Wednesday, 7 December 2016

ਬੇਹਟ ਦੇ ਪੀਰਜ਼ਾਦਿਆਂ ਨੂੰ ਸਜ਼ਾ

ਬੇਹਟ ਦੇ ਪੀਰਜ਼ਾਦਿਆਂ ਨੂੰ ਸਜ਼ਾ

ਇਹ ਜੂਨ ੧੭੧੦ ਦਾ ਸਮਾਂ ਸੀ। ਮੈਂ ਆਪ ਤਾਂ ਸਹਾਰਨਪੁਰ ਵਿੱਚ ਹੀ ਟਿਕਿਆ ਰਿਹਾ ਸੀ। ਪਰ ਮੇਰੇ ਜੱਥੇ ਇਲਾਕੇ ਵਿੱਚ ਗਸ਼ਤ ਕਰਦੇ ਫਿਰਦੇ ਰਹਿੰਦੇ ਸਨ। ਇਸ ਦੌਰਾਨ ਸਹਾਰਨਪੁਰ ਤੋਂ ੨੬ ਕਿਲੋਮੀਟਰ (aਬੁਟ ੧੬ ਮਲਿeਸ) ਦੂਰ ਦੱਖਣ ਵੱਲ ਜਮੁਨਾ ਦੇ ਪੂਰਬੀ ਕੰਢੇ ਸਥਿਤ ਪ੍ਰਾਚੀਨ ਸ਼ਹਿਰ ਬਿਹਤ  (ਜ਼ਿਲ੍ਹਾ ਸਹਾਰਨਪੁਰ, ਯੂ. ਪੀ.) ਦੇ ਹਿੰਦੂ, ਸਿੱਖ ਮੇਰੇ ਕੋਲ ਆਏ। ਉਹ ਆਪਣੇ ਨਗਰ ਦੇ ਪੀਰਜ਼ਾਦਿਆਂ ਤੋਂ ਬਹੁਤ ਦੁੱਖੀ ਸਨ। ਸ਼ਹਿਰ ਵਿੱਚ ਬਹਾ-ਉੱਦ-ਦੀਨ ਜ਼ਕਰੀਆ ਸੁਹਰਾਵਰਦੀ ਦੇ ਖ਼ਾਨਦਾਨ ਵਿੱਚੋਂ ਇੱਕ ਧਨਾਢ ਪੀਰਜ਼ਾਦਿਆਂ ਦਾ ਟੱਬਰ ਵਸਦਾ ਸੀ। ਇੱਕ ਤਰ੍ਹਾਂ ਨਾਲ ਉਹ ਆਪਣੇ ਆਪ ਨੂੰ ਉੱਥੋਂ ਦੇ ਹੁਕਮਰਾਨ ਹੀ ਸਮਝਦੇ ਸਨ, ਕਿਉਂਕਿ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਪਰੋਕਾਰਾਂ ਦਾ ਵੱਡਾ ਸਾਰਾ ਦਲ ਸੀ। ਉਨ੍ਹਾਂ ਪੀਰਜ਼ਾਦਿਆਂ ਦੀ ਸ਼ਹਿ 'ਤੇ ਬਿਹਤ ਦੇ ਖੁੱਲ੍ਹੇ ਬਜ਼ਾਰਾਂ ਵਿੱਚ ਸ਼ਰੇਆਮ ਗਊਬਧ ਹੁੰਦਾ ਸੀ। ਗਊ ਨੂੰ ਹਿੰਦੂ ਧਰਮ ਪਵਿੱਤਰ ਮੰਨ ਕੇ ਪੂਜਿਆ ਜਾਂਦਾ ਹੈ ਤੇ 'ਗਊ ਮਾਤਾ' ਆਖ ਸੰਬੋਧਨ ਕੀਤਾ ਜਾਂਦਾ ਹੈ। ਬਿਹਤ ਦੇ ਹਿੰਦੂਆਂ ਨੂੰ ਗਊਬਧ ਹੁੰਦੇ ਦੇਖ ਕੇ ਬਹੁਤ ਦੁੱਖ ਹੁੰਦਾ ਸੀ। ਉਨ੍ਹਾਂ ਕੋਲੋਂ ਮੁਸਲਮਾਨ ਹਾਕਮ ਅਤੇ ਪੀਰਜ਼ਾਦਿਆਂ ਦੇ ਜ਼ੁਲਮਾਂ ਦੀ ਕਹਾਣੀ ਸੁਣ ਕੇ ਮੈਂ ਆਪਣਾ ਇੱਕ ਜੱਥਾ ਬਿਹਤ ਨੂੰ ਭੇਜ ਦਿੱਤਾ ਸੀ। 



ਬਿਹਤ ਦਾ ਇਤਿਹਾਸ ੨੦੦੦ ਸਾਲ ਪੁਰਾਣਾ ਹੈ। ੫੦੦ ਈਸਾ ਪੂਰਬ ਵਿੱਚ ਨੰਦਾ ਵੰਸ਼ੀਆਂ ਦੇ ਰਾਜ ਸਮੇਂ ਇਸ ਨੂੰ ਬਰੀਹਤ-ਵਾਤ ਕਿਹਾ ਜਾਂਦਾ ਸੀ। ੬੩੦ ਈ: ਵਿੱਚ ਚੀਨੀ ਯਾਤਰੀ ਯੁaਨਜ਼aਨਗ  ਬੁੱਧ ਧਰਮ ਦੇ ਗ੍ਰੰਥਾਂ ਦੀ ਖੋਜ ਇੱਥੇ ਬਣੇ ਬੋਧੀ ਮੱਠਾਂ ਵਿੱਚ ਰਿਹਾ ਸੀ।  ਸਮਰਾਟ ਅਸ਼ੋਕ ਦੇ ਸਮੇਂ ਇਹ ਨਗਰ ਪੂਰੇ ਜੋਬਨ 'ਤੇ ਸੀ। ਇੱਥੋਂ ਨਜ਼ਦੀਕ ਹੀ ਤੋਪਾਰੀ (ਖਿਦਰਬਾਦ) ਤੋਂ ਅਸ਼ੋਕ ਸੰਤਭ ਪੱਟ ਕੇ ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਫਿਰੋਜ਼ ਸ਼ਾਹ ਕੋਟਲਾ ਵਿਖੇ ਲੈ ਗਿਆ ਸੀ। ਮਯੂਰ ਵੰਸ਼ ਦੇ ਸ਼ਾਸਕ ਕਾਲ ਸਮੇਂ ਮਾਇਆਪੁਰ (ਹਰਿਦੁਆਰ) ਅਤੇ ਬਿਹਤ ਦੋ ਅਹਿਮ ਸ਼ਹਿਰ ਅਤੇ ਬੁੱਧਧਰਮ ਦੇ ਕੇਂਦਰ ਹੁੰਦੇ ਸਨ। ਬਹਿਲੋਲ ਖਾਨ ਲੋਧੀ ਦੇ ਰਾਜਕਾਲ ਸਮੇਂ ਸ਼ੇਖ ਬਹਾ-ਉੱਦ-ਦੀਨ ਸੁਹਰਾਵਰਦੀ ਦੇ ਵੰਸ਼ਜ਼ ਸ਼ਾਹ ਅਬਦੁੱਲਾ ਨੇ ਬਿਹਤ ਵਿੱਚ ਆਪਣਾ ਵੱਖਰਾ ਅਗਵਾੜ ਵਸਾਇਆ ਸੀ। ਬਿਹਤ ਦੇ ਪੱਛਮੀ ਭਾਗ ਨਾਗੌਨ ਰਾਉ ਦਾ ਨਾਮਕਰਨ ਅਬਦੁੱਲਾ ਮਜ਼ਾਰ ਕਰ ਦਿੱਤਾ ਗਿਆ ਸੀ। ਅਕਬਰ ਦੇ ਰਾਜ ਸਮੇਂ ਬਿਹਤ ਪਰਗਣਿਆਂ ਦਾ ਮੁੱਖਯਾਲਾ ਸੀ ਤੇ ਇਸ ਨੂੰ ਬਿਹਤ ਕੰਜਵਾਰ ਆਖਦੇ ਸਨ। ਔਰੰਗਜ਼ੇਬ ਦੀ ਮੁਸਲਮਾਨਾਂ ਨੂੰ ਦਿੱਤੀ ਢਿੱਲ ਕਾਰਨ ਬਿਹਤ ਵਿੱਚ ਪੀਰਜ਼ਾਦਿਆਂ ਦਾ ਬੋਲਬਾਲਾ ਹੋ ਗਿਆ ਸੀ। ਉਹ ਗੈਰ-ਮੁਸਲਮਾਨਾਂ ਨੂੰ ਸ਼ੌਂਕ ਨਾਲ ਤੰਗ ਕਰਿਆ ਕਰਦੇ ਸਨ।

ਸਿੱਖਾਂ ਨੇ ਬਿਹਤ ਵਿੱਚ ਵੜਦਿਆਂ ਹੀ ਪੀਰਜ਼ਾਦਿਆਂ ਨੂੰ ਸੋਧੇ ਲਾਉਣੇ ਸ਼ੁਰੂ ਕਰ ਦਿੱਤ ਸਨ। ਸਿੱਖਾਂ ਨਾਲ ਹੋਈ ਝੜਪ ਵਿੱਚ ਇੱਕ-ਇੱਕ ਕਰਕੇ ਸਾਰੇ ਪੀਰਜ਼ਾਦੇ ਮਾਰੇ ਗਏ। ਸਾਰਾ ਬਿਹਤ ਨਗਰ ਲਾਸ਼ਾਂ ਦੀ ਮੰਡੀ ਬਣ ਗਿਆ ਸੀ। ਉਸ ਦਿਨ ਇਸ ਨਗਰ ਦਾ ਸਿਰਫ ਇੱਕ ਹੀ ਪੀਰਜ਼ਾਦਾ ਜਿਉਂਦਾ ਬਚਿਆ ਸੀ। ਉਹ ਵੀ ਇਸ ਲਈ ਬਚ ਗਿਆ ਸੀ ਕਿਉਂਕਿ ਉੱਦਣ ਉਹ ਉੱਥੇ ਨਹੀਂ ਸੀ ਤੇ ਬੁਲੰਦ ਸ਼ਹਿਰ ਨੂੰ ਗਿਆ ਹੋਇਆ ਸੀ। ਬਿਹਤ ਵਿੱਚੋਂ ਪੀਰਜ਼ਾਦਿਆਂ ਦਾ ਨਾਮ-ਨਿਸ਼ਾਨ ਮਿਟਾਉਣ ਉਪਰੰਤ ਸਿੱਖਾਂ ਨੇ ਸਾਰੇ ਨਗਰ ਨੂੰ ਪਵਿੱਤਰ ਕਰਨ ਲਈ ਅਗਨ ਭੇਂਟ ਕਰ ਦਿੱਤਾ ਸੀ। 

ਬਿਹਤ ਤੋਂ ਸਿੱਖਾਂ ਦੇ ਜਥੇ ਦੇ ਪਰਤ ਆਉਣ ਬਾਅਦ ਮੈਂ ੧੦-੧੨ ਜੂਨ ਨੂੰ ਸਹਾਰਨਪੁਰ ਦੇ ਨਜ਼ਦੀਕ ਹੀ ਗੜ੍ਹੀ ਜਲਾਬ ਖਾਨ ਵੱਲ ਸਿੱਖਾਂ ਦਾ ਇੱਕ ਦਲ ਸੁਲਤਾਨਪੁਰ ਦੇ ਥਾਨੇਦਾਰ ਅਮਰ ਸਿੰਘ ਦੀ ਅਗਵਾਈ ਵਿੱਚ ਭੇਜ ਦਿੱਤਾ। ਜੂਨ ਦੇ ਦੂਜੇ ਹਫ਼ਤੇ, ਸਿੱਖ ਫ਼ੌਜਾਂ ਨੇ  ਜਲਾਲ ਗੜ੍ਹੀ ਨੂੰ ਜਾ ਘੇਰਿਆ। ਇਸ ਗੜ੍ਹੀ ਵਿੱਚ ਜਲਾਲਾਬਾਦ ਦੇ ਫ਼ੌਜਦਾਰ ਜਲਾਲ ਖ਼ਾਨ ਨੇ ਕਾਫ਼ੀ ਫ਼ੌਜ ਰੱਖੀ ਹੋਈ ਸੀ ਤੇ ਉਸ ਭਾਰੀ ਮਾਤਰਾ ਵਿੱਚ ਅਸਲਾ ਅਤੇ ਖਜ਼ਾਨਾ ਵੀ ਜਮਾ ਸੀ। ਇਸ ਕਰ ਕੇ ਜਲਾਲ ਖ਼ਾਨ ਸਿੱਖਾਂ ਨਾਲ ਟੱਕਰ ਲੈਣ ਵਾਸਤੇ ਪਹਿਲਾਂ ਤੋਂ ਹੀ ਤਿਆਰ ਬੈਠਾ ਸੀ। ਉਸ ਨੇ ਜਹਾਦ ਦੇ ਨਾਂ 'ਤੇ ਬਹੁਤ ਸਾਰੇ ਮੁਸਲਮਾਨ ਨੌਜਵਾਨ ਵੀ ਆਪਣੀ ਫ਼ੌਜ ਵਿੱਚ ਭਰਤੀ ਕੀਤੇ ਹੋਏ ਸਨ। ਉਸ ਨੇ ਖਤਰੇ ਨੂੰ ਭਾਂਫਦਿਆਂ ਕਿਲ੍ਹੇ ਵਿੱਚ ਪਹਿਲਾਂ ਹੀ ਢੇਰ ਸਾਰਾ ਅਨਾਜ ਵੀ ਭਰ ਲਿਆ ਸੀ।  ਸਿੱਖਾਂ ਦੀ ਗਿਣਤੀ ਘੱਟ ਸੀ ਤੇ ਕਿਲ੍ਹੇ ਅੰਦਰ ਮੁਗਲਾਂ ਦੀ ਸੰਖਿਆ ਬਹੁਤ ਜ਼ਿਆਦੇ ਸੀ। ਜਿੱਤ ਦੇ ਆਸਾਰ ਨਜ਼ਰ ਨਾ ਆਉਂਦੇ ਦੇਖ ਕੇ ਸਿੱਖਾਂ ਦੀ ਹਿਮਾਇਤ ਕਰ ਰਿਹਾ ਲਾਲ ਕੰਵਰ ਗੁਜ਼ਰ ਆਪਣੀ ਫੌਜ ਲੈ ਕੇ ਭੱਜ ਗਿਆ ਸੀ। ਉਸ ਨਾਲ ਸਿੱਖਾਂ ਦੇ ਹੌਂਸਲੇ ਟੁੱਟ ਗਏ ਸਨ। ਸਿੱਖਾਂ ਨੇ ਬੀਹ ਦਿਨ ਇਸ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ ਸੀ, ਪਰ ਬਰਸਾਤਾਂ ਦੇ ਦਿਨ ਹੋਣ ਕਾਰਨ ਉਹ ਕਾਮਯਾਬ ਨਾ ਹੋ ਸਕੇ ਤੇ ਉੱਥੋਂ ਮੁੜ ਆਏ।

ਜਲਾਲਾਬਾਦ ਤੋਂ ਮੁੜਦਿਆਂ ਸਿੱਖਾਂ ਨੇ ਆਪਣਾ ਗੁੱਸਾ ਅਬੰਹਤਾ ਉੱਪਰ ਲਾਹ ਲਿਆ। ਇੱਥੇ ਧਨਾਢ ਪਠਾਣਾਂ ਦੀ ਕਾਫੀ ਵਸੋਂ ਸੀ। ਉਸ ਸਮੇਂ ਪ੍ਰਸਿੱਧ ਪੀਰ ਸ਼ੇਖ ਅਬਦੁਲ ਅਲੀ ਮੁਆਲੀ ਦੇ ਮੇਲੇ ਕਾਰਨ ਦੂਰੋਂ ਨੇੜਿਉਂ ਉੱਥੇ ਬਹੁਤ ਸਾਰੇ ਲੋਕ ਆਏ ਹੋਏੇ ਸਨ। ਕਿਸੇ ਨੇ ਕੋਈ ਟਾਕਰਾ ਨਾ ਕੀਤਾ ਤੇ ਸਿੱਖ ਸੌਖੇ ਹੀ ਅਬੰਹਤੇ ਦੇ ਮਾਲਕ ਬਣ ਗਏ ਸਨ। ਸ਼ਹਿਰ ਵਿੱਚੋਂ ਮਾਲ ਲੁੱਟਣ ਨਾਲ ਕਾਫੀ ਸਾਰਾ ਖਰਚ ਪੂਰਾ ਹੋ ਗਿਆ ਸੀ। ਇੱਥੋਂ ਸਿੱਖਾਂ ਦਾ ਇਹ ਦਲ ਵਾਪਿਸ ਸਹਾਰਨਪੁਰ ਮੇਰੇ ਕੋਲ ਆ ਗਿਆ ਸੀ।

ਸੁਲਤਾਨਪੁਰ ਦਾ ਥਾਨੇਦਾਰ ਅਮਰ ਸਿੰਘ ਜਦੋਂ ਹਾਰ ਵਾਲਾ ਮੂੰਹ ਲੈ ਕੇ ਮੇਰੇ ਅੱਗੇ ਪੇਸ਼ ਹੋਇਆ ਤਾਂ ਮੈਂ ਉਸਨੂੰ ਬਹੁਤ ਘੂਰਿਆ ਕਿ ਉਹ ਬਿਨਾ ਜੰਗ ਜਿੱਤੇ ਸ਼ਿਕਸਤ ਖਾਹ ਕੇ ਕਿਉਂ ਆਇਆ ਸੀ। ਉਸ ਨੇ ਲਾਲ ਕੰਵਰ ਦੇ ਧੋਖੇ ਅਤੇ ਬਰਸਾਤਾਂ ਦੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਮੈਂ ਗੁਲਾਬ ਨਗਰ ਦੇ ਜਿਮੀਂਦਾਰ ਜਾਨ ਮੁਹੰਮਦ ਨੂੰ ਬੁਲਾ ਕੇ ਕਿਹਾ, "ਅਸੀਂ ਤੈਨੂੰ ਸਾਰੇ ਪਰਗਣੇ ਦਾ ਜਿਮੀਂਦਾਰ ਬਣਾਇਆ ਹੈ। ਹੁਣ ਤੂੰ ਸਾਡੀ ਮਦਦ ਕਰ ਤੇ ਚੂੰਡਲੇ ਦੇ ਜਿਮੀਂਦਾਰ ਸਰਦਾਰ ਖਾਨ ਨੂੰ ਨਾਲ ਲਿਜਾ ਕੇ ਜਲਾਲ ਖਾਨ ਨੂੰ ਸੋਧਣ ਲਈ ਸਾਡੀ ਫੌਜ ਦਾ ਸਾਥ ਦੇ।"

ਉਹ ਸਾਡਾ ਹੁਕਮ ਮੰਨ ਕੇ ਸਰਦਾਰ ਖਾਨ ਨਾਲ ਆਪਣੀ ਫੌਜ ਲੈ ਕੇ ਆ ਗਿਆ ਸੀ। ਆਪ ਮੈਂ ਉਨ੍ਹਾਂ ਨਾਲ ਫੌਜ ਲੈ ਕੇ ਜਲਾਲਾਬਾਦ ਵੱਲ ਚੱਲ ਪਿਆ ਸੀ। ਜਾਣ ਤੋਂ ਪਹਿਲਾਂ ਮੈਂ ਸਿੱਖਾਂ ਦੇ ਛੋਟੇ-ਛੋਟੇ ਦਲ ਬਣਾ ਕੇ ਆਸ-ਪਾਸ ਦੇ ਇਲਾਕਿਆਂ ਵੱਲ ਨੂੰ ਭੇਜ ਦਿੱਤੇ ਸਨ। ਇਨ੍ਹਾਂ ਦਲਾਂ ਨੇ ਅਨੇਕਾਂ ਪਿੰਡਾਂ ਕਸਬਿਆਂ ਉੱਪਰ ਕਬਜ਼ੇ ਕਰ ਲਏ ਸਨ। 

ਸਹਾਰਨਪੁਰੋਂ, ਜਲਾਲਾਬਾਦ ਨੂੰ ਜਾਂਦਿਆਂ ਰਸਤੇ ਵਿੱਚ ਨਾਨੌਤਾ ਆਉਂਦਾ ਸੀ।  ੧੧ ਜੁਲਾਈ ੧੭੧੦ ਨੂੰ ਮੈਂ ਨਾਨੌਤੇ ਪਹੁੰਚਿਆ ਸੀ। ਇੱਥੇ ਬਹੁਤ ਸਾਰੇ ਗੁੱਜਰ ਆਪਣੇ ਪੁਰਾਣੇ ਵੈਰ ਕੱਢਣ ਲਈ ਸਾਡੀ ਫੌਜ ਵਿੱਚ ਸ਼ਾਮਿਲ ਹੋਣ ਲਈ ਆ ਗਏ ਸਨ। ਉਹ ਮੁਸਲਮਾਨਾਂ ਦੇ ਰਾਜ ਤੋਂ ਅਜ਼ਾਦ ਹੋਣ ਲਈ ਪਹਿਲਾਂ ਹੀ ਮੌਕਾ ਲੱਭ ਰਹੇ ਸਨ। ਮੈਂ ਉਨ੍ਹਾਂ ਨੂੰ ਆਪਣੀ ਫੌਜ ਵਿੱਚ ਰਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਮਿਨਤਾਂ ਕਰਦਿਆਂ ਕਿਹਾ ਕਿ ਉਹ ਸਿੱਖ ਸੇਵਕ ਅਤੇ ਨਾਨਕ ਪੰਥੀ ਹਨ। ਇਨ੍ਹਾਂ ਦਾ ਦਾਅਵਾ ਸੀ ਕਿ ਉਹ ਗੁਰੂ ਨਾਨਕ ਸਾਹਿਬ-ਗੁਰੂ ਤੇਗ਼ ਬਹਾਦਰ ਸਾਹਿਬ ਦੇ ਵੇਲੇ ਤੋਂ ਹੀ ਸਿੱਖ ਸਜੇ ਹੋਏ ਸਨ ਪਰ ਕਈ ਦਹਾਕਿਆਂ ਤੋਂ ਉਨ੍ਹਾਂ ਦਾ ਰਾਬਤਾ ਅਨੰਦਪੁਰ ਸਾਹਿਬ ਨਾਲ ਨਹੀਂ ਸੀ ਹੋ ਸਕਿਆ।
ਵੈਸੇ ਉਸ ਵੇਲੇ ਇੱਕ ਗੱਲ ਮੈਂ ਮਹਿਸੂਸ ਕੀਤੀ ਸੀ ਕਿ ਉਨ੍ਹਾਂ ਦੀ ਤੇ ਸਾਡੀ ਮੁਸਲਮਾਨਾਂ ਨਾਲ ਨਫਰਤ ਦੀ ਸਾਂਝ ਸੀ। ਇਸ ਲਈ ਮੈਂ ਉਨ੍ਹਾਂ ਨੂੰ ਆਪਣੀ ਫੌਜ ਦੇ ਸਹਾਇਕ ਵਜੋਂ ਸ਼ਾਮਿਲ ਕਰ ਲਿਆ ਤੇ ਵਾਅਦਾ ਲਿਆ ਕਿ ਉਹ ਸਾਡੀ ਫੌਜ ਦੇ ਪਿੱਛੇ ਹੋ ਕੇ ਲੜਣਗੇ ਤੇ ਜੰਗ ਸਮੇਂ ਸਾਡਾ ਹਰ ਆਦੇਸ਼ ਮੰਨਣਗੇ। ਉਨ੍ਹਾਂ ਦੇ ਮੁੱਖੀਆਂ ਨੇ ਸਾਡੀਆਂ ਸ਼ਰਤਾਂ ਸਵਿਕਾਰ ਲਈ ਤੇ ਸਿੱਖ ਫੌਜ ਵਿੱਚ ਗੁੱਜਰ ਸ਼ਾਮਿਲ ਹੋ ਗਏ। 

ਨਾਨੌਤੇ ਦੇ ਸ਼ੇਖਜ਼ਾਦੇ ਤੀਰ ਚਾਲਉਣ ਵਿੱਚ ਬੜੇ ਮਾਹਿਰ ਮੰਨੇ ਜਾਂਦੇ ਸਨ। ਲੇਕਿਨ ਜਦੋਂ ਗੁੱਜਰ ਆਪਣੀ ਭੜਾਸ ਕੱਢਣ ਲਈ ਮੂਹਰੇ ਆ ਗਏ ਤਾਂ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ। ਸਿੱਖਾਂ ਨੇ ਵੀ ਬਾਹਵਾਂ ਵੱਢ-ਟੁੱਕ ਕੀਤੀ, ਜਿਸ ਨਾਲ ਭਮੰਤਰ ਕੇ ਸ਼ੇਖਜ਼ਾਦੇ ਇਧਰ-ਉਧਰ ਜਾਨਾਂ ਬਚਾਉਣ ਲਈ ਭੱਜਣ ਲੱਗੇ। ਨਾਨੌਤੇ ਦੀਆਂ ਗਲੀਆਂ ਅਤੇ ਹਵੇਲੀਆਂ ਵਿੱਚ ਗਹਿਗਚ ਲੜਾਈ ਹੋਈ। ਹਰ ਪਾਸੇ ਸ਼ੇਖਜ਼ਾਦਿਆਂ ਦੇ ਵੱਢੇ ਹੋਏ ਸਿਰ, ਧੜ ਅਤੇ ਅੰਗ ਹੀ ਨਜ਼ਰ ਆਉਂਦੇ ਸਨ। ਤਿੰਨ ਸੌ ਸ਼ੇਖਾਂ ਦੀਆਂ ਲਾਸ਼ਾਂ ਇਕੱਲੇ ਸ਼ੇਖ ਮੁਹੰਮਦ ਅਫ਼ਜ਼ਲ ਦੀ ਹਵੇਲੀ ਦੇ ਵਿਹੜੇ ਵਿੱਚ ਪਈਆਂ ਸਨ। ਕੁਝ ਘੰਟਿਆਂ ਵਿੱਚ ਹੀ ਨਾਨੌਤਾ ਧੁੱਖਦੇ ਖੋਲਿਆਂ ਦਾ ਇੱਕ ਥੇਹ ਬਣ ਗਿਆ ਸੀ।  ਨਨੌਤਾ ਦੀ ਇਸ ਲੜਾਈ ਵਿੱਚ ਜਲਾਲ ਖ਼ਾਨ ਨੇ ਆਪਣੇ ਪੁੱਤਰ ਦੀਨਦਾਰ ਖ਼ਾਨ, ਭਣੇਵੇਂ ਗੁਲਾਮ ਮੁਹੰਮਦ ਖ਼ਾਨ ਤੇ ਭਤੀਜੇ ਹਜਬਰ ਖ਼ਾਨ ਨੂੰ ਭੇਜਿਆ ਸੀ। ਹਜਬਰ ਖ਼ਾਨ ਇਸ ਲੜਾਈ ਵਿੱਚ ਮਾਰਿਆ ਗਿਆ ਸੀ। ਇਸ ਮਗਰੋਂ ਵੀ ਦੀਨਦਾਰ ਖ਼ਾਨ ਡਟ ਕੇ ਲੜਿਆ ਸੀ ਪਰ ਸਿੱਖਾਂ ਨੇ ਉਸਦੀ ਕੋਈ ਪੇਸ਼ ਨਹੀਂ ਸੀ ਜਾਣ ਦਿੱਤੀ। ਅਖ਼ੀਰ ਦੀਨਦਾਰ ਖ਼ਾਨ ਸਾਥੀਆਂ ਦੀਆਂ ਲਾਸ਼ਾਂ ਲੈ ਕੇ ਜਲਾਲਾਬਾਦ ਮੁੜ ਗਿਆ ਸੀ। ਸਹਾਰਨਪੁਰ ਦੇ ਫ਼ੌਜਦਾਰ ਮੁਹੰਮਦ ਅਲੀ ਖ਼ਾਨ ਦੇ ਦੋ ਭਤੀਜੇ ਪੀਰ ਖ਼ਾਨ ਅਤੇ ਜਮਾਲ ਖ਼ਾਨ ਵੀ ਇਸ ਲੜਾਈ ਵਿਚ ਮਾਰੇ ਗਏ ਸਨ। ਇਨ੍ਹਾਂ ਦੋਹਾਂ ਦੀਆਂ ਕਬਰਾਂ ਅੱਜ ਵੀ ਸਹਾਰਨਪੁਰ-ਦਿੱਲੀ ਰੋਡ 'ਤੇ ਕਾਲੇਸ਼ਾਹ ਦੇ ਤਕੀਏ ਕੋਲ ਮੌਜੂਦ ਹਨ। ਉਸ ਤੋਂ ਬਾਅਦ ੧੧ ਜੁਲਾਈ ੧੭੧੦ ਦੇ ਉਸ ਖੂਨੀ ਦਿਨ ਨੂੰ ਯਾਦ ਕਰਕੇ ਲੋਕ ਨਾਨੌਤੇ ਨੂੰ 'ਫੂਟਾ ਸ਼ਹਿਰ' ਕਹਿਣ ਲੱਗ ਪਏ ਸਨ।

੧੯ ਜੂਨ ਨੂੰ ਪਿੰਡ ਰੜ ਦੇ ਨੇੜੇ ਧਿਗਣੇ ਦੇ ਇਲਾਕੇ ਵਿੱਚ ਕਾਫੀ ਸਾਰੇ ਮੁਸਲਮਾਨ ਸਿੱਖਾਂ ਦਾ ਮੁਕਾਬਲਾ ਕਰਨ ਲਈ ਇਕੱਠੇ ਹੋ ਗਏ ਸਨ। ਜਲਾਲ ਖਾਨ ਆਪਣੇ ਪੋਤਰੇ ਗੁਲਾਮ ਮੁਹੰਮਦ ਅਤੇ ਪੀਰ ਮੁਹੰਮਦ ਨੂੰ ਲੈ ਕੇ ਇੱਥੇ ਅਗਲੇ ਦਿਨ ਸਿੱਖਾਂ ਨਾਲ ਲੜਿਆ ਸੀ। ਕਾਫੀ ਫਸਵਾਂ ਪੇਚਾ ਪਿਆ ਸੀ। ਇਸ ਟੱਕਰ ਵਿੱਚ ਜਗਦੀਆਂ ਦਾ ਜ਼ੋਰ ਪੈ ਗਿਆ ਸੀ ਤੇ ਸਿੱਖਾਂ ਨੂੰ ਪਿੱਛੇ ਹੱਟਣਾ ਪੈ ਗਿਆ। ਸਿੰਘਾਂ ਦੀਆਂ ਦੋ ਤੋਪਾਂ, ਪੰਜ ਰਹਿਲਕੇਲ (ਬੰਦੂਕਾਂ), ਛੇ ਰਾਮ-ਜੰਗੇ, ਇੱਕ ਹਜ਼ਾਰ ਤੀਰ, ਦੋ ਤਲਵਾਰਾਂ ਅਤੇ ਚਾਰ ਤੰਬੋਈਆਂ ਤੇ ਹੋਰ ਬਹੁਤ ਸਾਰਾ ਸਾਮਾਨ ਜਲਾਲ ਖ਼ਾਨ ਦੀਆਂ ਫ਼ੌਜਾਂ ਦੇ ਹੱਥ ਆ ਗਿਆ ਸੀ। 

ਪਰ ੨੦ ਜੂਨ ਨੂੰ ਸਿੱਖਾਂ ਦੀ ਟੱਕਰ ਪਿੰਡ ਰੜ੍ਹ ਦੇ ਲਾਗੇ, ਪਿੰਡ ਕੇਹਰਾ ਦੀ ਜੂਹ ਵਿਚ, ਦੇਹਰਾਨਾ ਤੇ ਮੁਕਾਦ ਪਿੰਡਾਂ ਵਿਚ ਰਹਿਣ ਵਾਲੇ ਅਫ਼ਗ਼ਾਨਾਂ ਨਾਲ ਹੋਈ ਸੀ। ਜਲਾਲ ਖ਼ਾਨ ਨੇ ਆਪਣੇ ਪੋਤਰੇ ਗ਼ੁਲਾਮ ਮੁਹੰਮਦ ਬਨਿਆਰਾ ਤੇ ਪੀਰ ਮੁਹੰੰਮਦ ਖ਼ਾਨ ਦੀ ਮਦਦ ਨਾਲ ਸਿੱਖਾਂ ਨੂੰ ਜ਼ਬਰਦਸਤ ਹਾਰ ਦਿੱਤੀ ਸੀ। ਇਸ ਲੜਾਈ ਵਿਚ ਕਈ ਸਿੱਖ ਮਾਰੇ ਗਏ ਸਨ ਤੇ ਬਾਕੀ ਭੱਜ ਗਏ ਸਨ। 

ਨਾਨੌਤੇ ਤੋਂ ਮੈਂ ਕਾਸਿਦ ਰਾਹੀਂ ਜਲਾਲ ਖਾਨ ਨੂੰ ਜਲਾਲਾਬਾਦ ਸੁਨੇਹਾ ਭੇਜਿਆ ਕਿ ਉਹ ਉਨਾਰਸਾ ਦੇ ਕੈਦ ਕੀਤੇ ਹੋਏ ਸਿੰਘਾਂ ਨੂੰ ਰਿਹਾਅ ਕਰ ਦੇਵੇ ਤੇ ਖਾਲਸੇ ਦੀ ਈਨ ਮੰਨ ਲਵੇ। ਜਲਾਲ ਖਾਨ ਕਾਫੀ ਢੀਠ ਕਿਸਮ ਦਾ ਬੰਦਾ ਸੀ ਤੇ ਉਸ ਨੂੰ ਆਪਣੀ ਬਹਾਦਰੀ ਅਤੇ ਫੌਜੀ ਤਾਕਤ ਉੱਪਰ ਮਾਣ ਸੀ। ਇਸ ਨੇ ਜਲਾਲਾਬਾਦ ਦੇ ਆਪਣੇ ਕਿਲ੍ਹੇ ਵਿੱਚ ਕਾਫੀ ਜੰਗੀ ਸਮਾਨ ਅਤੇ ਫੌਜ ਇਕੱਠੀ ਕੀਤੀ ਹੋਈ ਸੀ। ਜਦੋਂ ਜਲਾਲ ਖਾਨ ਨੇ ਸਾਡੀ ਚਿੱਠੀ ਪੜ੍ਹੀ ਤਾਂ ਗੁੱਸੇ ਨਾਲ ਉਹ ਭੱਖ ਗਿਆ ਸੀ। ਉਸਨੇ ਚਿੱਠੀ ਲੈ ਕੇ ਗਏ ਸਿੱਖ ਏਲਚੀ ਦਾ ਮੂੰਹ ਕਾਲਾ ਕਰਕੇ ਉਸ ਨੂੰ ਖੋਤੇ ਉੱਤੇ ਬਿਠਾ ਕੇ ਉਸਦਾ ਸਾਰੇ ਸ਼ਹਿਰ ਵਿੱਚ ਜਲੂਸ ਕੱਢਣ ਬਾਅਦ ਉੱਥੋਂ ਭਜਾ ਦਿੱਤਾ ਸੀ। 
੧੧ ਜੁਲਾਈ ੧੭੧੦ (੧੫ ਜਮਾਦੀ-ਉੱਲ-ਅਵਲ ੧੧੨੨) ਨੂੰ ਬਾਦਸ਼ਾਹ ਨੂੰ ਜਲਾਲ ਖਾਨ ਵੱਲੋਂ ਭੇਜੀ ਖਬਰ ਮਿਲੀ ਕਿ ਉਸਦੇ ਇਲਾਕੇ ਨੂੰ ਸਿੱਖਾਂ ਨੇ ਹਥਿਆ ਲਿਆ ਸੀ।  ੧੮ ਜੁਲਾਈ ੧੭੧੦ ਨੂੰ ਵਜ਼ੀਰ ਖਾਨ ਦੀ ਖਾਲੀ ਹੋਈ ਪਦਵੀ ਉੱਪਰ ਜੈਬ-ਉੱਦ-ਦੀਨ ਅਹਿਮਦ ਖਾਨ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ।

?????? ਜਲਾਲਾਬਾਦ?
ਠਹe ਭaਟਟਲe ੋਡ ਝaਲaਲaਬaਦ ੋਚਚੁਰਰeਦ ਨਿ ੧੭੧੦ ਬeਟਾeeਨ ਟਹe ੁੰਗਹaਲ ਡੋਰਚeਸ ੋਡ ਝaਲaਲ ਖਹaਨ aਨਦ ਟਹe ਸ਼ਕਿਹ ਡੋਰਚeਸ ੋਡ ਭaਨਦa ਸ਼ਨਿਗਹ ਭaਹaਦੁਰ. ਭaਨਦa ਸ਼ਨਿਗਹ ਭaਹaਦੁਰ aਟਟaਚਕeਦ ਟਹe ੁੰਗਹaਲ ਸਟਰੋਨਗਹੋਲਦ ੋਡ ਝaਲaਲaਬaਦ, ੁੰਜ਼aਡਡaਰਨaਗaਰ. ਭaਨਦa ਸ਼ਨਿਗਹ ਭaਹaਦੁਰ ਡaਲਿeਦ ਟੋ ਚaਪਟੁਰe ਟਹe ਚਟੇ aਨਦ ਾਟਿਹਦਰeਾ aਡਟeਰ ਡੁਰ ਦaੇਸ.।੧॥
ਅਡਟeਰਮaਟਹ।eਦਟਿ॥
ਢੋਲਲਾਨਿਗ ਟਹe ਡaਲਿeਦ aਟਟeਮਪਟ ਟੋ ਟaਕe ਟਹe ਚਟੇ, ਟਹe ਸ਼ਕਿਹ ਪਰਸੋਨeਰਸ ਾeਰe eਣeਚੁਟeਦ.।੧॥

No comments:

Post a Comment