ਛੇਵਾਂ ਮੰਜ਼ਿਲ-ਏ-ਮਕਸੂਦ
ਭਾਈ ਭਗਵੰਤ ਸਿੰਘ ਬੰਗੇਸ਼ਰੀ, ਗੁਰੂ ਸਾਹਿਬ ਦਾ ਸ਼ਰਧਾਲੂ ਅਤੇ ਮੁਗਲ ਦਰਬਾਰ ਦਾ ਪੰਜ ਹਜ਼ਾਰੀ ਮਰਾਤਬਦਾਨ (ਅਧਿਕਾਰੀ) ਸੀ। ਉਸ ਦਾ ਟਾਂਡਾ (ਵਪਾਰਕ ਕਾਫਲਾ ਜਾਂ ਅਨੇਕਾਂ ਗੱਡਿਆਂ ਦਾ ਸਮੂਹ) ਉਨ੍ਹੀਂ ਦਿਨੀਂ ਨੰਦੇੜ ਵਿੱਚੋਂ ਲੰਘ ਰਿਹਾ ਸੀ। ਜਦੋਂ ਉਸਨੂੰ ਗੁਰੂ ਸਾਹਿਬ ਦੇ ਨੰਦੇੜ ਹੋਣ ਬਾਰੇ ਪਤਾ ਚੱਲਿਆ ਤਾਂ ਉਹ ਗੁਰੂ ਸਾਹਿਬ ਨੂੰ ਮਿਲਣ ਆ ਗਿਆ। ਗੁਰੂ ਸਾਹਿਬ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਭਾਈ ਭਗਵੰਤ ਸਿੰਘ ਦੇ ਟਾਂਡੇ ਵਿੱਚ ਅਨੇਕਾਂ ਸੌਦਾਗਰ ਅਤੇ ਵਣਜਾਰੇ ਨਿਰੰਤਰ ਸਫਰ ਕਰਨ ਦੇ ਆਦੀ ਅਤੇ ਰਾਹਾਂ ਦੇ ਭੇਤੀ ਸਨ। ਮੇਰੇ ਲਈ ਉਸ ਟਾਂਡੇ ਨਾਲ ਵਪਾਰੀਆਂ ਦੀ ਆੜ ਵਿੱਚ ਪੰਜਾਬ ਵੱਲ ਨਿਕਲ ਜਾਣਾ ਲਾਹੇਵੰਦ ਰਹੇਗਾ। ਗੋਦਾਵਰੀ ਕੰਢਿਉਂ ਚੱਲਣ ਉਪਰੰਤ ਮੈਂ ਭਗਵੰਤ ਸਿੰਘ ਨੂੰ ਨਾਂਦੇੜ ਨਗਰ ਵਿਚਕਾਰ ਜਾ ਕੇ ਮਿਲਿਆ। ਭਗਵੰਤ ਸਿੰਘ ਨਾਲ ਸਲਾਹ ਕਰਕੇ ਮੈਂ ਤੀਹ ਸਿੰਘਾਂ ਦੇ ਜੱਥੇ ਨਾਲ ੫ ਅਕਤੂਬਰ ੧੭੦੮ ਨੂੰ ਨਾਂਦੇੜ ਦੀ ਧਰਤੀ ਨੂੰ ਛੱਡ ਕੇ ਫਤਿਹ ਸ਼ਾਹ ਦੇ ਭੇਸ ਵਿੱਚ ਪੰਜਾਬ ਨੂੰ ਚਾਲੇ ਪਾ ਦਿੱਤੇ ਸਨ।
ਸਾਰੀ ਮਨਸੂਬਾਬੰਦੀ ਆਪਣੇ ਵੱਲੋਂ ਤਾਂ ਅਸੀਂ ਗੁਪਤ ਹੀ ਰੱਖੀ ਸੀ। ਲੇਕਿਨ ਮੁਗਲਾਂ ਦੇ ਸੂਹੀਏ ਐਨੇ ਜ਼ਿਆਦਾ ਤੇਜ਼ ਸਨ ਕਿ ਉਨ੍ਹਾਂ ਨੂੰ ਸਾਡੀ ਹਰ ਕਾਰਵਾਈ ਬਾਰੇ ਪਤਾ ਲੱਗ ਜਾਂਦਾ ਸੀ। ਫੇਰ ਵੀ ਭੇਸ ਬਦਲ ਕੇ ਮੁਗਲ ਸੈਨਾ ਨੂੰ ਝਕਾਨੀਆਂ ਦਿੰਦੇ ਹੋਏ ਅਸੀਂ ਆਪਣੀ ਮੰਜ਼ਿਲ ਵੱਲ ਵੱਧਦੇ ਜਾ ਰਹੇ ਸੀ। ਵਧੀਆ ਦਿਨ ਨੂੰ ਸਾਫ ਮੌਸਮ ਵਿੱਚ ਅਸੀਂ ਨਿੱਤ ਦਸ ਬਾਰ੍ਹਾਂ ਕੋਹ ਦਾ ਪੈਂਡਾ ਵੱਢ ਲਿਆ ਕਰਦੇ ਸੀ। ਮੈਂ ਜ਼ੁਲਮ ਅਤੇ ਅਨਿਆਏ ਵਿਰੋਧ ਧਰਮ ਯੁੱਧ ਲੜਨ ਪੰਜਾਬ ਜਾ ਰਿਹਾ ਸੀ। ਪੰਜਵੇਂ ਦਿਨ ਭੂੰਡੇਰਾ ਕਸਬੇ ਤੋਂ ਬੰਗੇਸ਼ਰੀ ਦਾ ਟਾਂਡਾ ਹੋਰ ਪਾਸੇ ਵੱਲ ਚਲਾ ਗਿਆ ਤੇ ਅਸੀਂ ਉੱਥੋਂ ਦਿੱਲੀ ਵੱਲ ਨੂੰ ਵਧਣ ਲੱਗੇ ਤਾਂ ਸਾਨੂੰ ਸਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ੪ ਦਿਨ ਪਹਿਲਾਂ ਜੋਤੀ-ਜੋਤ ਸਮਾਉਣ ਦੀ ਖਬਰ ਮਿਲੀ।
ਮੈਂ ਵਾਪਿਸ ਮੁੜਨਾ ਚਾਹੁੰਦਾ ਸੀ, ਪਰ ਨਾਲ ਦੇ ਸਿੰਘਾਂ ਦੀ ਸਲਾਹ ਸੀ ਕਿ ਹੁਣ ਤੱਕ ਤਾਂ ਗੁਰੂ ਸਾਹਿਬ ਦੀਆਂ ਅੰਤਿਮ ਰਸਮਾਂ ਵੀ ਸਮਾਪਿਤ ਹੋ ਚੁੱਕੀਆਂ ਹੋਣਗੀਆਂ। ਹੁਣ ਪਿੱਛੇ ਮੁੜਣ ਦਾ ਕੀ ਲਾਭ? ਬਿਹਤਰ ਇਹੀ ਰਹੇਗਾ ਕਿ ਅਸੀਂ ਗੁਰੂ ਜੀ ਤੋਂ ਜ਼ਿੰਮੇਵਾਰੀ ਲੈ ਕੇ ਚੱਲੇ ਹਾਂ ਉਸ ਮੁਹਿੰਮ ਨੂੰ ਜਲਦ ਤੋਂ ਜਲਦ ਪੰਜਾਬ ਜਾ ਕੇ ਸਰ ਕਰੀਏ।
ਮੈਨੂੰ ਇਹ ਫੈਸਲਾ ਦਰੁਸਤ ਜਾਪਿਆ ਤੇ ਅਸੀਂ ਆਪਣੇ ਹਿਰਦਿਆਂ ਵਿੱਚ ਜਵਾਲਾਮੁਖੀ ਲੈ ਕੇ ਅਸੀਂ ਉੱਥੋਂ ਚਾਲੇ ਪਾ ਦਿੱਤੇ।
ਗੁਰੂ ਸਾਹਿਬ ਨੇ ਆਪਣਾ ਅੰਤਿਮ ਸਮਾਂ ਨੇੜ੍ਹੇ ਜਾਣ ਕੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਕਿ ਜਦੋਂ ਸਵਾਸ ਨਿਕਲ ਜਾਣ ਤਾਂ ਉਹਨਾਂ ਨੂੰ ਇਸ਼ਨਾਨ ਕਰਵਾ ਕੇ ਨਵੇਂ ਵਸਤਰ ਪਹਿਨਾ ਦਿੱਤੇ ਜਾਣ ਅਤੇ ਸਾਰੇ ਸ਼ਸਤਰ ਵੀ ਉਨ੍ਹਾਂ ਨਾਲ ਚਿਤਾ ਵਿੱਚ ਰੱਖ ਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨ ਭੇਂਟ ਕੀਤਾ ਜਵਾਗੇ। ਗੁਰੂ ਜੀ ਦੀ ਅੰਤਿਮ ਕ੍ਰਿਰਿਆ ਉਨ੍ਹਾਂ ਦੀ ਆਗਿਆ ਅਨੁਸਾਰ ਕੀਤੀ ਗਈ ਤੇ ਅਸਥੀਆਂ ਗੋਦਾਵਰੀ ਨਦੀ ਵਿੱਚ ਪ੍ਰਵਾਹ ਕਰ ਦਿੱਤੀਆਂ ਗਈਆਂ ਸਨ।
ਗੁਰੂ ਸਾਹਿਬ ਦੇ ਅਚਾਨਕ ਅਕਾਲ ਚਲਾਣੇ ਨਾਲ ਮੇਰੇ ਲਈ ਨਵੀਆਂ ਤੇ ਵੱਖਰੀ ਤਰ੍ਹਾਂ ਦੀਆਂ ਮੁਸ਼ਕਿਲਾਂ ਖੜੀਆਂ ਹੋ ਗਈਆਂ ਸਨ। ਗੁਰੂ ਸਾਹਿਬ ਦੇ ਨਾ ਹੋਣ ਨਾਲ ਉਨ੍ਹਾਂ ਦੇ ਹੁਕਨਾਮਿਆਂ ਉੱਪਰ ਪੰਜਾਬ ਦੇ ਸਿੱਖਾਂ ਨੂੰ ਯਕੀਨ ਦਿਵਾ ਕੇ ਉਨ੍ਹਾਂ ਦੀ ਮਦਦ ਹਾਸਿਲ ਕਰਨ ਵਿੱਚ ਮੁਸ਼ਕਿਲ ਹੋ ਸਕਦੀ ਸੀ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਖਬਰ ਲੈ ਕੇ ਆਏ ਸਿੱਖਾਂ ਨੂੰ ਮੈਂ ਹੁਕਮ ਦਿੱਤਾ ਸੀ ਕਿ ਗੁਰੂ ਸਾਹਿਬ ਦੇ ਅਕਾਲ ਚਲਾਣੇ ਦੀ ਖਬਰ ਨੂੰ ਕੁਝ ਦੇਰ ਗੁਪਤ ਹੀ ਰੱਖਿਆ ਜਾਵੇ ਤੇ ਪੰਜਾਬ ਦੀਆਂ ਸੰਗਤਾਂ ਨੂੰ ਕੋਈ ਸੁਨੇਹਾ ਨਾ ਭੇਜਿਆ ਜਾਵੇ।
ਸਿੱਧੇ ਰਸਤਿਆਂ ਦੀ ਬਜਾਏ ਸਾਨੂੰ ਕਈ ਵਾਰ ਵਲ ਪਾ ਕੇ ਲੰਮਿਆਂ ਰਸਤਿਆਂ ਰਾਹੀਂ ਵੀ ਸਫਰ ਕਰਨਾ ਪਿਆ ਸੀ। ਮਨਮਾਦ, ਇੰਦੌਰ, ਵਿੱਦਿਆ ਪਰਬਤ, ਅਰਾਵਲੀ ਪਰਬਤ, ਉਦੇਪੁਰ, ਭਾਹਿਲਵਾਰਾ, ਟੌਂਕ, ਭਰਤਪੁਰ, ਆਗਰਾ, ਦਿੱਲੀ ਤੇ ਸੇਹਿਰੀ-ਖਾਂਡਾ ਤੱਕ ੧੬੦੦ ਕਿਲੋਮੀਟਰ ਤੋਂ ਵੀ ਵੱਧ ਯਾਤਰਾ ਕਰਦਿਆਂ ਸਾਨੂੰ ਲਗਭਗ ਇੱਕ ਸਾਲ ਲੱਗ ਗਿਆ ਸੀ। ਰਸਤੇ ਵਿੱਚ ਅਨੇਕਾਂ ਮੁਸ਼ਕਲਾਂ ਆਈਆਂ ਸਨ। ਮੰਦਸੌਰ, ਅਜਮੇਰ, ਫੁਲੇਰਾ, ਚੁਰੂ, ਭਰਤਪੁਰ, ਮਥਰਾ ਤੇ ਪੱਲਵਲ ਆਦਿ ਅਨੇਕਾਂ ਥਾਵਾਂ 'ਤੇ ਅਸੀਂ ਪੜਾਅ ਕੀਤੇ ਸਨ। ਮਰਹੱਟਾ ਦੇਸ (ਮਹਾਂਰਾਸ਼ਟਰਾ) ਅਤੇ ਖਾਨ ਦੇਸ ਬੁਰਾਹਾਨਪੁਰ ਲੰਘ ਕੇ ਅਸੀਂ ਜਦੋਂ ਰਾਜਪੂਤਾਨੇ ਪਹੁੰਚੇ ਸੀ ਤਾਂ ਭਰਤਪੁਰ ਦੇ ਨਜ਼ਦੀਕ ਆ ਕੇ ਸਾਨੂੰ ਆਰਥਿਕ ਔਕੜ ਆ ਗਈ ਸੀ। ਸਾਡੇ ਕੋਲ ਲੰਗਰ ਅਤੇ ਅਗਾਂਹ ਦੀ ਯਾਤਰਾ ਲਈ ਖਰਚਣ ਨੂੰ ਕੋਈ ਧਨ ਨਹੀਂ ਸੀ। ਅਜਿਹੀ ਅਵਸਥਾ ਵਿੱਚ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਅਰਦਾਸ ਕਰਨ ਲੱਗ ਪਏ। ਜਦੋਂ ਅਰਦਾਸ ਦੀ ਸਮਾਪਤੀ ਕਰਕੇ ਅਸੀਂ ਜੈਕਾਰਾ ਲਾਇਆ ਤਾਂ ਕੁਝ ਲੁਬਾਣੇ ਸਿੱਖ ਜੈਕਾਰਾ ਸੁਣ ਕੇ ਸਾਡੇ ਕੋਲ ਆ ਗਏ। ਇੱਕ ਲੁਬਾਣੇ ਸਿੱਖ ਨੇ ਆਪਣੇ ਦਸਵੰਧ ਦੀਆਂ ੫੦੦ ਮੋਹਰਾਂ ਸਾਡੇ ਹਵਾਲੇ ਕਰ ਦਿੱਤੀਆਂ ਸਨ। ਫੇਰ ਕੁਝ ਦੇਰ ਬਾਅਦ ਕੁਝ ਵਪਾਰੀਆਂ ਨੇ ਆ ਕੇ ਸਾਨੂੰ ਬਹੁਤ ਸਾਰਾ ਧਨ ਸਹਾਇਤਾ ਵਜੋਂ ਦਿੱਤਾ ਸੀ।
ਆਗਰੇ ਤੋਂ ਦਿੱਲੀ ਵੱਲ ਜਾਂਦਿਆਂ ਰਾਤ ਪਈ ਤੋਂ ਸਿੱਖ ਤੰਬੂ ਗੱਡਣ ਲੱਗੇ ਤਾਂ ਧਰਤੀ ਵਿੱਚ ਦੱਬੀ ਹੋਈ ਸਾਨੂੰ ਇੱਕ ਸੋਨੇ ਦੀਆਂ ਮੋਹਰਾਂ ਦੀ ਗਾਗਰ ਮਿਲੀ ਸੀ। ਸਾਡੇ ਕੋਲ ਐਨੀ ਰਾਸ਼ੀ ਜਮ੍ਹਾ ਹੋ ਗਈ ਸੀ ਕਿ ਪੰਜਾਬ ਤੱਕ ਅਸੀਂ ਬੜੇ ਅਰਾਮ ਨਾਲ ਪਹੁੰਚ ਸਕਦੇ ਸੀ। ਰਸਤੇ ਵਿੱਚ ਛੋਟੀਆਂ-ਮੋਟੀਆਂ ਲੁੱਟਾਂ ਖੋਹਾਂ ਕਰਦੇ ਹੋਏ ਲੋਕਾਂ ਨੂੰ ਨਾਲ ਜੋੜਦੇ ਅਸੀਂ ਦਿੱਲੀ ਦੇ ਕਾਫੀ ਕਰੀਬ ਚਲੇ ਗਏ ਸੀ। ਫੌਜ, ਹਥਿਆਰਾਂ ਅਤੇ ਵਸੀਲਿਆਂ ਦੀ ਘਾਟ ਹੋਣ ਕੇ ਅਸੀਂ ਦਿੱਲੀ ਦੀ ਹਕੂਮਤ ਨਾਲ ਉਸ ਵਕਤ ਟੱਕਰ ਨਹੀਂ ਸੀ ਲੈ ਸਕਦੇ। ਇਸ ਲਈ ਅਸੀਂ ਦਿੱਲੀ ਜਾਣਾ ਹੀ ਨਹੀਂ ਸੀ।
ਦਿੱਲੀ ਤੋਂ ਚਾਲੀ ਕਿਲੋਮੀਟਰ ਦੂਰ ਪੱਲਵਲ (ਹਰਿਆਣਾ) ਦੇ ਸਥਾਨ ਤੋਂ ਅਸੀਂ ਮਾਤਾ ਸਾਹਿਬ ਦੇਵਾ ਨੂੰ ਭਾਈ ਮਨੀ ਸਿੰਘ ਅਤੇ ਗੁਰਬਖਸ਼ ਸਿੰਘ? ਦੀ ਸਰਪ੍ਰਤਸਤੀ ਵਿੱਚ ਦਿੱਲੀ ਲਈ ਰਵਾਨਾ ਕਰਕੇ ਆਪ ਪੰਜਾਬ ਵੱਲ ਨੂੰ ਸਿੱਧੇ ਹੋ ਗਏ। ਅਸੀਂ ਜਲਦ ਤੋਂ ਜਲਦ ਮਾਖੋਵਾਲ ਪਹੁੰਚ ਕੇ ਏਲਚੀਆਂ ਰਾਹੀਂ ਗੁਰੂ ਸਾਹਿਬ ਦੇ ਹੁਕਮਨਾਮੇ ਸਿੱਖ ਸੰਗਤਾਂ ਤੱਕ ਪਹੁੰਚਾ ਕੇ ਧਰਮਯੁੱਧ ਦੀ ਆਰੰਭਤਾ ਲਈ ਉਨ੍ਹਾਂ ਨੂੰ ਬੂੜੀਆ ਵਿਖੇ ਇਕੱਤਰ ਕਰਨਾ ਸੀ।
ਉਦੋਂ ਨਾਦੇੜ ਤੋਂ ਸਾਨੂੰ ਚੱਲਿਆਂ ਨੂੰ ਨੌ ਮਹੀਨੇ ਅਤੇ ਨੌ ਦਿਨ ਹੋਏ ਸਨ।। ਨਰਨੌਲ ਪਹੁੰਚ ਕੇ ਅਸੀਂ ਉੱਥੋਂ ਦੇ ਜ਼ਾਲਿਮ ਹਾਕਮ ਦਿਲਾਵਰ ਖਾਨ ਤੋਂ ਇੱਕ ਅਬਲਾ ਲੜਕੀ ਨੂੰ ਅਜ਼ਾਦ ਕਰਵਾਇਆ ਸੀ। ਉੱਥੋਂ ਦੇ ਬਹੁਤ ਸਾਰੇ ਨੌਜਵਾਨ ਸਾਡੀ ਬਹਾਦਰੀ ਦੇਖ ਕੇ ਸਾਡੇ ਨਾਲ ਹੋ ਤੁਰੇ ਸਨ।
ਫੇਰ ਅਸੀਂ ਹਿਸਾਰ ਪਹੁੰਚੇ ਤਾਂ ਕੀ ਦੇਖਦੇ ਹਾਂ ਕਿ ਇੱਕ ਪਿੰਡ ਦੇ ਲੋਕ ਆਪਣਾ ਮਾਲ ਅਸਬਾਬ ਗੱਡਿਆਂ ਉੱਤੇ ਲੱਦੀ ਪਿੰਡ ਛੱਡ ਕੇ ਭੱਜੇ ਜਾ ਰਹੇ ਸਨ। ਜਦੋਂ ਅਸੀਂ ਉਨ੍ਹਾਂ ਨੂੰ ਪਿੰਡ ਛੱਡਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਸ ਇਲਾਕੇ ਵਿੱਚ ਡਾਕੂ ਰਣਧੀਰ ਸਿੰਘ ਦੀ ਬਹੁਤ ਦਹਿਸ਼ਤ ਸੀ। ਉਹ ਜਦੋਂ ਵੀ ਕਿਸੇ ਪਿੰਡ ਨੂੰ ਲੁੱਟਦਾ ਸੀ ਤਾਂ ਲੁੱਟਣ ਬਾਅਦ ਘਰਾਂ ਨੂੰ ਅੱਗ ਲਾ ਦਿੰਦਾ ਹੁੰਦਾ ਸੀ। ਲੋਕ ਉਸ ਦੇ ਡਰ ਕਾਰਨ ਆਪਣੀਆਂ ਜਾਨਾਂ ਅਤੇ ਮਾਲ ਬਚਾ ਕੇ ਸੁਰੱਖਿਅਤ ਥਾਵਾਂ ਨੂੰ ਜਾ ਰਹੇ ਸਨ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਘਰਾਂ ਵਿੱਚ ਹੀ ਰਹੋ, ਅਸੀਂ ਤੁਹਾਡੀ ਰੱਖਿਆ ਕਰਾਂਗੇ। ਉਹ ਮੰਨ ਗਏ। ਜਦੋਂ ਰਣਧੀਰ ਸਿੰਘ ਆਪਣੇ ਡਾਕੂਆਂ ਸਮੇਤ ਆਇਆ ਤਾਂ ਅਸੀਂ ਉਸ ਨਾਲ ਯੁੱਧ ਕਰਕੇ ਉਸਨੂੰ ਮਾਰ ਦਿੱਤਾ। ਲੋਕਾਂ ਦਾ ਸਾਡੇ ਉੱਪਰ ਵਿਸ਼ਵਾਸ ਬੱਝ ਗਿਆ। ਉਸ ਸਮੇਂ ਮੇਰਾ ਜੱਥਾ ਥੱਕੀ ਹੋਈ ਸੀ। ਸਾਨੂੰ ਕੁਝ ਦਿਨ ਅਰਾਮ ਦੀ ਜ਼ਰੂਰਤ ਸੀ। ਮੈਂ ਪਿੰਡ ਵਾਸੀਆਂ ਨੂੰ ਕਿਹਾ ਕਿ ਅਸੀਂ ਤੁਹਾਡੀ ਡਾਕੂਆਂ ਤੋਂ ਰੱਖਿਆ ਕਰਾਂਗੇ। ਇਸ ਦੇ ਇਵਜ਼ ਵਿੱਚ ਤੁਸੀਂ ਸਾਡੀ ਲੰਗਰ ਅਤੇ ਦੁੱਧ ਪਾਣੀ ਨਾਲ ਸੇਵਾ ਕਰ ਦੇਣਾ। ਉਨ੍ਹਾਂ ਲਈ ਇਹ ਸੌਦਾ ਮਹਿੰਗਾ ਨਹੀਂ ਸੀ। ਜਿੰਨੇ ਦਿਨ ਮੈਂ ਆਪਣੇ ਜੱਥੇ ਨਾਲ ਉਨ੍ਹਾਂ ਕੋਲ ਰਿਹਾ ਤਾਂ ਉਨ੍ਹਾਂ ਅੰਦਰ ਵਿਸ਼ਵਾਸ ਭਰ ਕੇ ਉਨ੍ਹਾਂ ਨੂੰ ਦਲੇਰ ਬਣਾਉਂਦਾ ਰਿਹਾ। ਪਿੰਡ ਦੇ ਅਨੇਕਾਂ ਜਵਾਨਾਂ ਨੇ ਸਾਡੇ ਤੋਂ ਸ਼ਸਤਰ ਵਿੱਦਿਆ ਸਿੱਖੀ ਤੇ ਉੱਥੋਂ ਆਉਣ ਵੇਲੇ ਸਾਡੇ ਮਨਸੂਬੇ ਜਾਨਣ ਬਾਅਦ ਕਈ ਸਾਡੀ ਫੌਜ ਵਿੱਚ ਭਰਤੀ ਹੋ ਕੇ ਸਾਡੇ ਨਾਲ ਹੀ ਆ ਗਏ ਸਨ।
ਬਾਂਗਰ ਦੇਸ ਵਿੱਚ ਸੋਨੀਪਤ ਤੇ ਰੋਹਤਕ ਵਿਚਕਾਰ ਪਰਗਣਾ ਖਰਖੌਦਾ ਦੇ ਇਲਾਕੇ ਪੁੱਜ ਕੇ ਸੇਹਿਰੀ ਅਤੇ ਖਾਂਡਾ ਨਾਮਕ ਪਿੰਡਾਂ ਵਿਚਕਾਰਲੇ ਜੰਗਲ (ਖਰਖੌਦਾ ਤੋਂ ੧੩ ਕਿਲੋਮੀਟਰ ਦੂਰ, ਸਾਂਪਲਾ ਤਹਿਸੀਲ ਅਧੀਨ ਸ਼ਾਪਲਾ ਅਤੇ ਸੋਨੀਪਤ ਵਿਚਾਲੇ ਦਿੱਲੀ ਦੇ ਉਤਰ-ਪੱਛਮ ਵੱਲ ਤਕਰੀਬਨ ਦਿੱਲੀ ਤੋਂ ੪੦ ਤੇ ਰੋਹਤਕ ਤੋਂ ੩੩ ਕਿਲੋਮੀਟਰ ਦੂਰ ਸਥਿਤ ਸੀ।) ਵਿੱਚ ਪਹੁੰਚ ਕੇ ਅਸੀਂ ਪੜਾਅ ਕੀਤਾ ਸੀ। ਇਹ ਘਣਾ ਜੰਗਲ ਹੋਣ ਕਰਕੇ ਬਹੁਤ ਹੀ ਮਹਿਫੂਜ਼ ਜਗ੍ਹਾ ਸੀ। ਸਾਰਾ ਇਲਾਕਾ ਉਸ ਸਮੇਂ ਰੋਹੀ, ਬੀਆਬਾਨ ਅਤੇ ਬੰਜਰ ਸੀ। ਰੇਤਲੇ ਟਿੱਬੇ ਅਤੇ ਕੰਢੇਦਾਰ ਝਾੜੀਆਂ ਹੋਣ ਕਰਕੇ ਇਹ ਸਾਰਾ ਖੇਤਰ ਬੇਆਬਾਦ ਪਿਆ ਸੀ। ਖੁਸ਼ਕ ਜੰਗਲੀ ਇਲਾਕਾ ਹੋਣ ਕਰਕੇ ਇਹ ਡਾਕੂ ਲੁਟੇਰਿਆਂ ਦੀ ਛਿਪਣਗਾਹ ਵੀ ਸੀ। ਸਾਡੇ ਇੱਥੇ ਡੇਰੇ ਲਾਉਣ ਨਾਲ ਡਾਕੂਆਂ ਲੁਟੇਰਿਆਂ ਨੂੰ ਭੈਅ ਹੋਣ ਲੱਗ ਪਿਆ ਤੇ ਉਨ੍ਹਾਂ ਨੇ ਆਪਣੀਆਂ ਕਾਰਵਾਈਆਂ ਬੰਦ ਕਰ ਦਿੱਤੀਆਂ ਸਨ। ਇਸ ਨਾਲ ਸਥਾਨਕ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ।
ਇਸ ਜਗ੍ਹਾ ਤੋਂ ਮੈਂ ਗੁਰੂ ਗੋਬਿੰਦ ਸਿੰਘ ਦਾ ਮਾਝੇ, ਮਾਲਵੇ ਅਤੇ ਦੁਆਬੇ ਦੇ ਸਿੱਖਾਂ ਲਈ ਲਿਖੇ ਹੁਕਮਨਾਮੇ ਤੇ ਆਪਣੇ ਵੱਲੋਂ ਲਿਖੇ ਹੋਰ ਪ੍ਰਵਾਨੇ ਪੰਜਾਬ ਦੇ ਸਿੱਖਾਂ ਨੂੰ ਭੇਜ ਦਿੱਤੇ। ਸਾਡੇ ਵਿੱਚੋਂ ਹੀ ਕੁਝ ਸਿੰਘ ਆਪਣੀਆਂ ਜਾਨਾਂ ਤਲੀਆਂ ਉੱਪਰ ਧਰ ਕੇ ਇਹ ਪੈਗਾਮ ਲੈ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵੱਲ ਗਏ। ਭਾਈ ਰਾਮ ਸਿੰਘ ਮਾਲਵੇ ਨੂੰ ਚੱਲਿਆ ਗਿਆ, ਬਿਨੋਦ ਸਿੰਘ ਤੇ ਉਸਦਾ ਪੁੱਤਰ ਕਾਹਨ ਸਿੰਘ ਜਲੰਧਰ ਦੁਆਬ ਅਤੇ ਬਾਜ ਸਿੰਘ ਮਾਝੇ ਨੂੰ ਹੁਕਮਨਾਮੇ ਲੈ ਕੇ ਤੁਰ ਗਿਆ ਸੀ। ਅਸੀਂ ਸਪਸ਼ਟ ਸ਼ਬਦਾਂ ਵਿੱਚ ਪੁਕਾਰ ਕੀਤੀ ਸੀ ਕਿ ਸਾਰੇ ਮਰਦ ਹਥਿਆਰ ਲੈ ਕੇ ਬਾਂਗਰ ਦੇਸ ਵਿੱਚ ਜਲਦ ਤੋਂ ਜਲਦ ਧਰਮਯੁੱਧ ਲਈ ਇਕੱਠੇ ਹੋ ਜਾਣ। ਇਸ ਕੰਮ ਨੂੰ ਦੋ ਤਿੰਨ ਮਹੀਨੇ ਦਾ ਸਮਾਂ ਲੱਗ ਜਾਣਾ ਸੀ। ਇਹ ਸਮਾਂ ਅਜਾਈਂ ਗਵਾਉਣ ਦੀ ਬਜਾਏ ਪੰਜਾਬ ਦੀ ਧਰਤੀ ਤੋਂ ਜਾਣੂ ਹੋਣ ਲਈ ਖਰਚਣ ਦਾ ਨਿਸ਼ਚਾ ਕਰਕੇ ਮੈਂ ਸ਼ਿਵਾਲਿਕ ਦੀਆਂ ਪਹਾੜੀਆਂ, ਉਤਰਾਖੰਡ ਦੀਆਂ ਕਮਾਊ ਅਤੇ ਗੜਵਾਲ ਦੀਆਂ ਪਹਾੜੀਆਂ ਤੋਂ ਲੈ ਕੇ ਚਨਾਬ ਦਰਿਆ ਦੇ ਦੱਖਣੀ ਕੰਢੇ ਤੱਕ ਕਾਂਗੜਾ, ਜੰਮੂ ਤੱਕ ਸਭ ਇਲਾਕਾ ਗਾਹੀਆਂ ਸੀ। ਫਿਰ ਮੈਂ ਆਪਣੇ ਸਰਵੇਖਣ ਦੌਰਾਨ ਮੁਖਲਿਸਗੜ੍ਹ ਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ਦਾ ਦੌਰਾ ਵੀ ਕੀਤਾ। ਮੈਂ ਨੈਨੀਤਾਲ ਦੇ ਨੇੜੇ ਨਾਨਕਮਤਾ, ਮੁਰਾਦਾਬਾਦ, ਬਰੇਲੀ ਤੇ ਜੋਨਪੁਰ ਦੀ ਯਾਤਰਾ ਕਰਕੇ ਸਿੱਖ ਸੰਗਤ ਨੂੰ ਆਪਣੇ ਨਾਲ ਜੋੜਿਆ। ਵੱਡੀ ਗਿਣਤੀ ਵਿੱਚ ਵਣਜਾਰੇ ਮੇਰੇ ਨਾਲ ਹੋ ਤੁਰੇ। ਸਵਾਮੀ ਰਾਮਦਾਸ ਦੁਆਰਾ ਸਥਾਪਿਤ ਕੀਤੇ ਬਦਰੀ ਨਾਥ, ਕੇਦਾਰ ਨਾਥ, ਕਾਂਸ਼ੀ ਅਤੇ ਅਯੋਧਿਆ ਦੇ ਮੱਠਾਂ ਨੂੰ ਮੈਂ ਆਪਣੀ ਸਹਾਇਤਾ ਲਈ ਪ੍ਰੇਰਿਆ। ਸਰਹਿੰਦ ਅਤੇ ਉਸਦੇ ਨੇੜਲੇ ਇਲਾਕਿਆਂ ਦਾ ਵੀ ਮੈਨੂੰ ਗਿਆਨ ਹੋ ਗਿਆ ਸੀ। ਬੜੀ ਤੇਜ਼ੀ ਨਾਲ ਦਿਨ ਰਾਤ ਦੇ ਸਫਰ ਕਰਦਿਆਂ ਮੈਂ ਆਪਣਾ ਕਾਰਜ ਨਿਬੇੜ ਕੇ ਬੂੜੀਆ ਆ ਗਿਆ। ਮੈਂ ਆਪਣੀ ਲੜਾਈ ਲਈ ਢੁੱਕਵੇਂ ਧਰਾਤਲ ਅਤੇ ਸਭ ਛਿਪਣਗਾਹਾਂ ਲੱਭ ਲਈਆਂ ਸਨ।
ਕੁਝ ਹੀ ਦਿਨਾਂ ਵਿੱਚ ਪੰਜ ਸੌ ਦੇ ਕਰੀਬ ਸਿੰਘ ਸਾਡੇ ਨਾਲ ਆ ਜੁੜੇ ਸਨ। ਮੈਂ ਆਪਣੇ ਜਥੇ ਨਾਲ ਬਾਂਗਰ ਦੇਸ ਪਹੁੰਚ ਕੇ ਕੁਝ ਦਿਨ ਅਰਾਮ ਕੀਤਾ। ਸਿੱਖ ਫੌਜ ਦੀ ਭਾਵੇਂ ਗਿਣਤੀ ਬਹੁਤੀ ਨਹੀਂ ਸੀ ਹੋਈ। ਪਰ ਸਾਰੀ ਖਾਲਸਾ ਫੌਜ ਮੁੱਠੀਆਂ ਵਿੱਚ ਥੁੱਕੀ ਫਿਰਦੀ ਸੀ। ਸਿੱਖ ਜਲਦ ਤੋਂ ਜਲਦ ਮੁਗਲਾਂ ਨਾਲ ਜੰਗੀ ਝਪੜਪਾਂ ਛੇੜ ਕੇ ਗੁਰੂ ਮਾਰੀ ਸਰਹਿੰਦ ਨੂੰ ਨਸ਼ਤ-ਓ-ਨਾਬੂਦ ਕਰ ਦੇਣਾ ਚਾਹੁੰਦੇ ਸਨ। ਮੈਂ ਸਾਰੀ ਫੌਜ ਨੂੰ ਇਕੱਤਰ ਕਰਕੇ ਸਮਝਾਇਆ ਸੀ ਕਿ ਸਰਹਿੰਦ ਇੱਕ ਤਕੜਾ ਸੂਬਾ ਸੀ। ਉਸ ਨਾਲ ਸਿੱਧਾ ਪੰਗਾ ਲੈ ਕੇ ਅਸੀਂ ਆਪਣਾ ਨੁਕਸਾਨ ਕਰਵਾ ਸਕਦੇ ਸੀ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਸਰਹਿੰਦ ਦੇ ਇਰਦ-ਗਿਰਦ ਦੇ ਇਲਾਕਿਆਂ ਨੂੰ ਕਮਜ਼ੋਰ ਕਰਨ ਦੀ ਲੋੜ ਸੀ, ਜੋ ਕਿ ਸਰਹਿੰਦ ਦੀ ਤਾਕਤ ਸਨ।
"ਹਾਂ, ਜਦੋਂ ਬਾਂਹਾਂ ਵੱਢ ਦਿੱਤੀਆਂ ਇਕੱਲਾ ਧੜ ਕੀ ਲੜੂਗਾ?" ਸਭ ਸਿੰਘਾਂ ਨੂੰ ਮੇਰੀ ਤਜ਼ਵੀਜ ਚੰਗੀ ਲੱਗੀ ਸੀ।
ਲੜਾਈਆਂ ਲੜਨ ਲਈ ਹਥਿਆਰਾਂ ਅਤੇ ਧਨ ਦੀ ਲੋੜ੍ਹ ਪੈਂਦੀ ਹੈ। ਸਾਡੇ ਕੋਲ ਇਹਨਾਂ ਦੋਨਾਂ ਚੀਜ਼ਾਂ ਦੀ ਹੀ ਘਾਟ ਸੀ। ਅਸੀਂ ਮਨਸੂਬਾ ਇਹ ਬਣਾਇਆ ਸੀ ਕਿ ਪਹਿਲਾਂ ਛੋਟੇ-ਛੋਟੇ ਇਲਾਕਿਆਂ ਨੂੰ ਲੁੱਟ ਕੇ ਆਪਣੀ ਧਨ ਅਤੇ ਸ਼ਸਤਰਾਂ ਦੀ ਕਮੀ ਨੂੰ ਪੂਰਾ ਕਰਾਂਗੇ। ਇਸਦੇ ਨਾਲ ਹੀ ਆਪਣੀ ਫੌਜ ਦੀ ਗਿਣਤੀ ਨੂੰ ਵਧਾਉਣਾ ਵੀ ਜ਼ਰੂਰੀ ਸੀ। ਜਿਸ ਲਈ ਸਮਾਂ ਅਤੇ ਪ੍ਰਚਾਰ ਚਾਹੀਦਾ ਸੀ।
ਜਿਉਂ-ਜਿਉਂ ਸਿੱਖਾਂ ਨੂੰ ਹੁਕਮਨਾਮੇ ਮਿਲਦੇ ਗਏ। ਉਹ ਖਾਲਸਾ ਫੌਜ ਵਿੱਚ ਸ਼ਾਮਿਲ ਹੋਣ ਲਈ ਆਪੋ ਆਪਣੇ ਜਥੇ ਲੈ ਕੇ ਸਾਡੇ ਵੱਲ ਤੁਰ ਪਏ। ਸਭ ਤੋਂ ਪਹਿਲਾਂ ਨੇੜੇ ਹੋਣ ਕਰਕੇ ਮਾਲਵੇ ਦੇ ਸਿੱਖ ਸਾਡੇ ਕੋਲ ਪਹੁੰਚਣੇ ਸ਼ੁਰੂ ਹੋ ਗਏ। ਪੰਜਵੀਂ, ਛੇਵੀਂ ਅਤੇ ਸੱਤਵੀਂ ਪਾਤਸ਼ਾਹ ਸਮੇਂ ਦੇ ਗੁਰੂ ਘਰ ਦੇ ਸੇਵਕ ਰਹਿ ਚੁੱਕੇ ਤੇ ਸਿੱਧੂ ਬਰਾੜਾਂ ਦੀ ਕੁੱਲ ਦੇ ਭਾਈ ਭਗਤੂ ਦੇ ਪੋਤੇ ਭਾਈ ਫਤਿਹ ਸਿੰਘ ਦਾ ਜਥਾ ਸਭ ਤੋਂ ਪਹਿਲਾਂ ਸਾਨੂੰ ਆ ਕੇ ਮਿਲਿਆ।
ਸਿੱਧੂ ਬਰਾੜਾਂ ਦੇ ਵੰਸ਼ਜ ਤੇ ਵਿਨਜੂ (ੜਨਿਜਹੁ, ਨeaਰ ਭaਟਹਨਿਦa.) ਪਿੰਡ ਦੇ ਵਸਨੀਕ ਭਾਈ ਭੱਗਤੂ (੧੬੦੦-੧੬੫੨) ਦੀ ਗੁਰੂ ਘਰ ਨਾਲ ਮੁੱਢੋਂ ਪ੍ਰੀਤ ਸੀ। ਉਨ੍ਹਾਂ ਨੂੰ ਪੰਜਵੇਂ, ਛੇਵੇਂ ਅਤੇ ਸੱਤਵੇਂ ਗੁਰੂ ਸਾਹਿਬਾਨਾਂ ਦੀ ਸੰਗਤ ਕਰਨ ਦਾ ਮਾਣ ਪ੍ਰਾਪਤ ਸੀ। ਉਹ ਮਾਲਵੇ ਦੇ ਭਾਈ ਆਦਮ (ਊਧਮ) ਦੇ ਪੁੱਤਰ ਸਨ। ਆਦਮ ਦੇ ਔਲਾਦ ਨਹੀਂ ਸੀ ਹੁੰਦੀ। ਉਨ੍ਹਾਂ ਅਨੇਕਾਂ ਦਰਾਂ 'ਤੇ ਜਾ ਕੇ ਮੱਥੇ ਟੇਕੇ ਅਤੇ ਨੱਕ ਰਗੜੇ ਸਨ। ਫਿਰ ਕਿਸੇ ਨੇ ਗੁਰੂ ਨਾਨਕ ਦੇ ਘਰ ਦੀ ਦੱਸ ਪਾਈ। ਉਹ ਗੁਰੂ ਕੇ ਚੱਕ (ਅੰਮ੍ਰਿਤਸਰ) ਗੁਰੂ ਰਾਮ ਦਾਸ ਦੀ ਸ਼ਰਨ ਵਿੱਚ ਚਲਾ ਗਿਆ ਤੇ ਗੁਰੂ ਵਾਲਾ ਬਣ ਗਿਆ। ਗੁਰੂ ਅਮਰ ਦਾਸ ਉਸਦੀ ਸੇਵਾ ਤੋਂ ਪ੍ਰਸੰਨ ਹੋਏ ਤੇ ਉਸਨੂੰ ਪੁੱਤਰ ਦੀ ਦਾਤ ਦਾ ਆਸ਼ੀਰਵਾਦ ਦਿੱਤਾ। ਭਾਈ ਆਦਮ ਦੇ ਦੋ ਪੁੱਤਰ ਹੋਏ ਤੇ ਉਸਨੇ ਆਪਣੇ ਭਗਤੀ ਭਾਵਾਂ ਕਰਕੇ ਆਪਣੇ ਵੱਡੇ ਪੁੱਤ ਦਾ ਨਾਮ ਭੱਗਤੂ ਰੱਖਿਆ। ਭਾਈ ਆਦਮ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਦੀ ਸੇਵਾ ਕਰਦਿਆਂ ਗੁਰੂ ਅਰਜਨ ਦੇਵ ਜੀ ਦੀ ਸੰਗਤ ਵੀ ਕੀਤੀ ਤੇ ੧੬੪੪ ਈ: ਵਿੱਚ ਕੀਰਤਪੁਰ ਰਹਿ ਕੇ ਗੁਰੂ ਹਰਿ ਰਾਏ ਜੀ ਦਾ ਸਾਥ ਵੀ ਮਾਣਿਆ ਸੀ। ਅਪ੍ਰੈਲ ੧੬੫੨ ਵਿੱਚ ਜਦੋਂ ਭਾਈ ਆਦਮ ਦਾ ਅਕਾਲ ਚਲਾਣਾ ਹੋਇਆ ਤਾਂ ਗੁਰੂ ਹਰਿ ਰਾਏ ਜੀ ਖੁਦ ਉਸ ਦੇ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਸਨ। ( ੌਨe ੋਡ ਹਸਿ ਦeਸਚeਨਦaਨਟਸ, ਭਹa ਿਧeਸੁ ਸ਼ਨਿਗਹ, ਡੁਨਦeਦ ਟਹe ਸ਼ਕਿਹ ਸਟaਟe ੋਡ ਖaਟਿਹaਲ ਨਿ ਟਹe eਗਿਹਟeeਨਟਹ ਚeਨਟੁਰੇ. ਅ ਗੁਰਦਾaਰa, ਭਹaਲaਨa ਭਹaਗaਟੁ, ਨaਮeਦ aਡਟeਰ ਟਹe ਚeਲeਬਰaਟeਦ ਭਹa ਿਸਿ ਲੋਚaਟeਦ ਨeaਰ ਵਲਿਲaਗe ਘੋਬਨਿਦਪੁਰa, aਬੁਟ ੧੧ ਕਮ ਨੋਰਟਹeaਸਟ ੋਡ ਭaਟਹਨਿਦa.) ਭਾਈ ਫਤਿਹ ਸਿੰਘ, ਇਸੇ ਭਾਈ ਭਗਤੂ ਦਾ ਪੋਤਾ ਸੀ।
ਉਸ ਤੋਂ ਬਾਅਦ ਭਾਈ ਰੂਪੇ ਦਾ ਘਰਾਣਾ ਵੀ ਮਾਝੇ ਤੋਂ ਆਪਣੇ ਜਥੇ ਲੈ ਕੇ ਸਾਡੇ ਕੋਲ ਆ ਪਹੁੰਚਿਆ। ਭਾਈ ਰੂਪੇ ਦਾ ਪਰਿਵਾਰ ਵੀ ਲੰਮੇ ਸਮੇਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਛੇਵੇਂ ਪਾਤਸ਼ਾਹ ਵੇਲੇ ਪਿੰਡ ਤੁਗਲਾਣੀ (ਫਿਰੋਜ਼ਪੁਰ) ਦੇ ਭਾਈ ਸਾਦੇ ਦਾ ਪੁੱਤਰ ਸਾਧੂ ਤਰਨਤਾਰਨ ਕੋਲ ਦੀ ਬੀਬੀ ਸੁਰਤੀ ਨਾਲ ਵਿਆਹਿਆ ਗਿਆ ਸੀ। ਜਦੋਂ ਇਹਨਾਂ ਦੇ ਔਲਾਦ ਹੋਈ ਤਾਂ ਇਹ ਆਪਣੇ ਪੁੱਤਰ ਨੂੰ ਛੇਵੇਂ ਪਤਾਸ਼ਾਹ ਦੀ ਹਜ਼ੂਰੀ ਵਿੱਚ ਲੈ ਗਏ। ਗੁਰੂ ਸਾਹਿਬ ਨੇ ਉਸ ਬੱਚੇ ਦਾ ਨਾਮ ਕਰਨ ਰੂਪ ਚੰਦ ਵਜੋਂ ਕੀਤਾ ਸੀ। ਇਹੀ ਰੂਪ ਚੰਦ ਵੱਡਾ ਹੋ ਕੇ ਭਾਈ ਰੂਪੇ ਦੇ ਨਾਮ ਨਾਲ ਪ੍ਰਸਿੱਧ ਹੋਇਆ। ਭਾਈ ਰੂਪੇ ਦੇ ਵੰਸਜ਼ਾਂ ਕਰਮ ਸਿੰਘ ਅਤੇ ਧਰਮ ਸਿੰਘ ਦੇ ਆ ਜਾਣ ਨਾਲ ਸਾਡੇ ਹੌਂਸਲੇ ਹੋਰ ਵੱਧ ਗਏ। ਫੂਲਕੇ ਚੌਧਰੀਆਂ ਵਿੱਚੋਂ ਭਾਵੇਂ ਆਪ ਤਾਂ ਕੋਈ ਨਾ ਆਇਆ। ਪਰ ਉਨ੍ਹਾਂ ਧਨ ਨਾਲ ਸੇਵਾ ਕੀਤੀ ਅਤੇ ਰਾਮ ਸਿੰਘ ਤੇ ਤਰਲੋਕ ਸਿੰਘ ਦੀ ਕਮਾਨ ਵਿੱਚ ਆਪਣੀ ਸੈਨਾ ਭੇਜ ਦਿੱਤੀ।
ਨਿਗਾਹੀਆਂ ਸਿੰਘ, ਚੂਹੜ ਸਿੰਘ ਅਤੇ ਬਗੜ ਸਿੰਘ ਦੇ ਜਥੇ ਵੀ ਪਹੁੰਚ ਗਏ। ਸਰਹੰਦ ਕੋਲ ਵਸੇ ਪਿੰਡ ਸਲੌਦੀ ਦੇ ਜਿਮੀਦਾਰ ਆਲੀ ਸਿੰਘ ਅਤੇ ਮਾਲੀ ਸਿੰਘ ਦੋ ਭਰਾ ਸਨ। ਆਲੀ ਸਿੰਘ ਵਜ਼ੀਰ ਖਾਨ ਦੇ ਦਰਬਾਰ ਵਿੱਚ ਅੱਛੇ ਰੁਤਬੇ ਦਾ ਅਧਿਕਾਰੀ ਸੀ। ਸਿੰਘਾਂ ਦੀ ਸਰਹਿੰਦ ਵਿਰੁੱਧ ਤਿਆਰੀ ਦਾ ਰੌਲਾ ਸੁਣ ਕੇ ਵਜ਼ੀਰ ਖਾਨ ਨੇ ਇੱਕ ਦਿਨ ਆਲੀ ਸਿੰਘ ਨੂੰ ਬੁਲਾਇਆ ਅਤੇ ਮਖੌਲ ਨਾਲ ਕਹਿਣ ਲੱਗਾ, "ਸੁਣਿਆ ਹੈ ਤੁਹਾਡਾ ਇੱਕ ਹੋਰ ਗੁਰੂ ਆਇਆ ਹੈ, ਤੁਸੀਂ ਉਸ ਪਾਸ ਜਾਓ ਅਤੇ ਉਸ ਨੂੰ ਇਥੇ ਲਿਆਓ। ਇੱਥੇ ਆਏ ਦੀ ਅਲਖ ਮਿਟਾ ਦਿਆਂਗਾ, ਤਾਂ ਕਿ ਪਿਛਲੇ ਗੁਰੂ ਦੇ ਪੁੱਤਰਾਂ ਨੂੰ ਛੇਤੀ ਜਾ ਮਿਲੇ।"
ਇਹ ਸੁਣ ਕੇ ਆਲੀ ਸਿੰਘ ਚੁੱਪ ਰਿਹਾ। ਫੇਰ ਵਜ਼ੀਰ ਖਾਨ ਗੁਰੂ ਗੋਬਿੰਦ ਸਿੰਘ ਦੀ ਸ਼ਾਨ ਦੇ ਖਿਲਾਫ ਬੋਲਣ ਲੱਗ ਗਿਆ ਤਾਂ ਆਲੀ ਸਿੰਘ ਤੋਂ ਬਰਦਾਸ਼ਤ ਨਾ ਹੋਇਆ ਤੇ ਉਸਨੇ ਵਜ਼ੀਰ ਖਾਨ ਨੂੰ ਖਰੀਆਂ ਖੋਟੀਆਂ ਸੁਣਾਈਆਂ। ਵਜ਼ੀਰ ਖਾਨ ਨੇ ਗੁੱਸੇ ਵਿੱਚ ਆ ਕੇ ਆਲੀ ਸਿੰਘ ਅਤੇ ਉਸਦੇ ਭਰਾ ਮਾਲੀ ਸਿੰਘ ਨੂੰ ਕੈਦ ਕਰਨ ਦੇ ਹੁਕਮ ਦੇ ਦਿੱਤੇ। ਕੁਝ ਦੇਰ ਜ਼ੇਲ੍ਹ ਵਿੱਚ ਰਹਿਣ ਬਾਅਦ ਦੋਨੋਂ ਭਰਾ ਆਪਣੇ ਅਸਰ-ਰਸੂਖ ਅਤੇ ਚੁਸਤੀ ਨਾਲ ਕਿਸੇ ਤਰ੍ਹਾਂ ਕੈਦਖਾਨੇ ਵਿੱਚੋਂ ਫਰਾਰ ਹੋ ਗਏ ਤੇ ਮੈਨੂੰ ਆ ਮਿਲੇ। ਸਰਹਿੰਦ ਦੇ ਭੇਤੀ ਹੋਣ ਕਰਕੇ ਉਹ ਮੇਰੇ ਲਈ ਬਹੁਤ ਲਾਹੇਵੰਦ ਸਾਬਿਤ ਹੋ ਸਕਦੇ ਸਨ। ਇਸ ਪ੍ਰਕਾਰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਸਿੱਖਾਂ ਦੇ ਦਲ ਨੌਜਵਾਨ, ਬੱਚੇ ਅਤੇ ਬੁੱਢੇ ਆ ਕੇ ਸਾਡੇ ਨਾਲ ਰਲਦੇ ਗਏ।
ਮੇਰੀ ਫੌਜ ਵਿੱਚ ਵੱਡੀ ਗਿਣਤੀ ਸਥਾਨਕ ਲੁਟੇਰਿਆਂ ਦੀ ਸੀ। ਇਹ ਲੁਟੇਰੇ ਜਦੋਂ ਚਾਹੁੰਦੇ ਸਨ ਤਾਂ ਸਾਡੇ ਨਾਲ ਆ ਮਿਲਦੇ ਸਨ ਅਤੇ ਜਦੋਂ ਦੁਸ਼ਮਣ ਸਾਡੇ 'ਤੇ ਭਾਰੀ ਪੈਂਦਾ ਸੀ ਤਾਂ ਡਰ ਕੇ ਭੱਜ ਜਾਂਦੇ ਸਨ। ਜਿੱਤ ਹੋਣ ਦੀ ਸੂਰਤ ਵਿੱਚ ਪਿੱਛੋਂ ਫਿਰ ਸ਼ਹਿਰ ਲੁੱਟਣ ਲਈ ਆ ਜਾਂਦੇ ਸਨ। ਲੇਕਿਨ ਮੈਨੂੰ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਿਰਧੜ ਦੀ ਬਾਜ਼ੀ ਲਾਉਣ ਅਤੇ ਆਪਾ ਵਾਰਨ ਵਾਲੇ ਲੜਾਕੇ ਮਰਦਾਂ ਦੀ ਲੋੜ੍ਹ ਸੀ। ਸਰਕਾਰੀ ਫੌਜਾਂ ਨੂੰ ਉਦੋਂ ਹੀ ਭਾਜੜਾ ਪੈਂਦੀਆਂ ਹਨ, ਜਦੋਂ ਕੌਮ ਦਾ ਬੱਚਾ-ਬੱਚਾ ਹਥਿਆਰ ਚੁੱਕ ਕੇ ਵਿਰੋਧ ਕਰਨਾ ਆਰੰਭ ਦੇਵੇ।
ਕੁਝ ਦਾ ਖਿਆਲ ਸੀ ਕਿ ਗੁਰੂ ਦਾ ਜ਼ਖਮ ਠੀਕ ਹੋ ਗਿਆ ਤੇ ਇਹ ਗੁਰੂ ਸੀ।

ਬਹੁਤ ਵਧੀਆ
ReplyDelete