Tuesday, 6 December 2016

ਰਾਹੋਂ ਦੀ ਲੜਾਈ (ਅਕਤੂਬਰ-ਨਵੰਬਰ ੧੭੧੦)

ਠਹe ਭaਟਟਲe ੋਡ ੍ਰaਹੋਨ ੧੧ਟਹ ੌਚਟੋਬeਰ, ੧੭੧੦
ਰਾਹੋਂ ਦੀ ਲੜਾਈ (ਅਕਤੂਬਰ-ਨਵੰਬਰ ੧੭੧੦)
ਲਾਹੌਰ ਦੇ ਨਾਲ ਲਗਦਾ ਉੱਤਰੀ ਪੰਜਾਬ ਦਾ ਬਹੁਤ ਸਾਰਾ ਇਲਾਕਾ ਸਿੱਖਾਂ ਦੀ ਹਕੂਮਤ ਅਧੀਨ ਹੋ ਚੁੱਕਾ ਸੀ। ਦਰਿਆ-ਏ ਸਿੰਧ ਤੋਂ ਸਤਲੁਜ ਤੱਕ ਖਾਲਸੇ ਦੇ ਝੰਡੇ ਝੂਲ ਰਹੇ ਸਨ। ਸਤੰਬਰ-ਅਕਤੂਬਰ ੧੭੧੦ ਵਿੱਚ ਮੈਂ ਸਿੱਖ ਫੌਜਾਂ ਲੈ ਕੇ ਸਰਹਿੰਦ ਦੇ ਇਲਾਕੇ ਨਾਲ ਲੱਗਦੇ ਬਿਸਤ ਦੋਆਬ (ਜਲੰਧਰ, ਹੁਸ਼ਿਆਰਪੁਰ ਅਤੇ ਕਾਂਗੜੇ ਦੇ ਜ਼ਿਲ੍ਹਿਆਂ ਦਾ ਇਲਾਕੇ) ਵੱਲ ਧਾਵੇ ਬੋਲਣ ਨਿਕਲ ਪਿਆ ਸੀ। ਜਦੋਂ ਮੈਂ ਗੰਗ-ਦੁਆਬ ਵੱਲ ਰੁਝਿਆ ਹੋਇਆ ਸੀ, ਉਦੋਂ ਬਿਸਤ ਦੁਆਬ ਦੇ ਸਿੰਘ ਕਾਫੀ ਸਰਗਰਮ ਹੋ ਗਏ ਸਨ। ਜਿੱਥੇ ਕਿਤੇ ਉਨ੍ਹਾਂ ਦਾ ਹੱਥ ਪਿਆ ਸੀ, ਉੱਥੇ ਉਨ੍ਹਾਂ ਨੇ ਮੁਗਲ ਅਹਿਲਕਾਰਾਂ ਤੋਂ ਇਲਾਕੇ ਅਜ਼ਾਦ ਕਰਵਾ ਕੇ ਆਪਣੇ ਥਾਣੇ ਅਤੇ ਸਿੱਖ ਤਹਸੀਲਦਾਰ ਨਿਯੁਕਤ ਕਰ ਦਿੱਤੇ ਸਨ। 



ਉਸ ਸਮੇਂ ਕਸੂਰ ਦਾ ਇੱਕ ਖ਼ਲਫ਼ਜਈ ਪਠਾਣ ਸ਼ਮਸ ਖ਼ਾਨ ਬਿਸਤ-ਦੁਆਬ ਦਾ ਫੌਜਦਾਰ ਸੀ। ਉਹ ਪੀਰ ਖਾਨ ਦਾ ਇਕਲੌਤਾ ਪੁੱਤਰ ਸੀ। ਉਸਦੇ ਦਾਦੇ ਸੁਲਤਾਨ ਅਹਿਮਦ ਖ਼ਾਨ ਨੇ ਔਰੰਗਜ਼ੇਬ ਦੇ ਵੱਡੇ ਬੇਟੇ ਸ਼ਹਿਜ਼ਾਦਾ ਮੁਹੰਮਦ ਆਜ਼ਮ ਦੀ ਬੜੀ ਸੇਵਾ ਕੀਤੀ ਸੀ। ਸ਼ਹਿਜ਼ਾਦਾ ਮੁਹੰਮਦ ਆਜ਼ਮ ਬਾਅਦ ਵਿੱਚ ਥੋੜ੍ਹੇ ਸਮੇਂ (੪ ੰaਰਚਹ ੧੭੦੭ – ੮ ਝੁਨe ੧੭੦੭ ਤੱਕ) ਲਈ ਜੱਜੂ (ਆਗਰਾ) ਦੀ ਲੜਾਈ ਵਿੱਚ ਮਰਨ ਤੱਕ ਬਾਦਸ਼ਾਹ ਆਜ਼ਮ ਸ਼ਾਹ ਬਣ ਕੇ ਰਾਜਗੱਦੀ ਉੱਤੇ ਬੈਠਾ ਸੀ, ਕਿਉਂਕਿ ਉਸਨੂੰ ਆਲਮਗੀਰ ਔਰੰਗਜ਼ੇਬ ਨੇ ਰਾਜਗੱਦੀ ਦਾ ਵਾਰਿਸ ਅਰਥਾਤ ਸ਼ਾਹੀ ਅਲੀ ਜਾਹ ਘੋਸ਼ਿਤ ਕੀਤਾ ਹੋਇਆ ਸੀ।

ਸਭ ਤੋਂ ਪਹਿਲਾਂ ਰਸਤੇ ਵਿੱਚ ਅਸੀਂ ਰਾਹੋਂ 'ਤੇ ਹਮਲਾ ਕੀਤਾ ਤੇ ਮਾਮੂਲੀ ਲੜਾਈ ਪਿੱਛੋਂ ਇਹ ਸ਼ਹਿਰ ਅਤੇ ਇਸ ਦੀ ਗੜ੍ਹੀ 'ਤੇ ਸਾਡਾ ਗਿਆਰਾਂ ਅਕਤੂਬਰ ੧੭੧੦ ਨੂੰ ਕਬਜ਼ਾ ਹੋ ਗਿਆ ਸੀ। ਮੈਂ ਇਹ ਗੜ੍ਹੀ ਬਾਜ ਸਿੰਘ ਦੀ ਸਰਪ੍ਰਸਤੀ ਵਿੱਚ ਛੱਡ ਕੇ ਆਪ ਅਗਲੇ ਹਮਲਿਆਂ ਦੀਆਂ ਤਿਆਰੀਆਂ ਵਿੱਚ ਜੁੱਟ ਗਿਆ ਸੀ। ਦਰਅਸਲ ਉਦੋਂ ਇੱਥੋਂ ਦੀ ਗੜ੍ਹੀ ਦਾ ਪ੍ਰਬੰਧ ਸ਼ਮਸ ਖਾਨ ਕੋਲ ਹੁੰਦਾ ਸੀ ਤੇ ਉਹ ਬਹੁਤਾ ਸਮਾਂ ਸੁਲਤਾਨਪੁਰ ਹੀ ਰਹਿੰਦਾ ਸੀ। ਕਦੇ ਕਦਾਈ ਹੀ ਉਹ ਰਾਹੋਂ ਵੱਲ ਗੇੜਾ ਮਾਰਦਾ ਸੀ।

ਸੁਲਤਾਨ ਅਹਿਮਦ ਖ਼ਾਨ ਖ਼ਲਫ਼ਜ਼ਈ ਦੇ ਚਾਰ ਪੁੱਤਰ ਸਨ, ਹੁਸੈਨ ਖ਼ਾਨ, ਬਾਯਜ਼ੀਦ ਖ਼ਾਨ (ਕੁਤਬ-ਉੱਦ-ਦੀਨ), ਪੀਰ ਖ਼ਾਨ ਅਤੇ ਅਲੀ ਖ਼ਾਨ। ਅਲੀ ਖ਼ਾਨ ਫਕੀਰਾਂ ਨਾਲ ਰਲ ਕੇ ਘਰ-ਬਾਰ ਤਿਆਗ ਗਿਆ ਸੀ। ਹੁਸੈਨ ਖਾਨ ਨੇ ਲਾਹੌਰ ਦੇ ਸੂਬੇਦਾਰ ਅਬੁਦਸ ਸਮਦ ਖਾਨ ਦੇ ਸਮੇਂ ਆਪਣੀ ਬਹਾਦਰੀ ਅਤੇ ਚੁਸਤੀ ਨਾਲ ਆਪਣੀ ਇੱਕ ਵੱਖਰੀ ਛੋਟੀ ਜਿਹੀ ਰਿਆਸਤ ਕਾਇਮ ਕਰ ਲਿੱਤੀ ਸੀ। ਉਹ ਅਲਪ ਜ਼ਿੰਦਗੀ ਭੋਗ ਕੇ ਮਰ ਗਿਆ ਸੀ। ਪੀਰ ਖ਼ਾਨ, ਬਾਦਸ਼ਾਹ ਬਹਾਦਰ ਸ਼ਾਹ ਦੀ ਮੁਗਲ ਫੌਜ ਦਾ ਉੱਚੇ ਆਹੁਦੇ ਵਾਲਾ ਅਧਿਕਾਰੀ ਸੀ। ਪੀਰ ਖਾਨ ਦੀ ਮੌਤ ਤੋਂ ਬਾਅਦ ਉਸ ਦੀ ਸੇਵਾ ਬਦਲੇ ਬਾਦਸ਼ਾਹ ਨੇ ਉਸਦੇ ਇਕੋ ਇੱਕ ਪੁੱਤਰ ਨੂਰ ਖ਼ਾਨ ਨੂੰ ਸ਼ਮਸ਼-ਉੱਦ-ਦੀਨ (ਕੌਮ ਦਾ ਸਿਰਲੱਥ ਯੋਧਾ) ਦਾ ਖਿਤਾਬ ਦੇ ਕੇ ਬਿਸਤ ਦੁਆਬ ਦੀ ਫੌਜਦਾਰੀ ਦੇ ਦਿੱਤੀ ਸੀ। ਸ਼ਮਸ-ਉੱਦ-ਦੀਨ ਖ਼ਾਨ ਨੂੰ ਸੰਖੇਪ ਵਿੱਚ ਸ਼ਮਸ ਖਾਨ ਕਿਹਾ ਜਾਂਦਾ ਸੀ। ਇਸੇ ਸ਼ਮਸ ਖਾਨ ਦੇ ਰਾਜ ਦਾ ਕੇਂਦਰ ਉਸ ਵੇਲੇ ਸੁਲਤਾਨਪੁਰ ਲੋਧੀ ਹੁੰਦਾ ਸੀ। ਉਹ ਅਕਸਰ ਸੁਲਤਾਨਪੁਰ ਵਿਖੇ ਆਪਣੇ ਪ੍ਰਸ਼ਾਸਨਿਕ ਕੰਮਾਂ ਵਿੱਚ ਮਸਰੂਫ ਰਹਿੰਦਾ ਸੀ।

ਹਮਲਾ ਕਰਨ ਤੋਂ ਪਹਿਲਾਂ ਮੇਰਾ ਅਸੂਲ ਹੁੰਦਾ ਸੀ ਕਿ ਮੈਂ ਸਬੰਧਿਤ ਅਧਿਕਾਰੀ, ਹਾਕਮ ਜਾਂ ਚੌਧਰੀ ਨੂੰ ਈਨ ਮੰਨਣ ਲਈ ਸੰਦੇਸ਼ ਭੇਜਦਾ ਹੁੰਦਾ ਸੀ। ਸ਼ਮਸ ਖਾਨ ਨੂੰ ਵੀ ਮੈਂ ਪਰਵਾਨਾ ਭੇਜ ਕੇ ਲਿਖਿਆ ਸੀ ਕਿ ਈਨ ਮੰਨ ਕੇ ਆਪਣਾ ਖਜ਼ਾਨਾ ਅਤੇ ਹਥਿਆਰ ਸਾਨੂੰ ਸਮਰਪਿਤ ਕਰ ਨਹੀਂ ਤਾਂ ਜੰਗ ਲਈ ਤਿਆਰ ਰਹਿ। ਸਾਡਾ ਪੱਤਰ ਮਿਲਣ 'ਤੇ ਸ਼ਮਸ ਖਾਨ ਨੇ ਆਪਣੇ ਵਫਾਦਾਰਾਂ ਅਤੇ ਆਹਲਾ ਉੱਚ ਅਧਿਕਾਰੀਆਂ ਨਾਲ ਇਸ ਵਿਸ਼ੇ ਨੂੰ ਵਿਚਾਰਨ ਲਈ ਇੱਕ ਬੈਠਕ ਬੁਲਾਈ। ਇਸ ਮਿਲਣੀ ਸਮੇਂ ਉਸਦੇ ਸੇਵਕਾਂ ਨੇ ਉਸਨੂੰ ਕੁਰਾਨ ਦੀਆਂ ਕਸਮਾਂ ਖਾਹ ਕੇ ਭਰੋਸਾ ਦਿਵਾਇਆ ਕਿ ਉਹ ਖੂਨ ਦੇ ਆਖਰੀ ਕਤਰੇ ਤੱਕ ਦੁਸ਼ਮਣ ਨਾਲ ਲੜਨ ਵਿੱਚ ਉਸਦਾ ਸਾਥ ਦੇਣਗੇ।

ਸ਼ਮਸ ਖਾਨ ਬਹੁਤ ਕਾਬਲ, ਸੁਲਝਿਆ ਹੋਇਆ ਤੇ ਚਤੁਰ ਵਿਅਕਤੀ ਸੀ। ਉਸ ਨੇ ਜੰਗ ਦੀ ਤਿਆਰੀ ਵਾਸਤੇ ਸਮਾਂ ਲੈਣ ਲਈ ਸਾਨੂੰ ਕੁਝ ਤੋਹਫੇ ਅਤੇ ਅਸਲਾ ਭੇਜ ਕੇ ਸੁਨੇਹਾ ਘੱਲਿਆ, "ਮੈਂ ਬਹੁਤ ਜਲਦ ਹੀ ਤੁਹਾਡੀ ਸੇਵਾ ਵਿੱਚ ਹਾਜ਼ਿਰ ਹੋਵਗਾ। ਇੱਥੇ ਸਾਡੇ ਕੋਲ ਬਹੁਤ ਮਿਕਦਾਰ ਵਿੱਚ ਅਸਲਾ ਅਤੇ ਬਾਰੂਦ ਜਮ੍ਹਾ ਪਿਆ ਹੈ। ਪਰ ਢੋਹ-ਢੁਹਾਈ ਦੇ ਸਾਧਨ ਨਾ ਹੋਣ ਕਰਕੇ ਉਸਨੂੰ ਤੁਹਾਡੇ ਤੱਕ ਭੇਜਣ ਤੋਂ ਮੈਂ ਅਸਮਰਥ ਹਾਂ। ਅਗਰ ਤੁਸੀਂ ਬਲਦ ਅਤੇ ਘੋੜਾ ਗੱਡੀਆਂ ਦਾ ਇਤਜ਼ਾਮ ਕਰ ਦੇਵੋ ਤਾਂ ਮੈਂ ਸਾਰਾ ਅਸਲਾ ਤੁਹਾਡੀ ਖਿਦਮਤ ਵਿੱਚ ਲੈ ਕੇ ਪੇਸ਼ ਹੋ ਜਾਵਾਂਗਾ।"

ਸਿੱਖਾਂ ਨੂੰ ਇਹ ਚਿੱਠੀ ਭੇਜਣ ਬਾਅਦ ਉਸਨੇ ਧਰਮ ਨੇ ਨਾਮ ਉੱਤੇ ਗੁਹਾਰ ਲਾ ਕੇ ਢੋਲ ਵਜਾ ਕੇ ਮੁਨਾਦੀ ਕਰਵਾਈ ਅਤੇ ਸਿੱਖਾਂ ਖਿਲਾਫ ਇਸਲਾਮੀ ਜਹਾਦ ਲਈ ਲੋਕ ਇਕੱਠੇ ਕਰਕੇ ਆਪਣੀ ਫੌਜ ਵਿੱਚ ਸ਼ਾਮਿਲ ਕਰ ਲਏ ਸਨ। ਮੁਸਲਮਾਨ ਕਿਸਾਨ ਅਤੇ ਜੁਲਾਹੇ ਆਪਣੇ ਕੰਮ ਛੱਡ ਕੇ ਧਰਮਮਯੁੱਧ ਲਈ ਸ਼ਮਸ ਖਾਨ ਨਾਲ ਤੁਰ ਪਏ। ਸ਼ਮਸ ਖ਼ਾਨ ਨੇ ਕਰੀਬ ਪੰਜ ਹਜ਼ਾਰ ਘੋੜ ਚੜ੍ਹੇ, ਤੀਹ ਹਜ਼ਾਰ ਪਿਆਦੇ, ਬੇਸ਼ੁਮਾਰ ਤੋਪਚੀ, ਤੀਰਮਾਰ ਤੇ ਹੋਰ ਹਥਿਆਰਾਂ ਨਾਲ ਲੈਸ ਫੌਜ ਜਮ੍ਹਾ ਕਰਕੇ ਰਾਹੋਂ ਵੱਲ ਆਪਣਾ ਰੁੱਖ ਕਰ ਲਿਆ।

ਸ਼ਮਸ ਖਾਨ ਦੀ ਅਧਿਨਗੀ ਸਵਿਕਾਰ ਵਾਲੇ ਲਹਿਜ਼ੇ ਦੀ ਚਿੱਠੀ ਪੜ੍ਹ ਕੇ ਸਿੱਖ ਉਸ ਵੱਲੋਂ ਅਵੇਸਲੇ ਹੋ ਗਏ ਸਨ। ਉਨ੍ਹਾਂ ਨੁੰ ਆਸ ਹੋ ਗਈ ਸੀ ਕਿ ਬਿਸਤ ਜਲੰਧਰ ਹੁਣ ਸਹਿਜੇ ਹੀ ਸਿੱਖਾਂ ਦੇ ਅਧਿਨ ਹੋ ਜਾਏਗਾ। ਬਹੁਤ ਸਾਰੇ ਸਿੱਖ ਫੌਜ ਚੋਂ ਛੁੱਟੀ ਲੈ ਕੇ ਆਪਣੇ ਘਰਾਂ ਨੂੰ ਚਲੇ ਗਏ ਸਨ। ਸ਼ਮਸ ਖਾਨ ਦੀ ਫੌਜ ਨੇ ਆ ਕੇ ਅਕਾਰਮਣ ਕੀਤਾ ਤਾਂ ਇਸ ਸਮੇਂ ਗੜ੍ਹੀ ਵਿੱਚ ਬਾਜ ਸਿੰਘ ਕੋਲ ਬਹੁਤੀ ਸਿੱਖ ਫੌਜ ਨਹੀਂ ਸੀ ਤੇ ਨਾ ਹੀ ਉਨ੍ਹਾਂ ਕੋਲ ਬਹੁਤੀ ਰਸਦ ਸੀ। ਸ਼ਮਸ ਖਾਨ ਦੀਆਂ ਫੌਜਾਂ ਨਾਲ ਲੜਾਈ ਲੰਬੀ ਹੁੰਦੀ ਜਾ ਰਹੀ ਦੇਖਦੇ ਹੋਏ ਸਿੱਖ ਕਿਲ੍ਹੇ ਵਿੱਚੋਂ ਨਿਕਲ ਕੇ ਹੇਠਾਂ ਮੈਦਾਨੀ ਇਲਾਕੇ ਵਿੱਚ ਆ ਗਏ। ਦੋਹਾਂ ਧਿਰਾਂ ਵਿੱਚ ਜ਼ਬਰਦਸਤ ਟਕਰਾ ਹੋਇਆ। ਸਿੱਖ ਘੱਟ ਗਿਣਤੀ ਅਤੇ ਸੀਮਿਤ ਹਥਿਆਰ ਹੋਣ ਦੇ ਬਾਵਜੂਦ ਵੀ ਦਲੇਰੀ ਨਾਲ ਲੜੇ। ਸ਼ਮਸ ਖਾਨ ਨੂੰ ਆਪਣੀ ਹਾਰ ਹੁੰਦੀ ਪ੍ਰਤੱਖ ਨਜ਼ਰ ਆਉਣ ਲੱਗ ਪਈ ਸੀ। ਉਹ ਪਿੱਛੇ ਹਟਣਾ ਸ਼ੁਰੂ ਹੋ ਗਿਆ ਸੀ। ਲੇਕਿਨ ਐਨ ਮੌਕੇ 'ਤੇ ਅਚਾਨਕ ਹੀ ਸ਼ਮਸ ਖਾਨ ਦਾ ਚਾਚਾ ਜੰਮੂ ਦਾ ਸੂਬੇਦਾਰ ਬਾਇਜ਼ੀਦ ਖਾਨ (ਕੁਤਬਦੀਨ ਖੇਸ਼ਗੀ) ਅਤੇ ਕਸੂਰ ਦਾ ਪਠਾਣ ਫੌਜਦਾਰ ਉਮਰ ਖਾਨ ਵੀ ਆਪਣੀਆਂ ਫੌਜਾਂ ਲੈ ਕੇ ਉੱਥੇ ਆ ਧਮਕੇ। 

ਇਨ੍ਹਾਂ ਦੀ ਫੌਜ ਨੇ ਕਿਲ੍ਹੇ ਅਤੇ ਸ਼ਹਿਰ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ। ਸਿੱਖਾਂ ਨੇ ਇਹਨਾਂ ਤਿੰਨਾਂ ਦੀਆਂ ਫੌਜਾਂ ਦਾ ਕਈ ਦਿਨਾਂ ਤੱਕ ਮੁਕਾਬਲਾ ਕੀਤਾ। ਪਰ ਹਥਿਆਰਾਂ ਦੀ ਘਾਟ ਅਤੇ ਰਸਦ ਦੀ ਕਮੀ ਕਾਰਨ ਸਿੱਖਾਂ ਨੂੰ ਕਿਲ੍ਹਾ ਛੱਡ ਕੇ ਭੱਜਣਾ ਪੈ ਗਿਆ। ਬਹੁਤ ਥੋੜ੍ਹੇ ਸਿੱਖ ਹੀ ਘੇਰਾ ਤੋੜ੍ਹ ਕੇ ਨਿਕਲਣ ਵਿੱਚ ਸਫਲ ਹੋ ਸਕੇ ਸਨ। ਬਾਕੀ ਸਭ ਲਗਭਗ ਦੋ ਹਜ਼ਾਰ ਲੜਦੇ ਹੋਏ ਮੌਕੇ ਉੱਤੇ ਹੀ ਸ਼ਹੀਦ ਹੋ ਗਏ ਸਨ।

ਇਸ ਜਿੱਤ ਮਗਰੋਂ ਮੁਗਲ ਤੇ ਪਠਾਣ ਫੌਜਾਂ ਦੇ ਹੌਂਸਲੇ ਬੁਲੰਦ ਹੋ ਗਏ ਤੇ ਉਹ ਸਰਹੰਦ ਨੂੰ ਸਿੱਖਾਂ ਤੋਂ ਖੋਹਣ ਦੇ ਮਕਸਦ ਨਾਲ ਉਧਰ ਨੂੰ ਤੁਰ ਪਏ। ਰਾਹੋਂ ਤੋਂ ਚੱਲ ਕੇ ਸ਼ਮਸ ਖਾਨ ਨੇ ਮਾਛੀਵਾੜੇ ਦੇ ਪਤਣ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਦੂਜੇ ਪਾਸੇ ਪੱਕੀ ਸਰਾਂ ਵਿਖੇ ਪੜਾਅ ਕੀਤਾ। ਸ਼ਮਸ ਖਾਨ ਸਰਹਿੰਦ ਉੱਪਰ ਹਮਲਾ ਕਰਨ ਦੀਆਂ ਤਿਆਰੀਆਂ ਵਿੱਚ ਰਾਹੋਂ ਤੋਂ ਦੂਰ ਚਲਾ ਘਿਆ ਸੀ। ਜਦੋਂ ਮੈਨੂੰ ਰਾਹੋਂ ਦਾ ਕਿਲ੍ਹਾ ਹੱਤੋਂ ਨਿਕਲ ਜਾਣ ਬਾਰੇ ਬਾਜ ਸਿੰਘ ਨੇ ਆ ਕੇ ਦੱਸਿਆ ਤਾਂ ਮੈਂ ਫੌਜ ਨਾਲ ਪਿੱਛੇ ਮੁੜ ਕੇ ਰਾਹੋਂ ਉੱਪਰ ਮੁੜ ਤੋਂ ਹੱਲਾ ਬੋਲਿਆ ਤੇ ਸਾਰੇ ਸ਼ਹਿਰ ਨੂੰ ਮਾਮੂਲੀ ਝੜਪ ਉਪਰੰਤ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਰਾਹੋਂ ਦੇ ਮੁਸਲਮਾਨ ਸਿੱਖਾਂ ਤੋਂ ਡਰਦੇ ਉੱਥੋਂ ਚਲੇ ਗਏ ਤੇ ਇੱਕ ਨਵਾਂ ਇਲਾਕਾ ਨੌਸ਼ਹਿਰਾ (ਨਵਾਂ ਸ਼ਹਿਰ) ਅਬਾਦ ਕਰਕੇ ਰਹਿਣ ਲੱਗ ਪਏ ਸਨ। ਰਾਹੋਂ ਤੋਂ ਬਾਅਦ ਅਸੀਂ ਜਲੰਧਰ ਨੂੰ ਫਤਿਹ ਕਰਨ ਤੁਰ ਪਏ ਸੀ।

No comments:

Post a Comment