ਰਾਜਧਾਨੀ
ਸਰਹਿੰਦ ਦੀ ਖੌਫਜ਼ਦਾ ਪਰਜਾ ਨੇ ਸਿੱਖਾਂ ਦੀ ਹਕੂਮਤ ਕਬੂਲ ਲਈ ਸੀ ਤੇ ਉਹ ਖਾਲਸਾ ਰਾਜ ਦਾ ਸਤਿਕਾਰ ਵੀ ਕਰਨ ਲੱਗ ਪਏ ਸਨ। ਮੈਂ ਸਰਹਿੰਦ ਕਿਲ੍ਹੇ ਦੇ ਦੀਵਾਨ-ਏ-ਆਮ ਵਿੱਚ ਨਿੱਤ ਦਰਬਾਰ ਲਾਉਣਾ ਸ਼ੁਰੂ ਕਰ ਦਿੱਤਾ ਸੀ। ਹਰ ਰੋਜ਼ ਅਵਾਮ ਆਪਣੇ ਮਸਲੇ ਅਤੇ ਸ਼ਕਾਇਤਾ ਲੈ ਕੇ ਮੇਰੇ ਕੋਲ ਆਉਂਦੀ। ਮੈਂ ਉਨ੍ਹਾਂ ਦਾ ਮੌਕੇ ਉੱਪਰ ਹੀ ਨਿਪਟਾਰਾ ਕਰ ਦਿੰਦਾ ਸੀ। ਮੇਰਾ ਮੰਨਣਾ ਸੀ ਕਿ ਇਨਸਾਫ ਨੂੰ ਲਟਕਾਉਣਾ ਵੀ ਇੱਕ ਕਿਸਮ ਦੀ ਬੇਇਨਸਾਫੀ ਹੀ ਹੁੰਦੀ ਹੈ। ਕੁਝ ਹੀ ਦਿਨਾਂ ਵਿੱਚ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਸਰਹਿੰਦ ਵਿੱਚ ਸਥਾਪਿਤ ਕੀਤੇ ਖਾਸਲਾ ਦਾ ਸ਼ਾਸਨ ਪ੍ਰਬੰਧ ਚਲਾਉਣਾ ਮੇਰੇ ਇਕੱਲੇ ਦੇ ਵਸ ਦਾ ਰੋਗ ਨਹੀਂ ਸੀ। ਇਸ ਲਈ ਮੈਂ ਬਾਜ ਸਿੰਘ ਬੰਗੇਸ਼ਰੀ ਨੂੰ ਸਰਹਿੰਦ ਦਾ ਸੂਬੇਦਾਰ ਅਤੇ ਉਸਦੀ ਸਹਾਇਤਾ ਲਈ ਭਾਈ ਆਲੀ ਸਿੰਘ ਨੂੰ ਨਾਇਬ-ਸੂਬੇਦਾਰ ਥਾਪ ਦਿੱਤਾ ਸੀ। ਇਹ ਗੱਲ ਮੈਂ ਆਪਣੇ ਮਨ ਵਿੱਚ ਧਾਰ ਲਈ ਸੀ ਕਿ ਕੁਝ ਹੋਰ ਇਲਾਕੇ ਜਿੱਤ ਕੇ ਸਿੱਖ ਰਿਆਸਤ ਕਾਇਮ ਕਰਨ ਬਾਅਦ ਸਰਹਿੰਦ ਨੂੰ ਰਾਜਧਾਨੀ ਬਣਾ ਲਵਾਂਗਾ।
ਲੇਕਿਨ ਹੁਣ ਤੱਕ ਦੇ ਜਿੱਤੇ ਇਲਾਕਿਆਂ ਦਾ ਰਾਜ ਪ੍ਰਬੰਧ ਸਹੀ ਢੰਗ ਨਾਲ ਚਲਾਉਣ ਲਈ ਸਾਨੂੰ ਤੁਰੰਤ ਰਾਜਧਾਨੀ ਕਾਇਮ ਕਰਨ ਲਈ ਲੋੜ੍ਹ ਸੀ। ਸਰਹਿੰਦ ਵਿੱਚ ਰਹਿ ਕੇ ਮੈਨੂੰ ਗਿਆਨ ਹੋ ਗਿਆ ਸੀ ਕਿ ਰਾਜਧਾਨੀ ਬਣਾਉਣ ਲਈ ਸਰਹਿੰਦ ਕੋਈ ਬਹੁਤੀ ਵਧੀਆ ਚੋਣ ਨਹੀਂ ਸੀ। ਸਰਹਿੰਦ ਮੁੱਖ ਸੜਕ ਉੱਪਰ ਹੋਣ ਕਰਕੇ ਦਿੱਲੀ ਅਤੇ ਲਾਹੌਰ ਦੋਨਾਂ ਪਾਸਿਆਂ ਤੋਂ ਇਸ ਉੱਪਰ ਹਮਲਾ ਹੋ ਸਕਦਾ ਸੀ। ਜਿਵੇਂ ਸਾਡੇ ਛੋਟੇ ਜਿਹੇ ਦਲ ਨੇ ਸਰਹਿੰਦ ਨੂੰ ਜਿੱਤ ਲਿਆ ਸੀ, ਉਵੇਂ ਕੋਈ ਬਹੁਤਾ ਵੱਡਾ ਲਸ਼ਕਰ ਸਾਡੇ ਕੋਲੋਂ ਸਰਹਿੰਦ ਕਦੇ ਵੀ ਖੋਹ ਸਕਦਾ ਸੀ। ਬਹੁਤ ਸੋਚ ਵਿਚਾਰ ਬਾਅਦ ਮੈਂ ਮੁਖਲਿਸਪੁਰ ਨੂੰ ਰਾਜਧਾਨੀ ਬਣਾ ਕੇ ਲੋਹਗੜ੍ਹ ਕਿਲ੍ਹੇ ਨੂੰ ਰਾਜਧਾਨੀ ਵਜੋਂ ਵਰਤਣ ਦਾ ਐਲਾਨ ਕਰ ਦਿੱਤਾ ਸੀ।
ਸਿੱਖਾਂ ਦੀ ਰਾਜਧਾਨੀ ਬਣ ਗਈ ਸੀ ਤੇ ਸਰਕਾਰੀ ਸੰਮਤ ਜਾਰੀ ਹੋ ਗਿਆ ਸੀ। ਹੁਣ ਹਕੂਮਤ ਕਰਨ ਲਈ ਸਿੱਕੇ ਅਤੇ ਮੁਹਰਾਂ ਜਾਰੀ ਕਰਨੀਆਂ ਰਹਿੰਦੀਆਂ ਸਨ। ਇਹਨਾਂ ਦੋਨਾਂ ਚੀਜ਼ਾਂ ਬਿਨਾ ਖਾਲਸਾ ਰਾਜ ਦੀ ਕੋਈ ਹੋਂਦ ਨਹੀਂ ਸੀ ਹੋਣੀ। ਅਸੀਂ ਮੁਗਲਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਖਾਲਸੇ ਨੇ ਆਪਣਾ ਸੁਤੰਤਰ ਰਾਜ ਸਥਾਪਿਤ ਕਰ ਲਿਆ ਸੀ।
ਹਰ ਰੋਜ ਆਪਣੀਆਂ ਜ਼ਰੂਰੀ ਲੋੜ੍ਹਾਂ ਪੂਰੀਆਂ ਕਰਨ ਲਈ ਹਰ ਇਨਸਾਨ ਨੂੰ ਨਿੱਤ ਕੁਝ ਨਾ ਕੁਝ ਖਰੀਦਣਾ ਜਾਂ ਵੇਚਣਾ ਪੈਂਦਾ ਹੈ। ਖਰੀਦ-ਓ-ਫਰੋਖਤ ਕਰਨ ਲਈ ਸਿੱਕੇ ਅਤੇ ਸ਼ਾਹੀ ਫੁਰਮਾਨ ਲਾਗੂ ਕਰਨ ਲਈ ਫੁਰਮਾਨਾਂ ਉੱਪਰ ਬਾਦਸ਼ਾਹ ਦੀ ਮੁਹਰਾਂ ਹੋਣੀ ਲਾਜ਼ਮੀ ਸੀ। ਜਦੋਂ ਅਸੀਂ ਮੁਗਲ ਬਾਦਸ਼ਾਹਾਂ ਦੀਆਂ ਤਸਵੀਰਾਂ ਵਾਲੇ ਸਿੱਕੇ ਤੇ ਹੁਕਮਨਾਮੇ ਆਪਣੇ ਹੱਥਾਂ ਵਿੱਚ ਦੇਖਦੇ ਤਾਂ ਸਾਨੂੰ ਸਿੱਖਾਂ ਨੂੰ ਗੁੱਸਾ ਆ ਜਾਂਦਾ ਸੀ। ਖਾਲਸਾ ਰਾਜ ਦੇ ਪ੍ਰਵਾਨੇ ਅਤੇ ਹੁਕਮਨਾਮੇ ਜਾਰੀ ਕਰਨ ਲਈ ਸਭ ਦੀ ਸਹਿਮਤੀ ਨਾਲ ਮੈਂ ਜਲਦ ਹੀ ਖਾਲਸਾ ਰਾਜ ਦਾ ਸਿੱਕਾ ਅਤੇ ਮੁਹਰ ਜਾਰੀ ਕਰਨ ਦਾ ਫੈਸਲਾ ਲੈ ਲਿਆ ਸੀ।
ਸਰਹਿੰਦ ਤੋਂ ਨੌ ਮੀਲ ਦੂਰ 'ਤੇ ਗੋਬਿੰਦਗੜ੍ਹ ਸੀ। ੧੬੪੬ ਵਿੱਚ ਛੇਵੇਂ ਗੁਰੂ ਹਰਗੋਬਿੰਦ ਜੀ ਇੱਥੇ ਦੇ ਇੱਕ ਸਰੋਵਰ ਬਾਰੀ ਢਾਬ ਉੱਤੇ ਚਾਲੀ ਦਿਨ ਲਈ ਆਪਣੇ ਸਿੰਘਾਂ ਨਾਲ ਰੁੱਕੇ ਸਨ। ਮੁਗਲਾਂ ਨਾਲ ਜੰਗ ਕਰਦਿਆਂ ਉਨ੍ਹਾਂ ਦੇ ਬਹੁਤ ਸਾਰੇ ਸ਼ਸਤਰ ਨਕਾਰਾ ਹੋ ਗਏ ਸਨ। ਜਦੋਂ ਉਨ੍ਹਾਂ ਨੇ ਆਪਣੇ ਸ਼ਸਤਰਾਂ ਦੀ ਮਰੰਮਤ ਕਰਵਾਉਣ ਲਈ ਸਥਾਨਕ ਲੋਕਾਂ ਨੂੰ ਪੁੱਛਿਆ ਸੀ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਦੱਸਿਆ ਸੀ ਕਿ ਸ਼ਸਤਰ ਬਣਾਉਣ ਲਈ ਭੋਰਾ ਵੀ ਲੋਹਾ ਨਹੀਂ ਸੀ।
ਗੁਰੂ ਸਾਹਿਬ ਨੇ ਮੁਸਕਰਾ ਕੇ ਵਰ ਦਿੰਦਿਆ ਕਿਹਾ ਸੀ, "ਕਿਸੇ ਦਿਨ ਇਹ ਸਥਾਨ ਹਿੰਦੁਸਤਾਨ ਦੀ ਸਭ ਤੋਂ ਵੱਡੀ ਲੋਹਾ ਮੰਡੀ ਬਣ ਜਾਵੇਗੀ।"
ਸਥਾਨਕ ਲੋਕਾਂ ਨੇ ਉਦੋਂ ਤੋਂ ਬਾਰੀ ਢਾਬ ਦਾ ਨਾਮ ਬਦਲ ਕੇ ਗੁਰੂ ਹਰਗੋਬਿੰਦ ਜੀ ਦੇ ਨਾਮ ਉੱਤੇ ਗੋਬਿੰਦਗੜ੍ਹ ਰੱਖ ਲਿਆ ਸੀ। ਗੋਬਿੰਦਗੜ੍ਹ ਵਿੱਚ ਅਨੇਕਾਂ ਲੋਹੇ ਦੇ ਵਪਾਰੀ ਅਤੇ ਕਰਿੰਦਿਆਂ ਨੇ ਆ ਕੇ ਆਪਣੇ ਕਾਰੋਬਾਰ ਚਲਾ ਲਏ ਸਨ। ਗੋਬਿੰਦਗੜ੍ਹ ਲੋਹਾਮੰਡੀ ਵਜੋਂ ਵਿਕਸਤ ਹੋ ਚੁੱਕੀ ਸੀ। ਗੋਬਿੰਦਗੜ੍ਹ ਦੀਆਂ ਟਕਸਾਲਾਂ ਤੋਂ ਮੁਹਰ ਅਤੇ ਸਿੱਕੇ ਬਣਕੇ ਸਾਡੇ ਦਰਬਾਰ ਆ ਗਏ ਤੇ ਮੈਂ ਉਨ੍ਹਾਂ ਨੂੰ ਉਸੇ ਵਕਤ ਤੋਂ ਲਾਗੂ ਕਰ ਦਿੱਤਾ।
ਗੂਰਾਂ ਦੇ ਨਾਮ 'ਤੇ ਜਾਰੀ ਕੀਤੇ ਗਏ ਖਾਲਸਾ ਰਾਜ ਦੇ ਪਹਿਲੇ ਸਿੱਕੇ ਦੇ ਇੱਕ ਪਾਸੇ ਫਾਰਸੀ ਵਿੱਚ 'ਸਿੱਕਾ ਜ਼ਦ ਬਰ ਹਰਦੋ ਆਲਿਮ, ਤੇਗ਼ਿ ਨਾਨਕ ਵਾਹਿਬ ਅਸਤ। ਫ਼ਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾ ਫ਼ਜ਼ਲਿ ਸੱਚਾ ਸਾਹਿਬ ਅਸਤ॥' (ਦੋਹਾਂ ਜਹਾਨਾਂ ਦੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਸਿੱਕਾ ਜਾਰੀ ਕੀਤਾ ਗਿਆ। ਗੁਰੂ ਨਾਨਕ ਦੀ ਤੇਗ਼ ਹਰੇਕ ਦਾਤ ਬਖ਼ਸ਼ਦੀ ਹੈ; ਅਕਾਲ ਪੁਰਖ ਦੇ ਫ਼ਜ਼ਲ ਨਾਲ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ ਫ਼ਤਿਹ ਹੋਈ ਹੈ।) ਉਕਰਿਆ ਹੋਇਆ ਸੀ ਤੇ ਦੂਜੀ ਤਰਫ 'ਜ਼ਰਬ ਬਾ ਅਮਾਨੁਲ ਦਹਰ ਮਸੱਵਰਤ ਸ਼ਹਿਰ। ਜ਼ੀਨਤੁੱਲ ਬਖ਼ਤ ਮੁਬਾਰਕ ਬਖ਼ਤ॥' (ਦੁਨੀਆਂ ਦੇ ਸਕੂਨ ਭਰੇ ਥਾਂ, ਜੰਨਤ ਵਰਗੇ ਸ਼ਹਿਰ, ਭਾਗਾਂ ਵਾਲੇ ਤਖ਼ਤ ਦੀ ਰਾਜਧਾਨੀ ਵਿੱਚ, ਜਾਰੀ ਹੋਇਆ) ਇਬਾਰਤ ਖੁਣੀ ਹੋਈ ਸੀ।
ਖਾਲਸਾ ਰਾਜ ਦੇ ਸਰਕਾਰੀ ਸਨਦਾਂ ਉੱਪਰ ਲੱਗਣ ਵਾਲੀ ਪਹਿਲੀ ਮੁਹਰ ਉੱਤੇ ਮੈਂ 'ਅਜ਼ਮਤਿ ਨਾਨਕ ਗੁਰੂ ਹਮ ਜ਼ਾਹਿਰੋ ਹਮ ਬਾਤਨ ਅਸਤ। ਪਾਦਸ਼ਾਹ ਦੀਨੋ-ਦੁਨੀਆਂ ਆਪ ਸੱਚਾ ਸਾਹਿਬ ਅਸਤ॥' (ਅੰਦਰ-ਬਾਹਰ, ਸਾਰੇ ਪਾਸੇ, ਬਾਬਾ ਨਾਨਕ ਦੀ ਹੀ ਵਡਿਆਈ ਹੈ। ਉਹ ਸੱਚਾ ਰੱਬ ਦੀਨ-ਦੁਨੀਆਂ ਦੋਹਾ ਦਾ ਵਾਲੀ ਹੈ।) ਛਪਵਾਇਆ ਸੀ।
ਇਹ ਮੁਹਰ ਕੁਝ ਸਮਾਂ ਚੱਲਦੀ ਰਹੀ। ਫਿਰ ਮਾਤਾ ਸੁੰਦਰੀ ਦੇ ਇਤਰਾਜ਼ ਕਰਨ 'ਤੇ ਅਸੀਂ ਇਸ ਪੁਰਾਣੀ ਮੁਹਰ ਦੀ ਥਾਂ ਨਵੀਂ ਮੁਹਰ ਤਿਆਰ ਕਰਵਾ ਲਈ ਸੀ। ਜਿਸ ਉੱਪਰ 'ਦੇਗ਼ੋ-ਤੇਗ਼ੋ-ਫ਼ਤਿਹ-ਓ-ਨੁਸਰਤ ਬੇਦਿਰੰਗ। ਯਾਫ਼ਤ ਅਜ਼ ਨਾਨਕ-ਗੁਰੂ ਗੋਬਿੰਦ ਸਿੰਘ।' (ਦੇਗ਼ ਤੇਗ਼ ਅਤੇ ਫ਼ਤਿਹ ਬਿਨਾਂ ਕਿਸੇ ਦੇਰੀ ਤੋਂ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਤੋਂ ਹਾਸਿਲ ਹੋਈ।) ਉੱਕਰਿਆ ਗਿਆ ਸੀ।
ਥਾਨੇਸਰ ਦੀ ਦਿੱਲੀ ਵਾਲੇ ਪਾਸੇ ਦੀ ਸਰਹੱਦ ਉੱਪਰ ਮੈਂ ਫਾਰਸੀ ਵਿੱਚ ਲਿਖਾ ਕੇ ਇੱਕ ਤਖਤੀ ਲਗਵਾ ਦਿੱਤੀ ਸੀ। ਜਿਸ ਦੀ ਇਬਾਰਤ ਵਿੱਚ ਲਿੱਖਿਆ ਗਿਆ ਸੀ, "ਇੱਥੋਂ ਖਾਲਸਾ ਰਾਜ ਦੀ ਹੱਦ ਸ਼ੁਰੂ ਹੁੰਦੀ ਹੈ। ਬਾਦਸ਼ਾਹ ਵੀ ਆਗਿਆ ਲਈ ਬਿਨਾ ਅੱਗੇ ਆਉਣ ਦੀ ਹਿਮਾਕਤ ਨਾ ਕਰੇ। ਜਿਸਨੇ ਬਿਨਾ ਆਗਿਆ ਆਉਣਾ ਹੈ, ਉਹ ਆਪਣੀ ਜਾਨ ਤਲੀ 'ਤੇ ਧਰ ਕੇ ਆਵੇ।"
ਆਹੀਸਤਾ-ਆਹੀਸਤਾ ਸਾਰੇ ਰਾਜਸੀ ਪ੍ਰਬੰਧ ਠੀਕ-ਠਾਕ ਚੱਲਣ ਲੱਗ ਪਏ ਸਨ। ਬਾਜ ਸਿੰਘ ਅਤੇ ਆਲੀ ਸਿੰਘ ਦੀ ਹੋਰ ਕੰਮਾਂ ਵਿੱਚ ਮਸਰੂਫੀਅਤ ਨੂੰ ਦੇਖਦਿਆਂ ਖਾਲਸਾ ਪੰਚਾਇਤ ਕਾਇਮ ਕਰਕੇ ਮੈਂ ਸਰਹਿੰਦ ਵਿਚ ਦਰਬਾਰ ਨਿਰੰਤਰ ਬਿਨ ਨਾਗਾ ਲਾਈ ਜਾ ਰਿਹਾ ਸੀ। ਨਿੱਤ ਅਨੇਕਾਂ ਮਸਲੇ ਅਤੇ ਮੁਕੱਦਮੇ ਸਾਡੀ ਕਚਹਿਰੀ ਵਿੱਚ ਆਉਂਦੇ। ਮੈਂ ਆਪਣੇ ਨਾਲ ਉਪਸਥਿਤ ਸਿੰਘਾਂ ਦੀ ਮਦਦ ਨਾਲ ਉਹਨਾਂ ਦੇ ਫੌਰਨ ਨਿਪਟਾਰੇ ਕਰ ਦਿਆ ਕਰਦਾ ਸੀ।
ਇੱਕ ਦਿਨ ਕੁਝ ਕਿਸਾਨ ਆਪਣੀ ਫਰਿਆਦ ਲੈ ਕੇ ਆਏ। ਉਹ ਜਾਗੀਰਦਾਰਾਂ ਦੀ ਜ਼ਮੀਨ ਵਿੱਚ ਖੇਤੀ ਕਰਿਆ ਕਰਦੇ ਸਨ। ਜਿਸ ਦੇ ਇਵਜ਼ ਵਿੱਚ ਹਾੜੀ ਅਤੇ ਸਾਉਣੀ ਉਹਨਾਂ ਨੂੰ ਖਾਣ ਲਈ ਅਨਾਜ ਮਿਲ ਜਾਂਦਾ ਸੀ। ਪਿਛਲੀ ਸਾਉਣੀ ਵਿੱਚ ਬਾਰਸ਼ਾਂ ਜ਼ਿਆਦਾ ਪੈਣ ਨਾਲ ਫਸਲ ਮਰ ਗਈ ਸੀ ਤੇ ਇਸ ਹਾੜੀ ਵਿੱਚ ਸੋਕਾ ਪੈਣ ਨਾਲ ਫਸਲ ਦਾ ਝਾੜ ਨਾ ਨਿਕਲਣ ਦੇ ਅਸਾਰ ਨਜ਼ਰ ਆ ਰਹੇ ਸਨ। ਕਿਸਾਨਾਂ ਦੇ ਘਰਾਂ ਵਿੱਚ ਅਨਾਜ ਮੁੱਕ ਗਿਆ ਸੀ ਤੇ ਜ਼ਿਮੀਂਦਾਰ ਉਨ੍ਹਾਂ ਨੂੰ ਅਨਾਜ ਨਹੀਂ ਸੀ ਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਅਨਾਜ ਪੈਦਾ ਹੀ ਨਹੀਂ ਹੋਇਆ, ਉਹ ਕਿੱਥੋਂ ਦੇਣ? ਉਨ੍ਹਾਂ ਕੋਲ ਜੋ ਅਨਾਜ ਜਮ੍ਹਾ ਸੀ, ਉਹ ਉਨ੍ਹਾਂ ਦੀ ਖੁਦ ਦੀ ਵਰਤੋਂ ਲਈ ਸੀ। ਜ਼ਿਮੀਦਾਰ ਆਪਣੀ ਜਗ੍ਹਾ ਸਹੀ ਸਨ ਤੇ ਕਿਸਾਨ ਆਪਣੀ ਥਾਂ ਗਲਤ ਨਹੀਂ ਸਨ। ਮੈਨੂੰ ਇਸ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਸੀ ਆਉਂਦਾ। ਮੈਂ ਜਾਗੀਰਦਾਰਾਂ ਅਤੇ ਕਿਸਾਨਾਂ ਨੂੰ ਇਸ ਬਾਰੇ ਵਿਚਾਰ ਕਰਕੇ ਆਪਣਾ ਫੈਸਲਾ ਦੱਸਣ ਬਾਰੇ ਆਖ ਕੇ ਉੱਦਣ ਤਾਂ ਟਾਲ ਕੇ ਭੇਜ ਦਿੱਤਾ ਸੀ।
ਹਫਤਾ ਭਰ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰੇ ਕਰਨ ਉਪਰੰਤ ਮੈਂ ਦੋਨਾਂ ਧਿਰਾਂ ਨੂੰ ਦੁਬਾਰਾ ਆਪਣੇ ਦਰਬਾਰ ਵਿੱਚ ਬੁਲਾਇਆ। ਮੇਰੇ ਮੁਤਾਬਿਕ ਕਿਸਾਨ ਜਿੰਨੀ ਮਿਹਨਤ ਕਰਦੇ ਸਨ, ਉਨ੍ਹਾਂ ਨੂੰ ਉਹਨਾਂ ਉਸਦਾ ਬਣਦਾ ਹੱਕ ਅਤੇ ਮਿਹਨਤ ਦਾ ਮੁੱਲ ਨਹੀਂ ਸੀ ਮਿਲਦਾ। ਮੈਂ ਸਦੀਆਂ ਤੋਂ ਚੱਲੀ ਆ ਰਹੀ ਜਾਗੀਰਦਾਰੀ ਪ੍ਰਥਾ ਨੂੰ ਖਤਮ ਕਰਕੇ ਜ਼ਮੀਨਾਂ ਦੀ ਮਾਲਕੀ ਕਿਸਾਨਾਂ ਨੂੰ ਦੇਣ ਦਾ ਐਲਾਨ ਕਰ ਦਿੱਤਾ। ਮੇਰੇ ਨਵੇਂ ਹੁਕਮ ਅਨੁਸਾਰ ਜ਼ਿਮੀਂਦਾਰ ਸਿਰਫ ਆਪਣੀ ਹੈਸੀਅਤ ਮੁਤਾਬਕ ਜ਼ਮੀਨ ਰੱਖ ਸਕਦੇ ਸਨ। ਬਾਕੀ ਬਚਦੀ ਜ਼ਮੀਨ ਦਾ ਮਾਲਕ ਉਸਨੂੰ ਵਾਹੁਣ ਵਾਲਾ ਕਿਸਾਨ ਹੋਣਾ ਸੀ। ਜਾਗੀਰਦਾਰ ਦੇ ਹਿੱਸੇ ਦੀ ਜ਼ਮੀਨ ਨੂੰ ਵਾਹੁਣ ਵਾਲੇ ਕਿਸਾਨ ਦਾ ਸਾਰੀ ਫਸਲ ਉੱਪਰ ਪੂਰਾ ਅਧਿਕਾਰ ਮੈਂ ਘੋਸ਼ਿਤ ਕਰ ਦਿੱਤਾ ਤੇ ਇਹ ਕਾਨੂੰਨ ਬਣਾ ਦਿੱਤਾ ਕਿ ਹਰ ਕਿਸਾਨ ਆਪਣੀ ਸਮਰਥਾ ਮੁਤਾਬਿਕ ਜ਼ਮੀਨ ਵਾਹੇਗਾ। ਉਸ ਜ਼ਮੀਨ ਵਿੱਚ ਹਲ ਵਾਹੁਣ ਦਾ ਕਿਰਾਇਆ ਯਾਨੀ ਹਾਲਾ ਇੱਕ ਨਿਅਤ ਰਕਮ ਉਹ ਜ਼ਿਮੀਂਦਾਰ ਨੂੰ ਹਾੜੀ ਸਾਉਣੀ ਦੇਵੇਗਾ। ਜਾਗੀਰਦਾਰਾਂ ਨੂੰ ਬੇਸ਼ਕ ਇਹ ਚੰਗਾ ਨਹੀਂ ਲੱਗਾ, ਪਰ ਉਨ੍ਹਾਂ ਨੇ ਡਰਦਿਆਂ ਕੋਈ ਉਜਰ ਨਾ ਕੀਤੀ। ਬਹੁਤ ਸਾਰੀ ਭੋਇੰ ਜ਼ਿਮੀਂਦਾਰ ਤੋਂ ਖੋਹ ਕੇ ਖਾਲਸਾ ਸਰਕਾਰ ਨੇ ਗਰੀਬਾਂ ਨੂੰ ਬਖਸ਼ ਦਿੱਤੀ ਸੀ।
ਸਰਹਿੰਦ ਪਰਗਣੇ ਦੇ ਸਾਰੇ ਪਿੰਡਾਂ ਦੀ ਬਹੁਤੀ ਵਸੋਂ ਗਰੀਬ ਕਿਸਾਨਾਂ ਦੀ ਸੀ। ਉਹਨਾਂ ਨੇ ਮੇਰੇ ਫੈਸਲੇ ਦਾ ਸੁਆਗਤ ਕੀਤਾ ਤੇ ਖੁਸ਼ੀਆਂ ਮਨਾਈਆਂ। ਇਸ ਪ੍ਰਕਾਰ ਬਹੁਤ ਸਾਰੀ ਅਵਾਮ ਸਾਡੇ ਹੱਕ ਵਿੱਚ ਹੋ ਗਈ। ਕਈ ਛੋਟੇ ਕਿਸਾਨ ਭੁੱਖੇ ਮਰਦੇ ਸਨ ਤੇ ਵੱਡੇ ਕਿਸਾਨਾਂ ਤੋਂ ਨਾ ਸਾਂਭਿਆ ਜਾਣ ਕਰਕੇ ਅਨਾਜ ਖਰਾਬ ਹੋ ਜਾਂਦਾ ਸੀ। ਅਨਾਜ ਨਸ਼ਟ ਨਾ ਹੋਵੇ, ਇਸ ਲਈ ਮੈਂ ਕਿਸਾਨਾਂ ਨੂੰ ਪਿੰਡਾਂ ਵਿੱਚ ਲੰਗਰ ਪ੍ਰਥਾ ਚਾਲੂ ਕਰਨ ਦੀ ਸਲਾਹ ਦਿੱਤੀ। ਸਾਰਾ ਪਿੰਡ ਇੱਕ ਜਗ੍ਹਾ ਇੱਕਠਾ ਬੈਠ ਕੇ ਇਕੋ ਜਿਹਾ ਭੋਜਨ ਛਕਦਾ। ਇਸ ਨਾਲ ਨਾ ਕੋਈ ਭੁੱਖਾ ਰਹਿੰਦਾ ਸੀ ਤੇ ਨਾ ਹੀ ਕਿਸੇ ਨੂੰ ਬਚਿਆ ਭੋਜਨ ਸਿੱਟਣਾ ਪੈਂਦਾ ਸੀ। ਹੌਲੀ-ਹੌਲੀ ਇਹ ਸਮੂਹਿਕ ਭੰਡਾਰੇ ਵਾਲੀ ਲੰਗਰ ਪ੍ਰਥਾ ਬਹੁਤ ਪਿੰਡਾਂ ਵਿੱਚ ਚੱਲਣ ਲੱਗ ਪਈ ਸੀ। ਕਿਸਾਨ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਲੱਗ ਪਏ ਸਨ।
ਗਰਬਾਂ ਦਾ ਅਮੀਰ ਬਣਾਨਾ
ਮੁਸਲਮਾਨਾਂ ਦਾ ਸਿੱਖ ਬਣਨਾ

No comments:
Post a Comment