ ਨਾਲ ਹੀ ਸਾਰੇ ਇਲਾਕੇ ਨਾਲ ਵਾਕਿਫ ਹੋਇਆ ਸੀ। ਇਸ ਤੋਂ ਇਲਾਵਾ ਮੈਂ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਪੋਥੀ ਵਿਚੋਂ ਪੜ੍ਹਕੇ ਅਤੇ ਨਕਸ਼ੇ ਦੇਖ ਕੇ ਪੰਜਾਬ ਬਾਰੇ ਕਾਫੀ ਕੁਝ ਜਾਣ ਲਿਆ ਸੀ। ਮੇਰੇ ਕੋਲ ਪਏ ਨਕਸ਼ਿਆਂ ਦੇ ਮੁਤਾਬਿਕ ਉੱਥੋਂ ਸਾਨੂੰ ਸਭ ਤੋਂ ਪਹਿਲਾ ਹੱਲਾ ਸੋਨੀਪਤ ਉੱਪਰ ਕਰਨਾ ਚਾਹੀਦਾ ਸੀ। ਮੈਂ ਪੰਜਾਬ ਦੇ ਬਾਕੀ ਸਿੰਘਾਂ ਦੀ ਉਡੀਕ ਕਰਨੀ ਚਾਹੁੰਦਾ ਸੀ, ਪਰ ਖਾਲਸਾ ਫੌਜ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਸੀ। ਵੈਸੇ ਵੀ ਸਾਨੂੰ ਇਕੱਤਰ ਹੋਈ ਫੌਜ ਲਈ ਲੰਗਰ ਦਾ ਪ੍ਰਬੰਧ ਕਰਨ ਖਾਤਰ ਕਿਧਰੇ ਨਾ ਕਿਧਰੇ ਲੁੱਟਮਾਰ ਤਾਂ ਕਰਨੀ ਹੀ ਪੈਣੀ ਸੀ। ਮੈਂ ਸਾਰਾ ਜੱਥਾ ਲੈ ਕੇ ਸੋਨੀਪਤ ਵੱਲ ਨੂੰ ਸਿੱਧਾ ਹੋ ਗਿਆ। ਸਾਨੂੰ ਇੱਥੋਂ ਬਹੁਤ ਸਾਰਾ ਸੋਨਾ ਹੱਥ ਲੱਗਣ ਦੀ ਸੰਭਾਵਨਾ ਸੀ, ਕਿਉਂਕਿ ਸੋਨੀਪਤ ਅਮੀਰ ਸੁਨਿਆਰਿਆਂ ਦਾ ਸ਼ਹਿਰ ਸੀ।

ਸੋਨੀਪਤ 
ਪੁਰਾਤਨ ਗ੍ਰੰਥਾਂ ਵਿੱਚ ਸੋਨੀਪਤ ਨੂੰ ਸੋਨੇ ਦੀ ਨਗਰੀ ਸੋਨਪ੍ਰਸਥਾ ਦੱਸਿਆ ਗਿਆ ਸੀ। ਮਹਾਂਭਾਰਤ ਦੇ ਸਮੇਂ ਇਸ ਨੂੰ ਸਵਰਨਪ੍ਰਸਥਾ ਕਿਹਾ ਜਾਂਦਾ ਸੀ। ਪੰਜਾਂ ਪਾਂਡਵਾਂ ਨੇ ਵਣਵਾਸ ਦੌਰਾਨ ਇਸ ਨੂੰ ਖੋਜਿਆ ਸੀ। ਦ੍ਰਯੋਧਨ ਤੋਂ ਹਸਤਨਾਪੁਰ ਦੇ ਬਦਲੇ ਮੰਗੇ ਗਏ ਪੰਜ ਪ੍ਰਸਥਾਂ (ਪਿੰਡਾਂ), ਪਾਨਪ੍ਰਸ਼ਥਾ (ਫaਨਪਿaਟ), ਭਾਗਪ੍ਰਸਥਾ (ਭaਗਹਪaਟ), ਤਿਲਪ੍ਰਸਥਾ (ਠਲਿਪaਟ) ਅਤੇ ਇੰਦਰਪ੍ਰਸਥਾ (ੀਨਦਰaਪਰaਸਟਹa) ਤੋਂ ਬਿਨਾ ਸੋਨਪ੍ਰਸਥਾ ਵੀ ਇੱਕ ਪਿੰਡ ਸੀ। ਅਰਜੁਣ ਦਾ ਤੇਰ੍ਹਵਾਂ ਵੰਸ਼ਜ਼ ਰਾਜਾ ਸੋਨੀ ਇਥੋਂ ਰਾਜ ਕਰਦਾ ਰਿਹਾ ਸੀ। ਇਹੀ ਸੋਨਪ੍ਰਸਥਾ ਬਾਅਦ ਵਿੱਚ ਸਵਰਨਪਥ ਕਹਾਉਂਦਾ ਰਿਹਾ ਸੀ ਤੇ ਫੇਰ ਸੋਨਪਾਤ ਹੁੰਦਾ ਹੋਇਆ ਇਹ ਨਗਰ ਸੋਨੀਪਤ ਬਣ ਗਿਆ ਸੀ। 

ਭਾਵੇਂ ਸਾਡੀ ਸਿੱਖਾਂ ਦੀ ਫੌਜੀ ਗਿਣਤੀ ਬਹੁਤੀ ਨਹੀਂ ਸੀ। ਫਿਰ ਵੀ ਸੋਨੀਪਤ ਦਾ ਫੌਜਦਾਰ ਸਾਡੇ ਮੂਹਰੇ ਅੜ ਨਹੀਂ ਸੀ ਸਕਿਆ ਤੇ ਥੋੜ੍ਹੀ ਜਿਹੀ ਝੜਪ ਉਪਰੰਤ ਹੀ ਮੈਦਾਨ ਛੱਡ ਕੇ ਆਪਣੇ ਪਰਿਵਾਰ ਅਤੇ ਛੋਟੀ ਜਿਹੀ ਫੌਜੀ ਟੁਕੜੀ ਨਾਲ ਦਿੱਲੀ ਨੂੰ ਭੱਜ ਗਿਆ ਸੀ। 

ਇਉਂ ਸਾਡਾ ਪਹਿਲਾ ਹੱਲਾ ਕਾਮਯਾਬ ਰਿਹਾ ਸੀ। ਸੋਨੀਪਤ ਨੂੰ ਲੁੱਟਣ ਨਾਲ ਸਾਡੇ ਕੋਲ ਥੋੜ੍ਹਾਂ ਜਿਹਾ ਖਜ਼ਾਨਾ, ਘੋੜੇ ਅਤੇ ਹਥਿਆਰ ਆ ਗਏ ਸਨ। ਮੈਂ ਕੁਝ ਦਿਨ ਇੱਥੇ ਹੀ ਰੁੱਕ ਕੇ ਆਪਣੀ ਫੌਜ ਨੂੰ ਤਕੜਾ ਕਰਨ ਦੀ ਆਹਰ ਵਿੱਚ ਲੱਗ ਗਿਆ ਸੀ। ਬਾਕੀ ਪੰਜਾਬ ਦੇ ਸਿੰਘਾਂ ਦਾ ਇੱਕ ਜਗ੍ਹਾ ਰੁੱਕ ਕੇ ਇੰਤਜ਼ਾਰ ਕਰਨਾ ਵੀ ਜ਼ਰੂਰੀ ਸੀ।

ਇਸੇ ਹੀ ਸਮੇਂ ਦੌਰਾਨ ਹਿਸਾਰ ਦੇ ਲੋਕਾਂ ਨੂੰ ਸਾਡੇ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਸਾਡੀ ਇਮਦਾਦ ਲਈ ਮਾਇਆ ਅਤੇ ਜ਼ੇਵਰਾਂ ਦੇ ਲਿਆ ਕੇ ਸਾਡੇ ਮੂਹਰੇ ਢੇਰ ਲਗਾ ਦਿੱਤੇ ਸਨ। ਹੁਣ ਖਾਲਸਾ ਫੌਜ ਆਪਣਾ ਅਗਲਾ ਜ਼ਬਰਦਸਤ ਹਮਲਾ ਕਰਨ ਦੇ ਪੂਰੀ ਕਾਬਲ ਹੋ ਗਈ ਸੀ। ਅਗਲੀ ਮਹਿੰਮ ਲਈ ਸਭ ਤੋਂ ਪਹਿਲਾਂ ਮੈਂ ਸਮਾਣੇ ਨੂੰ ਚੁਣਿਆ ਸੀ।

No comments:

Post a Comment