ਸਢੌਰਾ
ਸਢੌਰਾ (ਯਮੁਨਾਨਗਰ ਕੋਲ ਵਸਿਆ ਸ਼ਹਿਰ) ਸ਼ਿਵਾਲਿਕ ਦੀਆਂ ਪਹਾੜੀਆਂ ਕੋਲ ਨਕਾਤੀ ਦਰਿਆ ਕੰਢੇ ਵਸਿਆ ਇੱਕ ਸ਼ਹਿਰ ਸੀ। ਸਾਧੂ ਰਾਹਾ ਯਾਨੀ ਸਾਧੂਆਂ ਦੀ ਜੀਵਨਜਾਚ ਤੋਂ ਸਾਧੂਵਾੜੇ ਅਰਥਾਤ ਸਢੌਰੇ ਦਾ ਨਾਮ ਪਿਆ ਸੀ। ਕਿਸੇ ਸਮੇਂ ਸਢੌਰਾ ਨੂੰ ਇੱਕ ਪਵਿੱਤਰ ਨਗਰ ਦੀ ਮਾਣਤਾ ਦਿੱਤੀ ਜਾਂਦੀ ਸੀ। ਇਹ ਮੰਨਿਆ ਜਾਂਦਾ ਸੀ ਕਿ ਇੱਥੋਂ ਦੇ ਕਪਾਲ ਮੋਚਨ ਸਰੋਵਰ ਵਿੱਚ ਇਸ਼ਨਾਨ ਕਰਕੇ ਬ੍ਰਹਮ ਹੱਤਿਆ ਵਰਗੇ ਪਾਪ ਵੀ ਧੋਤੇ ਜਾਂਦੇ ਸਨ। ਮਤਸਿਯਾ ਪੁਰਾਣ ਵਿੱਚ ਇਸ ਨੂੰ ਮਹਾਤਮਾ ਲੋਕਾਂ ਦੀ 'ਜੱਗਯ ਸਥੱਲੀ' ਦੱਸਿਆ ਗਿਆ ਹੈ। ਇੱਥੇ ਰੋਜ਼ਾ ਪੀਰ ਦਾ ਮਜ਼ਾਰ ਸੀ ਤੇ ਕਿਹਾ ਜਾਂਦਾ ਸੀ ਕਿ ਪੀਰ ਨੇ ਇਸ ਸਥਾਨ ਨੂੰ ਕਦੇ ਪਾਣੀ ਵਿੱਚ ਨਾ ਡੁੱਬਣ ਦਾ ਵਰ ਦਿੱਤਾ ਹੋਇਆ ਸੀ। ਮੁਸਲਮਾਨ ਰੋਜ਼ਾ ਪੀਰ ਦੀ ਦਰਗਾਹ ਨੂੰ ਮੱਕੇ ਮਦੀਨੇ ਵਾਂਗ ਮੰਨਦੇ ਸਨ। ਇੱਥੇ ਪੰਜ ਤੀਰਥ ਸਥਾਨ ਸਨ, ਤੀਰਥਰਾਜ ਕਪਾਲ ਮੋਚਨ, ਸਾਮ ਸਰੋਵਰ, ਰਿਣ ਮੋਚਨ, ਸੂਰੀਯਾ ਕੂੰਡ ਅਤੇ ਚੰਦਰ ਕੁੰਡ।
ਤ੍ਰੇਤੇ ਯੁੱਗ ਵਿੱਚ ਰਾਮ ਚੰਦਰ ਰਾਵਣ ਨੂੰ ਮਾਰਨ ਬਾਅਦ ਅਯੋਧੀਆ ਜਾਂਦੇ ਇੱਥੇ ਸੂਰਜ ਕੁੰਡ ਵਿਖੇ ਰੁੱਕੇ ਸਨ। ੧੬੮੭ ਈ: ਵਿੱਚ ਗੁਰੂ ਗੋਬਿੰਦ ਸਿੰਘ ਨੇ ਇੱਥੇ ਦੇ ਸਰੋਵਰ ਵਿੱਚ ਜੰਗੀ ਸ਼ਸਤਰ ਧੋਤੇ ਸਨ। ੧੫੮੪ ਈ: ਵਿੱਚ ਗੁਰੂ ਨਾਨਕ ਨੇ ਇੱਥੇ ਬਿਰਾਜ ਕੇ ਰਤਨਮਾਲਾ ਦਾ ਜਾਪ ਕੀਤਾ ਸੀ। ਮਹਾਭਾਰਤ ਦੇ ਯੁੱਧ ਉਪਰੰਤ ਪਾਂਡਵ ਵੀ ਇਸ਼ਨਾਨ ਕਰਨ ਇੱਥੇ ਆਏ ਸਨ। ਆਦਿ ਬਦਰੀ ਉਹ ਸਥਾਨ ਸੀ, ਜਿੱਥੇ ਬਦਰੀਨਾਥ ਜਾਣ ਤੋਂ ਪੂਰਵ ਬਦਰੀ ਨਰਾਇਣ ਵਿਸ਼ਨੂੰ ਨੇ ਤਪੱਸਿਆ ਕੀਤੀ ਸੀ?
ਅਜਿਹੀ ਪਵਿੱਤਰ ਧਰਤੀ ਨੂੰ ਉਸਮਾਨ ਖਾਨ ਨਾਮ ਦੇ ਇੱਕ ਦੁਸ਼ਟ ਨੇ ਪਲੀਤ ਕੀਤਾ ਹੋਇਆ ਸੀ। ਸਢੌਰੇ ਦਾ ਹਾਕਮ ਉਸਮਾਨ ਖਾਨ ਬਹੁਤ ਜ਼ਾਲਮ ਅਤੇ ਗੈਰ ਮੁਸਲਮਾਨਾਂ ਨੂੰ ਬਹੁਤ ਨਫਰਤ ਕਰਦਾ ਸੀ। ਉਹ ਹਮੇਸ਼ਾਂ ਗੈਰ-ਮੁਸਲਮਾਨਾਂ ਦੀਆਂ ਇਸਤਰੀਆਂ ਦੀਆਂ ਪੱਤਾਂ ਲੁੱਟਣ ਨੂੰ ਉਤਾਵਲਾ ਰਹਿੰਦਾ ਸੀ। ਉਸਨੇ ਗੁਰੂ ਗੋਬਿੰਦ ਸਿੰਘ ਦੇ ਇੱਕ ਮੁਸਲਮਾਨ ਮੁਰੀਦ ਸਈਅਦ ਬਦਰ-ਉੱਦ-ਦੀਨ (ਪੀਰ ਬੁੱਧੂ ਸ਼ਾਹ) ਦੇ ਪਰਿਵਾਰ ਉੱਪਰ ਬਹੁਤ ਅਤਿਆਚਾਰ ਕੀਤੇ ਸਨ ਤੇ ਉਨ੍ਹਾਂ ਨੂੰ ਸਿੱਖਾਂ ਦਾ ਸਾਥੀ ਆਖ ਕੇ ੧੭੦੪ ਈ: ਵਿੱਚ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ।

No comments:
Post a Comment