ਮਲੇਰਕੋਟਲੇ
ਨਾਭੇ ਤੋਂ ੧੨ ਕੋਹ ਵਾਟ 'ਤੇ ਉਤਰ-ਪੱਛਮ ਵੱਲ ੧੬੭ ਵਰਗਮੀਲ ਵਿੱਚ ਫੈਲਰੀ ਰਿਆਸਤ ਮਲੇਰਕੋਟਲਾ ਸੀ। ਰਾਜਪੂਤ ਮਹਲੇਰ ਸਿੰਘ ਨੇ ਮਹਲੇਰ ਗ੍ਰਾਮ ਵਸਾਇਆ ਸੀ। ਹਿੰਦੁਸਤਾਨ ਉੱਤੇ ਬਾਹਰੀ ਹਮਲਾਵਰਾਂ ਦੇ ਹਮਲਿਆਂ ਵੇਲੇ ਇਹ ਬਰਬਾਦ ਹੋ ਗਿਆ ਸੀ ਤੇ ਮੁੜ ਇਸ ਨੂੰ ਸ਼ੇਖ ਸਦਰ-ਉੱਦ-ਦੀਨ ਸ਼ੇਰਵਾਨੀ ਅਫਸਗਾਨ ਪਠਾਣ ਨੇ ਮਲੇਰ ਦੇ ਨਾਮ 'ਤੇ ਹੀ ਆਬਾਦਾ ਕੀਤਾ ਸੀ। ਸ਼ੇਖ ਸਦਰ-ਉੱਦ-ਦੀਨ ਸ਼ੇਰਵਾਨੀ ਦੀ ਸ਼ਾਦੀ ਸੁਲਤਾਨ ਬਹਿਲੋਲ ਲੋਧੀ ਦੀ ਪੁੱਤਰੀ ਨਾਲ ਹੋਈ ਸੀ। ਉਸਨੂੰ ੬੮ ਪਿੰਡ ਦਾਜ ਵਿੱਚ ਮਿਲੇ ਸਨ, ਜਿਨ੍ਹਾਂ ਵਿੱਚੋਂ ਮਲੇਰ ਵੀ ਇੱਕ ਸੀ। ਸੰਨ ੧੬੫੭ ਈ: ਵਿੱਚ ਬਾਇਜ਼ੀਦ ਖਾਨ ਨੇ ਮਲੇਰ ਦੇ ਨਾਲ ਆਪਣੀ ਫੌਜ ਲਈ ਇੱਕ ਕੋਟਲਾ ਨਾਮ ਦਾ ਪਿੰਡ ਵਸਾਇਆ। ਸਮਾਂ ਪਾ ਕੇ ਇਹ ਦੋਵੇਂ ਪਿੰਡ ਰਲ ਕੇ ਇੱਕ ਹੋ ਗਏ ਤੇ ਰਿਆਸਤ ਮਲੇਰਕੋਟਲਾ ਦਾ ਰੂਪ ਧਾਰ ਗਏ ਸਨ। ਸਰਹਿੰਦ ਉੱਤੇ ਸਿੱਖਾਂ ਦਾ ਰਾਜ ਹੋਣ ਅਤੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਮਰ ਜਾਣ ਬਾਅਦ ਮਲੇਰਕੋਟਲੇ ਵਿੱਚ ਮੁਗਲ ਹਕੂਮਤ ਦੀ ਕੋਈ ਪਕੜ ਜਾਂ ਪੁੱਛ ਪ੍ਰਤੀਤ ਨਹੀਂ ਸੀ ਰਹੀ। ਮਲੇਰਕੋਟਲੇ ਤੋਂ ਮੈਨੂੰ ਕਿਸੇ ਕਿਸਮ ਦੇ ਵਿਰੋਧ ਦੀ ਆਸ ਨਹੀਂ ਸੀ। ਇਸ ਲਈ ਮੈਂ ਬਿਨਾ ਅਮਨ ਸ਼ਾਂਤੀ ਨੂੰ ਭੰਗ ਕਰਿਆਂ ਮਲੇਰਕੋਟਲੇ ਵਿੱਚ ਖਾਲਸਾ ਪੰਚਾਇਤ ਸਥਾਪਿਤ ਕਰ ਸਕਦਾ ਸੀ।
ਜਦੋਂ ਮੈਂ ਆਪਣੇ ਜਥੇ ਨਾਲ ਮਲੇਰਕੋਟਲੇ ਵਿੱਚ ਦਾਖਿਲ ਹੋਇਆ ਤਾਂ ਸ਼ਹਿਰ ਦੇ ਅਮੀਰ, ਜਿਨ੍ਹਾਂ ਵਿੱਚ ਬਹੁ-ਗਿਣਤੀ ਮੁਸਲਮਾਨਾਂ ਦੀ ਸੀ, ਉਹ ਡਰ ਗਏ। ਉਨ੍ਹਾਂ ਨੇ ਆਪਣੇ ਨੁਕਸਾਨ ਤੋਂ ਡਰਦਿਆਂ ਨਜ਼ਰਾਨੇ ਦੇ ਕੇ ਇੱਕ ਹਿੰਦੂ ਚੌਧਰੀ ਕ੍ਰਿਸ਼ਨ ਦਾਸ ਨੂੰ ਮੇਰੇ ਕੋਲ ਭੇਜ ਦਿੱਤਾ। ਬਾਣੀਏ ਕ੍ਰਿਸ਼ਨ ਦਾਸ ਨੇ ਮੈਨੂੰ ਪਹਿਚਾਣ ਲਿਆ ਸੀ। ਇੱਕ ਵਾਰ ਦਾਦੂਵਾੜੇ ਗੁਰੂ ਜਾਨਕੀ ਪ੍ਰਸ਼ਾਦ ਨਾਲ ਉਹ ਮੈਨੂੰ ਬਹੁਤ ਦੇਰ ਪਹਿਲਾਂ ਮਿਲ ਚੁੱਕਾ ਸੀ।
ਕ੍ਰਿਸ਼ਨ ਦਾਸ ਨੇ ਸ਼ਾਹੂਕਾਰਾਂ, ਅਮੀਰਾਂ ਅਤੇ ਹਟਵਾਣੀਆਂ ਦੇ ਭੇਜੇ ਉਪਹਾਰ ਮੈਨੂੰ ਪੇਸ਼ ਕਰਕੇ ਬੇਨਤੀ ਕੀਤੀ, "ਬੰਦਾ ਸਿੰਘ ਜੀ, ਸ਼ਹਿਰ ਦੇ ਤਮਾਮ ਧਨਵਾਨ ਤੇ ਰਾਠ ਤੁਹਾਡਾ ਹਰ ਹੁਕਮ ਮੰਨਣ ਲਈ ਤਿਆਰ ਹਨ, ਪਰ ਉਨ੍ਹਾਂ ਦੀ ਜਾਨ ਬਖਸ਼ੀ ਜਾਵੇ ਤੇ ਉਨ੍ਹਾਂ ਦੀ ਜ਼ਾਇਦਾਦ ਅਤੇ ਵਪਾਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ।"
"ਬੇਫਿਕਰ ਰਹੋ, ਅਸੀਂ ਲੁੱਟ-ਮਾਰ ਕਰਨ ਨਹੀਂ ਆਏ। ਅਸੀਂ ਜਾਣਦੇ ਹਾਂ ਕਿ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਸੀ ਤਾਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ 'ਆਹ!' ਦਾ ਨਾਅਰਾ ਮਾਰਦਿਆਂ ਕਿਹਾ ਸੀ ਕਿ ਇਹਨਾਂ ਸ਼ੀਰਖੋਰ ਬੱਚਿਆਂ ਦਾ ਕੀ ਦੋਸ਼ ਹੈ। ਲੜਾਈ ਇਹਨਾਂ ਦੇ ਪਿਤਾ ਨਾਲ ਹੈ, ਸਜ਼ਾ ਵੀ ਉਸਨੂੰ ਹੀ ਦੇਣੀ ਚਾਹੀਦੀ ਹੈ। ਵਜ਼ੀਰ ਖਾਨ ਨਹੀਂ ਸੀ ਮੰਨਿਆ ਤੇ ਰੋਸ ਵਜੋਂ ਸ਼ੇਰ ਮੁਹੰਮਦ ਖਾਨ ਸਭਾ ਵਿੱਚੋਂ ਉੱਠ ਕੇ ਆ ਗਿਆ ਸੀ।... ਚਿੰਤਾ ਨਾ ਕਰੋ ਅਸੀਂ ਕਿਸੇ ਨੂੰ ਕੁਝ ਨਹੀਂ ਕਹਾਂਗੇ।" ਮੈਂ ਕ੍ਰਿਸ਼ਨ ਦਾਸ ਨੂੰ ਤਸੱਲੀ ਦੇ ਦਿੱਤੀ ਸੀ।
ਮਲੇਰਕੋਟਲੇ ਤੋਂ ਮਾਮਲਾ ਉਗਰਾਹੁਣ ਦੀ ਜ਼ਿੰਮੇਵਾਰੀ ਮੈਂ ਉੱਥੇ ਰਹਿੰਦੇ ਇੱਕ ਸਿੱਖ ਨੂੰ ਦੇ ਦਿੱਤੀ ਤੇ ਉਸਦੀ ਹਿਫਾਜ਼ਤ ਲਈ ਆਪਣੇ ਜਥੇ ਦੇ ਕੁਝ ਸਿੰਘਾਂ ਦੀ ਚੌਂਕੀ ਸਥਾਪਿਤ ਕਰਕੇ ਉੱਥੇ ਤਾਇਨਾਤ ਕਰ ਦਿੱਤੇ ਸਨ। ਮੈਂ ਸ਼ਹਿਰ ਦੇ ਹਾਕਮਾਂ, ਚੋਧਰੀਆਂ ਅਤੇ ਅਮੀਰਾਂ ਨੂੰ ਤਾਕੀਦ ਕਰ ਦਿੱਤੀ ਕਿ ਉਹ ਹਰ ਕਾਰਜ ਖਾਲਸਾ ਪੰਚਾਇਤ ਦੀ ਸਲਾਹ ਨਾਲ ਕਰਨ ਤੇ ਉਨ੍ਹਾਂ ਦਾ ਹੁਕਮ ਮੰਨਣ। ਜੋ ਹੁਕਮਅਦੁਲੀ ਕਰੇਗਾ, ਉਸਨੂੰ ਸਜ਼ਾ ਦਿੱਤੀ ਜਾਵੇਗੀ। ਸਾਰੇ ਨਗਰ ਨਿਵਾਸੀਆਂ ਨੇ ਖਾਲਸਾ ਪੰਚਾਇਤ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਮੈਨੂੰ ਅਹਿਦ ਦਿੱਤਾ ਸੀ।
ਜਦੋਂ ਮੈਂ ਰਵਾਨਾ ਹੋਣ ਲੱਗਾ ਤਾਂ ਇੱਥੇ ਹੀ ਇੱਕ ਸਿੱਖ ਮੁਹਕਮ ਸਿੰਘ ਨੇ ਆ ਕੇ ਮੈਨੂੰ ਬੇਨਤੀ ਕੀਤੀ, "ਬੰਦਾ ਸਿੰਘ ਜੀ, ਹੁਣ ਜਾਂਦੇ-ਜਾਂਦੇ ਇੱਕ ਨੇਕ ਕੰਮ ਹੋ ਕਰ ਜਾਉ। ਬੀਬੀ ਅਨੂਪ ਕੌਰ ਨੂੰ ਸ਼ੇਰ ਮੁਹੰਮਦ ਖਾਨ ਨੇ ਕਬਰ ਵਿੱਚ ਦਫਨ ਕਰ ਦਿੱਤਾ ਸੀ। ਉਸ ਵਿਰਾਂਗਣਾ ਬੀਬੀ ਦੀਆਂ ਹੱਡੀਆਂ ਹੁਣ ਹੋਰ ਜ਼ਿਆਦਾ ਦੇਰ ਸੜਨ ਨਹੀਂ ਦੇਣੀਆਂ ਚਾਹੀਦੀਆਂ। ਉਸ ਵਿਚਾਰੀ ਦੀ ਗਤੀ ਨਹੀਂ ਹੋਣੀ। ਹੋ ਸਕੇ ਤਾਂ ਕਬਰ ਵਿੱਚੋਂ ਕੱਢ ਕੇ ਉਸਦਾ ਸਸਕਾਰ ਕਰ ਦਿਉ।"
"ਇਹ ਅਨੂਪ ਕੌਰ ਕੌਣ ਸੀ ਤੇ ਉਸਨੂੰ ਕਿਉਂ ਦਫਨ ਕੀਤਾ ਗਿਆ ਸੀ।" ਮੈਂ ਮੁਹਕਮ ਸਿੰਘ ਨੂੰ ਪੁੱਛਿਆ ਸੀ।
ਮੁਹਕਮ ਸਿੰਘ ਨੇ ਮੈਨੂੰ ਅਨੂਪ ਕੌਰ ਦੀ ਸਾਰੀ ਕਹਾਣੀ ਦੱਸੀ ਤਾਂ ਮੈਨੂੰ ਰੋਹ ਆ ਗਿਆ ਸੀ। ਅਨੂਪ ਕੌਰ ਗੁਰੂ ਘਰ ਦੀ ਟਹਿਲਣ ਬੀਬੀ ਸੀ। ਅਨੂਪ ਕੌਰ ਦਾ ਜਨਮ ਗੁਰੂ ਕੇ ਚੱਕ (ਅੰਮ੍ਰਿਤਸਰ) ਕੋਲ ਪੈਂਦੇ ਪਿੰਡ ਜਾਲੋਪੁਰ ਖੇੜੇ ਵਿੱਚ ੧੬੮੫ ਲਛਮਣ ਦਾਸ ਸੋਢੀ ਦੇ ਘਰ ਹੋਇਆ ਸੀ। ਸੋਢੀ ਸੂਰਜ ਵੰਸ਼ੀ ਭਗਵਾਮ ਰਾਮ ਚੰਦਰ ਦੇ ਵੰਸ਼ ਵਿੱਚੋਂ ਸਨ। ਰਾਮ ਚੰਦਰ ਦੇ ਪੁੱਤਰ ਕੁਸ਼ ਦੀ ਕੁੱਲ ਵਿੱਚ ਸੋਢੀ ਰਾਉ ਪੈਦਾ ਹੋਇਆ ਸੀ, ਜਿਸ ਤੋਂ ਸੋਢੀ ਵੰਸ਼ ਚੱਲਿਆ। ਗੁਰੂ ਰਾਮ ਦਾਸ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸੱਤ ਸਿੱਖ ਗੁਰੂ ਇਸੇ ਸੋਢੀ ਵੰਸ਼ ਵਿੱਚੋਂ ਸਨ। ਉਨ੍ਹਾਂ ਦਿਨਾਂ ਵਿੱਚ ਸੋਢੀ ਦੋ ਧੜਿਆਂ ਵਿੱਚ ਵੰਡੇ ਹੋਏ ਸਨ। ਇੱਕ ਧੜਾ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਧੀਰ ਮੱਲ ਨਾਲ ਸੀ ਤੇ ਸਿੱਖਾਂ ਦੀ ਗੁਰਗੱਦੀ ਉੱਪਰ ਆਪਣੀ ਦਾਵੇਦਾਰੀ ਜਤਾਉਂਦਾ ਸੀ। ਦੂਜਾ ਦਲ ਗੁਰੂ ਤੇਗ ਬਹਾਦਰ ਜੀ ਦਾ ਸਮਰਥਕ ਸੀ।
ਅਨੂਪ ਕੌਰ ਦਾ ਪਿਤਾ ਲਛਮਣ ਦਾਸ ਸੋਢੀ, ਗੁਰੂ ਤੇਗ ਬਹਾਦਰ ਜੀ ਦਾ ਪੈਰੋਕਾਰ ਸੀ। ਜਦੋਂ ਅਨੂਪ ਕੌਰ ਦੀ ਉਮਰ ਪੰਜ ਸਾਲ ਦੀ ਸੀ ਤਾਂ ਲਛਮਣ ਦਾਸ ਸੋਢੀ ਆਪਣੇ ਪਰਿਵਾਰ ਸਮੇਤ ਆਨੰਦਪੁਰ ਆ ਵਸਿਆ ਸੀ। ੧੬੯੯ ਈ: ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਤਾਂ ਲਛਮਣ ਦਾਸ ਆਪਣੇ ਪਰਿਵਾਰ ਸਮੇਤ ਅੰਮ੍ਰਿਤ ਛਕ ਕੇ ਲਛਮਣ ਸਿੰਘ ਬਣ ਗਿਆ ਤੇ ਉਸਦੀ ਪੁੱਤਰੀ ਅਨੂਪ ਦੇਵੀ ਅਨੂਪ ਕੌਰ ਬਣ ਗਈ ਸੀ।
ਅਨੂਪ ਕੌਰ, ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨਾਲ ਖੇਡ ਕੇ ਵੱਡੀ ਹੋਈ ਸੀ। ਉਹ ਬਹੁਤ ਖੂਬਸੂਰਤ, ਜ਼ਹੀਨ ਅਤੇ ਪ੍ਰਮਾਤਮਾ ਵਿੱਚ ਆਸਥਾ ਰੱਖਣ ਵਾਲੀ ਲੜਕੀ ਸੀ। ਬਹੁਤਾ ਸਮਾਂ ਉਹ ਪੂਜਾ ਪਾਠ ਵਿੱਚ ਹੀ ਬਤੀਤ ਕਰਦੀ ਸੀ। ਥੋੜ੍ਹਾ ਵੱਡੀ ਹੋਣ 'ਤੇ ਅਨੂਪ ਕੌਰ ਨੇ ਘੋੜ-ਸਵਾਰੀ ਅਤੇ ਸ਼ਸਤਰ ਵਿੱਦਿਆ ਵੀ ਸਿੱਖੀ। ਉਹ ਬਹੁਤ ਨਿੱਡਰ ਅਤੇ ਬਹਾਦਰ ਸੀ।
ਪਹਾੜੀ ਰਾਜਿਆਂ ਨਾਲ ਹੋਈ ਜੰਗ ਸਮੇਂ ਅਨੂਪ ਕੌਰ ਨੇ ਔਰਤਾਂ ਦੇ ਜਥੇ ਨਾਲ ਜ਼ਖਮੀ ਸਿੰਘਾਂ ਦਾ ਇਲਾਜ ਅਤੇ ਲੰਗਰ ਦੀ ਸੇਵਾ ਕੀਤੀ ਸੀ। ੨੦ ਦਸੰਬਰ ੧੭੦੪ ਦੀ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨਾਲ ਆਨੰਦਰਪੁਰ ਦਾ ਕਿਲ੍ਹਾ ਖਾਲੀ ਕੀਤਾ ਤਾਂ ਅਨੂਪ ਕੌਰ ਦਾ ਪਰਿਵਾਰ ਵੀ ਉਨ੍ਹਾਂ ਨਾਲ ਹੀ ਸੀ। ਸਰਸਾ ਵਿੱਚ ਆਏ ਹੜ੍ਹ ਸਮੇਂ ਸਰਸਾ ਪਾਰ ਕਰਨ ਵੇਲੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਵਾਅਦੇ ਤੋੜ ਕੇ ਜਦੋਂ ਹਮਲਾ ਕੀਤਾ ਤਾਂ ਅਨੂਪ ਕੌਰ ਆਪਣੇ ਪਰਿਵਾਰ ਨਾਲੋਂ ਵਿਛੜ ਗਈ ਸੀ। ਸਿੱਖਾਂ ਦੇ ਇੱਕ ਛੋਟੇ ਜਿਹੇ ਜੱਥੇ ਨਾਲ ਸਰਹਿੰਦ ਵੱਲ ਜਾਂਦਿਆਂ ਅਨੂਪ ਕੌਰ ਨੂੰ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਸਿਪਾਹੀ ਫੜ ਕੇ ਲੈ ਗਏ ਸਨ।
ਜਦੋਂ ਸ਼ੇਰ ਮੁਹੰਮਦ ਖਾਨ ਨੇ ਅਨੂਪ ਕੌਰ ਦਾ ਹੁਸਨ ਦੇਖਿਆ ਤਾਂ ਉਸਦੀ ਨੀਤ ਬੇਇਮਾਨ ਹੋ ਗਈ। ਉਸਨੇ ਅਨੂਪ ਕੌਰ ਨੂੰ ਆਪਣੀ ਬੇਗਮ ਬਣਨ ਦੀ ਪੇਸ਼ਕਸ਼ ਕੀਤੀ, ਪਰ ਉਹ ਨਾ ਮੰਨੀ। ਫਿਰ ਸ਼ੇਰ ਮੁਹੰਮਦ ਖਾਨ ਨੇ ਅਨੂਪ ਕੌਰ ਨੂੰ ਜ਼ਬਰਦਸਤੀ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹਿਆ ਸੀ, ਪਰ ਅਨੂਪ ਕੌਰ ਨੇ ਆਪਣੀ ਅਸਮਤ ਲੁੱਟੇ ਜਾਣ ਤੋਂ ਪਹਿਲਾਂ ਹੀ ਆਤਮਹੱਤਿਆ ਕਰਕੇ ਆਪਣੇ ਜੀਵਨ ਦਾ ਅੰਤ ਕਰ ਲਿਆ। ਸ਼ੇਰ ਮੁਹੰਮਦ ਖਾਨ ਨੇ ਟੋਆ ਪਟਾ ਕੇ ਅਨੂਪ ਕੌਰ ਦੀ ਲਾਸ਼ ਦਫਨ ਕਰ ਦਿੱਤੀ ਸੀ।
ਸ਼ੇਰ ਮੁਹੰਮਦ ਖਾਨ ਚੱਪੜ-ਚਿੜੀ ਦੀ ਜੰਗ ਵਿੱਚ ਮਾਰਿਆ ਜਾ ਚੁੱਕਾ ਸੀ। ਮੁਹਕਮ ਸਿੰਘ ਤੋਂ ਸਾਰੀ ਕਹਾਣੀ ਜਾਨਣ ਬਾਅਦ ਮੈਂ ਆਪਣਾ ਜੱਥਾ ਲੈ ਕੇ ਮਲੇਰਕੋਟਲੇ ਦੇ ਕਬਰਸਤਾਨ ਵਿੱਚ ਗਿਆ। ਲੇਕਿਨ ਸਾਨੂੰ ਉੱਥੇ ਅਨੂਪ ਕੌਰ ਦੀ ਕੋਈ ਕਬਰ ਨਾ ਲੱਭੀ। ਮੈਂ ਕਬਰਸਤਾਨ ਦੇ ਰਖਵਾਲੇ ਤੇ ਉੱਥੇ ਦੇ ਕੁਝ ਮੁਹਤਬਰ ਮੁਸਲਮਾਨਾਂ ਨੂੰ ਅਨੂਪ ਕੌਰ ਦੀ ਕਬਰ ਬਾਰੇ ਪੁੱਛਿਆ ਤਾਂ ਕਿਸੇ ਨੇ ਮੈਨੂੰ ਕੁਝ ਨਾ ਦੱਸਿਆ। ਮੈਂ ਸਖਤੀ ਨਾਲ ਪੁੱਛਿਆ ਤੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਕਿ ਉਹ ਮੈਨੂੰ ਅਨੂਪ ਕੌਰ ਦੀ ਕਬਰ ਬਾਰੇ ਦੱਸ ਦੇਣ, ਨਹੀਂ ਤਾਂ ਮੈਂ ਸਾਰੀਆਂ ਕਬਰਾਂ ਵਿੱਚੋਂ ਮੁਰਦਿਆਂ ਨੂੰ ਕੱਢ ਕੇ ਅਗਨ ਭੇਂਟ ਕਰ ਦੇਵਾਂਗਾ। ਲੇਕਿਨ ਉਨ੍ਹਾਂ ਦੇ ਕੰਨ ਉੱਪਰ ਕੋਈ ਜੂੰਅ ਨਾ ਸਰਕੀ।
ਹਾਰ ਕੇ ਮੈਂ ਗੁੱਸੇ ਵਿੱਚ ਆ ਗਿਆ ਤੇ ਮੈਂ ਆਪਣੇ ਜੱਥੇ ਦੇ ਸਿੰਘਾਂ ਨੂੰ ਹੁਕਮ ਕੀਤਾ ਕਿ ਸਾਰੀਆਂ ਕਬਰਾਂ ਪੱਟ ਕੇ ਸਭ ਦਫਨ ਲਾਸ਼ਾਂ ਦਾ ਸਸਕਾਰ ਕਰ ਦਿਉ। ਅਜੇ ਅਸੀਂ ਤਿੰਨ ਚਾਰ ਕੁ ਕਬਰਾਂ ਹੀ ਪੱਟੀਆਂ ਸਨ ਕਿ ਇੱਕ ਮੌਲਵੀ ਆਪਣੇ ਨਾਲ ਸ਼ੇਰ ਮੁਹੰਮਦ ਖਾਨ ਦਾ ਇੱਕ ਪੁਰਾਣਾ ਕਰਿੰਦਾ ਲੈ ਕੇ ਮੇਰੇ ਕੋਲ ਆ ਗਿਆ। ਉਸ ਕਰਿੰਦੇ ਨੇ ਸਾਨੂੰ ਦੱਸਿਆ ਕਿ ਅਨੂਪ ਕੌਰ ਦੀ ਕਬਰ, ਉਸ ਕਬਰਸਤਾਨ ਵਿੱਚ ਨਹੀਂ ਸੀ। ਸਗੋਂ ਅਨੂਪ ਕੌਰ ਨੂੰ ਤਾਂ ਸ਼ੇਰ ਮੁਹੰਮਦ ਖਾਨ ਦੇ ਵਫਾਦਰਾਂ ਨੇ ਉਸਦੀ ਹਵੇਲੀ ਦੇ ਪਿੱਛੇ ਟੋਆ ਪੱਟ ਕੇ ਦਫਨਾ ਦਿੱਤਾ ਸੀ। ਉਹ ਸਾਨੂੰ ਉਸ ਜਗ੍ਹਾ 'ਤੇ ਲੈ ਗਿਆ। ਅਸੀਂ ਅਨੂਪ ਕੌਰ ਦੀ ਕਬਰ ਵਿੱਚੋਂ ਗਲ-ਸੜ ਚੁੱਕੀ ਲਾਸ਼ ਕੱਢ ਕੇ ਉਸਦਾ ਸਿੱਖ ਮਰਿਯਾਦਾ ਅਨੁਸਾਰ ਸਸਕਾਰ ਕੀਤਾ।
ਰਾਏਕੋਟ
ਮਲੇਰਕੋਟਲਿਉਂ ਮੈਂ ਰਾਏਕੋਟ ਨੂੰ ਸਿੱਧਾ ਹੋ ਗਿਆ ਤਾਂ ਕਿ ਵਲ ਪਾ ਕੇ ਵਾਪਿਸ ਸਰਹਿੰਦ ਜਾ ਸਕਾਂ। ਰਿਆਸਤ ਰਾਏਕੋਟ ਨੂੰ ੧੬੪੮ ਈ: ਵਿੱਚ ਰਾਏ ਅਹਿਮਦ ਨੇ ਵਸਾਇਆ ਸੀ। ਰਾਏ ਅਹਿਮਦ ਦਾ ਵਡੇਰਾ ਤੁਲਸੀ ਰਾਮ ਇੱਕ ਹਿੰਦੂ ਰਾਜਪੂਤ ਸੀ, ਜੋ ਬਾਅਦ ਵਿੱਚ ਧਰਮ ਪ੍ਰੀਵਰਤਨ ਕਰਕੇ ਮੁਸਲਮਾਨ ਬਣ ਗਿਆ ਸੀ ਤੇ ਸ਼ੇਖ ਚੱਕੂ ਦੇ ਨਾਮ ਨਾਲ ਪ੍ਰਸਿੱਧ ਹੋਇਆ ਸੀ। ਰਾਏ ਅਹਿਮਦ ਦੇ ਭਰਾ ਕਮਾਲ-ਉੱਦ-ਦੀਨ ਨੇ ਜਗਰਾਉਂ ਰਿਆਸਤ ਦੇ ਨਾਲ ਅਨੇਕਾਂ ਪਿੰਡ ਵਸਾਏ ਸਨ। ਰਾਏ ਅਹਿਮਦ ਦੇ ਪੁੱਤਰ ਕਲਾ ਰਾਏ ਦੀ ਗੁਰੂ ਗੋਬਿੰਦ ਸਿੰਘ ਨੇ ਅਨੇਕਾਂ ਵਾਰ ਮਹਿਮਾਨਨਿਵਾਜ਼ੀ ਮਾਣੀ ਸੀ। ਰਾਏ ਕਲਾ ਦੇ ਹੀ ਇੱਕ ਸੀਰੀ ਨੂਰੇ ਮਾਹੀ ਨੇ ਗੁਰੂ ਗੋਬਿੰਦ ਸਿੰਘ ਨੂੰ ਛੋਟੇ ਸ਼ਹਿਬਜ਼ਾਦੀਆਂ ਦੀ ਸ਼ਹੀਦੀ ਅਤੇ ਮਾਤਾ ਗੁਜ਼ਰੀ ਦੀ ਮੌਤ ਦੀ ਖਬਰ ਸਰਹਿੰਦ ਤੋਂ ਲਿਆ ਕੇ ਦਿੱਤੀ ਸੀ। ਗੁਰੂ ਗੋਬਿੰਦ ਸਿੰਘ ਨੇ ਇਸ ਪਰਿਵਾਰ ਨੂੰ ਆਪਣੀਆਂ ਅਨੇਕਾਂ ਨਿਸ਼ਾਨੀਆਂ ਤੋਹਫੇ ਵਜੋਂ ਦਿੱਤੀਆਂ ਸਨ। ਜਿਨ੍ਹਾਂ ਵਿੱਚ ਇੱਕ ਤਲਵਾਰ ਅਤੇ ੨੮੮ ਛੇਕਾਂ ਵਾਲੀ ਸੁਰਾਹੀ ਗੰਗਾ ਸਾਗਰ ਵੀ ਸੀ।?
ਰਾਏਕੋਟ ਵੱਲ ਸਿੱਖ ਫੌਜ ਦਾ ਰੁੱਖ ਹੁੰਦਿਆਂ ਹੀ ਰਾਏਕੋਟ ਦੇ ਫੌਜਦਾਰ ਨੂੰ ਸਾਡੇ ਬਾਰੇ ਇਤਲਾਹ ਮਿਲ ਗਈ ਸੀ। ਸਾਰੇ ਰਾਏਕੋਟ ਵਿੱਚ ਭੱਜ-ਦੌੜ ਮੱਚ ਗਈ। ਲੋਕ ਆਪਣਾ ਮਾਲ ਅਸਬਾਬ ਸੰਭਾਲ ਕੇ ਰਾਏਕੋਟ ਛੱਡ ਕੇ ਭੱਜਣ ਲੱਗ ਪਏ। ਕੋਈ ਲੁਧਿਆਣੇ ਤੇ ਕੋਈ ਜਗਰਾਉਂ ਵੱਲ ਨੂੰ ਹੋ ਤੁਰਿਆ। ਰਾਏਕੋਟ ਦਾ ਫੌਜਦਾਰ ਸਾਡਾ ਮੁਕਾਲਬਲਾ ਕਰਨਾ ਚਾਹੁੰਦਾ ਸੀ, ਲੇਕਿਨ ਉਸਦੀ ਆਪਣੀ ਹੀ ਫੌਜ ਡਰਦੀ ਉਸਦਾ ਸਾਥ ਛੱਡ ਕੇ ਭੱਜ ਗਈ ਸੀ। ਫੌਜਦਾਰ ਨੂੰ ਉਸਦੇ ਬਜ਼ੁਰਗਾਂ ਨੇ ਸਮਝਾਇਆ ਕਿ ਸਿੱਖਾਂ ਨਾਲ ਸੁਲਾਹ ਕਰ ਲੈ, ਨਹੀਂ ਰਾਏਕੋਟ ਦਾ ਵੀ ਸਮਾਣੇ, ਸੰਢੌਰੇ ਅਤੇ ਕਪੂਰੀ ਵਰਗਾ ਹਸ਼ਰ ਹੋਵੇਗਾ।
ਫੌਜਦਾਰ ਖੌਫਜ਼ਦਾ ਹੋ ਗਿਆ ਤੇ ਆਪਣੇ ਕੁਝ ਸਿਪਾਹੀਆਂ ਨਾਲ ਸਾਨੂੰ ਰਾਏਕੋਟ ਦੀ ਜੂਹ 'ਤੇ ਆ ਕੇ ਮਿਲਿਆ। ਉਸਨੇ ਹਥਿਆਰ ਸੁੱਟ ਕੇ ਬਿਨਾ ਸ਼ਰਤ ਸਾਡੀ ਅਧੀਨਗੀ ਸਵਿਕਾਰ ਕਰ ਲਈ ਸੀ। ਅਸੀਂ ਰਾਏਕੋਟ ਵਿੱਚ ਵੀ ਖਾਲਸਾ ਪੰਚਾਇਤ ਕਾਇਮ ਕਰਕੇ ਐਲਾਨ ਕਰ ਦਿੱਤਾ ਕਿ ਹੁਣ ਤੋਂ ਕਿਸੇ ਗੈਰ-ਮੁਸਲਮਾਨ ਉੱਪਰ ਕੋਈ ਜ਼ੁਲਮ ਨਹੀਂ ਹੋਵੇਗਾ। ਰਾਏਕੋਟ ਤੋਂ ਮੈਂ ਜਗਰਾਉਂ ਅਤੇ ਲੁਧਿਆਣੇ ਨੂੰ ਫਤਿਹ ਕਰਨ ਆਪਣਾ ਜੱਥਾ ਭੇਜ ਕੇ ਆਪ ਸਰਹਿੰਦ ਵੱਲ ਚਾਲੇ ਪਾ ਦਿੱਤੇ ਸਨ।
ਚਹ
੩੦ ਮਈ ੧੭੧੦
(੨ ਰੱਬੀ-ਉੱਲ-ਸ਼ਾਨੀ ੧੧੨੨ ਹਿਜਰੀ) ਨੂੰ ਬਾਦਸ਼ਾਹ ਨੇ ਅਜ਼ਮੇਰ ਵਿਖੇ ਕਿਆਮ ਕੀਤਾ ਹੋਇਆ ਸੀ। ਇੱਥੇ ਹੀ ਪਹਿਲੀ ਵਾਰ ਬਾਦਸ਼ਾਹ ਨੂੰ ਪੰਜਾਬ ਅੰਦਰ ਹੋ ਰਹੀਆਂ ਸਿੱਖ ਸਰਗਰਮੀਆਂ ਦੀ ਤਫਸੀਲ ਨਾਲ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਸੀ। ੨੨ ਜੂਨ ੧੭੧੦ ਤੱਕ ਸਰਹਿੰਦ, ਥਾਨੇਸਰ, ਸਮਾਣੇ ਅਤੇ ਸਢੌਰੇ ਦੇ ਬਹੁਤ ਸਾਰੇ ਸਿੱਖਾਂ ਦੇ ਸਤਾਏ ਹੋਏ ਮੁਸਲਮਾਨ ਹਾਕਮ, ਚੌਧਰੀ ਅਤੇ ਪੀਰਜ਼ਾਦੇ ਬਾਦਸ਼ਾਹ ਨੂੰ ਮਿਲ ਕੇ ਸਿੱਖਾਂ ਖਿਲਾਫ ਉਸਦੇ ਕੰਨ ਭਰਦੇ ਰਹੇ। ਬਾਦਸ਼ਾਹ ਦਾ ਸਾਰਾ ਧਿਆਨ ਪੰਜਾਬ ਵਿਚਲੀ ਗੜਬੜ ਨੇ ਖਿੱਚ ਲਿਆ ਸੀ। ਪੰਜਾਬ, ਸ਼ਾਹਜਹਾਨਾਬਾਦ ਰਾਜਧਾਨੀ ਦੇ ਕਰੀਬ ਹੋਣ ਕਰਕੇ ਬਾਦਸ਼ਾਹ ਨੂੰ ਇੱਥੋਂ ਉੱਠਣ ਵਾਲੀ ਬਗਾਵਤ ਦੀ ਜ਼ਿਆਦਾ ਚਿੰਤਾ ਸਤਾਉਣ ਲੱਗ ਪਈ ਸੀ। ਉਸਨੇ ਰਾਜਪੁਤਾਨੇ ਤੋਂ ਆਪਣਾ ਧਿਆਨ ਹਟਾ ਕੇ ਪੰਜਾਬ ਦੇ ਮਾਮਲਿਆਂ ਨੂੰ ਨਜਿੱਠਣ ਵੱਲ ਲਗਾ ਲਿਆ ਸੀ।
ਜਦੋਂ ਬਾਦਸ਼ਾਹ ਨੇ ਖੁਦ ਆਪ ਫੌਜਾਂ ਲੈ ਕੇ ਪੰਜਾਬ ਵੱਲ ਕੂਚ ਕਰਨ ਦਾ ਫੈਸਲਾ ਸੁਣਾਇਆ ਤਾਂ ਉਸਦੇ ਵਜ਼ੀਰ ਮੁਨਿਮ ਖ਼ਾਨ ਨੇ ਇਸ ਫੈਸਲੇ ਦਾ ਵਿਰੋਧ ਕਰਦਿਆ ਕਿਹਾ ਸੀ, "ਬਾਦਸ਼ਾਹ ਸਲਾਮਤ, ਦੀਨ ਦੇ ਰਖਵਾਲੇ ਮਾਮੂਲੀ ਜਿਹੇ ਸਿੱਖਾਂ ਨਾਲ ਲੜਣ ਤੁਸੀਂ ਆਪ ਜਾਂਦੇ ਕਿਤੇ ਚੰਗੇ ਲੱਗਦੇ ਹੋ। ਤੁਸੀਂ ਰਾਜਧਾਨੀ ਚੱਲੋ ਤੇ ਛੋਟੀ ਜਿਹੀ ਫੌਜੀ ਟੁੱਕੜੀ ਨੂੰ ਪੰਜਾਬ ਵਿੱਚ ਸਿੱਖਾਂ ਦਾ ਸਫਾਇਆ ਕਰਨ ਭੇਜ ਦਿਉ।"
"ਨਹੀਂ ਮੁਨਿਮ ਖਾਨ ਦੁਸ਼ਮਣ ਨੂੰ ਕਦੇ ਕਮਜ਼ੋਰ ਨਾ ਸਮਝੋ। ਨਾਲੇ ਜੋ ਕਾਰਜ ਆਪਣੇ ਹੱਥੀਂ ਨਿਭੜ ਜਾਵੇ। ਉਹਦੇ ਵਰਗੀ ਰੀਸ ਨ੍ਹੀਂ ਹੁੰਦੀ। ਇਹਨਾਂ ਕਾਫਿਰਾਂ ਖਿਲਾਫ ਜਹਾਦ ਕਰਨ ਅਸੀਂ ਖੁਦ ਜਾਵਾਂਗੇ। ਸਾਡੇ ਅੱਬਾ ਹਜ਼ੂਰ ਵੀ ਆਪਣੀ ਆਖਰੀ ਸਮੇਂ ਦੀਆਂ ਜੰਗਾਂ ਵਿੱਚ ਖੁਦ ਆਪਣੀ ਆਲਮਗੀਰੀ ਤਲਵਾਰ ਨਾਲ ਕਾਫਿਰਾਂ ਨੂੰ ਸੋਧਦੇ ਰਹੇ ਸਨ।" ਬਹਾਦਰ ਸ਼ਾਹ ਨੇ ਆਪਣੀ ਮੁੱਛ ਨੂੰ ਮਰੋੜਾ ਦਿੱਤਾ ਸੀ।
ਬਾਦਸ਼ਾਹ ਨੇ ਨਿਜ਼ਾਮ-ਉੱਲ-ਮੁਲਕ ਆਸਿਫ-ਉੱਦ-ਦੌਲਾ ਅਤੇ ਵਕੀਲ-ਏ-ਮੁਲਕਤ ਆਸਦਿ ਖਾਨ, ਰਾਜਪਾਲ ਦਿੱਲੀ ਨੂੰ ਆਦੇਸ਼ ਜਾਰੀ ਕੀਤੇ ਕਿ ਉਹ ਤੁਰੰਤ ਫੌਜ ਲੈ ਕੇ ਸਿੱਖਾਂ ਵਿਰੁੱਧ ਕਾਰਵਾਈ ਕਰੇ। ਬਾਦਸ਼ਾਹ ਨੇ ਖਾਨ-ਏ-ਦੁਰਾਜ ਅਤੇ ਅਵਧ ਦੇ ਸੂਬੇਦਾਰ ਮੁਹੰਮਦ ਅਮੀਨ ਚੀਨ ਬਹਾਦਰ, ਮੁਰਾਦਾਬਾਦ ਦੇ ਫੌਜਦਾਰ ਖਾਨ ਜਹਾਨ, ਇਲਾਹਾਬਾਦ ਦੇ ਨਿਜ਼ਾਮ ਅਤੇ ਬਾਰਹਾ ਦੇ ਸਇਅਦ ਅਬਦੁੱਲਾ ਖਾਨ ਨੂੰ ਆਪਣੀਆਂ ਫੌਜਾਂ ਨਾਲ ਇਸ ਅਭਿਆਨ ਵਿੱਚ ਸ਼ਾਮਿਲ ਹੋਣ ਲਈ ਪ੍ਰਵਾਨੇ ਵੀ ਭੇਜ ਦਿੱਤੇ ਸਨ। ਇਸ ਤੋਂ ਬਾਅਦ ਬਾਦਸ਼ਾਹ ਆਪ ੨੭ ਜੂਨ ੧੭੧੦ ਨੂੰ ਆਪਣਾ ਲਸ਼ਕਰ ਲੈ ਕੇ ਪੰਜਾਬ ਵੱਲ ਚੱਲ ਪਿਆ ਸੀ।

No comments:
Post a Comment